ਕੋਰੋਨਾ ਵਾਇਰਸ ਵਿਰੁੱਧ ਜੰਗ : ਵਾਰ-ਵਾਰ ਹੱਥ ਥੋ ਕੇ ਰੋਕਿਆ ਜਾ ਸਕਦੈ ਵਾਇਰਸ

03/21/2020 12:20:51 AM

ਨਵੀਂ ਦਿੱਲੀ- ਕੋਰੋਨਾ ਵਾਇਰਸ ਕਾਰਣ ਹਰ ਕਿਸੇ ਦੇ ਮਨ 'ਚ ਡਰ ਪਾਇਆ ਜਾ ਰਿਹਾ ਹੈ। ਕੁਝ ਲੋਕ ਇਸ ਨੂੰ ਹਲਕੇ 'ਚ ਵੀ ਲੈ ਰਹੇ ਹਨ ਤਾਂ ਕੁਝ ਲੋਕ ਇਸ ਸਬੰਧੀ ਗੰਭੀਰ ਹਨ ਅਤੇ ਉਨ੍ਹਾਂ ਦੇ ਮਨ 'ਚ ਕੀ ਖਾਈਏ ਜਾਂ ਕੀ ਨਾ ਖਾਈਏ, ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਆਦਿ ਸਵਾਲ ਉੱਠ ਰਹੇ ਹਨ। ਇੰਡੀਅਨ ਪਬਲਿਕ ਹੈਲਥ ਫਾਊਂਡੇਸ਼ਨ ਦੇ ਮੁਖੀ ਅਤੇ ਚੇਨਈ ਸ਼ਹਿਰ ਦੇ ਸਾਬਕਾ ਸਿਹਤ ਮੰਤਰੀ ਡਾ. ਪੀ. ਕੁਗਨੰਥਮ, ਡਾ. ਬੀ. ਰਾਮਸੁਬਰਾਮਣੀਅਮ ਅਤੇ ਹੋਰ ਮਾਹਿਰ ਡਾਕਟਰਾਂ ਨੇ ਗੱਲਬਾਤ ਦੌਰਾਨ ਮਨ ’ਚ ਉੱਠ ਰਹੇ ਸਵਾਲਾਂ ’ਤੇ ਆਪਣੀ ਰਾਇ ਦਿੱਤੀ ਹੈ।
ਡਾ. ਪੀ. ਕੁਗਨੰਥਮ ਮੁਤਾਬਕ ਜੇਕਰ ਤੁਸੀ ਉਨ੍ਹਾਂ ਥਾਵਾਂ ਦੀ ਯਾਤਰਾ ਕਰ ਰਹੇ ਹੋ, ਜਿਥੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੈ ਤਾਂ ਮਾਸਕ ਪਹਿਨਣ ਦੀ ਲੋੜ ਹੈ। ਜੇਕਰ ਤੁਸੀਂ ਜਨਤਕ ਟਰਾਂਸਪੋਰਟ ਦੀ ਵਰਤੋਂ ਕਰ ਰਹੇ ਹੋ, ਜਿਥੇ ਤੁਸੀਂ ਇਹ ਨਹੀਂ ਜਾਣ ਸਕਦੇ ਕਿ ਕੋਈ ਛਿੱਕ ਮਾਰੇਗਾ ਜਾਂ ਖੰਘੇਗਾ ਤਾਂ ਤੁਸੀ ਮਾਸਕ ਦੀ ਵਰਤੋਂ ਕਰ ਸਕਦੇ ਹੋ ਪਰ ਮੁਖ ਤੌਰ ’ਤੇ ਬਚਾਅ ਲਈ ਆਪਣੇ ਹੱਥਾਂ ਨੂੰ ਲਗਾਤਾਰ ਧੋਣ ਅਤੇ ਹੋਰ ਲੋਕਾਂ ਨਾਲ ਹੱਥ ਮਿਲਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਦੋਂ ਤੁਸੀ ਯਾਤਰਾ ਕਰ ਰਹੇ ਹੋ ਜਾਂ ਬਾਹਰ ਹੋ ਤਾਂ ਖੰਘਦੇ ਸਮੇਂ ਸਿਸ਼ਟਾਚਾਰ ਦਾ ਪਾਲਣ ਕਰੋ। ਡਾ. ਬੀ. ਰਾਮਸੁਬਰਾਮਣੀਅਮ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਭੋਜਨ ਜਾਂ ਜਾਨਵਰਾਂ ਜਾਂ ਚਿਕਨ ਆਦਿ ਖਾਣ ਨਾਲ ਕੋਈ ਲੈਣਾ-ਦੇਣਾ ਨਹੀ ਹੈ, ਲੋਕ ਜੋ ਚਾਹੁਣ ਖਾ ਸਕਦੇ ਹਨ।

PunjabKesari
ਕੋਰੋਨਾ ਵਾਇਰਸ ਸਬੰਧੀ ਉੱਠ ਰਹੇ ਪ੍ਰਸ਼ਨਾਂ ਦੇ ਉੱਤਰ
ਜਲਦੀ ਹੀ ਇਕ ਟੀਕਾ ਕਿਵੇਂ ਵਿਕਸਤ ਕੀਤਾ ਜਾ ਸਕਦਾ ਹੈ?

