ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
Sunday, Sep 13, 2020 - 06:33 PM (IST)
ਜਲੰਧਰ - ਅੱਜ ਕੱਲ ਦੇ ਸਾਰੇ ਲੋਕ ਇਕ ਹੀ ਸਮੱਸਿਆ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ, ਉਹ ਹੈ ‘ਭਾਰ ਦਾ ਵਧਣਾ’। ਭਾਰ ਘੱਟ ਕਰਨ ਲਈ ਸਾਨੂੰ ਆਪਣੀਆਂ ਖਾਣ ਵਾਲੀਆਂ ਚੀਜ਼ਾਂ ’ਤੇ ਕੰਟਰੋਲ ਕਰਨਾ ਚਾਹੀਦਾ ਹੈ। ਸਾਨੂੰ ਉਹ ਕਾਮਾ ਚਾਹੀਦਾ ਹੈ, ਜਿਸ ਨਾਲ ਅਸੀਂ ਤੰਦਰੁਸਤ ਰਹਿ ਸਕੀਏ ਅਤੇ ਆਪਣੇ ਆਪ ਨੂੰ ਫਿੱਟ ਕਰ ਸਕੀਏ। ਭਾਰ ਘੱਟ ਕਰਨ ਲਈ ਸਾਨੂੰ ਕਸਰਤ ਦੇ ਨਾਲ-ਨਾਲ ਕੁਝ ਅਜਿਹੀਆਂ ਚੀਜ਼ਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਸਾਡਾ ਭਾਰ ਜਲਦੀ ਨਾਲ ਘੱਟ ਹੋ ਸਕੇ। ਸਿਹਤਮੰਦ ਖਾਣ-ਪੀਣ ਦੇ ਨਾਲ ਜੇਕਰ ਤੁਸੀਂ ਹਫਤੇ ਵਿੱਚ ਇੱਕ ਦਿਨ ਲਿਕਵਿਡ (ਤਰਲ ਪਦਾਰਥ) ਡਾਈਟ ਉੱਤੇ ਰਹੀਏ ਤਾਂ ਕਾਫ਼ੀ ਹੱਦ ਤੱਕ ਫਿਟ ਅਤੇ ਚੁਸਤ ਰਹਿ ਸਕਦੇ ਹੋ।
ਹਫਤੇ ’ਚ ਇਕ ਦਿਨ ਕਰੋ ਇਨ੍ਹਾਂ ਦੀ ਵਰਤੋਂ
ਨਿੰਬੂ ਪਾਣੀ ਨੂੰ ਬਣਾਓ ਸਟਾਰਟਰ
ਹਫ਼ਤੇ ਵਿੱਚ ਇੱਕ ਦਿਨ ਲਿਕਵਿਡ ਡਾਈਟ ਲੈਣ ਨਾਲ ਕਈ ਤਰ੍ਹਾਂ ਦੇ ਢਿੱਗ ਦੇ ਰੋਗ ਦੂਰ ਹੋ ਜਾਂਦੇ ਹਨ। ਦਿਨ ਦੀ ਸ਼ੁਰੂਆਤ ਲੰਮੀ ਸੈਰ ਨਾਲ ਕਰਨ ਤੋਂ ਬਾਅਦ ਇੱਕ ਗਲਾਸ ਨਿੰਬੂ ਪਾਣੀ ਜਾਂ ਤਾਜ਼ੇ ਫਲਾਂ ਦੇ ਜੂਸ ਨਾਲ ਕਰੋ।
ਆਂਵਲੇ ਦਾ ਰਸ
ਸਵੇਰੇ ਉੱਠ ਕੇ ਆਂਵਲੇ ਦਾ ਰਸ ਪੀਣਾ ਸਿਹਤ ਦੇ ਲਿਹਾਜ਼ ਤੋਂ ਫਾਇਦੇਮੰਦ ਹੁੰਦਾ ਹੈ। ਇਸ ਨੂੰ ਟੇਸਟੀ ਬਣਾਉਣ ਲਈ ਇਸ ਵਿੱਚ ਥੋੜ੍ਹਾ ਜਿਹਾ ਗੁੜ ਜਾਂ ਸ਼ਹਿਦ ਮਿਲਾਇਆ ਜਾ ਸਕਦਾ ਹੈ। ਇਸ ਨਾਲ ਭਾਰ ਬਹੁਤ ਜਲਦੀ ਘੱਟ ਹੁੰਦਾ ਹੈ।
ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ
ਤੁਲਸੀ ਦੇ ਜੂਸ
