ਇਹ 4 ਗਲਤੀਆਂ ਕਰ ਸਕਦੀਆਂ ਨੇ ਤੁਹਾਡਾ Liver failure! ਜਾਣੋ ਬਚਾਅ ਦੇ ਤਰੀਕੇ
Tuesday, Apr 21, 2026 - 03:46 PM (IST)
ਹੈਲਥ ਡੈਸਕ - ਲਿਵਰ ਸਾਡੇ ਸਰੀਰ ਦਾ ਦੂਜਾ ਸਭ ਤੋਂ ਵੱਡਾ ਅਤੇ ਮਹੱਤਵਪੂਰਨ ਅੰਗ ਹੈ। ਇਹ ਖਾਣੇ ਨੂੰ ਪਚਾਉਣ ਤੋਂ ਲੈ ਕੇ ਖੂਨ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਤੱਕ 500 ਤੋਂ ਵੱਧ ਕੰਮ ਕਰਦਾ ਹੈ ਪਰ ਅੱਜਕੱਲ੍ਹ ਦੇ ਵਿਗੜੇ ਹੋਏ ਖਾਣ-ਪੀਣ ਅਤੇ ਰਹਿਣ-ਸਹਿਣ ਕਾਰਨ ਲਿਵਰ 'ਚ ਇਨਫੈਕਸ਼ਨ ਦੀ ਸਮੱਸਿਆ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਜੇਕਰ ਸਮੇਂ ਸਿਰ ਇਸ ਦੇ ਲੱਛਣਾਂ ਨੂੰ ਨਾ ਪਛਾਣਿਆ ਜਾਵੇ, ਤਾਂ ਇਹ ਲਿਵਰ ਫੇਲ੍ਹ ਹੋਣ ਵਰਗੀ ਗੰਭੀਰ ਸਥਿਤੀ ਤੱਕ ਪਹੁੰਚ ਸਕਦਾ ਹੈ।
ਲਿਵਰ 'ਚ ਇਨਫੈਕਸ਼ਨ ਹੋਣ ਦੇ ਮੁੱਖ ਕਾਰਨ
ਮਾਹਿਰਾਂ ਅਨੁਸਾਰ ਲਿਵਰ ਖਰਾਬ ਹੋਣ ਦੇ ਪਿੱਛੇ ਇਹ 4 ਵੱਡੇ ਕਾਰਨ ਹਨ :-
ਦੂਸ਼ਿਤ ਭੋਜਨ ਅਤੇ ਪਾਣੀ
- ਬਾਹਰ ਦਾ ਖੁੱਲ੍ਹਾ ਖਾਣਾ ਜਾਂ ਗੰਦਾ ਪਾਣੀ ਪੀਣ ਨਾਲ 'ਹੈਪੇਟਾਈਟਸ ਵਾਇਰਸ' ਲਿਵਰ 'ਤੇ ਹਮਲਾ ਕਰਦਾ ਹੈ।
ਜੰਕ ਫੂਡ ਦੀ ਵੱਧ ਵਰਤੋਂ
- ਜ਼ਿਆਦਾ ਤਲਿਆ-ਫਲਿਆ ਅਤੇ ਫਾਸਟ ਫੂਡ ਖਾਣ ਨਾਲ ਲਿਵਰ 'ਤੇ ਚਰਬੀ (Fatty Liver) ਜਮ੍ਹਾਂ ਹੋ ਜਾਂਦੀ ਹੈ।
ਨਸ਼ਾ ਅਤੇ ਸ਼ਰਾਬ
- ਸ਼ਰਾਬ ਦਾ ਲਗਾਤਾਰ ਸੇਵਨ ਲਿਵਰ ਦੇ ਸੈੱਲਾਂ ਨੂੰ ਅੰਦਰੋਂ ਖੋਖਲਾ ਕਰਕੇ ਉਨ੍ਹਾਂ ਨੂੰ ਸਾੜ ਦਿੰਦਾ ਹੈ।
ਦਵਾਈਆਂ ਦਾ ਗਲਤ ਸੇਵਨ
- ਬਿਨਾਂ ਡਾਕਟਰੀ ਸਲਾਹ ਦੇ ਲਗਾਤਾਰ ਪੇਨ-ਕਿਲਰਸ ਲੈਣਾ ਲਿਵਰ ਲਈ ਜ਼ਹਿਰ ਵਰਗਾ ਹੈ।
ਲਿਵਰ ਨੂੰ ਸਿਹਤਮੰਦ ਰੱਖਣ ਦੇ 'ਗੋਲਡਨ ਟਿਪਸ' :-
ਡਿਟੌਕਸ ਡਰਿੰਕ
- ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਨਿੰਬੂ ਜਾਂ ਹਲਦੀ ਪਾ ਕੇ ਪੀਣ ਨਾਲ ਲਿਵਰ ਦੀ ਗੰਦਗੀ ਸਾਫ਼ ਹੁੰਦੀ ਹੈ।
ਫਾਈਬਰ ਯੁਕਤ ਖੁਰਾਕ
- ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ, ਚੁਕੰਦਰ, ਲਸਣ ਅਤੇ ਮੌਸਮੀ ਫਲ ਜ਼ਰੂਰ ਸ਼ਾਮਲ ਕਰੋ।
ਪਾਣੀ ਦਾ ਸਹੀ ਸੇਵਨ
- ਦਿਨ ਭਰ 'ਚ ਘੱਟੋ-ਘੱਟ 10-12 ਗਲਾਸ ਸਾਫ਼ ਅਤੇ ਸ਼ੁੱਧ ਪਾਣੀ ਪੀਓ।
ਕਸਰਤ
- ਰੋਜ਼ਾਨਾ 30 ਮਿੰਟ ਸੈਰ ਜਾਂ ਯੋਗਾ ਕਰਨ ਨਾਲ ਲਿਵਰ ਦੀ ਕਾਰਜਸ਼ਕਤੀ ਵਧਦੀ ਹੈ।