ਡਾ. ਪੀ. ਕੁਗਨੰਥਮ ਮੁਤਾਬਕ ਦੁਹਰਾਓ ਦੇ ਕਾਰਣ ਵਾਇਰਸ ਹੁੰਦੇ ਹਨ ਅਤੇ ਇਹ ਥੋੜ੍ਹੇ ਸਮੇਂ ਲਈ ਬਣੇ ਰਹਿਦੇ ਹਨ ਅਤੇ ਭੂਗੋਲਿਕ ਸਥਿਤੀ ਦੇ ਆਧਾਰ ’ਤੇ ਪਰਿਵਰਤਨ ਕਰਦੇ ਹਨ। ਕੋਵਿਡ-19 (ਕੋਰੋਨਾ ਵਾਇਰਸ) ਲਈ 3 ਤੋਂ 6 ਮਹੀਨੇ ਵਿਚ ਵੈਕਸਿਨ ਵਿਕਸਤ ਹੋਣ ਦੀ ਸੰਭਾਵਨਾ ਹੈ। ਇਸ ਦੇ ਲਈ ਪੂਰੀ ਦੁਨੀਆ ਵਿਚ ਟੈਸਟ ਚਲ ਰਹੇ ਹਨ। ਐੱਚ 1, ਐੱਨ 1 ਦੀ ਤਰ੍ਹਾਂ ਕੋਵਿਡ-19 ਲਈ ਵੀ ਵੈਕਸੀਨ ਵਿਕਸਤ ਕੀਤੀ ਜਾ ਰਹੀ ਹੈ।
ਕੀ ਕਿਸੇ ਵਿਅਕਤੀ ਦੀ ਰੋਗ-ਰੋਕੂ ਸਮਰੱਥਾ ਅਤੇ ਕੋਵਿਡ-19 ਸੰਚਰਣ ਦੇ ਵਿਚਕਾਰ ਕੋਈ ਸਬੰਧ ਹੈ?
—ਡਾ. ਪੀ. ਕੁਗਨੰਥਮ ਨੇ ਦੱਸਿਆ ਕਿ ਕੋਰੋਨਾ ਵਾਇਰਸ ਸਭ ਤੋਂ ਵੀਕੈਸਟ ਫੈਮਿਲੀ ਵਾਇਰਸਾਂ ਵਿਚੋ ਇਕ ਹੈ। ਹੁਣ ਤੱਕ ਇਸ ਵਾਇਰਸ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਆਪਣੀ ਲਪੇਟ ਵਿਚ ਲਿਆ। ਇਹ ਹਰ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਹਾਂ, 100 ਫੀਸਦੀ ਇਮਿਉੂਨੋ-ਕੰਪ੍ਰੋਮਾਈਜ਼ਡ ਲੋਕ ਜਿਵੇਂ ਕਿ ਐੱਚ. ਆਈ. ਵੀ. ਮਰੀਜ਼, ਕੈਂਸਰ ਮਰੀਜ਼ ਜਾਂ ਸ਼ੂਗਰ ਵਾਲੇ ਲੋਕ ਰਿਸਕ ਵਿਚ ਹਨ। ਬੱਚਿਆਂ ਅਤੇ ਬਜ਼ੁਰਗਾਂ ਨੂੰ ਵੀ ਇਸ ਦਾ ਖਤਰਾ ਹੈ। ਜੇਕਰ ਤੁਸੀਂ ਚੀਨ ਜਾਂ ਈਰਾਨ ਵਿਚ ਮਰਨ ਵਾਲੇ ਲੋਕਾਂ ਦੀ ਹਿਸਟਰੀ ਦੇਖੋ ਤਾਂ ਉਨ੍ਹਾਂ ਵਿਚ 90 ਫੀਸਦੀ ਅਜਿਹੀਆਂ ਬੀਮਾਰੀਆਂ ਤੋਂ ਪੀੜਤ ਲੋਕ ਹੋਣਗੇ।
ਜੇਕਰ ਮੈਨੂੰ ਆਪਣੇ ਸਰੀਰ ਵਿਚ ਕੋਵਿਡ-19 ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਕੀ ਸਿੱਧੇ ਤੌਰ ’ਤੇ ਹਸਪਤਾਲ ਜਾਣਾ ਚਾਹੀਦਾ ਹੈ?
