ਸਰੀਰ ''ਚ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ ਇਹ ਫਲ, ਜ਼ਰੂਰ ਕਰੋ ਵਰਤੋ

Thursday, May 10, 2018 - 05:30 PM (IST)

ਨਵੀਂ ਦਿੱਲੀ— ਸਿਹਤਮੰਦ ਰਹਿਣ ਲਈ ਪਾਣੀ ਬਹੁਤ ਜ਼ਰੂਰੀ ਚੀਜ਼ ਹੈ ਕਿਉਂਕਿ ਸਰੀਰ ਦਾ ਇਕ ਤਿਹਾਈ ਹਿੱਸਾ ਪਾਣੀ ਨਾਲ ਬਣਿਆ ਹੋਇਆ ਹੈ। ਇਸ ਦੀ ਕਮੀ ਹੋਣ 'ਤੇ ਸਰੀਰ ਨੂੰ ਕਈ ਛੋਟੀਆਂ-ਮੋਟੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਭਰਪੂਰ ਮਾਤਰਾ 'ਚ ਪਾਣੀ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਇਸ ਨਾਲ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਪਾਣੀ ਦੀ ਪੂਰਤੀ ਲਈ ਦਿਨ 'ਚ ਸਿਰਫ ਪਾਣੀ ਹੀ ਪੀਣਾ ਹੈ। ਤੁਸੀਂ ਇਸ ਦੀ ਪੂਰਤੀ ਕਰਨ ਲਈ ਫਲਾਂ, ਸਬਜ਼ੀਆਂ ਅਤੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਸਰੀਰ ਨੂੰ ਹੋਰ ਪੋਸ਼ਕ ਤੱਤ ਮਿਨਰਲਸ ਅਤੇ ਵਿਟਾਮਿਨ ਵੀ ਮਿਲਦੇ ਹਨ ਅਤੇ ਸਰੀਰ ਹੈਲਦੀ ਵੀ ਬਣਿਆ ਰਹਿੰਦਾ ਹੈ। ਆਓ ਜਾਣਦੇ ਹਾਂ ਸਰੀਰ 'ਚ ਪਾਣੀ ਦੀ ਪੂਰਤੀ ਲਈ ਕਿਹੜੇ-ਕਿਹੜੇ ਫਲਾਂ ਨੂੰ ਖਾਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਫਲਾਂ ਬਾਰੇ...
1. ਤਰਬੂਜ਼
ਤਰਬੂਜ਼ 'ਚ ਲਗਭਗ 92 ਪ੍ਰਤੀਸ਼ਤ ਪਾਣੀ ਹੁੰਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਆਦਿ ਮੌਜੂਦ ਹੁੰਦੇ ਹਨ। ਗਰਮੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਨਿਰਜਲੀਕਰਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਸਰੀਰ ਫਿੱਟ ਅਤੇ ਸਿਹਤਮੰਦ ਰਹਿੰਦਾ ਹੈ।

PunjabKesari
2. ਸਟ੍ਰਾਬੇਰੀ
ਇਸ 'ਚ ਵੀ ਪਾਣੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਰਹਿੰਦੀ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਸੀ, ਵਿਟਾਮਿਨ ਏ, ਕੈਲਸ਼ੀਅਮ, ਮੈਗਨੀਸ਼ੀਅਮ, ਫਾਲਿਕ ਐਸਿਡ, ਫਾਸਫੋਰਸ, ਪੋਟਾਸ਼ੀਅਮ ਅਤੇ ਫਾਈਬਰ ਆਦਿ ਪੋਸ਼ਕ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ। ਇਹ ਉਮਰ ਦੇ ਵਧਣ ਦੇ ਪ੍ਰਭਾਵ ਨੂੰ ਰੋਕਦੀ ਹੈ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ।

PunjabKesari
3. ਖਰਬੂਜਾ
ਖਰਬੂਜਾ ਗਰਮੀਆਂ ਦਾ ਮੌਸਮੀ ਫਲ ਹੈ। ਇਹ ਵੀ ਪਾਣੀ ਦਾ ਚੰਗਾ ਸਰੋਤ ਹੈ। ਗਰਮੀਆਂ 'ਚ ਪਸੀਨੇ ਕਾਰਨ ਸਰੀਰ 'ਚੋਂ ਪੋਟਾਸ਼ੀਅਮ ਬਾਹਰ ਨਿਕਲ ਜਾਂਦਾ ਹੈ। ਜਿਸ ਦੀ ਪੂਰਤੀ ਕਰਨ ਲਈ ਤੁਸੀਂ ਖਰਬੂਜੇ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ 'ਚ ਪੋਟਾਸ਼ੀਅਮ ਕਾਫੀ ਮਾਤਰਾ 'ਚ ਹੁੰਦਾ ਹੈ। ਖਰਬੂਜਾ ਸਕਿਨ ਸਬੰਧੀ ਸਮੱਸਿਆਵਾਂ ਤੋਂ ਲੈ ਕੇ ਕੈਂਸਰ ਵਰਗੇ ਖਤਰਨਾਕ ਰੋਗਾਂ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ।

PunjabKesari
4. ਆੜੂ
ਆੜੂ 'ਚ ਲਗਭਗ 88 ਪ੍ਰਤੀਸਤ ਪਾਣੀ ਮੌਜੂਦ ਹੁੰਦਾ ਹੈ। ਇਸ ਨੂੰ ਖਾਣ ਨਾਲ ਨਿਰਜਲੀਕਰਣ ਦੀ ਸਮੱਸਿਆ ਦੂਰ ਹੁੰਦੀ ਹੈ। ਆੜੂ 'ਚ ਫਾਈਬਰ, ਪੋਟਾਸ਼ੀਅਮ,ਫੋਲੇਟ, ਆਇਰਨ, ਮੈਗਨੀਸ਼ੀਅਮ, ਫਾਸਫੋਸਰਸ ਆਦਿ ਤੱਤ ਹੁੰਦੇ ਹਨ। ਇਸ ਨੂੰ ਖਾਣ ਨਾਲ ਮੋਟਾਪਾ, ਦਿਲ ਦੇ ਰੋਗ, ਡਾਇਬਿਟੀਜ਼ ਆਦਿ ਬੀਮਾਰੀਆਂ ਦੂਰ ਰਹਿੰਦੀਆਂ ਹਨ।

PunjabKesari
5. ਅਨਾਨਾਸ
ਅਨਾਨਾਸ ਪਾਣੀ ਲਈ ਬਹੁਤ ਹੀ ਚੰਗਾ ਫਲ ਹੈ। ਇਸ ਦਾ ਜੂਸ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ ਅਤੇ ਇਹ ਸਰੀਰ ਨੂੰ ਹਾਈਡ੍ਰੇਟ ਕਰਨ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ।

PunjabKesari
 


Related News