Health Tips: ਟਾਈਫਾਈਡ ਹੋਣ 'ਤੇ ਖਾਣੇ ’ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ, ਇਸ ਤਰ੍ਹਾਂ ਦੇ ਖਾਣੇ ਤੋਂ ਬਣਾ ਕੇ ਰੱਖੋ ਦੂਰ
Monday, Jul 18, 2022 - 05:07 PM (IST)

ਜਲੰਧਰ (ਬਿਊਰੋ) : ਬਦਲਦੇ ਮੌਸਮ ਕਾਰਨ ਬੁਖ਼ਾਰ ਹੋਣਾ ਆਮ ਹੈ। ਕਈ ਵਾਰ ਇਹ ਬੁਖ਼ਾਰ ਟਾਈਫਾਈਡ 'ਚ ਵੀ ਬਦਲ ਜਾਂਦਾ ਹੈ, ਜੋ ਸਰੀਰ ਲਈ ਖ਼ਤਰਨਾਕ ਹੁੰਦਾ ਹੈ। ਟਾਈਫਾਈਡ ਬੈਕਟੀਰੀਆ ਦੀ ਲਾਗ ਕਾਰਨ ਹੁੰਦਾ ਹੈ। ਇਹ ਗੰਦੇ ਭੋਜਨ, ਦੂਸ਼ਿਤ ਪਾਣੀ ਅਤੇ ਗੰਦੀਆਂ ਵਸਤੂਆਂ ਖਾਣ-ਪੀਣ ਨਾਲ ਫੈਲਦਾ ਹੈ। ਇਸ ਬੀਮਾਰੀ ਦੇ ਮੁੱਖ ਲੱਛਣ-ਪਸੀਨਾ ਆਉਣਾ, ਸਿਰ ਦਰਦ, ਸਰੀਰ 'ਚ ਦਰਦ ਹੋਣ ਦੇ ਨਾਲ-ਨਾਲ ਖੁਸ਼ਕ ਖੰਘ ਦਾ ਆਉਣਾ ਹੈ। ਇਸ ਬੀਮਾਰੀ ਵਿਚ ਜੇ ਖਾਣ-ਪੀਣ ਦੀ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਸਮੱਸਿਆ ਵਧ ਸਕਦੀ ਹੈ। ਟਾਈਫਾਈਡ ਤੋਂ ਛੁਟਕਾਰਾ ਪਾਉਣ ਲਈ ਕਿਹੜੇ ਭੋਜਨ ਨੂੰ ਖੁਰਾਕ 'ਚ ਸ਼ਾਮਲ ਕਰਨਾ ਹੈ ਅਤੇ ਕਿਹੜੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....
ਟਾਈਫਾਈਡ 'ਚ ਖਾਣੇ ਚਾਹੀਦੇ ਹਨ ਇਹ ਫ਼ਲ
. ਜੇਕਰ ਤੁਸੀਂ ਟਾਈਫਾਈਡ ਤੋਂ ਜਲਦੀ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਫ਼ਲਾਂ 'ਚ ਕੇਲਾ, ਚੀਕੂ, ਪਪੀਤਾ, ਸੇਬ, ਮੌਸਮੀ, ਸੰਤਰਾ ਜ਼ਰੂਰ ਖਾਓ।
. ਭੋਜਨ 'ਚ ਦਾਲ, ਖਿਚੜੀ, ਹਰੀਆਂ ਸਬਜ਼ੀਆਂ ਪਾਲਕ, ਗੋਭੀ, ਗਾਜਰ ਅਤੇ ਪਪੀਤਾ ਖਾਓ।
