ਸਾਵਧਾਨ! Pregnancy ਦੌਰਾਨ ਕੀਤੀ ਇਕ ਛੋਟੀ ਜਿਹੀ ਅਣਗਹਿਲੀ ਪੈ ਸਕਦੀ ਹੈ ਬੇਹੱਦ ਮਹਿੰਗੀ, ਪੜ੍ਹੋ ਪੂਰੀ ਖਬਰ

Sunday, Apr 26, 2026 - 10:50 AM (IST)

ਸਾਵਧਾਨ! Pregnancy ਦੌਰਾਨ ਕੀਤੀ ਇਕ ਛੋਟੀ ਜਿਹੀ ਅਣਗਹਿਲੀ ਪੈ ਸਕਦੀ ਹੈ ਬੇਹੱਦ ਮਹਿੰਗੀ, ਪੜ੍ਹੋ ਪੂਰੀ ਖਬਰ

ਹੈਲਥ ਡੈਸਕ - ਮਾਂ ਬਣਨਾ ਹਰ ਔਰਤ ਲਈ ਦੁਨੀਆ ਦਾ ਸਭ ਤੋਂ ਖ਼ੂਬਸੂਰਤ ਅਹਿਸਾਸ ਹੈ ਪਰ ਇਹ ਸਮਾਂ ਆਪਣੇ ਨਾਲ ਕਈ ਜ਼ਿੰਮੇਵਾਰੀਆਂ ਵੀ ਲੈ ਕੇ ਆਉਂਦਾ ਹੈ। ਗਰਭਵਸਥਾ ਦੇ 9 ਮਹੀਨਿਆਂ ਦੌਰਾਨ ਕੀਤੀ ਗਈ ਇਕ ਛੋਟੀ ਜਿਹੀ ਅਣਗਹਿਲੀ ਨਾ ਸਿਰਫ਼ ਮਾਂ ਦੀ ਸਿਹਤ ਵਿਗਾੜ ਸਕਦੀ ਹੈ, ਸਗੋਂ ਆਉਣ ਵਾਲੇ ਬੱਚੇ ਲਈ ਵੀ ਖ਼ਤਰਾ ਬਣ ਸਕਦੀ ਹੈ। ਮਾਹਿਰ ਡਾਕਟਰਾਂ ਅਨੁਸਾਰ, ਇਸ ਸਮੇਂ ਦੌਰਾਨ ਖ਼ਾਸ ਸਾਵਧਾਨੀਆਂ ਵਰਤਣੀਆਂ ਬੇਹੱਦ ਲਾਜ਼ਮੀ ਹਨ।

ਇਨ੍ਹਾਂ 5 ਗੱਲਾਂ ਦਾ ਰੱਖੋ ਖ਼ਾਸ ਖ਼ਿਆਲ :-

ਖ਼ੁਰਾਕ 'ਚ ਲਾਪਰਵਾਹੀ ਨਾ ਕਰੋ
- ਸਿਰਫ਼ ਪੇਟ ਭਰਨਾ ਕਾਫ਼ੀ ਨਹੀਂ, ਸਗੋਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਓ। ਬਾਹਰ ਦਾ ਜੰਕ ਫੂਡ ਬਿਲਕੁਲ ਬੰਦ ਕਰ ਦਿਓ।

ਭਾਰੀ ਸਾਮਾਨ ਚੁੱਕਣ ਤੋਂ ਬਚੋ
- ਗਰਭਵਸਥਾ ਦੌਰਾਨ ਭਾਰੀ ਚੀਜ਼ਾਂ ਚੁੱਕਣ ਨਾਲ ਪੇਟ ਦੇ ਹੇਠਲੇ ਹਿੱਸੇ 'ਤੇ ਦਬਾਅ ਪੈ ਸਕਦਾ ਹੈ, ਜੋ ਕਿ ਬਹੁਤ ਖ਼ਤਰਨਾਕ ਹੋ ਸਕਦਾ ਹੈ।

ਬਿਨਾਂ ਸਲਾਹ ਦਵਾਈ ਨਾ ਲਓ
- ਸਿਰਦਰਦ ਜਾਂ ਹਲਕੇ ਬੁਖ਼ਾਰ 'ਚ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਦਵਾਈ ਲੈਣਾ ਬੱਚੇ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਨੀਂਦ ਅਤੇ ਆਰਾਮ
- ਸਰੀਰਕ ਥਕਾਵਟ ਤੋਂ ਬਚਣ ਲਈ ਘੱਟੋ-ਘੱਟ 8 ਘੰਟੇ ਦੀ ਭਰਪੂਰ ਨੀਂਦ ਲਓ। ਤਣਾਅ (Stress) ਤੋਂ ਦੂਰ ਰਹਿਣ ਲਈ ਹਲਕਾ ਸੰਗੀਤ ਸੁਣੋ।

ਨਿਯਮਿਤ ਚੈੱਕਅਪ
- ਸਮੇਂ-ਸਮੇਂ 'ਤੇ ਅਲਟਰਾਸਾਊਂਡ ਅਤੇ ਖ਼ੂਨ ਦੀ ਜਾਂਚ ਕਰਵਾਉਂਦੇ ਰਹੋ ਤਾਂ ਜੋ ਬੱਚੇ ਦੀ ਹਰ ਹਰਕਤ ਅਤੇ ਵਿਕਾਸ 'ਤੇ ਨਜ਼ਰ ਰੱਖੀ ਜਾ ਸਕੇ।

ਨੋਟ: ਇਹ ਜਾਣਕਾਰੀ ਆਮ ਤੱਥਾਂ 'ਤੇ ਅਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। 

 

 


author

Sunaina

Content Editor

Related News