ਉਹ ਕੁਦਰਤੀ ਉਪਹਾਰ, ਜਿਨ੍ਹਾਂ ਦਾ ਹਰ ਘਰ ''ਚ ਹੋਣਾ ਹੈ ਬਹੁਤ ਹੀ ਜ਼ਰੂਰੀ

12/16/2016 11:58:36 AM

ਜਲੰਧਰ — ਕੁਦਰਤ ਵਲੋਂ ਬਖਸ਼ੇ ਕੁਦਰਤੀ ਉਪਹਾਰ ਜੋ ਕਿ ਹਰ ਘਰ ''ਚ ਹੋਣੇ ਹੀ ਚਾਹੀਦੇ ਹਨ। ਇਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਦੀਆਂ ਛੋਟੀਆਂ-ਛੋਟੀਆਂ ਸਰੀਰਕ ਬੀਮਾਰੀਆਂ ਜਿਵੇਂ ਸਿਰ ਦਰਦ, ਜ਼ੁਕਾਮ, ਦੰਦ ਦਰਦ ਆਦਿ ਲਈ ਰਾਤ ਵੇਲੇ ਜਾਂ ਵੈਸੇ ਵੀ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਇਸ ਲਈ ਘਰ ''ਚ ਮੌਜੂਦ ਚੀਜ਼ਾ ਹੀ ਇਲਾਜ ਕਰ ਦਿੰਦੀਆਂ ਹਨ। ਇਸ ਲਈ ਇਨ੍ਹਾਂ ਦਾ ਘਰ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
ਸ਼ਹਿਦ
ਸ਼ਹਿਦ ਗਲੇ, ਚਿਹਰੇ, ਚਮੜੀ ਦੇ ਰੋਗਾਂ, ਸ਼ੂਗਰ ਦੇ ਪੱਧਰ ਸਹੀ ਰੱਖਣ ਆਦਿ ਕਈ ਕੰਮ ਆਉਂਦਾ ਹੈ ਇਸ ਲਈ ਇਸ ਨੂੰ ਘਰ ਜ਼ਰੂਰ ਰੱਖੋ।
ਐਲੋਵੇਰਾ ਜੈੱਲ
ਜੇਕਰ ਕਿਤੇ ਸੱਟ ਲੱਗ ਜਾਵੇ ਜਾਂ ਘਰ ਦਾ ਕੰਮ ਕਰਦੇ ਸਮੇਂ ਕੋਈ ਹਿੱਸਾ ਜਲੇ ਤਾਂ ਐਲੋਵੇਰਾ ਦੀ ਜੈੱਲ ਲਗਾਓ। ਚਿਹਰੇ ਦੇ ਦਾਗ-ਧੱਬੇ, ਮੁਹਾਸੇ, ਝੂਰੜੀਆਂ ਆਦਿ ਲਈ ਇਸ ਦੀ ਜੈੱਲ ਬਹੁਤ ਹੀ ਫਾਇਦੇਮੰਦ ਹੈ।
ਅਲਸੀ 
ਅਲਸੀ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ। ਇਹ ਔਰਤਾਂ ਦੀਆਂ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੁੰਦੀ ਹੈ। ਰੋਜ਼ 40 ਗ੍ਰਾਮ ਅਲਸੀ ਖਾਣ ਨਾਲ ਔਰਤਾਂ ''ਚ ਮੋਨੋਪਾੱਜ਼ ਦੇ ਅਸਰ ਨੂੰ ਘੱਟ ਕਰਦੀ ਹੈ।
ਲਸਣ
ਲਸਣ ਦੀ ਵਰਤੋਂ ਗਰਮੀਆਂ ਸਰਦੀਆਂ ਦੋਨੋਂ ਸਮੇਂ ਕਰਨੀ ਚਾਹੀਦੀ ਹੈ। ਸਰਦੀਆਂ ''ਚ ਇਸ ਦੀ ਮਾਤਰਾ ਵਧਾ ਦੇਣੀ ਚਾਹੀਦੀ ਹੈ। ਇਸ ਨੂੰ ਖਾਣ ਨਾਲ ਬੰਦ ਧਮਣੀਆਂ ਖੁੱਲਦੀਆਂ ਹਨ। ਕੋਲੈਸਟ੍ਰੋਲ ਦਾ ਪੱਧਰ ਘੱਟ ਹੁੰਦਾ ਹੈ ਅਤੇ ਕੈਂਸਰ ਵਰਗੀ ਬੀਮਾਰੀ ਤੋਂ ਵੀ ਬਚਿਆ ਜਾ ਸਕਦਾ ਹੈ।
