ਹਾਈ ਕੋਰਟ ’ਚ 10 ਐਡੀਸ਼ਨਲ ਜੱਜਾਂ ਨੇ ਚੁੱਕੀ ਸਹੁੰ

Tuesday, Aug 05, 2025 - 03:40 PM (IST)

ਹਾਈ ਕੋਰਟ ’ਚ 10 ਐਡੀਸ਼ਨਲ ਜੱਜਾਂ ਨੇ ਚੁੱਕੀ ਸਹੁੰ

ਚੰਡੀਗੜ੍ਹ (ਗੰਭੀਰ): ਪੰਜਾਬ ਤੇ ਹਰਿਆਣਾ ਦੇ 10 ਜ਼ਿਲ੍ਹਾ ਤੇ ਸੈਸ਼ਨ ਜੱਜਾਂ ਨੂੰ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਜੱਜਾਂ ਵਜੋਂ ਸਹੁੰ ਚੁਕਵਾਈ, ਜਿਸ ਨਾਲ ਅਦਾਲਤ ’ਚ ਕੰਮ ਕਰ ਰਹੇ ਜੱਜਾਂ ਦੀ ਗਿਣਤੀ 85 ਮਨਜ਼ੂਰਸ਼ੁਦਾ ਅਸਾਮੀਆਂ ਦੇ ਮੁਕਾਬਲੇ 59 ਹੋ ਗਈ। ਇਹ ਨਿਯੁਕਤੀਆਂ ਪੈਂਡਿੰਗ 4 ਲੱਖ 33 ਹਜ਼ਾਰ 720 ਮਾਮਲਿਆਂ ਨੂੰ ਘੱਟ ਕਰਨ ਲਈ ਸੰਸਥਾਗਤ ਯਤਨ ਦੇ ਇਕ ਹਿੱਸੇ ਵਜੋਂ ਕੀਤੀਆਂ ਗਈਆਂ ਹਨ। ਇਹ ਇਕ ਅਜਿਹੀ ਕੋਸ਼ਿਸ਼ ਹੈ, ਜਿਸ ਨੂੰ ਹਾਈ ਕੋਰਟ ਨੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਜਾਰੀ ਰੱਖਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ! ਪੰਜਾਬ ਕਾਂਗਰਸ ਦੇ 3 ਅਤੇ ਭਾਜਪਾ ਦੇ 2 ਵੱਡੇ ਲੀਡਰ...

ਚੀਫ ਜਸਟਿਸ ਸ਼ੀਲ ਨਾਗੂ ਨੇ ਹਾਈ ਕੋਰਟ ਦੇ ਆਡੀਟੋਰੀਅਮ ’ਚ ਇਕ ਸਮਾਰੋਹ ’ਚ ਸਹੁੰ ਚੁਕਵਾਈ। ਇਸ ਸਮਾਰੋਹ ’ਚ ਮੌਜੂਦਾ ਤੇ ਸੇਵਾਮੁਕਤ ਜੱਜ, ਸੀਨੀਅਰ ਨੌਕਰਸ਼ਾਹ, ਕਾਨੂੰਨੀ ਭਾਈਚਾਰੇ ਦੇ ਮੈਂਬਰ ਤੇ ਨਵੇਂ ਨਿਯੁਕਤ ਜੱਜਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ। ਸਹੁੰ ਚੁੱਕਣ ਵਾਲਿਆਂ ’ਚ ਵਰਿੰਦਰ ਅਗਰਵਾਲ, ਮਨਦੀਪ ਪੰਨੂ, ਅਮਰਿੰਦਰ ਸਿੰਘ ਗਰੇਵਾਲ, ਪ੍ਰਮੋਦ ਗੋਇਲ, ਰੁਪਿੰਦਰਜੀਤ ਚਾਹਲ, ਸ਼ਾਲਿਨੀ ਸਿੰਘ ਨਾਗਪਾਲ, ਸੁਭਾਸ਼ ਮੇਹਲਾ, ਸੂਰਿਆ ਪ੍ਰਤਾਪ ਸਿੰਘ, ਅਰਾਧਨਾ ਸਾਹਨੀ ਤੇ ਯਸ਼ਵੀਰ ਸਿੰਘ ਰਾਠੌੜ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News