Brush ਕਰਦੇ ਸਮੇਂ ਦੰਦਾਂ ’ਚੋਂ ਕਿਉਂ ਨਿਕਲਦੈ ਖੂਨ? ਜਾਣੋ ਇਸ ਦੇ ਕਾਰਨ ਤੇ ਬਚਾਅ ਦੇ ਉਪਾਅ
Thursday, Apr 17, 2025 - 12:29 PM (IST)

ਹੈਲਥ ਡੈਸਕ - ਦੰਦਾਂ ’ਚੋਂ ਬ੍ਰੱਸ਼ ਕਰਦੇ ਸਮੇਂ ਖੂਨ ਆਉਣਾ ਇਕ ਆਮ ਪਰ ਗੰਭੀਰ ਲੱਛਣ ਹੋ ਸਕਦਾ ਹੈ ਜਿਸ ਨੂੰ ਅਕਸਰ ਲੋਕ ਅਣਦੇਖਾ ਕਰ ਦੇਂਦੇ ਹਨ। ਇਹ ਸਿਰਫ਼ ਸਧਾਰਣ ਬ੍ਰੱਸ਼ ਕਰਨ ਦੇ ਢੰਗ ਦੀ ਗਲਤੀ ਨਹੀਂ, ਸਗੋਂ ਮੂੰਹ ਦੀ ਸਿਹਤ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦਾ ਹੈ। ਮੂੰਹ ਦੀ ਸਫਾਈ, ਦੰਦਾਂ ਦੀ ਦੇਖਭਾਲ ਅਤੇ ਪੂਸ਼ਟਿਕ ਆਹਾਰ ਦੀ ਘਾਟ ਦੇ ਕਾਰਨ ਦੰਦਾਂ ਜਾਂ ਗੰਮਾਂ ਤੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲੱਛਣ ਨੂੰ ਸਮਝਣਾ ਅਤੇ ਇਸ ਦੇ ਕਾਰਨਾਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਮੂੰਹ ਦੀ ਸਿਹਤ ਨੂੰ ਲੰਬੇ ਸਮੇਂ ਲਈ ਬਣਾਇਆ ਰੱਖਿਆ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ - Energy ਨਾਲ ਭਰਪੂਰ ਹੈ ਇਹ ਸਬਜ਼ੀ! ਫਾਇਦੇ ਜਾਣ ਰਹਿ ਜਾਓਗੇ ਹੈਰਾਨ
ਦੰਦਾਂ ’ਚੋਂ ਖੂਨ ਨਿਕਲਣ ਦੇ ਮੁੱਖ ਕਾਰਨ :-
ਜਿੰਜੀਵਾਈਟਿਸ
- ਇਹ ਮੂੰਹ ਦੀ ਇਕ ਆਮ ਬਿਮਾਰੀ ਹੈ ਜਿਸ ’ਚ ਗੰਮ ਸੁੱਜ ਜਾਂਦੇ ਹਨ। ਇਸ ਕਾਰਨ ਬ੍ਰਸ਼ ਕਰਦੇ ਸਮੇਂ ਖੂਨ ਆਉਂਦਾ ਹੈ।
ਪੇਰੀਓਡੋਂਟਾਈਟਿਸ
- ਜਿੰਜੀਵਾਈਟਿਸ ਦਾ ਜੇਕਰ ਲੰਬੇ ਸਮੇਂ ਤੱਕ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਲੈ ਸਕਦੀ ਹੈ। ਇਸ ਨਾਲ ਦੰਦ ਹਿਲਣ ਲੱਗਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਗੁਣਾਂ ਦਾ ਭੰਡਾਰ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਸਖਤ ਬ੍ਰੱਸ਼ ਕਰਨਾ ਜਾਂ ਸਖ਼ਤ ਬ੍ਰੱਸ਼ ਦੀ ਵਰਤੋਂ
