ਕੋਰੋਨਾ ਆਫ਼ਤ : ਸਕੂਲ-ਕਾਲਜ ਖੁੱਲ੍ਹਣ 'ਤੇ ਵਰਤੋਂ ਸਾਵਧਾਨੀ, ਬੱਚਿਆਂ ਨੂੰ ਸਿਖਾਓ ਜ਼ਰੂਰੀ ਗੱਲਾਂ

07/06/2020 12:59:59 PM

ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਨ ਸਕੂਲ-ਕਾਲਜ ਲੰਮੇ ਸਮੇਂ ਤੋਂ ਬੰਦ ਹਨ। ਬੱਚੇ ਹੁਣ ਤੱਕ ਆਪਣੇ ਘਰਾਂ ਵਿਚ ਸੁਰੱਖਿਆ ਘੇਰੇ ਵਿਚ ਹਨ ਅਤੇ ਆਨਲਾਈਨ ਕਲਾਸਾਂ ਲੈ ਰਹੇ ਹਨ। ਇਸ ਦੇ ਨਾਲ ਹੀ ਦੁਨੀਆਂ ਭਰ ਦੀਆਂ ਸਰਕਾਰਾਂ ਇਹ ਬਿਆਨ ਦੇ ਰਹੀਆਂ ਹਨ ਕਿ ਸਾਨੂੰ ਕੋਰੋਨਾ ਵਾਇਰਸ ਦੇ ਨਾਲ ਹੀ ਜੀਉਣਾ ਵੀ ਸਿੱਖਣਾ ਪਵੇਗਾ। ਅਜਿਹਾ ਲੰਮੇ ਸਮੇਂ ਤੱਕ ਨਹੀਂ ਚੱਲੇਗਾ ਅਤੇ ਬੱਚਿਆਂ ਨੂੰ ਬਾਹਰ ਸਕੂਲ-ਕਾਲਜ ਭੇਜਣਾ ਹੀ ਪਵੇਗਾ। ਹੁਣ ਜੇਕਰ ਬੱਚੇ ਛੋਟੇ ਹਨ ਤਾਂ ਉਨ੍ਹਾਂ ਨੂੰ ਕੁਝ ਖਾਸ ਗੱਲਾਂ ਜ਼ਰੂਰ ਸਮਝਾਓ ਤਾਂ ਜੋ ਉਹ ਇਸ ਵਾਇਰਸ ਦੀ ਚਪੇਟ 'ਚ ਆਉਣ ਤੋਂ ਬਚ ਸਕਣ।

ਸਕੂਲ-ਕਾਲਜ ਦੇ ਅਧਿਆਪਕ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ

ਅਧਿਆਪਕ ਬੱਚਿਆਂ ਦੇ ਜ਼ਿਆਦਾ ਕੋਲ ਹੋ ਕੇ ਨਾ ਬੈਠਣ। ਸਟਾਫ਼ ਮੀਟਿੰਗ ਦੌਰਾਨ ਵੀ ਲੌੜੀਂਦੀ ਦੂਰੀ ਬਣਾਏ ਰੱਖਣ ਲਈ ਦੋਵਾਂ ਪਾਸਿਆਂ ਦੇ ਅਧਿਆਪਕਾਂ ਨੂੰ ਬਿਠਾਓ ਅਤੇ ਖ਼ੁਦ ਵਿਚਕਾਰ ਬੈਠ ਸਕਦੇ ਹਨ। ਕੰਮ ਦੌਰਾਨ ਮਾਸਕ ਜ਼ਰੂਰ ਪਾਓ।

