ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਗਲਤ ਤਰੀਕੇ ਨਾਲ ਪਿਆਜ਼! ਜਾਣੋ ਖਾਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

Saturday, Apr 25, 2026 - 10:33 AM (IST)

ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਗਲਤ ਤਰੀਕੇ ਨਾਲ ਪਿਆਜ਼! ਜਾਣੋ ਖਾਣ ਦਾ ਕੀ ਹੈ ਸਹੀ ਤਰੀਕਾ ਤੇ ਫਾਇਦੇ

ਹੈਲਥ ਡੈਸਕ - ਪਿਆਜ਼ ਸਿਰਫ਼ ਸਬਜ਼ੀ ਦਾ ਸੁਆਦ ਹੀ ਨਹੀਂ ਵਧਾਉਂਦਾ ਸਗੋਂ ਇਹ ਇਕ ਬਿਹਤਰੀਨ ਆਯੁਰਵੈਦਿਕ ਦਵਾਈ ਵੀ ਹੈ ਪਰ ਅਕਸਰ ਲੋਕ ਇਸ ਨੂੰ ਗਲਤ ਤਰੀਕੇ ਨਾਲ ਖਾਂਦੇ ਹਨ, ਜਿਸ ਕਾਰਨ ਇਸ ਦੇ ਪੂਰੇ ਪੋਸ਼ਕ ਤੱਤ ਸਰੀਰ ਨੂੰ ਨਹੀਂ ਮਿਲ ਪਾਉਂਦੇ। ਵਿਗਿਆਨੀਆਂ ਅਤੇ ਮਾਹਿਰਾਂ ਅਨੁਸਾਰ ਪਿਆਜ਼ ਨੂੰ ਸਹੀ ਢੰਗ ਨਾਲ ਖਾਣ ਨਾਲ ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ-ਨਾਲ ਕਈ ਗੰਭੀਰ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਪਿਆਜ਼ ਖਾਣ ਦਾ ਸਹੀ ਤਰੀਕਾ ਕੀ ਹੈ?

ਕੱਚਾ ਖਾਣਾ ਜ਼ਿਆਦਾ ਫਾਇਦੇਮੰਦ
- ਪਿਆਜ਼ ਨੂੰ ਪਕਾਉਣ ਨਾਲ ਇਸ 'ਚ ਮੌਜੂਦ ਸਲਫਰ ਅਤੇ ਵਿਟਾਮਿਨ-C ਕਾਫ਼ੀ ਹੱਦ ਤੱਕ ਨਸ਼ਟ ਹੋ ਜਾਂਦੇ ਹਨ। ਇਸ ਲਈ ਸਲਾਦ ਦੇ ਰੂਪ 'ਚ ਕੱਚਾ ਪਿਆਜ਼ ਖਾਣਾ ਸਭ ਤੋਂ ਉੱਤਮ ਹੈ।

ਕੱਟਣ ਤੋਂ ਤੁਰੰਤ ਬਾਅਦ ਵਰਤੋਂ
- ਪਿਆਜ਼ ਨੂੰ ਕੱਟ ਕੇ ਜ਼ਿਆਦਾ ਦੇਰ ਤੱਕ ਖੁੱਲ੍ਹਾ ਨਾ ਰੱਖੋ। ਕੱਟਿਆ ਹੋਇਆ ਪੁਰਾਣਾ ਪਿਆਜ਼ ਬੈਕਟੀਰੀਆ ਨੂੰ ਖਿੱਚਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਸਿਰਕੇ ਨਾਲ ਵਰਤੋਂ
- ਜੇਕਰ ਤੁਹਾਨੂੰ ਕੱਚੇ ਪਿਆਜ਼ ਦੀ ਤੇਜ਼ ਗੰਧ ਪਸੰਦ ਨਹੀਂ, ਤਾਂ ਇਸ ਨੂੰ ਸਿਰਕੇ ਜਾਂ ਨਿੰਬੂ ਦੇ ਰਸ 'ਚ ਡੁਬੋ ਕੇ ਖਾਓ। ਇਸ ਨਾਲ ਇਸ ਦੀ ਪਾਚਨ ਸ਼ਕਤੀ ਹੋਰ ਵਧ ਜਾਂਦੀ ਹੈ।

ਪਿਆਜ਼ ਖਾਣ ਦੇ 5 ਅਣਗਿਣਤ ਫਾਇਦੇ :- 

ਇਮਿਊਨਿਟੀ ਬੂਸਟਰ
- ਪਿਆਜ਼ 'ਚ ਮੌਜੂਦ ਸੇਲੇਨੀਅਮ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ।

ਦਿਲ ਦੀ ਸਿਹਤ
- ਇਹ ਖੂਨ ਨੂੰ ਪਤਲਾ ਰੱਖਣ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟਦਾ ਹੈ।

ਸ਼ੂਗਰ ਕੰਟਰੋਲ
- ਡਾਇਬੀਟੀਜ਼ ਦੇ ਮਰੀਜ਼ਾਂ ਲਈ ਕੱਚਾ ਪਿਆਜ਼ ਵਰਦਾਨ ਹੈ, ਕਿਉਂਕਿ ਇਹ ਬਲੱਡ ਸ਼ੂਗਰ ਨੂੰ ਸਥਿਰ ਰੱਖਣ 'ਚ ਮਦਦ ਕਰਦਾ ਹੈ।

ਮੂੰਹ ਦੀ ਸਫਾਈ
- ਕੱਚਾ ਪਿਆਜ਼ ਚਬਾਉਣ ਨਾਲ ਮੂੰਹ ਦੇ ਹਾਨੀਕਾਰਕ ਬੈਕਟੀਰੀਆ ਖ਼ਤਮ ਹੁੰਦੇ ਹਨ।

ਲੂ ਤੋਂ ਬਚਾਅ
- ਗਰਮੀਆਂ 'ਚ ਪਿਆਜ਼ ਦਾ ਸੇਵਨ ਸਰੀਰ ਨੂੰ ਠੰਢਾ ਰੱਖਦਾ ਹੈ ਅਤੇ ਲੂ ਲੱਗਣ ਤੋਂ ਬਚਾਉਂਦਾ ਹੈ।

 


author

Sunaina

Content Editor

Related News