ਮੋਟਾਪੇ ਤੋਂ ਪਾਉਣਾ ਹੈ ਛੁਟਕਾਰਾ, ਤਾਂ ਖਾਓ ਇਸ ਆਟੇ ਦੀਆਂ ਰੋਟੀਆਂ
Friday, Dec 26, 2025 - 02:03 PM (IST)
ਹੈਲਥ ਡੈਸਕ : ਮੋਟਾਪਾ ਕਈ ਬਿਮਾਰੀਆਂ ਦਾ ਕਾਰਨ ਹੈ ਅਤੇ ਮੋਟਾਪੇ ਦੇ ਸ਼ਿਕਾਰ ਲੋਕ ਅਕਸਰ ਆਪਣੇ ਖਾਣ-ਪੀਣ 'ਚ ਕਈ ਤਰ੍ਹਾਂ ਦੇ ਬਦਲਾਵ ਕਰਦੇ ਰਹਿੰਦੇ ਹਨ। ਜੇਕਰ ਤੁਸੀਂ ਵੀ ਮੋਟਾਪੇ ਤੋਂ ਬਚਣਾ ਚਾਹੁੰਦੇ ਹੋ ਤਾਂ ਅਨਾਜ ਦੀਆਂ ਰੋਟੀਆਂ ਖਾਣ ਦੀ ਬਜਾਏ ਇਸ ਆਟੇ ਤੋਂ ਬਣੀਆਂ ਰੋਟੀਆਂ ਨੂੰ ਆਪਣੇ ਭੋਜਨ ਦਾ ਹਿੱਸਾ ਬਣਾ ਸਕਦੇ ਹੋ।
ਕਣਕ ਦੀ ਥਾਂ ਰਾਗੀ ਨੂੰ ਚੁਣੋ
ਕਣਕ ਦੀ ਜਗ੍ਹਾ ਜੇਕਰ ਰਾਗੀ ਦੇ ਆਟੇ ਤੋਂ ਬਣੀਆਂ ਰੋਟੀਆਂ ਖਾਧੀਆਂ ਜਾਣ ਤਾਂ ਹੌਲੀ-ਹੌਲੀ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਆਟਾ ਡਾਇਬੀਟੀਜ਼ ਦੇ ਮਰੀਜ਼ਾਂ ਲਈ ਫਰੈਂਡਲੀ ਡਾਈਟ ਹੈ। ਇਸ ਕਰਕੇ ਰਾਗੀ ਨੂੰ ਰੋਜ਼ਾਨਾ ਡਾਈਟ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ।
ਕੈਲਰੀਜ਼ ਹੁੰਦੀਆਂ ਨੇ ਕੰਟਰੋਲ
ਨਿਊਟ੍ਰੀਸ਼ਨਜ਼ ਦੇ ਅਨੁਸਾਰ ਕਣਕ ਦੀ ਜਗ੍ਹਾ ਰਾਗੀ ਦੀ ਰੋਟੀ ਖਾਣ ਨਾਲ ਕੈਲਰੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਆਟੇ ਤੋਂ ਬਣੀਆਂ ਰੋਟੀਆਂ ਖਾਣ ਨਾਲ ਹੋਰ ਕੁਝ ਖਾਣ ਦੀ ਕਰੇਵਿੰਗ ਨਹੀਂ ਰਹਿੰਦੀ।
ਬਲੱਡ ਸ਼ੂਗਰ ਰਹਿੰਦਾ ਹੈ ਕੰਟਰੋਲ
ਇਨ੍ਹਾਂ ਨਾਲ ਬਲੱਡ ਸ਼ੂਗਰ ਵੀ ਕੰਟਰੋਲ ਰਹਿੰਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਣਕ ਦੀ ਬਜਾਏ ਰਾਗੀ ਦੇ ਆਟੇ ਦੀਆਂ ਰੋਟੀਆਂ ਖਾਣ ਨੂੰ ਪਹਿਲ ਦੇਣੀ ਚਾਹੀਦੀ ਹੈ। ਡਾਈਟੀਸ਼ੀਅਨ ਅਨੁਸਾਰ ਰਾਗੀ, ਜਵਾਰ ਅਤੇ ਬਾਜਰੇ 'ਚ ਗਲਾਈਸੈਮਿਕ ਇੰਡਕਸ ਅਤੇ ਇੰਸੁਲਨ ਘੱਟ ਹੁੰਦਾ ਹੈ ਅਤੇ ਇਨ੍ਹਾਂ 'ਚ ਫਾਈਬਰ ਭਰਪੂਰ ਮਾਤਰਾ 'ਚ ਹੁੰਦਾ ਹੈ।
ਵਜ਼ਨ ਰਹਿੰਦਾ ਹੈ ਕੰਟਰੋਲ
ਇਨ੍ਹਾਂ ਨੂੰ ਖਾਣ ਨਾਲ ਵਜ਼ਨ ਕੰਟਰੋਲ ਰਹਿੰਦਾ ਹੈ। ਰਾਗੀ ਨੂੰ ਨਿਯਮਿਤ ਰੂਪ 'ਚ ਖਾਣੇ 'ਚ ਸ਼ਾਮਿਲ ਕਰਨ ਨਾਲ 1-2 ਕਿਲੋ ਫੈਟ ਬਰਨ ਹੁੰਦੀ ਹੈ। ਇਨ੍ਹਾਂ ਨਾਲ ਪੇਟ ਲੰਮੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਖਾਣ ਦੀ ਇੱਛਾ ਨਹੀਂ ਹੁੰਦੀ।
ਮੈਟਾਬੋਲਿਜ਼ਮ ਹੁੰਦਾ ਹੈ ਬਿਹਤਰ
ਰਾਗੀ 'ਚ ਮੌਜੂਦ ਕੈਲਸ਼ੀਅਮ ਅਤੇ ਆਇਰਨ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਜੇਕਰ ਕੋਈ ਵਿਅਕਤੀ ਰੋਜ਼ਾਨਾ ਆਪਣੀ ਡਾਈਟ 'ਚ ਰਾਗੀ ਦੀਆਂ 2 ਤੋਂ 3 ਰੋਟੀਆਂ ਸ਼ਾਮਿਲ ਕਰਦਾ ਹੈ ਤਾਂ ਵੇਟ ਲਾਸ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