—ਡਾ. ਕੇ. ਕੇ. ਅਗਰਵਾਲ ਦੱਸਦੇ ਹਨ, ‘‘ਤੁਹਾਨੂੰ ਸਿੱਧਾ ਹਸਪਤਾਲ ਨਹੀਂ ਜਾਣਾ ਚਾਹੀਦਾ। ਜੇਕਰ ਤੁਸੀਂ ਦਿੱਲੀ ਵਿਚ ਰਹਿਦੇ ਹੋ ਤਾਂ ਤੁਹਾਨੂੰ ਹਸਪਤਾਲ ਜਾਂ ਡਾਕਟਰ ਨੂੰ ਫੋਨ ’ਤੇ ਦੱਸਣਾ ਚਾਹੀਦਾ ਹੈ। ਤੁਹਾਨੂੰ ਲੱਛਣਾਂ ਦੇ ਆਧਾਰ ’ਤੇ ਕਾਲ ਕੀਤੀ ਜਾਵੇਗੀ ਕਿ ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਤੁਹਾਡੇ ਘਰ ਆ ਕੇ ਸੈਂਪਲ ਲੈ ਸਕਣ। ਤੁਸੀਂ ਸਿੱਧੇ ਹਸਪਤਾਲ ਨਹੀਂ ਜਾ ਸਕਦੇ, ਕਿਉਂਕਿ ਦੂਜੇ ਲੋਕਾਂ ਨੂੰ ਇਨਫੈਕਟਡ ਹੋਣ ਦਾ ਖਤਰਾ ਰਹਿੰਦਾ ਹੈ।
ਕੀ ਭਾਰਤ ਕੋਰੋਨਾ ਵਾਇਰਸ ਵਿਰੁੱਧ ਜੰਗ ਨਾਲ ਲੈਸ ਹੈ?
ਅਸੀਂ ਦੇਰ ਨਾਲ ਸ਼ੁਰੂ ਕੀਤਾ ਹੈ। ਇਕ ਵਾਇਰਸ ਫੈਲਣ ਦੇ ਮਾਮਲੇ ਵਿਚ 2 ਪੜਾਅ ਹੁੰਦੇ ਹਨ-ਤਿਆਰੀ ਅਤੇ ਰੋਕਥਾਮ। ਜੇਕਰ ਤੁਸੀਂ ਤਿਆਰੀ ਨਹੀਂ ਕਰ ਸਕਦੇ ਤਾਂ ਤੁਸੀਂ ਦੇਰੀ ਕਰਦੇ ਹੋ ਅਤੇ ਜੇਕਰ ਤੁਸੀਂ ਦੇਰੀ ਨਹੀਂ ਕਰ ਸਕਦੇ ਤਾਂ ਤੁਸੀਂ ਖੋਜ ਕਰਦੇ ਹੋ ਅਤੇ ਹਾਲਾਤ ਨੂੰ ਘੱਟ ਕਰਦੇ ਹੋ। ਪਹਿਲਾਂ ਤੋਂ ਇਨਫੈਕਟਡ ਹੋਣ ’ਤੇ ਤਿਆਰ ਰਣਨੀਤੀ 'ਤੇ ਹੁਣ ਵਿਚਾਰ ਨਹੀਂ ਕੀਤਾ ਜਾ ਸਕਦਾ। 230 ਮਾਮਲਿਆਂ ਤੋਂ ਬਾਅਦ ਹੁਣ ਅਸੀਂ ਤਿਆਰੀਆਂ ’ਚੋਂ ਲੰਘ ਰਹੇ ਹਾਂ। ਇਹ ਥੋੜ੍ਹੀ ਦੇਰੀ ਵਾਲੀ ਪ੍ਰਕਿਰਿਆ ਹੈ। ਤੁਹਾਨੂੰ ਇਸ ਸਮੇਂ ਤਿਆਰੀਆਂ ਤੇ ਕੰਟਰੋਲ ਰਣਨੀਤੀ ਦੋਵਾਂ ਦੀ ਲੋੜ ਹੈ।
