ਠੰਡ ਦੇ ਮੌਸਮ ''ਚ ਬੱਚਿਆਂ ਨੂੰ ਕਿਉਂ ਹੁੰਦਾ ਹੈ ਇਨਫੈਕਸ਼ਨ ਦਾ ਖਤਰਾ ? ਜਾਣੋ ਬਚਾਅ ਦੇ ਤਰੀਕੇ
Friday, Jan 02, 2026 - 04:05 PM (IST)
ਹੈਲਥ ਡੈਸਕ : ਜਿਉਂ ਹੀ ਮੌਸਮ ਬਦਲਦਾ ਹੈ, ਤਾਂ ਸਿਹਤ 'ਤੇ ਵੀ ਅਸਰ ਪੈਂਦਾ ਹੈ। ਪਰ ਬਦਲਦੇ ਮੌਸਮ ਦਾ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਸਿਹਤ 'ਤੇ ਪੈਂਦਾ ਹੈ। ਖਾਸ ਕਰਕੇ ਠੰਡ ਦੇ ਮੌਸਮ 'ਚ ਬੱਚਿਆਂ 'ਚ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ ਅਤੇ ਬੱਚੇ ਬਿਮਾਰ ਹੋ ਜਾਂਦੇ ਹਨ। ਕਿਹੜੀ ਇਨਫੈਕਸ਼ਨ ਨਾਲ ਬੱਚੇ ਬਿਮਾਰ ਹੁੰਦੇ ਹਨ ਅਤੇ ਇਸ ਤੋਂ ਬੱਚਿਆਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ, ਆਓ ਤੁਹਾਨੂੰ ਦੱਸਦੇ ਹਾਂ-
ਬੱਚਿਆਂ ਦੇ ਮਾਹਰ ਡਾਕਟਰਾਂ ਮੁਤਾਬਕ ਛੋਟੇ ਬੱਚਿਆਂ ਦਾ ਇਮਊਨ ਸਿਸਟਮ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਹੁੰਦਾ ਜਿਸ ਕਰਕੇ ਛੋਟੇ ਬੱਚੇ ਵਾਇਰਸ, ਬੈਕਟੀਰੀਆ ਅਤੇ ਐਲਰਜੀ ਦੇ ਸੰਪਰਕ 'ਚ ਜਲਦੀ ਆ ਜਾਂਦੇ ਹਨ। ਦਰਅਸਲ ਬਦਲਦੇ ਮੌਸਮ ਨਾਲ ਸਰਦੀ-ਜ਼ੁਕਾਮ ਅਤੇ ਹੋਰ ਇਨਫੈਕਸ਼ਨ ਤੇਜੀ ਨਾਲ ਵਧਦੇ ਹਨ ਅਤੇ ਬੱਚੇ ਬਿਮਾਰ ਹੋ ਜਾਂਦੇ ਹਨ।
ਠੰਡ 'ਚ ਬੱਚਿਆਂ ਨੂੰ ਵਾਇਰਲ ਬੁਖਾਰ, ਸਰਦੀ-ਜ਼ੁਕਾਮ, ਖੰਘ, ਗਲੇ 'ਚ ਖਰਾਸ਼, ਐਲਰਜੀ ਅਤੇ ਸਾਹ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੇ ਬਚਾਅ ਅਤੇ ਦੇਖਭਾਲ 'ਤੇ ਧਿਆਨ ਦੇਣਾ ਚਾਹੀਦਾ ਹੈ। ਇਨਫੈਕਸ਼ਨ ਦੀ ਲਪੇਟ 'ਚ ਆਏ ਬੱਚਿਆਂ ਨੂੰ ਛਿੱਕਾਂ, ਜ਼ੁਕਾਮ, ਬੁਖਾਰ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਜਾਂਦੀ ਹੈ। ਅਜਿਹੀ ਸਮੱਸਿਆ ਹੋਣ 'ਤੇ ਤੁਰੰਤ ਬੱਚਿਆਂ ਦੇ ਮਾਹਰ ਡਾਕਟਰਾਂ ਕੋਲ ਬੱਚਿਆਂ ਦਾ ਚੈਕਅੱਪ ਕਰਵਾਉਣਾ ਜ਼ਰੂਰੀ ਹੈ।
ਬੱਚਿਆਂ ਦੀ ਸਫਾਈ ਦਾ ਧਿਆਨ ਹੈ ਜ਼ਰੂਰੀ
ਬੱਚਿਆਂ ਦਾ ਇਨਫੈਕਸ਼ਨ ਤੋਂ ਬਚਾਅ ਲਈ ਬੱਚਿਆਂ ਦੀ ਦੇਖਭਾਲ ਸਭ ਤੋਂ ਵੱਧ ਜ਼ਰੂਰੀ ਹੈ। ਬੱਚਿਆਂ ਦੀ ਸਾਫ-ਸਫਾਈ ਦੇ ਨਾਲ ਉਨ੍ਹਾਂ ਦੀ ਇਮਊਨਿਟੀ ਵਧਾਉਣ ਲਈ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਪ੍ਰੋਟੀਨ ਯੁਕਤ ਭੋਜਨ ਦੇਣਾ ਜ਼ਰੂਰੀ ਹੈ। ਬੱਚਿਆਂ ਨੂੰ ਪੂਰਾ ਦਿਨ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ।
ਮੌਸਮ ਅਨੁਸਾਰ ਪਹਿਨਾਓ ਕੱਪੜੇ
ਠੰਡ ਅਤੇ ਇਨਫੈਕਸ਼ਨ ਤੋਂ ਬਚਾਉਣ ਲਈ ਬੱਚਿਆਂ ਦੇ ਸਰੀਰ 'ਤੇ ਗਰਮ ਕੱਪੜੇ ਪਹਿਨਾਓ ਅਤੇ ਪੂਰਾ ਸਰੀਰ ਢੱਕ ਕੇ ਰੱਖੋ। ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕੋ ਅਤੇ ਉਨ੍ਹਾਂ ਦੀ ਨੀਂਦ ਅਤੇ ਆਰਾਮ ਦਾ ਖਾਸ ਧਿਆਨ ਰੱਖੋ। ਬੱਚਿਆਂ ਨੂੰ ਧੂੜ- ਮਿੱਟੀ ਅਤੇ ਪ੍ਰਦੂਸ਼ਣ ਤੋਂ ਦੂਰ ਰੱਖੋ।
ਇਸ ਤੋਂ ਇਲਾਵਾ ਬੱਚਿਆਂ ਦੇ ਸਮੇਂ 'ਤੇ ਵੈਕਸੀਨ ਲਗਵਾਓ। ਹੱਥਾਂ ਦੀ ਸਫਾਈ ਦਾ ਨਿਯਮਿਤ ਰੂਪ 'ਚ ਧਿਆਨ ਰੱਖੋ। ਬੱਚੇ ਦੀ ਸਿਹਤ ਜ਼ਿਆਦਾ ਖਰਾਬ ਹੋਣ 'ਤੇ ਬੱਚਿਆਂ ਦਾ ਡਾਕਟਰ ਕੋਲੋਂ ਚੈਕਅੱਪ ਕਰਵਾਉਣਾ ਜ਼ਰੂਰੀ ਹੈ।
ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
