ਗਰਮੀ ਦਾ ਕਾਲ ਹੈ 'ਖਰਬੂਜਾ'! ਇਸ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ

Thursday, Apr 16, 2026 - 01:18 PM (IST)

ਗਰਮੀ ਦਾ ਕਾਲ ਹੈ 'ਖਰਬੂਜਾ'! ਇਸ ਦੇ ਫਾਇਦੇ ਜਾਣ ਹੋ ਜਾਓਗੇ ਹੈਰਾਨ

ਹੈਲਥ ਡੈਸਕ - ਜਿਵੇਂ-ਜਿਵੇਂ ਗਰਮੀ ਦਾ ਪਾਰਾ ਚੜ੍ਹ ਰਿਹਾ ਹੈ, ਸਰੀਰ ਨੂੰ ਹਾਈਡ੍ਰੇਟਿਡ ਅਤੇ ਸਿਹਤਮੰਦ ਰੱਖਣਾ ਇਕ ਚੁਣੌਤੀ ਬਣ ਗਿਆ ਹੈ। ਇਸ ਮੌਸਮ ਵਿੱਚ ਕੁਦਰਤ ਨੇ ਸਾਨੂੰ 'ਖਰਬੂਜਾ' ਇਕ ਅਜਿਹੇ ਤੋਹਫ਼ੇ ਵਜੋਂ ਦਿੱਤਾ ਹੈ, ਜੋ ਨਾ ਸਿਰਫ਼ ਸਵਾਦ 'ਚ ਲਾਜਵਾਬ ਹੈ, ਸਗੋਂ ਸਿਹਤ ਦਾ ਖ਼ਜ਼ਾਨਾ ਵੀ ਹੈ। ਮਾਹਿਰਾਂ ਅਨੁਸਾਰ ਖਰਬੂਜੇ 'ਚ 90% ਤੱਕ ਪਾਣੀ ਹੁੰਦਾ ਹੈ, ਜੋ ਗਰਮੀ 'ਚ ਸਰੀਰ ਲਈ ਬੇਹੱਦ ਜ਼ਰੂਰੀ ਹੈ।

ਖਰਬੂਜਾ ਖਾਣ ਦੇ ਮੁੱਖ ਫਾਇਦੇ :- 

ਸਰੀਰ 'ਚ ਪਾਣੀ ਦੀ ਕਮੀ ਨੂੰ ਕਰੇ ਦੂਰ
- ਖਰਬੂਜਾ ਖਾਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਨਹੀਂ ਹੁੰਦੀ। ਇਹ ਸਰੀਰ ਨੂੰ ਅੰਦਰੋਂ ਠੰਡਾ ਰੱਖਦਾ ਹੈ ਅਤੇ ਗਰਮੀ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ।

ਇਮਿਊਨਿਟੀ ਵਧਾਉਣ 'ਚ ਮਦਦਗਾਰ
- ਇਸ 'ਚ ਵਿਟਾਮਿਨ 'ਸੀ' ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ।

ਅੱਖਾਂ ਦੀ ਰੋਸ਼ਨੀ ਲਈ ਉੱਤਮ
- ਖਰਬੂਜੇ 'ਚ ਵਿਟਾਮਿਨ 'ਏ' ਅਤੇ ਬੀਟਾ-ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
- ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਖਰਬੂਜਾ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਇਕ ਵਧੀਆ ਫਲ ਹੈ। ਇਹ ਦਿਲ ਦੀ ਸਿਹਤ ਦਾ ਵੀ ਖਿਆਲ ਰੱਖਦਾ ਹੈ।

ਭਾਰ ਘਟਾਉਣ 'ਚ ਸਹਾਇਕ
- ਜੇਕਰ ਤੁਸੀਂ ਡਾਈਟਿੰਗ 'ਤੇ ਹੋ, ਤਾਂ ਖਰਬੂਜਾ ਤੁਹਾਡੇ ਲਈ ਬਿਹਤਰੀਨ ਹੈ। ਇਸ 'ਚ ਕੈਲੋਰੀ ਬਹੁਤ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜਿਸ ਨਾਲ ਪੇਟ ਦੇਰ ਤੱਕ ਭਰਿਆ ਰਹਿੰਦਾ ਹੈ।

ਖ਼ਾਸ ਸਲਾਹ'
- ਹਮੇਸ਼ਾ ਤਾਜ਼ਾ ਖਰਬੂਜਾ ਖਾਓ ਅਤੇ ਯਾਦ ਰੱਖੋ ਕਿ ਖਰਬੂਜਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 


author

Sunaina

Content Editor

Related News