ਗੁਣਾਂ ਦੀ ਖਾਣ ਹੈ ''ਫਲਾਂ ਦਾ ਰਾਜਾ'' ਅੰਬ! ਜਾਣੋ ਇਸ ਦੇ ਚਮਤਕਾਰੀ ਫਾਇਦਿਆਂ ਬਾਰੇ
Thursday, Apr 30, 2026 - 11:08 AM (IST)
ਹੈਲਥ ਡੈਸਕ - ਗਰਮੀਆਂ ਦਾ ਮੌਸਮ ਆਉਂਦੇ ਹੀ ਜਿਸ ਚੀਜ਼ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ, ਉਹ ਹੈ ਅੰਬ। ਆਪਣੀ ਮਿਠਾਸ ਅਤੇ ਲਾਜਵਾਬ ਸਵਾਦ ਕਾਰਨ ਇਸ ਨੂੰ 'ਫਲਾਂ ਦਾ ਰਾਜਾ' ਕਿਹਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਵਾਦ ਦੇ ਨਾਲ-ਨਾਲ ਅੰਬ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਵੀ ਹੈ? ਮਾਹਿਰਾਂ ਅਨੁਸਾਰ, ਅੰਬ 'ਚ ਵਿਟਾਮਿਨ-ਏ, ਸੀ ਅਤੇ ਕਈ ਜ਼ਰੂਰੀ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦੇ ਹਨ।
ਅੰਬ ਖਾਣ ਦੇ 5 ਵੱਡੇ ਫਾਇਦੇ :-
ਅੱਖਾਂ ਦੀ ਰੌਸ਼ਨੀ ਵਧਾਏ
ਅੰਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਦੀ ਸਿਹਤ ਲਈ ਵਰਦਾਨ ਹੈ। ਇਹ ਰਾਤ ਦੇ ਅੰਨ੍ਹੇਪਣ ਦੇ ਖ਼ਤਰੇ ਨੂੰ ਘਟਾਉਂਦਾ ਹੈ।
ਇਮਿਊਨਿਟੀ ਬੂਸਟਰ
- ਵਿਟਾਮਿਨ-ਸੀ ਅਤੇ ਬੀ-6 ਨਾਲ ਭਰਪੂਰ ਹੋਣ ਕਾਰਨ ਅੰਬ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ, ਜਿਸ ਨਾਲ ਤੁਸੀਂ ਵਾਰ-ਵਾਰ ਬਿਮਾਰ ਨਹੀਂ ਹੁੰਦੇ।
ਚਮੜੀ 'ਚ ਲਿਆਵੇ ਕੁਦਰਤੀ ਨਿਖਾਰ
- ਅੰਬ ਖਾਣ ਨਾਲ ਚਿਹਰੇ 'ਤੇ ਕੁਦਰਤੀ ਚਮਕ ਆਉਂਦੀ ਹੈ। ਇਹ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਠੀਕ ਕਰਨ ਅਤੇ ਮੁਹਾਸਿਆਂ ਨੂੰ ਘਟਾਉਣ 'ਚ ਮਦਦ ਕਰਦਾ ਹੈ।
ਪਾਚਨ ਸ਼ਕਤੀ ਕਰੇ ਮਜ਼ਬੂਤ
- ਅੰਬ 'ਚ ਅਜਿਹੇ ਐਂਜ਼ਾਈਮ ਹੁੰਦੇ ਹਨ ਜੋ ਪ੍ਰੋਟੀਨ ਨੂੰ ਤੋੜਨ 'ਚ ਮਦਦ ਕਰਦੇ ਹਨ। ਇਸ 'ਚ ਮੌਜੂਦ ਫਾਈਬਰ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ।
ਕੋਲੇਸਟ੍ਰੋਲ ਕੰਟਰੋਲ ਕਰੇ
- ਅੰਬ 'ਚ ਮੌਜੂਦ ਪੈਕਟਿਨ ਅਤੇ ਫਾਈਬਰ ਖੂਨ 'ਚ ਮਾੜੇ ਕੋਲੇਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ।
ਸਾਵਧਾਨੀ ਵੀ ਹੈ ਜ਼ਰੂਰੀ :-
ਅੰਬ ਦਾ ਪੂਰਾ ਫਾਇਦਾ ਲੈਣ ਲਈ ਇਸ ਨੂੰ ਹਮੇਸ਼ਾ ਸੀਮਤ ਮਾਤਰਾ 'ਚ ਖਾਓ। ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਖਾਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਇਸ 'ਚ ਕੁਦਰਤੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
