ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦੈ ''ਲਸਣ'', ਖਾਲੀ ਢਿੱਡ ਜ਼ਰੂਰ ਕਰੋ ਵਰਤੋਂ

10/10/2021 11:10:33 AM

ਨਵੀਂ ਦਿੱਲੀ- ਗੁਣਾਂ ਨਾਲ ਭਰਪੂਰ ਲਸਣ ਜਿੱਥੇ ਖਾਣੇ ਦੇ ਸੁਆਦ ਨੂੰ ਵਧਾਉਂਧਾ ਹੈ, ਉਥੇ ਹੀ ਇਹ ਸਿਹਤ ਲਈ ਵੀ ਬੇਹੱਦ ਲਾਹੇਵੰਦ ਹੁੰਦਾ ਹੈ। ਲਸਣ ਬਹੁਤ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਲਸਣ ਵਿੱਚ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਫੰਗਲ ਅਤੇ ਐਂਟੀ-ਆਕਸੀਡੈਂਟ ਦੇ ਨਾਲ-ਨਾਲ ਐਲੀਸਿਨ, ਸੈਲੇਨੀਅਮ, ਇਜਾਇਨ ਫਾਸਫੋਰਸ, ਆਇਰਨ ਵੀ, ਵਿਟਾਮਿਨ-ਏ ਵਰਗੇ ਤੱਤ ਪਾਏ ਜਾਂਦੇ ਹਨ। ਇਹ ਸਾਨੂੰ ਦਿਲ ਦੀਆਂ ਸਮੱਸਿਆਵਾਂ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਉਂਦੇ ਹਨ।
ਇੰਝ ਕਰੋ ਕੱਚੇ ਲਸਣ ਦੀ ਵਰਤੋਂ
ਲਸਣ ਨੂੰ ਕਈ ਤਰੀਕਿਆਂ ਨਾਲ ਖਾਇਆ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਕੱਚਾ ਖਾਣ ਦੀ ਸੋਚ ਰਹੇ ਹੋ ਤਾਂ 2 ਤੁਰੀਆਂ ਤੋਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਕੱਚਾ ਲਸਣ ਜ਼ਿਆਦਾ ਖਾਣਾ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਇਥੇ ਦੱਸ ਦੇਈਏ ਕਿ ਲਸਣ ਦੇ ਜ਼ਿਆਦਾ ਫਾਇਦੇ ਲੈਣ ਲਈ ਹਮੇਸ਼ਾ ਲਸਣ ਨੂੰ ਖ਼ਾਲੀ ਢਿੱਡ ਕੱਚਾ ਖਾਣਾ ਚਾਹੀਦਾ ਹੈ। ਇਸ ਨੂੰ ਤੁਸੀਂ ਅੱਗ 'ਤੇ ਭੁੰਨ ਕੇ ਵੀ ਖਾ ਸਕਦੇ ਹੋ। ਕੱਚਾ ਲਸਣ ਖਾਣ ਲਈ ਸਭ ਤੋਂ ਪਹਿਲਾਂ 2 ਤੁਰੀਆਂ ਨੂੰ 10 ਮਿੰਟ ਲਈ ਕੱਟ ਕੇ ਰੱਖ ਲਵੋ। ਫਿਰ ਉਸ ਤੋਂ ਬਾਅਦ ਪਾਣੀ ਨਾਲ ਇਸ ਦਾ ਸੇਵਨ ਕਰੋ।

What are the benefits of eating raw garlic everyday?
ਜਾਣੋ ਲਸਣ ਖਾਣ ਦੇ ਫਾਇਦਿਆਂ ਬਾਰੇ 
ਢਿੱਡ ਦੀਆਂ ਸਮੱਸਿਆਵਾਂ ਤੋਂ ਦੇਵੇ ਨਿਜ਼ਾਤ

ਲਸਣ ਢਿੱਡ ਦੀਆਂ ਸਮੱਸਿਆਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਹੈ। ਢਿੱਡ ਨਾਲ ਜੁੜੀਆਂ ਬੀਮਾਰੀਆਂ ਜਿਵੇਂ ਡਾਈਰੀਆ ਅਤੇ ਕਬਜ਼ ਦੀ ਸਮੱਸਿਆ ਲਸਣ ਖਾਣ ਨਾਲ ਠੀਕ ਹੋ ਜਾਂਦੀ ਹੈ। ਰੋਜ਼ਾਨਾ ਸਵੇਰੇ ਇਕ ਗਿਲਾਸ ਪਾਣੀ 'ਚ 2 ਤੁਰੀਆਂ ਲੱਸਣ ਦੀਆਂ ਉਬਾਲ ਕੇ ਪੀਣ ਨਾਲ ਕਬਜ਼ ਤੋਂ ਆਰਾਮ ਮਿਲਦਾ ਹੈ ਅਤੇ ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ। 
ਹਾਈ ਬਲੱਡ ਪ੍ਰੈਸ਼ਰ ਨੂੰ ਰੱਖੇ ਕੰਟਰੋਲ 
ਲਸਣ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਰੱਖਣ ਵਿਚ ਸਹਾਇਕ ਹੁੰਦਾ ਹੈ ਕਿਉਂਕ ਲਸਣ ਵਿੱਚ ਬਾਇਓ-ਐਕਟਿਵ ਸਲਫਰ ਯੋਗਿਕ, ਐੱਸ ਐੱਲਲਿਸਟਰੀਨ ਮੌਜੂਦ ਹੁੰਦਾ ਹੈ। ਜੇਕਰ ਤੁਹਾਡਾ ਵੀ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੱਚੇ ਲਸਣ ਦਾ ਸੇਵਨ ਕਰ ਸਕਦੇ ਹੋ। 