- ਕਈ ਵਾਰ ਬਹੁਤ ਸਖ਼ਤ ਢੰਗ ਨਾਲ ਜਾਂ ਗਲਤ ਤਰੀਕੇ ਨਾਲ ਬ੍ਰੱਸ਼ ਕਰਨ ਨਾਲ ਵੀ ਗੰਮ ’ਤੇ ਦਬਾਅ ਪੈਂਦਾ ਹੈ, ਜਿਸ ਨਾਲ ਖੂਨ ਆ ਸਕਦਾ ਹੈ।
ਵਿਟਾਮਿਨ C ਦੀ ਘਾਟ
- ਜੇ ਸਰੀਰ ’ਚ ਵਿਟਾਮਿਨ C ਦੀ ਘਾਟ ਹੋਵੇ, ਤਾਂ ਗੰਮ ਕਮਜ਼ੋਰ ਹੋ ਜਾਂਦੇ ਹਨ ਅਤੇ ਖੂਨ ਆਉਣ ਲੱਗਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਹਾਰਮੋਨਲ ਬਦਲਾਅ
- ਗਰਭਧਾਰਣ ਸਮੇਂ ਹਾਰਮੋਨ ’ਚ ਹੋਣ ਵਾਲੇ ਬਦਲਾਅ ਕਾਰਨ ਵੀ ਮੂੰਹ ਦੀ ਸੰਵੇਦਨਸ਼ੀਲਤਾ ਵਧ ਜਾਂਦੀ ਹੈ।
ਸਿਗਰੇਟਨੋਸ਼ੀ ਜਾਂ ਗੱਟਕਾ-ਤੰਬਾਕੂ ਦਾ ਸੇਵਨ
- ਇਹ ਚੀਜ਼ਾਂ ਗੰਮਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਖੂਨ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ - ਊਰਜਾ ਦਾ ਸਰੋਤ ਹੈ ਇਹ ਫਲ, ਜਾਣ ਲਓ ਇਸ ਨੂੰ ਖਾਣ ਦੇ ਫਾਇਦੇ
ਦੰਦਾਂ ਦੀ ਸਾਫ਼-ਸਫਾਈ ਨਾ ਕਰਨਾ
- ਜੇਕਰ ਤੁਸੀਂ ਰੋਜ਼ਾਨਾ ਦੰਦਾਂ ਦੀ ਸਾਫ਼-ਸਫਾਈ ਨਹੀਂ ਕਰਦੇ ਤਾਂ ਮੂੰਹ ’ਚ ਜਿਵਾਣੂ ਵੱਧ ਜਾਂਦੇ ਹਨ ਜੋ ਕਿ ਗੰਮਾਂ ਨੂੰ ਨੁਕਸਾਨ ਪਹੁੰਚਾਂਦੇ ਹਨ।
ਬਚਾਅ ਦੇ ਉਪਾਅ :-
- ਸੋਫ ਬ੍ਰਿਸਲ ਵਾਲਾ ਬ੍ਰੱਸ਼ ਵਰਤੋ।
- ਦਿਨ ’ਚ ਦੋ ਵਾਰੀ ਦੰਦ ਨੂੰ ਬ੍ਰੱਸ਼ ਕਰੋ।
- ਬ੍ਰੱਸ਼ ਕਰਨ ਤੋਂ ਬਾਅਦ ਮਾਊਥਵਾਸ਼ ਦੀ ਕਰੋ ਵਰਤੋ।
ਪੜ੍ਹੋ ਇਹ ਅਹਿਮ ਖ਼ਬਰ - ਕੰਟਰੋਲ 'ਚ ਰੱਖਣੈ BP ਤਾਂ ਡਾਇਟ 'ਚ ਸ਼ਾਮਲ ਕਰੋ ਇਹ 'ਸੁਪਰ ਫੂਡ', ਹੋਣਗੇ ਜ਼ਬਰਦਸਤ ਫ਼ਾਇਦੇ
- ਦੰਦਾਂ ਦੀ ਨਿਯਮਤ ਚੈੱਕਅਪ ਕਰਵਾਓ।
- ਤੰਬਾਕੂ, ਗੱਟਕਾ ਜਾਂ ਸਿਗਰੇਟ ਤੋਂ ਬਚੋ।
- ਵਿਟਾਮਿਨ C ਅਤੇ K ਭਰਪੂਰ ਖੁਰਾਕ ਲਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