ਕਿਹੜੇ ਲੋਕਾਂ ਨੂੰ ਖਾਣੇ ਚਾਹੀਦੇ ਨੇ ਮਲਟੀਵਿਟਾਮਿਨ? ਕਦੋਂ ਪੈਂਦੀ ਹੈ ਇਨ੍ਹਾਂ ਦੀ ਲੋੜ?
Tuesday, Nov 28, 2023 - 03:06 PM (IST)
ਮੁੰਬਈ (ਬਿਊਰੋ)– ਇਹ ਮੰਨਿਆ ਜਾਂਦਾ ਹੈ ਕਿ ਇਕ ਖ਼ਾਸ ਉਮਰ ਤੋਂ ਬਾਅਦ ਹਰ ਕਿਸੇ ਨੂੰ ਮਲਟੀਵਿਟਾਮਿਨ ਖਾਣੇ ਚਾਹੀਦੇ ਹਨ। ਮਲਟੀਵਿਟਾਮਿਨ ਉਹ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਜੋ ਸਾਨੂੰ ਸਾਡੇ ਭੋਜਨ ’ਚੋਂ ਨਹੀਂ ਮਿਲਦੇ। ਇਸੇ ਲਈ ਲੋਕ ਨਿਯਮਿਤ ਤੌਰ ’ਤੇ ਮਲਟੀਵਿਟਾਮਿਨ ਲੈਂਦੇ ਹਨ, ਕਦੇ ਡਾਕਟਰ ਦੀ ਸਲਾਹ ’ਤੇ ਤੇ ਕਦੇ-ਕਦੇ ਬਿਨਾਂ ਸਲਾਹ ਦੇ। ਇਨ੍ਹਾਂ ’ਚ ਜ਼ਿਆਦਾਤਰ 40 ਸਾਲ ਤੋਂ ਵਧ ਉਮਰ ਦੇ ਲੋਕ ਸ਼ਾਮਲ ਹਨ।
ਮਲਟੀਵਿਟਾਮਿਨ ਕੀ ਹਨ?
ਮਲਟੀਵਿਟਾਮਿਨ ਖੁਰਾਕ ਪੂਰਕ ਹੁੰਦੇ ਹਨ, ਜਿਸ ’ਚ ਵਿਟਾਮਿਨ, ਖਣਿਜ ਤੇ ਕਈ ਜੜੀ-ਬੂਟੀਆਂ ਹੁੰਦੀਆਂ ਹਨ। ਇਹ ਉਹ ਪੌਸ਼ਟਿਕ ਤੱਤ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ, ਜੋ ਸਿਰਫ਼ ਖੁਰਾਕ ਰਾਹੀਂ ਲੋੜੀਂਦੀ ਮਾਤਰਾ ’ਚ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਹਨ।
ਮਲਟੀਵਿਟਾਮਿਨ ਬਹੁਤ ਸਾਰੇ ਰੂਪਾਂ ’ਚ ਉਪਲੱਬਧ ਹਨ, ਜਿਵੇਂ ਕਿ ਗੋਲੀਆਂ, ਤਰਲ ਤੇ ਪਾਊਡਰ। ਇਸ ਨੂੰ ਖਰੀਦਣ ਤੋਂ ਪਹਿਲਾਂ ਤੁਹਾਨੂੰ ਇਸ ’ਚ ਮੌਜੂਦ ਸਾਰੀ ਸਮੱਗਰੀ ਨੂੰ ਪੜ੍ਹ ਲੈਣਾ ਚਾਹੀਦਾ ਹੈ।
ਮਲਟੀਵਿਟਾਮਿਨ ਦੀ ਸਭ ਤੋਂ ਵਧ ਲੋੜ ਕਿਸ ਨੂੰ ਪੈਂਦੀ ਹੈ?
