ਸਰੀਰ ਦੀਆਂ ਨਾੜੀਆਂ ‘ਚ ਜਮ੍ਹਾ ਕੋਲੈਸਟ੍ਰੋਲ ਨੂੰ ਦੂਰ ਕਰ ਦੇਣਗੀਆਂ ਇਹ ਸਬਜ਼ੀਆਂ

Saturday, Nov 09, 2024 - 11:53 AM (IST)

ਸਰੀਰ ਦੀਆਂ ਨਾੜੀਆਂ ‘ਚ ਜਮ੍ਹਾ ਕੋਲੈਸਟ੍ਰੋਲ ਨੂੰ ਦੂਰ ਕਰ ਦੇਣਗੀਆਂ ਇਹ ਸਬਜ਼ੀਆਂ

ਹੈਲਥ ਡੈਸਕ- ਕੋਲੈਸਟ੍ਰੋਲ ਸਾਡੇ ਸਰੀਰ ਲਈ ਜ਼ਰੂਰੀ ਤੱਤ ਹੈ, ਪਰ ਜੇਕਰ ਇਸ ਦੀ ਮਾਤਰਾ ਆਮ ਨਾਲੋਂ ਵੱਧ ਹੋ ਜਾਵੇ ਤਾਂ ਇਹ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ, ਸਟ੍ਰੋਕ ਅਤੇ ਦਿਲ ਨਾਲ ਸਬੰਧਤ ਬੀਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਲਈ ਕੁਝ ਦਵਾਈਆਂ ਅਸਰਦਾਰ ਹੁੰਦੀਆਂ ਹਨ, ਪਰ ਦਵਾਈਆਂ ਤੋਂ ਇਲਾਵਾ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਅਤੇ ਨਿਯਮਤ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਕਈ ਸਬਜ਼ੀਆਂ ਬਹੁਤ ਕਾਰਗਰ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- 'Protein' ਨਾਲ ਭਰਪੂਰ ਹੁੰਦੇ ਨੇ ਇਹ ਬੀਜ, ਖੁਰਾਕ 'ਚ ਸ਼ਾਮਲ ਕਰਨ ਨਾਲ ਸਰੀਰ ਨੂੰ ਹੋਣਗੇ ਅਨੇਕਾਂ ਲਾਭ
ਕੋਲੈਸਟ੍ਰੋਲ ਨੂੰ ਦੂਰ ਕਰਨ ਲਈ ਖਾਓ ਇਹ ਸਬਜ਼ੀਆਂ
ਪਾਲਕ

ਪਾਲਕ ਇੱਕ ਹਰੇ ਪੱਤੇਦਾਰ ਸਬਜ਼ੀ ਹੈ, ਜੋ ਫਾਈਬਰ, ਐਂਟੀਆਕਸੀਡੈਂਟ ਅਤੇ ਵਿਟਾਮਿਨ ਨਾਲ ਭਰਪੂਰ ਹੁੰਦੀ ਹੈ। ਇਸ ‘ਚ ਮੌਜੂਦ ਫਾਈਬਰ ਸਰੀਰ ‘ਚ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਾਲਕ ‘ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ। ਇਹ ਐਂਟੀਆਕਸੀਡੈਂਟਸ ਅਤੇ ਐਂਟੀ-ਇਨਫਲੇਮੇਟਰੀ ਗੁਣਾਂ ਨਾਲ ਭਰਪੂਰ ਸਬਜ਼ੀ ਹੈ, ਜੋ ਦਿਲ ਦੀ ਸਿਹਤ ਨੂੰ ਵੀ ਸੁਧਾਰਦੀ ਹੈ।

PunjabKesari
ਬ੍ਰੋਕਲੀ
ਬ੍ਰੋਕਲੀ ਜਿੰਨੀ ਹੀ ਸਵਾਦਿਸ਼ਟ ਹੈ, ਓਨੀ ਹੀ ਸਿਹਤ ਲਈ ਵੀ ਫਾਇਦੇਮੰਦ ਹੈ। ਬ੍ਰੋਕਲੀ ‘ਚ ਸਲਫੋਰਾਫੇਨ ਨਾਂ ਦਾ ਮਿਸ਼ਰਣ ਹੁੰਦਾ ਹੈ, ਜੋ ਸਰੀਰ ‘ਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਇਹ ਮਿਸ਼ਰਣ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਸਿਹਤਮੰਦ ਰੱਖਣ ਲਈ ਜਾਣਿਆ ਜਾਂਦਾ ਹੈ। ਬ੍ਰੋਕਲੀ ਵਿੱਚ ਪਾਇਆ ਜਾਣ ਵਾਲਾ ਫਾਈਬਰ ਖ਼ੂਨ ਵਿੱਚੋਂ ਖ਼ਰਾਬ ਕੋਲੈਸਟ੍ਰਾਲ (LDL) ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਬ੍ਰੋਕਲੀ ‘ਚ ਵਿਟਾਮਿਨ ਸੀ ਅਤੇ ਕੇ ਵੀ ਮੌਜੂਦ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ ਅਤੇ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

