ਸਰਦੀਆਂ ’ਚ ਸਰੀਰ ਲਈ ਲਾਹੇਵੰਦ ਹਨ ਇਹ ਸਬਜ਼ੀਆਂ, ਹੁਣੇ ਕਰੋ ਡਾਈਟ ’ਚ ਸ਼ਾਮਲ

Friday, Nov 01, 2024 - 12:38 PM (IST)

ਸਰਦੀਆਂ ’ਚ ਸਰੀਰ ਲਈ ਲਾਹੇਵੰਦ ਹਨ ਇਹ ਸਬਜ਼ੀਆਂ, ਹੁਣੇ ਕਰੋ ਡਾਈਟ ’ਚ ਸ਼ਾਮਲ

ਹੈਲਥ ਡੈਸਕ - ਸਰਦੀਆਂ’ਚ ਹਰੀ ਸਬਜ਼ੀਆਂ ਨੂੰ ਰੋਜ਼ਾਨਾ ਡਾਈਟ ’ਚ ਸ਼ਾਮਲ ਕਰਨਾ ਸਰੀਰ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰਦੀਆਂ ਦਾ ਮੌਸਮ ਖਾਣ-ਪੀਣ ਲਈ ਸਭ ਤੋਂ ਢੁੱਕਵਾਂ ਹੁੰਦਾ ਹੈ। ਜੇਕਰ ਇਸ ਮੌਸਮ ’ਚ ਸਿਹਤਮੰਦ ਖੁਰਾਕ ਲਈ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਾਫੀ ਫਾਇਦਾ ਹੁੰਦਾ ਹੈ। ਕੁਝ ਸਬਜ਼ੀਆਂ ਅਜਿਹੀਆਂ ਹਨ ਜੋ ਸਰਦੀਆਂ ਦੇ ਮੌਸਮ ’ਚ ਹੀ ਬਾਜ਼ਾਰ ’ਚ ਦੇਖਣ ਨੂੰ ਮਿਲਦੀਆਂ ਹਨ। ਇਸ ਮੌਸਮ ’ਚ ਇਹ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਅਸੀਂ ਤੁਹਾਨੂੰ ਕੁਝ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਸਿਹਤ ਲਈ ਬਹੁਤ ਫਾਇਦੇਮੰਦ ਹਨ। ਇਹ ਕਈ ਬਿਮਾਰੀਆਂ ’ਚ ਵੀ ਬਹੁਤ ਫਾਇਦੇਮੰਦ ਹੈ।

ਪੜ੍ਵੋ ਇਹ ਵੀ ਖਬਰ -Glowing ਤੇ Healthy Skin ਲਈ ਡਾਈਟ ’ਚ ਸ਼ਾਮਲ ਕਰੋ ਇਹ Vitamin, ਫਾਇਦੇ ਸੁਣ ਹੋ ਜਾਓਗੇ ਹੈਰਾਨ

ਕੇਲ (Kale)
ਸਰਦੀਆਂ ਦੇ ਮੌਸਮ ’ਚ ਕੇਲ (Kale) ਦੀ ਸਬਜ਼ੀ ਬੜੀ ਵਧੀਆ ਮੰਨੀ ਜਾ ਸਕਦੀ ਹੈ। ਦੱਸ ਦਈਏ ਕਿ ਇਹ ਹਰੇ ਪੱਤੇਦਾਰ ਸਬਜ਼ੀ ਹੈ, ਜੋ ਵਿਟਾਮਿਨ, ਖਣਿਜ, ਫਾਈਬਰ, ਐਂਟੀਆਕਸੀਡੈਂਟ ਅਤੇ ਪੌਦਿਆਂ ਦੇ ਮਿਸ਼ਰਣ ਨਾਲ ਭਰਪੂਰ ਹੈ। ਇਸ ਸਬਜ਼ੀ ’ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਠੰਡੇ ਮੌਸਮ ਵਿਚ ਤੁਹਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਇਹ ਸਬਜ਼ੀ ਕਈ ਤਰ੍ਹਾਂ ਦੇ ਕੈਂਸਰ ਤੋਂ ਵੀ ਬਚਾਅ ਕਰ ਸਕਦੀ ਹੈ।

ਗਾਜਰ (Carrot)
ਤੁਹਾਨੂੰ ਹਰ ਮੌਸਮ ’ਚ ਗਾਜਰ ਮਿਲੇਗੀ ਪਰ ਸਭ ਤੋਂ ਵਧੀਆ ਗਾਜਰ ਸਰਦੀਆਂ ’ਚ ਆਉਂਦੀ ਹੈ। ਇਹ ਸਬਜ਼ੀ ਬਹੁਤ ਜ਼ਿਆਦਾ ਪੌਸ਼ਟਿਕ ਹੁੰਦੀ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਗਾਜਰ ਬੀਟਾ-ਕੈਰੋਟੀਨ ਦਾ ਵਧੀਆ ਸਰੋਤ ਹੈ। ਗਾਜਰ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦੀ ਹੈ ਅਤੇ ਸਰਦੀਆਂ ’ਚ ਮੌਸਮੀ ਬਿਮਾਰੀਆਂ ਤੋਂ ਬਚਾਉਂਦੀ ਹੈ। ਇਹ ਅੱਖਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਪੜ੍ਵੋ ਇਹ ਵੀ ਖਬਰ -ਖਾਲੀ ਪੇਟ ਧਨੀਏ ਦਾ ਪਾਣੀ ਪੀਣਾ ਸਿਹਤ ਲਈ ਹੈ ਲਾਹੇਵੰਦ, ਜਾਣੋ ਇਸ ਦੇ ਹੈਰਾਨ ਕਰਨ ਫਾਇਦੇ

