ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ''ਜ਼ਹਿਰੀਲੇ'' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

Saturday, Mar 21, 2026 - 09:32 AM (IST)

ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਖਾ ਰਹੇ ''ਜ਼ਹਿਰੀਲੇ'' ਅੰਗੂਰ? ਵੀਡੀਓ ਦੇਖ ਉੱਡ ਜਾਣਗੇ ਹੋਸ਼

ਨੈਸ਼ਨਲ ਡੈਸਕ : ਜੇਕਰ ਤੁਸੀਂ ਵੀ ਰੋਜ਼ਾਨਾਂ ਫਲ ਖਾਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਅਤੇ ਚਿਤਾਵਨੀ ਭਰਪੂਰ ਹੋ ਸਕਦੀ ਹੈ। ਜੇਕਰ ਤੁਸੀਂ ਵੀ ਬਾਜ਼ਾਰੋਂ ਲਿਆ ਕੇ ਅੰਗੂਰਾਂ ਨੂੰ ਬਿਨਾਂ ਪਾਣੀ ਨਾਲ ਸਾਫ਼ ਕੀਤੇ ਸਿੱਧੇ ਖਾ ਲੈਂਦੇ ਹੋ, ਤਾਂ ਇਹ ਖ਼ਬਰ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ। ਅਜਿਹਾ ਕਰਨ ਨਾਲ ਤੁਸੀਂ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਅੰਗੂਰਾਂ ਨੂੰ ਚਮਕਾਉਣ ਅਤੇ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਖ਼ਤਰਨਾਕ ਕੈਮੀਕਲਾਂ ਨਾਲ ਧੋਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ -  ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ, ਟੈਂਕੀ ਭਰਾਉਣ ਤੋਂ ਪਹਿਲਾਂ ਚੈਕ ਕਰੋ ਅੱਜ ਦਾ ਰੇਟ

ਮਾਹਿਰਾਂ ਅਨੁਸਾਰ ਅੰਗੂਰ ਉਨ੍ਹਾਂ ਫਲਾਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਖੇਤੀ ਅਤੇ ਸਟੋਰੇਜ ਦੌਰਾਨ ਸਭ ਤੋਂ ਵੱਧ ਕੀਟਨਾਸ਼ਕਾਂ (Pesticides) ਅਤੇ ਕੈਮੀਕਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗੂਰਾਂ ਦੀ ਵਾਇਰਲ ਹੋ ਰਹੀ ਇਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਕਰਮਚਾਰੀਆਂ ਵਲੋਂ ਅੰਗੂਰਾਂ ਦੇ ਗੁੱਛਿਆਂ ਨੂੰ ਇਕ ਡੱਬੇ ਵਿਚ ਪਾ ਕੇ ਇੱਕ ਖ਼ਾਸ ਘੋਲ ਵਿੱਚ ਡੁਬੋਇਆ ਜਾ ਰਿਹਾ ਹੈ, ਜੋ ਦੇਖਣ ਵਿੱਚ ਬੇਹੱਦ ਡਰਾਉਣਾ ਲੱਗ ਰਿਹਾ ਹੈ। ਇਸ ਘੋਲ ਵਿਚ ਸਰਫ ਵਰਗਾ ਕੈਮੀਕਲ ਦਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਅੰਗੂਰਾਂ ਨੂੰ ਇਕ ਪਾਸੇ ਕਰਕੇ ਰੱਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ

ਇਸ ਮਾਮਲੇ ਦੇ ਸਬੰਧ ਵਿਚ ਕਈ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੇ ਕੈਮੀਕਲ ਵਾਲੇ ਅੰਗੂਰ ਸਿੱਧੇ ਖਾਣ ਨਾਲ ਲੋਕਾਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅੰਗੂਰਾਂ ਨੂੰ ਪਾਣੀ ਨਾਲ ਧੋਤੇ ਬਿਨਾਂ ਖਾਣ ਨਾਲ ਗਲੇ ਵਿੱਚ ਖਰਾਸ਼ ਅਤੇ ਇਨਫੈਕਸ਼ਨ, ਚਮੜੀ ਦੀ ਐਲਰਜੀ, ਪੇਟ ਵਿੱਚ ਦਰਦ ਅਤੇ ਪਾਚਨ ਦੀਆਂ ਸਮੱਸਿਆਵਾਂ, ਲੰਬੇ ਸਮੇਂ ਤੱਕ ਸੇਵਨ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਤੁਹਾਡੀ ਇੱਕ ਛੋਟੀ ਜਿਹੀ ਸਾਵਧਾਨੀ ਤੁਹਾਡੀ ਅਤੇ ਤੁਹਾਡੇ ਬੱਚਿਆਂ ਦੀ ਸਿਹਤ ਨੂੰ ਵੱਡੇ ਖ਼ਤਰੇ ਤੋਂ ਬਚਾ ਸਕਦੀ ਹੈ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਤਾਂ ਜੋ ਕੋਈ ਵੀ ਅਣਜਾਣੇ ਵਿੱਚ ਆਪਣੀ ਸਿਹਤ ਨਾਲ ਖਿਲਵਾੜ ਨਾ ਕਰ ਬੈਠੇ।

ਇਹ ਵੀ ਪੜ੍ਹੋ -  ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਬਚਾਅ ਲਈ ਅਪਣਾਓ ਇਹ ਨੁਸਖ਼ੇ
ਸਿਹਤ ਮਾਹਿਰਾਂ ਨੇ ਅੰਗੂਰਾਂ ਨੂੰ ਖਾਣ ਤੋਂ ਪਹਿਲਾਂ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ:

ਨਮਕ ਵਾਲਾ ਪਾਣੀ: ਅੰਗੂਰਾਂ ਨੂੰ ਘੱਟੋ-ਘੱਟ 10-15 ਮਿੰਟ ਲਈ ਕੋਸੇ ਪਾਣੀ ਵਿੱਚ ਨਮਕ ਪਾ ਕੇ ਭਿਓਂ ਕੇ ਰੱਖੋ।
ਬੇਕਿੰਗ ਸੋਡਾ: ਪਾਣੀ ਵਿੱਚ ਥੋੜ੍ਹਾ ਜਿਹਾ ਬੇਕਿੰਗ ਸੋਡਾ ਮਿਲਾ ਕੇ ਅੰਗੂਰ ਧੋਣ ਨਾਲ ਕੈਮੀਕਲ ਦੀ ਪਰਤ ਆਸਾਨੀ ਨਾਲ ਉਤਰ ਜਾਂਦੀ ਹੈ।
ਵਾਰ-ਵਾਰ ਧੋਣਾ: ਫਲਾਂ ਨੂੰ ਹਮੇਸ਼ਾ 2-3 ਵਾਰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ।

ਇਹ ਵੀ ਪੜ੍ਹੋ - ਚਾਰਜਿੰਗ ਦੌਰਾਨ ਇਲੈਕਟ੍ਰਿਕ ਕਾਰ Blast; ਇੱਕੋ ਪਰਿਵਾਰ ਦੇ 7 ਮੈਂਬਰਾਂ ਦੀ ਮੌਤ, ਇੰਦੌਰ ਦਾ ਕੰਬਿਆ ਇਲਾਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News