ਏ.ਸੀ. ਦਾ ਇਸਤੇਮਾਲ ਨਾ ਕਰੋ

ਸਕੂਲ-ਕਾਲਜ ਕੁਝ ਹੋਰ ਸਮਾਂ ਏ.ਸੀ. ਦਾ ਇਸਤੇਮਾਲ ਨਾ ਕਰਨ ਤਾਂ ਬਿਹਤਰ ਹੋਵੇਗਾ। ਜੇਕਰ ਜ਼ਿਆਦਾ ਜ਼ਰੂਰਤ ਲੱਗੇ ਤਾਂ ਹੀ ਸੈਂਟਰਲਾਈਜ਼ਡ ਜਾਂ ਵਿੰਡੋ ਏ.ਸੀ. ਦਾ ਇਸਤੇਮਾਲ ਕਰਨ। ਇਹ ਇਕ ਹਾਈ ਪੈਡਸਟਲ 'ਤੇ ਹੋਣਾ ਚਾਹੀਦੈ ਤਾਂ ਜੋ ਹਵਾ ਕਿਸੇ ਵੀ ਵਾਇਰਸ ਨੂੰ ਫੈਲਾਅ ਨਾ ਸਕੇ।

Schools extend Tet break as coronavirus fears mount - VnExpress ...

ਹਵਾ ਸਾਫ਼ ਕਰਨ ਵਾਲਾ ਯੰਤਰ

ਜੇਕਰ ਏ.ਸੀ. ਦੇ ਬਿਨਾਂ ਕੰਮ ਨਹੀਂ ਚਲ ਰਿਹਾ ਤਾਂ ਇਕ ਏਅਰ ਪਿਊਰੀਫਾਇਰ ਰੱਖੋ ਜਿਹੜਾ ਕਿ ਹਰ ਘੰਟੇ ਹਵਾ ਨੂੰ ਸਾਫ਼ ਕਰਦਾ ਰਹੇ।

ਫਾਲਤੂ ਚੀਜ਼ਾਂ ਨੂੰ ਨਾ ਛੁਹੋ

ਬੱਚਿਆਂ ਨੂੰ ਸਿਖਾਓ ਕਿ ਆਪਣੇ ਹੱਥਾਂ ਨਾਲ ਫਾਲਤੂ ਚੀਜ਼ਾਂ ਨੂੰ ਹੱਥ ਨਾ ਲਗਾਉਣ। ਸਕੂਲ ਜਾਂਦੇ ਸਮੇਂ ਬੱਗੀ ਜਾਂ ਬੱਸ ਨੂੰ ਘੱਟੋ-ਘੱਟ ਛੂਹੋ। ਮਾਸਕ ਪਾ ਕੇ ਰੱਖੋ। ਆਪਣੇ ਦੋਸਤਾਂ ਜਾਂ ਮਿੱਤਰਾਂ ਨਾਲ ਲੌੜੀਦੀਂ ਦੂਰੀ ਰੱਖ ਕੇ ਹੀ ਗੱਲਬਾਤ ਕੀਤੀ ਜਾਵੇ। ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਹੀ ਕਰੋ। ਬੱਚੇ ਨੂੰ ਆਪਣੇ-ਆਪ ਤੋਂ ਲੌੜੀਂਦੀ ਦੁਰੀ ਰੱਖ ਕੇ ਦਿਨ ਭਰ ਰਹਿਣਾ ਸਿਖਾਓ। ਤਾਂ ਜੋ ਬੱਚਾ ਸਕੂਲ ਜਾ ਕੇ ਵੀ ਇਨ੍ਹਾਂ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਸਕਣ। 

ਸਮੇਂ-ਸਮੇਂ 'ਤੇ ਹੱਥਾਂ ਨੂੰ ਸਾਫ਼ ਕਰਨਾ

ਇਸ ਸਭ ਦੇ ਬਾਵਜੂਦ ਬੱਚੇ ਨੂੰ ਵਾਰ-ਵਾਰ ਹੱਥ ਧੋਣ ਦੀ ਆਦਤ ਸਿਖਾਓ। ਬੱਚੇ ਨੂੰ ਸਿਖਾਓ ਕਿ ਸਕੂਲ ਵਿਚ ਵੀ ਉਹ ਵਾਰ-ਵਾਰ ਹੱਥ ਧੋਏ ਅਤੇ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੇ। 