—ਡਾ. ਕੇ. ਕੇ. ਅਗਰਵਾਲ
ਸਾਨੂੰ ਆਪਣੀ ਲੜਾਈ ਦੇ ਫੋਕਸ ਨੂੰ ਵਿਅਕਤੀਗਤ ਸਵੱਛਤਾ ਵਿਚ ਬਦਲਣਾ ਚਾਹੀਦਾ ਹੈ। ਉਦਾਹਰਣ ਲਈ ਅਫਰੀਕਾ ਵਿਚ ਇਬੋਲਾ ਦੇ ਪ੍ਰਕੋਪ ਦੌਰਾਨ ਉਥੇ ਦੀਆਂ ਸਰਕਾਰਾਂ ਦਵਾਈਆਂ ਤੇ ਇਲਾਜ ਕਾਰਣ ਨਹੀਂ ਸਗੋਂ ਵਿਅਕਤੀਗਤ ਸਵੱਛਤਾ ਵਿਚ ਸੁਧਾਰ ਕਰਨ ਵਿਚ ਸਮਰੱਥ ਸਨ। ਉਨ੍ਹਾਂ ਨੇ ਸਕੂਲਾਂ ਤੇ ਉਦਯੋਗਾ ਵਿਚ ਅਕਸਰ ਹੱਥ ਥੋਣ ਨੂੰ ਜ਼ਰੂਰੀ ਕੀਤਾ। ਜਿਸ ਨਾਲ ਮਾਮਲੇ ਘਟੇ। ਕੋਵਿਡ-19 ਲਈ ਪ੍ਰਬੰਧਨ ਸਿਰਫ ਟ੍ਰੈਵਲ ਹਿਸਟਰੀ ਵਾਲੇ ਰੋਗੀਆਂ ਦੀ ਸੰਭਾਲ ਕਰ ਰਿਹਾ ਹੈ। ਉਨ੍ਹਾਂ ਨੂੰ ਕੁਝ ਦਿਨਾਂ ਤੱਕ ਵੱਖ-ਵੱਖ ਰੱਖਣ ਦੀ ਲੋੜ ਹੁੰਦੀ ਹੈ ਅਤੇ ਉਹ ਵੀ ਨਿਗਰਾਨੀ ਵਿਚ।
—ਡਾ. ਪੀ. ਕੁਗਨੰਥਮ
ਵਾਇਰਸ ਨਾਲ ਮੌਤ ਦੀ ਔਸਤ ਉਮਰ 59 ਹੈ। ਵਾਇਰਸ ਇਨਫੈਕਟਡ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕਾਂ ਦੀ ਮੌਤ ਦਰ 3.4 ਫੀਸਦੀ ਹੈ ਤੇ 70 ਸਾਲ ਤੋਂ ਉੱਪਰ 8 ਫੀਸਦੀ ਅਤੇ 80 ਤੋਂ ਉੱਪਰ ਦੀ ਮੌਤ ਦਰ 15 ਫੀਸਦੀ ਤੋਂ ਉੱਪਰ ਹੈ। ਆਮ ਤੌਰ ’ਤੇ ਜੇਕਰ ਰੋਗ-ਰੋਕੂ ਪ੍ਰਣਾਲੀ ਬਿਹਤਰ ਹੈ ਤਾਂ ਕਿਸੇ ਵੀ ਵਾਇਰਲ ਇਨਫੈਕਸ਼ਨ ਨੂੰ ਸਹਿਣ ਕਰ ਸਕਦੇ ਹਾਂ ਪਰ ਕੋਈ ਵਿਸ਼ੇਸ਼ ਸਬੂਤ ਨਹੀਂ ਹੈ, ਕਿਉਂਕਿ ਇਹ ਕੋਵਿਡ-19 ਨਾਲ ਸਬੰਧਤ ਹੈ।