ਪਾਲਕ (Spinach)
ਸਰਦੀਆਂ ’ਚ ਪਾਲਕ ਨੂੰ ਸਿਹਤ ਲਈ ਵਰਦਾਨ ਮੰਨਿਆ ਜਾ ਸਕਦਾ ਹੈ। ਪਾਲਕ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਮੰਨਿਆ ਜਾ ਸਕਦਾ ਹੈ। ਪਾਲਕ ’ਚ ਕੈਰੋਟੀਨੋਇਡਸ, ਵਿਟਾਮਿਨ ਸੀ, ਵਿਟਾਮਿਨ ਕੇ, ਫੋਲਿਕ ਐਸਿਡ, ਆਇਰਨ ਅਤੇ ਕੈਲਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ। ਇਸ ਨੂੰ ਖਾਣ ਨਾਲ ਤੁਸੀਂ ਸਰਦੀਆਂ ’ਚ ਸਿਹਤਮੰਦ ਰਹਿ ਸਕਦੇ ਹੋ। ਤੁਸੀਂ ਪਾਲਕ ਦਾ ਜੂਸ ਬਣਾ ਕੇ ਵੀ ਪੀ ਸਕਦੇ ਹੋ।

ਪੱਤਾਗੋਭੀ (Cabbage)
ਇਹ ਇਕ ਅਜਿਹੀ ਸਬਜ਼ੀ ਹੈ ਜੋ ਤੁਹਾਨੂੰ ਸਰਦੀਆਂ ਤੋਂ ਬਚਾ ਕੇ ਸਿਹਤਮੰਦ ਰੱਖਣ ’ਚ ਮਦਦ ਕਰਦੀ ਹੈ। ਹਰੀ ਅਤੇ ਲਾਲ ਗੋਭੀ ਦੋਵੇਂ ਹੀ ਬਹੁਤ ਸਿਹਤਮੰਦ ਹਨ ਪਰ ਲਾਲ ਗੋਭੀ ’ਚ ਵਧੇਰੇ ਪੌਸ਼ਟਿਕ ਤੱਤ ਹੁੰਦੇ ਹਨ। ਲਾਲ ਗੋਭੀ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਬੀ, ਮੈਂਗਨੀਜ਼ ਅਤੇ ਪੋਟਾਸ਼ੀਅਮ ਦਾ ਵਧੀਆ ਸਰੋਤ ਹੈ। ਇਹ ਸਰਦੀਆਂ ’ਚ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ’ਚ ਮਦਦਗਾਰ ਹੋ ਸਕਦਾ ਹੈ।

ਮੂਲੀ (Radish)
ਸਰਦੀਆਂ ’ਚ ਮੂਲੀ (Radish) ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਮੂਲੀ ਵਿਟਾਮਿਨ ਬੀ ਅਤੇ ਵਿਟਾਮਿਨ ਸੀ ਦੇ ਨਾਲ-ਨਾਲ ਪੋਟਾਸ਼ੀਅਮ ਦਾ ਵਧੀਆ ਸਰੋਤ ਹੈ। ਇਸ ’ਚ ਆਈਸੋਥਿਓਸਾਈਨੇਟਸ ਪਾਏ ਜਾਂਦੇ ਹਨ, ਜੋ ਕੈਂਸਰ ਨਾਲ ਲੜਨ ਦੀ ਸਮਰੱਥਾ ਰੱਖਦੇ ਹਨ। ਮੂਲੀ ਖਾਣ ਨਾਲ ਤੁਸੀਂ ਠੰਡ ਦੇ ਮੌਸਮ ’ਚ ਫਿੱਟ ਅਤੇ ਸਿਹਤਮੰਦ ਰਹਿ ਸਕਦੇ ਹੋ। ਤੁਸੀਂ ਇਸ ਨੂੰ ਸਲਾਦ ਦੇ ਰੂਪ ’ਚ ਕੱਚਾ ਖਾ ਸਕਦੇ ਹੋ।

ਪੜ੍ਵੋ ਇਹ ਵੀ ਖਬਰ -ਘਰੇਲੂ ਨੁਸਖਿਆਂ ਨਾਲ ਵੀ ਕੀਤਾ  ਜਾ ਸਕਦਾ ਹੈ Kidney ਦਾ ਟ੍ਰੀਟਮੈਂਟ, ਜਾਣ ਲਓ ਇਹ tips

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sunaina

Content Editor

Related News