ਪੰਜਾਬ ''ਚ ਇਸ ਏਅਰਪੋਰਟ ਤੋਂ ਅਚਾਨਕ ਸਾਰੀਆਂ ਉਡਾਣਾਂ ਹੋਈਆਂ ਰੱਦ, ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
Saturday, Aug 30, 2025 - 10:48 AM (IST)

ਜਲੰਧਰ (ਸਲਵਾਨ)-ਆਦਮਪੁਰ ਹਵਾਈ ਅੱਡੇ ਤੋਂ ਗਾਜ਼ੀਆਬਾਦ (ਹਿੰਡਨ) ਜਾਣ ਵਾਲੀਆਂ ਸਾਰੀਆਂ ਸਟਾਰ ਏਅਰ ਦੀਆਂ ਸਾਰੀਆਂ ਉਡਾਣਾਂ 3 ਸਤੰਬਰ ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਉਡਾਣਾਂ ਅਚਾਨਕ ਰੱਦ ਹੋਣ ਕਾਰਨ ਯਾਤਰੀ ਨਿਰਾਸ਼ ਹਨ। ਇਹ ਹਵਾਈ ਅੱਡਾ ਜਲੰਧਰ ਅਤੇ ਦੋਆਬਾ ਖੇਤਰ ਦੇ ਲੋਕਾਂ ਲਈ ਦਿੱਲੀ ਅਤੇ ਐੱਨ. ਸੀ. ਆਰ. ਪਹੁੰਚਣ ਦਾ ਇਕ ਆਸਾਨ ਸਾਧਨ ਸੀ ਪਰ ਲਗਾਤਾਰ ਕੈਂਸਲੇਸ਼ਨ ਰੱਦ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਅਗਲੇ 48 ਘੰਟੇ ਖ਼ਤਰਨਾਕ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ Alert, ਸਾਵਧਾਨ ਰਹਿਣ ਇਹ ਜ਼ਿਲ੍ਹੇ
ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਉਨ੍ਹਾਂ ਦੀਆਂ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋਈਆਂ। ਕਈ ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਉਡਾਣਾਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਨਾਲ ਸਮਾਂ ਅਤੇ ਲਾਗਤ ਦੋਵੇਂ ਵਧ ਗਏ ਹਨ।
ਜਲੰਧਰ ਤੋਂ ਦਿੱਲੀ ਕੰਮ ਲਈ ਯਾਤਰਾ ਕਰਨ ਵਾਲੇ ਇਕ ਯਾਤਰੀ ਨੇ ਕਿਹਾ, ‘‘ਆਦਮਪੁਰ ਹਵਾਈ ਅੱਡਾ ਸਾਡੇ ਲਈ ਬਹੁਤ ਸੁਵਿਧਾਜਨਕ ਸੀ। ਹੁਣ ਵਾਰ-ਵਾਰ ਉਡਾਣਾਂ ਰੱਦ ਹੋਣ ਕਾਰਨ ਸਾਨੂੰ ਸੜਕ ਰਾਹੀਂ ਜਾਂ ਦੂਜੇ ਸ਼ਹਿਰਾਂ ਤੋਂ ਹਵਾਈ ਯਾਤਰਾ ਕਰਨੀ ਪੈਂਦੀ ਹੈ, ਜਿਸ ਨਾਲ ਮੁਸ਼ਕਿਲ ਦੁੱਗਣੀ ਹੋ ਗਈ ਹੈ।’’ ਇਸੇ ਤਰ੍ਹਾਂ ਇਕ ਹੋਰ ਯਾਤਰੀ ਨੇ ਕਿਹਾ ