ਖਾਣੇ ਤੋਂ ਬਾਅਦ ਕਰਦੇ ਹੋ ਟੂਥਪਿਕ ਦਾ ਇਸਤੇਮਾਲ ਤਾਂ ਹੋ ਜਾਓ ਸਾਵਧਾਨ
Monday, Jun 12, 2017 - 12:14 PM (IST)

ਨਵੀਂ ਦਿੱਲੀ— ਕੁਝ ਲੋਕ ਟੂਥਪਿਕ ਦਾ ਇਸਤੇਮਾਲ ਕਰਕੇ ਆਪਣੇ ਦੰਦਾਂ 'ਚ ਫੱਸਿਆ ਹੋਇਆ ਖਾਣਾ ਕੱਢਦੇ ਹਨ। ਇਸ ਨਾਲ ਦੰਦਾਂ ਦੇ ਨਾਲ ਮਸੂੜੇ ਵੀ ਖਰਾਬ ਹੋ ਜਾਂਦੇ ਹਨ। ਆਓ ਜਾਣਦੇ ਹਾਂ ਟੂਥਪਿਕ ਨਾਲ ਮੂੰਹ ਨਾਲ ਸੰਬੰਧਿਤ ਹੋਰ ਕਿਹੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
1. ਟੂਥਪਿਕ ਦੀ ਰੋਜ਼ਾਨਾ ਇਸਤੇਮਾਲ ਕਰਨ ਨਾਲ ਮਸੂੜੇ ਫੁੱਲ ਜਾਂਦੇ ਹਨ ਅਤੇ ਆਪਣੀ ਥਾਂ ਤੋਂ ਖੁੱਲਣ ਲਗ ਜਾਂਦੇ ਹਨ ਇਸ ਨਾਲ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਹ ਜੜਾਂ ਤੋਂ ਕਮਜ਼ੋਰ ਹੋ ਜਾਂਦੇ ਹਨ।
2. ਟੂਥਪਿਕ ਦਾ ਇਸਤੇਮਾਲ ਕਰਕੇ ਜਦੋਂ ਦੰਦਾਂ ਨੂੰ ਸਾਫ ਕੀਤਾ ਜਾਂਦਾ ਹੈ ਤਾਂ ਇਸ ਨੂੰ ਰਗੜਣ ਨਾਲ ਕਈ ਵਾਰ ਮਸੂੜਿਆਂ 'ਚੋਂ ਖੂਨ ਨਿਕਲਣ ਲਗਦਾ ਹੈ। ਇਸਦੇ ਜ਼ਿਆਦਾ ਇਸਤੇਮਾਲ ਨਾਲ ਦੰਦਾਂ ਦੇ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।
3. ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਟੂਥਪਿਕ ਨੂੰ ਇਸਤੇਮਾਲ ਕਰਨ ਦੇ ਬਾਅਦ ਉਸ ਨੂੰ ਚਬਾਉਣਾ ਸ਼ੁਰੂ ਕਰ ਦਿੰਦੇ ਹਨ। ਜਿਸ ਨਾਲ ਦੰਦਾਂ ਨੂੰ ਨੁਕਸਾਨ ਪਹੁੰਚਦਾ ਹੈ।
4. ਇਕ ਹੀ ਥਾਂ 'ਤੇ ਟੂਥਪਿਕ ਦਾ ਜ਼ਿਆਦਾ ਇਸਤੇਮਾਲ ਨਾਲ ਦੰਦਾਂ 'ਚ ਖਾਲੀ ਥਾਂ ਬਣਨੀ ਸ਼ੁਰੂ ਹੋ ਜਾਂਦੀ ਹੈ। ਇਸ ਨਾਲ ਉਸ ਖਾਲੀ ਥਾਂ 'ਤੇ ਜ਼ਿਆਦਾ ਖਾਣਾ ਫੱਸਣਾ ਸ਼ੁਰੂ ਹੋ ਜਾਂਦਾ ਹੈ ਅਤੇ ਦੰਦਾਂ 'ਚ ਕੈਵਿਟੀ ਹੋਣ ਲਗਦੀ ਹੈ ਜਿਸ ਨਾਲ ਦੰਦ ਖਰਾਬ ਹੋ ਜਾਂਦੇ ਹਨ।
5. ਇਸ ਦੇ ਜ਼ਿਆਦਾ ਇਸਤੇਮਾਲ ਨਾਲ ਦੰਦਾਂ ਦੀ ਚਮਕ ਚਲੀ ਜਾਂਦੀ ਹੈ। ਜਿਸ ਨਾਲ ਦੰਦਾਂ 'ਚ ਕੈਵਿਟੀ ਹੋ ਜਾਂਦੀ ਹੈ ਅਤੇ ਇਹ ਖਰਾਬ ਹੋ ਜਾਂਦੇ ਹਨ।