PunjabKesari
ਟਮਾਟਰ 
ਟਮਾਟਰ ਵਿੱਚ ਲਾਇਕੋਪੀਨ ਨਾਮਕ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਟਮਾਟਰ ਦਾ ਸੇਵਨ ਕਰਨ ਨਾਲ ਖਰਾਬ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਘੱਟ ਕੀਤਾ ਜਾਂਦਾ ਹੈ। ਟਮਾਟਰ ‘ਚ ਫਾਈਬਰ ਵੀ ਹੁੰਦਾ ਹੈ, ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ ਦਿਲ ਦੀ ਸਿਹਤ ਨੂੰ ਵਧਾਉਣ ਵਿਚ ਵੀ ਬਹੁਤ ਕਾਰਗਰ ਮੰਨਿਆ ਜਾ ਸਕਦਾ ਹੈ। ਕੋਲੈਸਟ੍ਰੋਲ ਦੇ ਮਰੀਜ਼ਾਂ ਲਈ ਵੀ ਇਸ ਦਾ ਜੂਸ ਪੀਣਾ ਫਾਇਦੇਮੰਦ ਹੁੰਦਾ ਹੈ।

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਗਾਜਰ 
ਗਾਜਰ ਖਾਣ ਨਾਲ ਹਾਈ ਕੋਲੈਸਟ੍ਰੋਲ ਤੋਂ ਵੀ ਕਾਫੀ ਹੱਦ ਤੱਕ ਰਾਹਤ ਮਿਲਦੀ ਹੈ। ਗਾਜਰ ‘ਚ ਬਾਇਓਐਕਟਿਵ ਕੰਪਾਊਂਡਸ ਅਤੇ ਫਾਈਬਰ ਹੁੰਦੇ ਹਨ, ਜੋ ਕੋਲੈਸਟ੍ਰੋਲ ਨੂੰ ਸਰੀਰ ‘ਚ ਜਜ਼ਬ ਹੋਣ ਤੋਂ ਰੋਕਦੇ ਹਨ ਅਤੇ ਇਸ ਨੂੰ ਖਤਮ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਗਾਜਰ ‘ਚ ਵਿਟਾਮਿਨ ਏ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਅੱਖਾਂ ਅਤੇ ਚਮੜੀ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਗਾਜਰ ਦਾ ਸੇਵਨ ਸਾਦੇ ਜਾਂ ਸਲਾਦ ਦੇ ਰੂਪ ਵਿਚ ਵੀ ਕੀਤਾ ਜਾ ਸਕਦਾ ਹੈ।

PunjabKesari
ਲੌਕੀ
ਲੌਕੀ ਜਾਂ ਘੀਆ ਸਰੀਰ ਲਈ ਬਹੁਤ ਹੀ ਫਾਇਦੇਮੰਦ ਸਬਜ਼ੀ ਹੈ। ਇਸ ‘ਚ ਭਰਪੂਰ ਮਾਤਰਾ ‘ਚ ਪਾਣੀ ਅਤੇ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਸਾਫ ਕਰਨ ਅਤੇ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਨਾਲ-ਨਾਲ ਲੌਕੀ ਭਾਰ ਘਟਾਉਣ ‘ਚ ਵੀ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੇ ਅੰਦਰ ਜਮ੍ਹਾ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਦਿਲ ਦੀ ਸਿਹਤ ਠੀਕ ਰਹਿੰਦੀ ਹੈ। ਲੌਕੀ ਤੋਂ ਇਲਾਵਾ ਕੱਦੂ ਦਾ ਸੇਵਨ ਵੀ ਕੋਲੈਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਕਰ ਸਕਦਾ ਹੈ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News