ਭਾਰ ਘੱਟ ਕਰਨ ਦੇ ਨਾਲ-ਨਾਲ ਐਸਿਡਿਟੀ ਅਤੇ ਕਬਜ਼ ਤੋਂ ਵੀ ਰਾਹਤ ਦਿਵਾਏਗੀ ''ਮੂੰਗਫਲੀ ਤੇ ਗੁੜ'' ਦੀ ਵਰਤੋਂ

10/25/2022 12:24:07 PM

ਨਵੀਂ ਦਿੱਲੀ- ਸਰਦੀ ਦੇ ਮੌਸਮ 'ਚ ਹਰ ਕੋਈ ਮੂੰਗਫਲੀ ਖਾਣਾ ਪਸੰਦ ਕਰਦਾ ਹੈ। ਮੂੰਗਫਲੀ ਦੇ ਨਾਲ ਜੇਕਰ ਗੁੜ ਦੀ ਵੀ ਵਰਤੋਂ ਕੀਤੀ ਜਾਵੇ, ਤਾਂ ਨਜ਼ਾਰਾ ਹੀ ਵੱਖਰਾ ਹੋਵੇਗਾ। ਮੂੰਗਫਲੀ ਅਤੇ ਗੁੜ 'ਚ ਐਨਰਜ਼ੀ, ਫੈਟ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਢੇਰ ਸਾਰੇ ਵਿਟਾਮਿਨਸ ਅਤੇ ਮਿਨਰਲਸ ਵਰਗੇ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਮੂੰਗਫਲੀ ਨੂੰ ਗੁੜ ਨਾਲ ਮਿਲਾ ਕੇ ਖਾਣ ਨਾਲ ਸਰੀਰ 'ਚ ਗਰਮਾਹਟ ਬਣੀ ਰਹਿੰਦੀ ਹੈ। ਦੋਹਾਂ 'ਚ ਭਰਪੂਰ ਆਇਰਨ ਹੁੰਦਾ ਹੈ, ਜੋ ਬਲੱਡ ਸਰਕੁਲੇਸ਼ਨ ਨੂੰ ਠੀਕ ਰੱਖਣ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਖੂਨ ਦੀ ਕਮੀ ਹੋਣ 'ਤੇ ਮੂੰਗਫਲੀ ਨਾਲ ਗੁੜ ਖਾਣ ਨਾਲ ਫਾਇਦਾ ਹੁੰਦਾ ਹੈ। 
ਗੁੜ ਅਤੇ ਮੂੰਗਫਲੀ ਖਾਣ ਦੇ ਫਾਇਦੇ ...
1. ਐਸਿਡਿਟੀ ਜਾਂ ਕਬਜ਼

ਮੂੰਗਫਲੀ ਅਤੇ ਗੁੜ 'ਚ ਮੌਜੂਦ ਫਾਈਬਰਜ਼ ਪੇਟ ਦੀ ਸਮੱਸਿਆ ਵਰਗੀ ਐਸਿਡਿਟੀ ਜਾਂ ਕਬਜ਼ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਇਸ 'ਚ ਪਾਚਣ ਕਿਰਿਆ ਵੀ ਦੁਰੱਸਤ ਰਹਿੰਦੀ ਹੈ। 

PunjabKesari
2. ਭਾਰ ਘੱਟ ਕਰੇ 
ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ। 
3. ਦੰਦਾਂ ਸਣੇ ਹੱਡੀਆਂ ਹੁੰਦੀਆਂ ਹਨ ਮਜ਼ਬੂਤ 
ਮੂੰਗਫਲੀ ਅਤੇ ਗੁੜ ਦਾ ਸੇਵਨ ਕਰਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਨਾਂ ਦੋਵਾਂ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। 
4. ਵਾਲਾਂ ਅਤੇ ਸਕਿਨ ਲਈ ਫਾਇਦੇਮੰਦ 
ਇਸ ਨਾਲ ਬਾਡੀ ਦੇ ਜ਼ਹਿਰੀਲੇ ਤੱਤ ਦੂਰ ਹੁੰਦੇ ਹਨ, ਜਿਸ ਨਾਲ ਰੰਗ ਗੋਰਾ ਹੁੰਦਾ ਹੈ। ਮੂੰਗਫਲੀ ਅਤੇ ਗੁੜ ਖਾਣ ਨਾਲ ਵਾਲਾਂ ਦੀ ਚਮਕ ਵੀ ਵੱਧਣ ਲੱਗ ਪੈਂਦੀ ਹੈ। 

PunjabKesari
5. ਕੈਂਸਰ ਤੋਂ ਬਚਾਅ
ਇਸ 'ਚ ਮੌਜੂਦ ਐਂਟੀਆਕਸੀਡੈਂਟ, ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ। ਇਸ ਲਈ ਮੂੰਗਫਲੀ ਅਤੇ ਗੁੜ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ।  
6. ਦਿਲ ਦੇ ਲਈ ਫਾਇਦੇਮੰਦ 
ਮੂੰਗਫਲੀ ਅਤੇ ਗੁੜ ਖਾਣ ਨਾਲ ਕੋਲੈਸਟਰੋਲ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਦੇ ਸੇਵਨ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। 
7. ਤਣਾਅ ਤੋਂ ਰਾਹਤ 
ਇਸ 'ਚ ਟ੍ਰਿਪਟੋਫਾਨ ਨਾਮਕ ਐਮੀਨੋ ਐਸਿਡ ਪਾਇਆ ਜਾਂਦਾ ਹੈ, ਜੋ ਤੁਹਾਨੂੰ ਤਣਾਅ ਤੋਂ ਰਾਹਤ ਦਿਵਾਉਂਦਾ ਹੈ।


Aarti dhillon

Content Editor

Related News