ਕਮਰ ਦਰਦ ਨੂੰ ਦੂਰ ਕਰਨ ਲਈ ਵਰਤੋਂ ਇਹ ਤਰੀਕੇ
Thursday, Jul 12, 2018 - 06:20 PM (IST)

ਨਵੀਂ ਦਿੱਲੀ— ਕਮਰ ਦਰਦ ਦੀ ਸਮੱਸਿਆ ਆਮ ਹੋ ਚੁੱਕੀ ਹੈ। ਇਹ ਦਰਦ ਕਈ ਘੰਟੇ ਲਗਾਤਾਰ ਕੁਰਸੀ 'ਤੇ ਬੈਠਣ ਨਾਲ ਜਾਂ ਟੇਢੇ ਹੋ ਕੇ ਸੌਂਣ ਨਾਲ ਹੁੰਦਾ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਨ੍ਹਾਂ ਤਰੀਕਿਆਂ ਨਾਲ ਦਰਦ ਨੂੰ ਘੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ।
1. ਕਸਰਤ
ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ ਪਰ ਕਿਸੇ ਦੀ ਦੇਖ-ਰੇਖ ਕਸਰਤ ਕਰਨੀ ਬਹੁਤ ਹੀ ਜ਼ਰੂਰੀ ਹੈ। ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿਣਗੀਆਂ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।
2. ਦੁੱਧ
ਆਪਣੇ ਭੋਜਨ 'ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਮਾਤਰਾ ਵਧਾਓ। ਵਿਟਾਮਿਨ ਡੀ ਹੱਡੀਆਂ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦੀ ਵੀ ਵਰਤੋਂ ਵੱਧ ਤੋਂ ਵੱਧ ਕਰੋ।
3. ਸਮੇਂ 'ਤੇ ਸੌਂਣਾ
ਰੋਜ਼ ਠੀਕ ਸਮੇਂ 'ਤੇ ਹੀ ਸੌਂਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਆਕਾਰ 'ਚ ਸੌਂਣਾਂ ਚਾਹੀਦਾ ਹੈ ਟੇਢੇ-ਮੇਢੇ ਸੌਂਣ ਨਾਲ ਹੀ ਸਰੀਰ ਸ਼ਿਕਾਇਤ ਕਰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਤੁਸੀਂ ਕਮਰ ਦਰਦ ਅਤੇ ਮੋਢੇ ਦਰਦ ਤੋਂ ਬਚ ਸਕਦੇ ਹੋ।
4. ਵਜ਼ਨ
ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ 'ਤੇ ਕੰਟਰੋਲ ਕਰਨਾ ਚਾਹੀਦਾ ਹੈ। ਜ਼ਿਆਦਾ ਭਾਰ ਕਮਰ ਦਰਦ ਦਾ ਕਾਰਨ ਬਣਦਾ ਹੈ।
5. ਸਿਗਰੇਟ ਪੀਣਾ
ਸਿਗਰੇਟ ਪੀਣ ਨਾਲ ਖੂਨ ਦੀ ਨਾਲੀਆਂ ਜਾਮ ਹੋ ਜਾਂਦੀਆਂ ਹਨ। ਇਸ ਲਈ ਸਿਗਰੇਟ ਸਿਹਤ ਲਈ ਹਾਨੀਕਾਰਕ ਹੁੰਦੀ ਹੈ।