ਸਿਹਤਮੰਦ ਹੋਣ ਦੇ ਬਾਵਜੂਦ ਸਾਡੇ ਲਈ ਇਹ ਯਕੀਨੀ ਬਣਾਉਣਾ ਮੁਸ਼ਕਿਲ ਹੈ ਕਿ ਕੀ ਸਾਨੂੰ ਉਹ ਸਾਰੇ ਪੌਸ਼ਟਿਕ ਤੱਤ ਮਿਲ ਰਹੇ ਹਨ, ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੈ ਤੇ ਅੱਜ ਦੀ ਆਧੁਨਿਕ ਜੀਵਨ ਸ਼ੈਲੀ ਤੇ ਤੇਜ਼ ਰਫ਼ਤਾਰ ਜੀਵਨ ’ਚ ਅਸੀਂ ਅਕਸਰ ਆਪਣੇ ਆਪ ’ਚ ਬਹੁਤ ਸਾਰੇ ਪੌਸ਼ਟਿਕ ਤੱਤਾਂ ਦੀ ਘਾਟ ਮਹਿਸੂਸ ਕਰਦੇ ਹਾਂ। ਨਾਲ ਹੀ ਸਾਡੀ ਗੈਰ-ਸਿਹਤਮੰਦ ਜੀਵਨ ਸ਼ੈਲੀ ਅਕਸਰ ਪੌਸ਼ਟਿਕ ਤੱਤਾਂ ਦੀ ਘਾਟ ਨੂੰ ਜਨਮ ਦਿੰਦੀ ਹੈ। ਵਧਦੀ ਉਮਰ ਤੇ ਜ਼ਿੰਮੇਵਾਰੀ ਦੇ ਨਾਲ ਵਾਧੂ ਖੁਰਾਕ ਸਹਾਇਤਾ ਦੀ ਸਾਡੀ ਲੋੜ ਵਧ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਜ਼ਰੂਰ ਖਾਓ ਇਹ 6 ਸੁੱਕੇ ਮੇਵੇ, ਸਰੀਰ ਨੂੰ ਮਿਲਣਗੇ ਹੈਰਾਨੀਜਨਕ ਫ਼ਾਇਦੇ
ਇਨ੍ਹਾਂ ਲੋਕਾਂ ਨੂੰ ਮਲਟੀਵਿਟਾਮਿਨ ਲੈਣੇ ਚਾਹੀਦੇ ਹਨ
ਸ਼ਾਕਾਹਾਰੀ
ਹਾਲਾਂਕਿ ਸ਼ਾਕਾਹਾਰੀ ਹੋਣ ਦੇ ਬਹੁਤ ਸਾਰੇ ਸਿਹਤ ਲਾਭ ਹਨ। ਹਰੀਆਂ ਸਬਜ਼ੀਆਂ ਤੋਂ ਸਾਨੂੰ ਵਿਟਾਮਿਨ ਬੀ-12, ਕੈਲਸ਼ੀਅਮ, ਵਿਟਾਮਿਨ ਡੀ, ਆਇਰਨ ਤੇ ਜ਼ਿੰਕ ਵਰਗੇ ਪੋਸ਼ਕ ਤੱਤ ਮਿਲਦੇ ਹਨ ਪਰ ਇਸ ਦੇ ਬਾਵਜੂਦ ਸਾਨੂੰ ਸ਼ਾਕਾਹਾਰੀ ਭੋਜਨ ਤੋਂ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ।
ਬਜ਼ੁਰਗ
ਵਧਦੀ ਉਮਰ ਦੇ ਨਾਲ ਸਰੀਰ ’ਚ ਕਈ ਵਿਟਾਮਿਨਾਂ ਦੀ ਕਮੀ ਹੋ ਸਕਦੀ ਹੈ ਤੇ ਸਰੀਰ ਦੀ ਇਨ੍ਹਾਂ ਵਿਟਾਮਿਨਾਂ ਨੂੰ ਜਜ਼ਬ ਕਰਨ ਦੀ ਸਮਰੱਥਾ ਵੀ ਕਮਜ਼ੋਰ ਹੋਣ ਲੱਗਦੀ ਹੈ, ਇਸ ਲਈ ਸਾਨੂੰ ਇਕ ਵੱਖਰੇ ਮਲਟੀਵਿਟਾਮਿਨ ਦੀ ਲੋੜ ਹੁੰਦੀ ਹੈ।
ਗਰਭਵਤੀ ਮਹਿਲਾਵਾਂ