What is garlic? Its health benefits, best way to eat and recipes – Food &  Recipes
ਤਣਾਅ ਤੋਂ ਮਿਲੇ ਛੁਟਕਾਰਾ 
ਰੋਜ਼ਾਨਾ ਲਸਣ ਦੀ ਵਰਤੋਂ ਕਰਨ ਨਾਲ ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਈ ਵਾਰ ਸਾਡੇ ਢਿੱਡ ਅੰਦਰ ਇਸ ਤਰ੍ਹਾਂ ਦਾ ਐਸਿਡ ਬਣਦਾ ਹੈ, ਜਿਸ ਨਾਲ ਘਬਰਾਹਟ ਹੋਣ ਲੱਗਦੀ ਹੈ। ਲਸਣ ਇਸ ਐਸਿਡ ਨੂੰ ਬਣਨ ਤੋਂ ਰੋਕਦਾ ਹੈ। ਲਸਣ ਖਾਣ ਨਾਲ ਸਿਰਦਰਦ ਅਤੇ ਹਾਈਪਰਟੈਂਸ਼ਨ ਤੋਂ ਕਾਫ਼ੀ ਆਰਾਮ ਮਿਲਦਾ ਹੈ ।
ਪਾਚਨ ਤੰਤਰ ਮਜ਼ਬੂਤ ਕਰੇ
ਰੋਜ਼ਾਨਾ ਖਾਲੀ ਢਿੱਡ ਲਸਣ ਖਾਣ ਨਾਲ ਡਾਈਜੇਸ਼ਨ ਸਿਸਟਮ ਠੀਕ ਰਹਿੰਦਾ ਹੈ ਅਤੇ ਭੁੱਖ ਵੀ ਖੁੱਲ੍ਹ ਕੇ ਲੱਗਦੀ ਹੈ।
ਦਿਲ ਲਈ ਫਾਇਦੇਮੰਦ
ਲਸਣ ਦਿਲ ਲਈ ਵੀ ਬੇਹੱਦ ਲਾਭਦਾਇਕ ਮੰਨਿਆ ਗਿਆ ਹੈ। ਇਹ ਦਿਲ ਨਾਲ ਸੰਬੰਧਤ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਦੋ ਤੁਰੀਆਂ ਲੱਸਣ ਦੀਆਂ ਖਾਣ ਨਾਲ ਖ਼ੂਨ ਨਸਾਂ ਵਿੱਚ ਨਹੀਂ ਜੰਮਦਾ, ਜਿਸ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਜਾਂਦੀ ਹੈ। ਰੋਜ਼ਾਨਾ ਲਸਣ ਅਤੇ ਸ਼ਹਿਦ ਦਾ ਮਿਸ਼ਰਣ ਖਾਣ ਨਾਲ ਦਿਲ ਤੱਕ ਜਾਣ ਵਾਲੀਆਂ ਨਸਾਂ ਵਿੱਚ ਜਮ੍ਹਾਂ ਹੋਈ ਵਸਾ ਨਿਕਲ ਜਾਂਦੀ ਹੈ। 

Botanical Roots: Why you should eat garlic | Loop Jamaica
ਦੰਦਾਂ ਦੀਆਂ ਸਮੱਸਿਆਵਾਂ ਤੋਂ ਦੇਵੇ ਨਿਜਾਤ
ਲਸਣ ਵਿਚ ਐਂਟੀ-ਬੈਕਟੀਰੀਅਲ ਅਤੇ ਦਰਦ ਨਿਵਾਰਕ ਗੁਣ ਹੁੰਦੇ ਹਨ, ਜੋ ਦੰਦਾਂ ਦੇ ਦਰਦ ਲਈ ਕਾਫ਼ੀ ਲਾਹੇਵੰਦ ਮੰਨੇ ਜਾਂਦੇ ਹਨ। ਦੰਦਾਂ ਵਿਚ ਦਰਦ ਹੋਣ 'ਤੇ ਲਸਣ ਦੀ ਤੁਰੀ ਨੂੰ ਪੀਸ ਕੇ ਦਰਦ ਵਾਲੇ ਦੰਦ 'ਤੇ ਲਗਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ ।
ਸਰਦੀ-ਖਾਂਸੀ ਤੋਂ ਦਿਵਾਏ ਆਰਾਮ
ਲਸਣ ਸਾਹ, ਸਰਦੀ ਜ਼ੁਕਾਮ, ਖਾਂਸੀ, ਅਸਥਮਾ, ਨਿਮੋਨੀਆ ਜਿਹੀਆਂ ਬੀਮਾਰੀਆਂ ਲਈ ਕੁਦਰਤੀ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਸਰਦੀ-ਖਾਂਸੀ ਤੋਂ ਛੁਟਕਾਰਾ ਦਿਵਾਉਂਦਾ ਹੈ। 


Aarti dhillon

Content Editor

Related News