ਕੋਲੈਸਟਰੋਲ ਨੂੰ ਘੱਟ ਕਰਨ ਲਈ ਵਰਤੋ ਇਹ ਤਰੀਕੇ

Saturday, Jul 08, 2017 - 04:16 PM (IST)

ਕੋਲੈਸਟਰੋਲ ਨੂੰ ਘੱਟ ਕਰਨ ਲਈ ਵਰਤੋ ਇਹ ਤਰੀਕੇ

ਨਵੀਂ ਦਿੱਲੀ— ਕੋਲੈਸਟਰੋਲ ਦੇ ਵਧਣ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ ਜਿਵੇਂ ਦਿਲ ਦੀ ਸਮੱਸਿਆ ਅਤੇ ਸਰੀਰ ਵਿਚ ਮੋਟਾਪਾ ਆਦਿ। ਕੋਲੈਸਟਰੋਲ ਨੂੰ ਘੱਟ ਕਰਨ ਦੇ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਇਨ੍ਹਾਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ। ਇਸ ਲਈ ਤੁਸੀਂ ਕੁਝ ਘਰੇਲੂ ਚੀਜ਼ਾਂ ਨਾਲ ਕੋਲੈਸਟਰੋਲ ਨੂੰ ਕੰਟਰੋਲ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
1. 1 ਗਲਾਸ ਪਾਣੀ ਵਿਚ ਦਾਲਚੀਨੀ ਅਤੇ ਧਨਿਏ ਦੇ ਬੀਜਾਂ ਨੂੰ ਉਬਾਲੋ ਇਸ ਨੂੰ ਠੰਡਾ ਹੋਣ ਦੇ ਬਾਅਦ ਪੀ ਲਓ।  
2. ਜ਼ਿਆਦਾ ਘਿਓ ਜਾਂ ਫਿਰ ਤੇਲ ਵਾਲੀਆਂ ਚੀਜ਼ਾਂ ਦੀ ਵਰਤੋ ਨਾ ਕਰੋ ਇਸ ਨਾਲ ਕੋਲੈਸਟਰੋਲ ਲੇਵਲ ਵਧ ਜਾਂਦਾ ਹੈ। 
3. ਰੋਜ਼ ਸਵੇਰੇ ਥੋੜ੍ਹੀ ਜਿਹੀ ਕਸਰਤ ਜ਼ਰੂਰ ਕਰੋ।
4. ਦਿਨ ਵਿਚ ਘੱਟੋ ਘੱਟ 8-10 ਘੰਟੇ ਦੀ ਨੀਂਦ ਜ਼ਰੂਰ ਲਓ। ਪੂਰੀ ਨੀਂਦ ਲੈਣ ਨਾਲ ਵੀ ਕੋਲੈਸਟਰੋਲ ਲੇਵਲ ਵਧਦਾ ਹੈ। 
5. 1 ਚਮਚ ਐਲੋਵੇਰਾ ਅਤੇ 1 ਚਮਚ ਆਂਵਲੇ ਨੂੰ 1 ਗਲਾਸ ਪਾਣੀ ਵਿਚ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਹੁੰਦਾ ਹੈ।
6. ਸਵੇਰੇ ਖਾਲੀ ਪੇਟ 1ਗਲਾਸ ਗਰਮ ਪਾਣੀ ਵਿਚ ਅੱਧੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਕੋਲੈਸਟਰੋਲ ਹੋਲੀ-ਹੋਲੀ ਘੱਟ ਹੋਣ ਲੱਗਦਾ ਹੈ।
7. ਆਪਣੇ ਖਾਣੇ ਵਿਚ ਜ਼ਿਆਦਾ ਮਿੱਠੇ ਦੀ ਵਰਤੋ ਨਾ ਕਰੋ।


Related News