ਸੰਪਰਕ ਕਰਨ ਲਈ ਹੈਲਪਲਾਈਨ ਨੰਬਰ ਹਨ। ਚੇਨਈ ਦੇ ਰਾਜੀਵ ਗਾਂਧੀ ਸਰਕਾਰੀ ਹਸਪਤਾਲ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਲਈ ਇਕ ਵੱਖਰਾ ਆਊਟ ਪੇਸ਼ੈਂਟ ਸੈਕਸ਼ਨ ਹੈ। ਤੁਸੀ ਉਥੇ ਜਾ ਸਕਦੇ ਹੋ ਅਤੇ ਟੈਸਟ ਦੇ ਨਮੂਨੇ ਦੇ ਸਕਦੇ ਹੋ। ਕਿਸੇ ਹੋਰ ਮਰੀਜ਼ ਨੂੰ ਇਥੇ ਜਾਣ ਦੀ ਇਜਾਜ਼ਤ ਨਹੀਂ ਹੈ। ਆਰ. ਜੀ. ਜੀ. ਐੱਚ. ਚੇਨਈ ਦਾ ਇਕੋ-ਇਕ ਸਥਾਨ ਹੈ, ਜਿਥੇ ਟੈਸਟ ਲਈ ਨਮੂਨੇ ਇਕੱਠੇ ਕੀਤੇ ਜਾ ਸਕਦੇ ਹਨ। ਸਾਰਸ ਜਿਵੇਂ ਹਿੱਟ ਐਂਡ ਰਨ ਵਾਇਰਸ ਦੇ ਮਾਮਲੇ ਵਿਚ ਕੋਈ ਟੀਕਾ ਨਹੀਂ ਵਿਕਸਤ ਕੀਤਾ ਗਿਆ, ਕਿਉਂਕਿ 6 ਮਹੀਨੇ ਬਾਅਦ ਇਹ ਵਾਪਸ ਨਹੀਂ ਆਇਆ। ਜੇਕਰ ਕੋਵਿਡ-19 ਵੀ ਗਾਇਬ ਹੋ ਜਾਂਦਾ ਹੈ ਤਾਂ ਇਸ ਲਈ ਵੀ ਵੈਕਸੀਨ ਦੀ ਲੋੜ ਨਹੀਂ ਪਵੇਗੀ।
ਘਰੇਲੂ ਇਲਾਜ ਕਾਰਗਰ ਨਹੀਂ
ਐਲੋਪੈਥੀ ਤੋਂ ਇਲਾਵਾ ਹੋਰ ਘਰੇਲੂ ਇਲਾਜ ਕਾਰਗਰ ਨਹੀਂ ਹੈ। ਸਭ ਤੋਂ ਚੰਗੀ ਗੱਲ ਹੈ ਕਿ ਪ੍ਰਹੇਜ਼ ਰੱਖਿਆ ਜਾਵੇ। ਤੁਹਾਨੂੰ ਅਜਿਹੇ ਰੋਗੀ ਤੋਂ ਦੂਰ ਰਹਿਣਾ ਚਾਹੀਦਾ ਹੈ, ਜੋ ਖੰਘਦਾ ਜਾਂ ਛਿੱਕਦਾ ਹੈ। ਜੇਕਰ ਤੁਹਾਨੂੰ ਖੰਘ ਆ ਰਹੀ ਹੈ ਤਾਂ ਮਾਸਕ ਪਹਿਨੋ ਅਤੇ ਛਿੱਕਣ ਸਮੇਂ ਵੀ ਸਾਵਧਾਨੀ ਵਰਤੋ। ਕੋਵਿਡ-19 ਡ੍ਰਾਪਟਲੈਟਸ (ਬੂੰਦਾਂ) ਨਾਲ ਫੈਲਦਾ ਹੈ।
ਡਾ. ਜੇ. ਯੂਫ੍ਰਾਸਿਆ ਲਾਥਾ


Gurdeep Singh

Content Editor

Related News