ਸਰੀਰ ਦੀ ਗੰਦਗੀ ਨੂੰ ਬਾਹਰ ਕੱਢੇਗਾ ਤਰਬੂਜ! ਮਿੰਟਾਂ 'ਚ ਦੂਰ ਹੋਵੇਗੀ ਗਰਮੀ ਤੇ ਥਕਾਵਟ, ਜਾਣੋ ਇਸ ਦੇ 5 ਬੇਮਿਸਾਲ ਫਾਇਦੇ

Friday, Apr 17, 2026 - 10:38 AM (IST)

ਸਰੀਰ ਦੀ ਗੰਦਗੀ ਨੂੰ ਬਾਹਰ ਕੱਢੇਗਾ ਤਰਬੂਜ! ਮਿੰਟਾਂ 'ਚ ਦੂਰ ਹੋਵੇਗੀ ਗਰਮੀ ਤੇ ਥਕਾਵਟ, ਜਾਣੋ ਇਸ ਦੇ 5 ਬੇਮਿਸਾਲ ਫਾਇਦੇ

ਹੈਲਥ ਡੈਸਕ - ਜਿਵੇਂ-ਜਿਵੇਂ ਪਾਰਾ ਚੜ੍ਹ ਰਿਹਾ ਹੈ, ਸਰੀਰ ਨੂੰ ਠੰਡਕ ਅਤੇ ਤਾਜ਼ਗੀ ਦੀ ਲੋੜ ਵਧਦੀ ਜਾ ਰਹੀ ਹੈ। ਅਜਿਹੇ 'ਚ 'ਤਰਬੂਜ' ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਲਾਲ-ਸੁਰਖ ਅਤੇ ਮਿੱਠਾ ਤਰਬੂਜ ਨਾ ਸਿਰਫ਼ ਸਵਾਦ 'ਚ ਲਾਜਵਾਬ ਹੈ, ਸਗੋਂ ਇਹ ਸਿਹਤ ਦਾ ਖ਼ਜ਼ਾਨਾ ਵੀ ਹੈ। ਵਿਗਿਆਨੀਆਂ ਅਨੁਸਾਰ ਤਰਬੂਜ 'ਚ 92% ਪਾਣੀ ਹੁੰਦਾ ਹੈ, ਜੋ ਗਰਮੀਆਂ 'ਚ ਸਰੀਰ ਲਈ ਸਭ ਤੋਂ ਜ਼ਰੂਰੀ ਹੈ।

ਕਿਉਂ ਹੈ ਤਰਬੂਜ ਤੁਹਾਡੀ ਸਿਹਤ ਲਈ ਖ਼ਾਸ?

ਸਰੀਰ ਨੂੰ ਰੱਖੇ ਹਾਈਡ੍ਰੇਟ
- ਗਰਮੀ 'ਚ ਪਸੀਨੇ ਰਾਹੀਂ ਨਿਕਲੇ ਪਾਣੀ ਦੀ ਕਮੀ ਨੂੰ ਤਰਬੂਜ ਮਿੰਟਾਂ 'ਚ ਪੂਰਾ ਕਰਦਾ ਹੈ ਅਤੇ ਡੀਹਾਈਡ੍ਰੇਸ਼ਨ ਤੋਂ ਬਚਾਉਂਦਾ ਹੈ।

ਦਿਲ ਦੀ ਸਿਹਤ ਲਈ ਉੱਤਮ
- ਇਸ 'ਚ ਮੌਜੂਦ 'ਲਾਇਕੋਪੀਨ' ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਘਟਾਉਂਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦਾ ਹੈ।

ਚਮੜੀ 'ਤੇ ਲਿਆਵੇ ਕੁਦਰਤੀ ਨਿਖਾਰ
- ਵਿਟਾਮਿਨ-A ਅਤੇ C ਨਾਲ ਭਰਪੂਰ ਹੋਣ ਕਾਰਨ ਇਹ ਚਿਹਰੇ ਦੀਆਂ ਝੁਰੜੀਆਂ ਦੂਰ ਕਰਦਾ ਹੈ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ।

ਵਜ਼ਨ ਘਟਾਉਣ 'ਚ ਮਦਦਗਾਰ
- ਜੇਕਰ ਤੁਸੀਂ ਡਾਇਟਿੰਗ 'ਤੇ ਹੋ, ਤਾਂ ਤਰਬੂਜ ਤੁਹਾਡਾ ਸਭ ਤੋਂ ਵਧੀਆ ਸਾਥੀ ਹੈ। ਇਹ ਪੇਟ ਨੂੰ ਜਲਦੀ ਭਰ ਦਿੰਦਾ ਹੈ ਅਤੇ ਕੈਲੋਰੀ ਵੀ ਬਹੁਤ ਘੱਟ ਹੁੰਦੀ ਹੈ।

ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ
- ਕਸਰਤ ਤੋਂ ਬਾਅਦ ਤਰਬੂਜ ਖਾਣਾ ਜਾਂ ਇਸ ਦਾ ਜੂਸ ਪੀਣਾ ਮਾਸਪੇਸ਼ੀਆਂ ਦੀ ਥਕਾਵਟ ਨੂੰ ਦੂਰ ਕਰਦਾ ਹੈ।

ਸਾਵਧਾਨੀ ਵਾਲੀ ਗੱਲ :-

ਤਰਬੂਜ ਖਾਣ ਤੋਂ ਤੁਰੰਤ ਬਾਅਦ ਪਾਣੀ ਕਦੇ ਨਾ ਪੀਓ ਕਿਉਂਕਿ ਇਸ ਨਾਲ ਪੇਟ ਖਰਾਬ ਹੋ ਸਕਦਾ ਹੈ। ਨਾਲ ਹੀ ਰਾਤ ਦੇ ਸਮੇਂ ਤਰਬੂਜ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।


 


author

Sunaina

Content Editor

Related News