ਜਨਮ ਤੋਂ ਪਹਿਲਾਂ ਦੇ ਵਿਟਾਮਿਨ ਬੱਚੇ ਤੇ ਮਾਂ ਲਈ ਲੋੜੀਂਦੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਹਨ। ਗਰਭ ਅਵਸਥਾ ਦੌਰਾਨ ਔਰਤਾਂ ਨੂੰ ਭਰੂਣ ਦੇ ਸਿਹਤਮੰਦ ਵਿਕਾਸ ਲਈ ਕੁਝ ਵਿਟਾਮਿਨਾਂ ਤੇ ਖਣਿਜਾਂ ਦੀ ਲੋੜ ਹੁੰਦੀ ਹੈ।
ਪੁਰਾਣੀਆਂ ਬੀਮਾਰੀਆਂ ਵਾਲੇ ਲੋਕ
ਕੁਝ ਲੰਬੀਆਂ ਤੇ ਪੁਰਾਣੀਆਂ ਬੀਮਾਰੀਆਂ ਸਰੀਰ ’ਚ ਵਿਟਾਮਿਨ ਦੀ ਕਮੀ ਦਾ ਕਾਰਨ ਬਣ ਸਕਦੀਆਂ ਹਨ, ਜਿਸ ਨਾਲ ਸਰੀਰ ’ਚ ਜ਼ਰੂਰੀ ਪੌਸ਼ਟਿਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
ਕੀ ਮਲਟੀਵਿਟਾਮਿਨ ਦੇ ਮਾੜੇ ਪ੍ਰਭਾਵ ਹਨ?
ਹਾਲਾਂਕਿ ਮਲਟੀਵਿਟਾਮਿਨ ਦੇ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ ਹਨ ਪਰ ਇਸ ’ਤੇ ਲਿਖੇ ਹਰੇਕ ਵਿਟਾਮਿਨ ਦੀ ਮਾਤਰਾ ਨੂੰ ਜਾਣਨ ਦੀ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ। ਨਾਲ ਹੀ ਇਹ ਕੁਦਰਤੀ ਤੌਰ ’ਤੇ ਮੌਜੂਦ ਪੌਸ਼ਟਿਕ ਤੱਤਾਂ ਦਾ ਬਦਲ ਨਹੀਂ ਹੈ। ਇਸ ਲਈ ਇਸ ਨੂੰ ਖਾਣ ਤੋਂ ਪਹਿਲਾਂ ਸਾਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਨੂੰ ਸਾਡੇ ਭੋਜਨ ’ਚੋਂ ਸਾਰੇ ਪੋਸ਼ਕ ਤੱਤ ਲੋੜੀਂਦੀ ਮਾਤਰਾ ’ਚ ਮਿਲਣ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਮਲਟੀਵਿਟਾਮਿਨ ਦਾ ਫ਼ਾਇਦਾ ਹੋ ਸਕਦਾ ਹੈ ਤਾਂ ਇਸ ਨੂੰ ਲੈਣ ’ਚ ਕੋਈ ਨੁਕਸਾਨ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਕੀ ਤੁਸੀਂ ਮਲਟੀਵਿਟਾਮਿਨ ਖਾਂਦੇ ਹੋ ਜਾਂ ਨਹੀਂ? ਕੁਮੈਂਟ ਕਰਕੇ ਜ਼ਰੂਰ ਦੱਸੋ।