ਇਸ ਦੇ ਇਲਾਵਾ, ਸਵੇਰ ਦੀ ਸ਼ੁਰੂਆਤ ਤੁਲਸੀ ਦੇ ਜੂਸ ਦੇ ਨਾਲ ਵੀ ਕਰ ਸਕਦੇ ਹੋ। ਇਸ ਦੇ ਲਈ 10-12 ਪੱਤੀਆਂ ਤੁਲਸੀ ਦੀ ਮਿਕਸੀ ਵਿੱਚ ਪੀਸ ਲਓ। ਇਸ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਗਰਮ ਪਾਣੀ ਦੇ ਨਾਲ ਪਿਓ।
ਇਨ੍ਹਾਂ ਛੋਟੇ-ਛੋਟੇ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਵਧਾ ਸਕਦੇ ਹੋ ਆਪਣੇ ਭੋਜਨ ਦਾ ਸੁਆਦ
ਦਿਨ ਭਰ ਲਓ ਫਰੂਟ ਜੂਸ
ਪੂਰੇ ਦਿਨ ਵਿੱਚ ਫਲਾਂ ਜਾਂ ਸਬਜ਼ੀਆਂ ਦਾ ਜੂਸ ਲੈਂਦੇ ਰਹਿਣ ਨਾਲ ਤੁਸੀਂ ਚੁਸਤ ਰਹੋਗੇ। ਫਲਾਂ ਅਤੇ ਸਬਜ਼ੀਆਂ ਦੇ ਜੂਸ ਵਿੱਚ ਟਮਾਟਰ, ਖੀਰਾ ਜਾਂ ਕੋਈ ਵੀ ਮਨਪਸੰਦ ਸਬਜ਼ੀ ਲੈ ਲਓ। ਟਮਾਟਰ ਕੈਲਸ਼ੀਅਮ, ਫਾਸਫੋਰਸ, ਕਲੋਰੀਨ, ਸੋਡੀਅਮ ਅਤੇ ਆਯੋਡੀਨ ਨਾਲ ਭਰਪੂਰ ਹੁੰਦਾ ਹੈ। ਇਹ ਭਾਰ ਘੱਟ ਕਰਨ ਵਿੱਚ ਵੀ ਫਾਇਦੇਮੰਦ ਰਹੇਗਾ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਸੂਪ ਨੂੰ ਬਣਾਓ ਡਿਨਰ
ਦਿਨ ਵਿੱਚ ਲਿਕਵਿਡ ਲੈਂਦੇ ਰਹਿਣ ਦੇ ਬਾਅਦ ਰਾਤ ਨੂੰ ਸਬਜ਼ੀਆਂ ਦਾ ਸੂਪ ਤੁਹਾਡੇ ਲਈ ਲਾਭਦਾਇਕ ਰਹੇਗਾ। ਧਿਆਨ ਰੱਖੋ ਸਬਜ਼ੀਆਂ ਨੂੰ ਮਿਕਸ ਨਾ ਕਰੋ। ਕੇਵਲ ਇੱਕ ਹੀ ਸਬਜ਼ੀ ਦਾ ਸੂਪ ਬਣਾਓ। ਸੂਪ ਵਿੱਚ ਚਾਹੋ ਤਾਂ ਅੰਕੁਰਿਤ ਦਾਲਾਂ ਮਿਕਸ ਕਰ ਸਕਦੇ ਹੋ। ਦੋ ਵੱਡੀਆਂ ਕਟੋਰੀਆਂ ਸੂਪ ਵਿੱਚ ਮੁੱਠੀ ਭਰ ਅੰਕੁਰਿਤ ਦਾਲ ਬਹੁਤ ਹੁੰਦੀ ਹੈ। ਇਸ ਦੇ ਇਲਾਵਾ, ਅੰਕੁਰਿਤ ਕਣਕ ਦਾ ਜੂਸ (ਵ੍ਹੀਟ ਜੂਸ), ਅੰਕੁਰਿਤ ਮੂੰਗ ਦਾ ਜੂਸ ਪੀਣਾ ਵੀ ਫਾਇਦੇਮੰਦ ਹੈ। ਇਨ੍ਹਾਂ ਨੂੰ ਵਿਟਾਮਿੰਸ ਨਾਲ ਭਰਪੂਰ ਪੌਸ਼ਟਿਕ ਟਾਨਿਕ ਵੀ ਕਿਹਾ ਜਾਂਦਾ ਹੈ। ਐਲੋਵੀਰਾ ਜੂਸ ਵੀ ਰਾਤ ਲਈ ਚੰਗਾ ਆਪਸ਼ਨ ਹੋ ਸਕਦਾ ਹੈ।
''ਕੇਲੇ'' ਖਾਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਇਨ੍ਹਾਂ ਬੀਮਾਰੀਆਂ ਤੋਂ ਜਲਦੀ ਮਿਲਦੀ ਹੈ ਨਿਜ਼ਾਤ
ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