COVID-19: Schools may not open before August, says report

ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ

  • ਸਿਰਫ਼ ਇਕ ਵਿਅਕਤੀ ਜਾਂ ਇਕ ਅਧਿਆਪਕ ਹੀ ਬਲੈਕ ਬੋਰਡ ਦਾ ਇਸਤੇਮਾਲ ਕਰੇ।
  • ਬੱਚਿਆਂ ਨੂੰ ਕੁਝ ਵੀ ਦੁਹਰਾਉਣ ਲਈ ਨਾ ਕਹੋ। ਬੱਚਿਆਂ ਨੂੰ ਚੁੱਪ ਰਹਿ ਕੇ ਜ਼ਿਆਦਾ ਤੋਂ ਜ਼ਿਆਦਾ ਸੁਣਨ ਲਈ ਉਤਸ਼ਾਹਿਤ ਕਰੋ। ਲੰਚ ਬ੍ਰੇਕ ਦੇ ਦੋਰਾਨ ਵੀ ਬੱਚੇ ਲੋੜੀਂਦੀ ਦੂਰੀ ਬਣਾ ਕੇ ਰੱਖਣ ਇਸ ਗੱਲ ਦਾ ਅਧਿਆਪਕ ਖ਼ਾਸ ਧਿਆਨ ਰੱਖਣ। 
  • ਕਿਸੇ ਵੀ ਹੋਰ ਬੱਚੇ ਨਾਲ ਭੋਜਨ ਪਦਾਰਥ, ਕਿਤਾਬਾਂ, ਕਾਪੀਆਂ, ਪੈਨ, ਪੈਂਸਲ ਆਦਿ ਸਾਂਝੇ ਨਾਲ ਕੀਤੇ ਜਾਣ।
  • ਬੱਚਿਆਂ ਨੂੰ ਮਿਲ ਕੇ ਖੇਡਣ ਦੀ ਬਜਾਏ ਵਿਆਪਕ ਦੂਰੀ ਰੱਖ ਕੇ ਦੌੜਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ
  • ਸਕੂਲ ਦੀ ਕੰਟੀਨ ਜਾਂ ਬਾਜ਼ਾਰ ਦੇ ਭੋਜਨ ਲਈ ਬੱਚੇ ਨੂੰ ਸਾਫ਼ ਮਨ੍ਹਾਂ ਕਰ ਦੇਣਾ ਚਾਹੀਦਾ ਹੈ।
  • ਬਾਥਰੂਮ ਦੇ ਇਸਤੇਮਾਲ ਸਮੇਂ ਵੀ ਬੱਚੇ ਨੂੰ ਸਿਖਾਓ ਕਿ ਸੀਟ ਵਾਲੀ ਫਲੱਸ਼ ਦਾ ਇਸਤੇਮਾਲ ਨਾ ਕਰਨ। ਹੋ ਸਕੇ ਤਾਂ ਖੜ੍ਹੇ ਹੋ ਕੇ ਜਾਂ ਫਿਰ ਪੈਰਾਂ ਭਾਰ ਬੈਠ ਕੇ ਹੀ ਬਾਥਰੂਮ ਦਾ ਇਸਤੇਮਾਲ ਕਰਨ। 
  • ਜੇਕਰ ਸਕੂਲ-ਕਾਲਜ ਖੁੱਲ੍ਹਦੇ ਹਨ ਤਾਂ ਮਾਪਿਆਂ ਦੇ ਨਾਲ-ਨਾਲ ਸਕੂਲ ਵਾਲਿਆਂ ਦੀ ਜ਼ਿੰਮੇਵਾਰੀ ਵੀ ਵੱਧ ਜਾਵੇਗੀ ਅਤੇ ਸੁਰੱਖਿਆ ਲਈ ਕਈ ਖਾਸ ਪ੍ਰਬੰਧ ਵੀ ਕਰਨੇ ਪੈ ਸਕਦੇ ਹਨ। 
  • Parents will have to make their kids understand importance of face ...

Harinder Kaur

Content Editor

Related News