ਨਿੰਬੂ 
ਨਿੰਬੂ ''ਚ ਵਿਟਾਮਿਨ ਸੀ ਭਰਪੂਰ ਮਾਤਰਾ ''ਚ ਹੁੰਦਾ ਅਤੇ ਇਸ ਦੀ ਵਰਤੋਂ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਇਹ ਸਰੀਰ ਦੀ ਸੋਜ ਵੀ ਘੱਟ ਕਰਦੇ ਹਨ। ਨਿੰਬੂ ਸਰੀਰ ਦੀ ਅੰਦਰੋਂ ਸਫਾਈ ਕਰਦਾ ਹੈ।
ਅੋਰੇਗੈਨੋ
ਅੋਰੇਗੈਨੋ ''ਚ ਵਿਟਾਮਿਨ ਅਤੇ ਮਿਨਰਲ ਭਰਪੂਰ ਮਾਤਰਾ ''ਚ ਹੁੰਦੇ ਹਨ। ਇਹ ਛੋਟੀਆਂ-ਛੋਟੀਆਂ ਸਰੀਰਕ ਸਮੱਸਿਆਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ''ਚ ਮੌਜੂਦ ਵਿਟਾਮਿਨ ਏ,ਸੀ,ਜਿੰਕ, ਮੈਗਨੀਸ਼ਿਅਮ,ਪੋਟਾਸ਼ਿਅਮ ਸਰੀਰ ਦੇ ਲਈ ਜ਼ਰੂਰੀ ਤੱਤ ਹਨ, ਜਿਨ੍ਹਾਂ ਦੀ ਕਮੀ ਨਾਲ ਤੁਸੀਂ ਬੀਮਾਰੀ ਦੀ ਕਬਜ਼ੇ ''ਚ ਆ ਸਕਦੇ ਹੋ।
ਹਿੰਗ
ਹਿੰਗ ਦੀ ਵਰਤੋਂ ਦੰਦਾਂ ''ਚ ਕੀੜਾ ਲੱਗਣ ''ਤੇ ਰਾਤ ਨੂੰ ਹਿੰਗ ਦੰਦਾਂ ''ਚ ਦਬਾ ਕੇ ਸੌ ਜਾਓ, ਕੀੜੇ ਆਪਣੇ-ਆਪ ਨਿਕਲ ਜਾਣਗੇ। ਪੇਟ ''ਚ ਕੀੜੇ ਹੋਣ ''ਤੇ ਪਾਣੀ ''ਚ ਘੋਲ ਕੇ ਪੀਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ। ਦਾਲ, ਸਬਜ਼ੀ ''ਚ ਵੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
ਤੁਲਸੀ
ਤੁਲਸੀ ਵੀ ਹਰ ਘਰ ''ਚ ਹੋਣੀ ਬਹੁਤ ਹੀ ਜ਼ਰੂਰੀ ਹੈ। ਇਸ ਕਾੜਾ ਜਾਂ ਇਸ ਦੇ ਪੱਤੇ ਵੀ ਖਾ ਸਕਦੇ ਹੋ।
ਮੇਥੀ
ਮੇਥੀ ਵੀ ਕਈ ਬੀਮਾਰੀਆਂ ਲਈ ਫਾਇਦੇਮੰਦ ਹੈ। ਸ਼ੂਗਰ ਲਈ ਮੇਥੀ ਦਾਣੇ ਨੂੰ ਪਾਣੀ ਦੇ ਨਾਲ ਲਓ। ਅਦਰਕ ਵਾਲੀ ਮੇਥੀ ਦੀ ਸਬਜ਼ੀ ਖਾਣ ਨਾਲ ਬੀ.ਪੀ ਕਾਬੂ ''ਚ ਰਹਿੰਦਾ ਹੈ। ਸਰਦੀਆਂ ''ਚ ਗੁੜ ਅਤੇ ਮੇਥੀ ਦੇ ਲੱਡੂ ਖਾਣ ਨਾਲ ਸਰੀਰ ''ਚ ਊਰਜਾ ਬਣੀ ਰਹਿੰਦੀ ਹੈ।
ਲੌਂਗ 
ਲੌਂਗ ਮੂੰਹ ''ਚ ਰੱਖ ਲਓ ਨਰਮ ਹੋਣ ਤੱਕ ਹੋਲੀ ਹੋਲੀ ਚਬਾਓ ਇਸ ਨਾਲ ਦੰਦ ਦਰਦ ਗਾਇਬ ਹੋ ਜਾਵੇਗਾ। ਇਸ ਦਾ ਪੇਸਟ ਸਿਰ ਤੇ ਲਗਾਉਣ ਨਾਲ ਸਿਰ ਦਰਦ ਠੀਕ ਹੁੰਦਾ ਹੈ।


Related News