. ਦਹੀਂ ਖਾਣਾ ਇਸ ਬੀਮਾਰੀ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਖੰਘ, ਜ਼ੁਕਾਮ ਤੇ ਜੋੜਾਂ ਦੇ ਦਰਦ ਵਾਲੇ ਲੋਕਾਂ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਦੁੱਧ ਸਰੀਰ ਨੂੰ ਐਨਰਜੀ ਦੇ ਸਕਦਾ ਹੈ, ਇਸ ਲਈ ਇਸ ਦਾ ਸੇਵਨ ਕਰੋ।
. ਸ਼ਹਿਦ ਇਸ ਬੀਮਾਰੀ ਵਿਚ ਬਹੁਤ ਫ਼ਾਇਦੇਮੰਦ ਹੈ ਇਕ ਗਲਾਸ ਕੋਸੇ ਪਾਣੀ 'ਚ ਇਕ ਚਮਚ . ਸ਼ਹਿਦ ਲਓ ਅਤੇ ਇਸ ਦਾ ਸੇਵਨ ਕਰੋ। ਇਹ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿਚ ਸਹਾਇਤਾ ਕਰਦਾ ਹੈ।
ਜੇ ਟਾਈਫਾਈਡ ਕਾਰਨ ਬੁਖ਼ਾਰ ਹੈ ਤਾਂ ਤਰਲ ਪਦਾਰਥ ਪੀਓ
. ਪੁਦੀਨੇ ਟਾਈਫਾਈਡ ਵਿਚ ਬਹੁਤ ਫ਼ਾਇਦੇਮੰਦ ਹੁੰਦਾ ਹੈ। ਕੁਝ ਪੁਦੀਨੇ ਦੇ ਪੱਤਿਆਂ 'ਚ ਲੂਣ, ਹਿੰਗ, ਅਨਾਰਦਾਨਾ ਮਿਲਾ ਕੇ ਇਸ ਦੀ ਚਟਨੀ ਖਾਣਾ ਲਾਹੇਵੰਦ ਹੁੰਦਾ ਹੈ।
. ਟਾਈਫਾਈਡ ਕਾਰਨ ਹੋਣ ਵਾਲੀ ਕਮਜ਼ੋਰੀ ਨੂੰ ਦੂਰ ਕਰਨ ਲਈ ਕਿਸ਼ਮਿਸ਼, ਮੂੰਗੀ ਦੀ ਦਾਲ, ਪਤਲਾ ਦਲੀਆ, ਮੱਖਣ, ਦੁੱਧ ਤੇ ਦਹੀਂ ਦੀ ਵਰਤੋਂ ਕਰੋ।
. ਟਾਈਫਾਈਡ 'ਚ ਕੁਝ ਚੀਜ਼ਾਂ ਵਧਾ ਸਕਦੀਆਂ ਹਨ ਮਰਜ, ਇਨ੍ਹਾਂ ਤੋਂ ਕਰੋ ਪਰਹੇਜ਼
ਟਾਈਫਾਈਡ 'ਚ ਕੈਫੀਨ ਚੀਜ਼ਾਂ ਦਾ ਸੇਵਨ ਨਾ ਕਰੋ ਇਹ ਢਿੱਡ ਵਿਚ ਗੈਸ ਪੈਦਾ ਕਰ ਸਕਦੀ ਹੈ।
ਤਲੇ ਭੋਜਨ ਤੋਂ ਪਰਹੇਜ਼ ਕਰੋ
. ਘਿਓ, ਤੇਲ, ਵੇਸਣ, ਮੱਕੀ, ਸ਼ੱਕਰਕੰਦ, ਕਟਹਲ, ਭੂਰੇ ਚਾਵਲ ਤੋਂ ਪਰਹੇਜ਼ ਕਰੋ।
. ਲਾਲ ਮਿਰਚ, ਮਿਰਚ ਦੀ ਚਟਣੀ, ਸਿਰਕਾ, ਗਰਮ ਮਸਾਲਾ, ਖੱਟੇ ਤੋਂ ਪਰਹੇਜ਼ ਕਰੋ।
. ਆਂਡੇ ਜਾਂ ਗਰਮ ਚੀਜ਼ਾਂ ਵਧਾ ਸਕਦੀ ਹੈ ਪਰੇਸ਼ਾਨੀ।
. ਮੀਟ, ਅਚਾਰ ਅਤੇ ਮਸਾਲੇਦਾਰ ਵਸਤੂਆਂ ਖੁਰਾਕ 'ਚੋਂ ਕੱਢੋ।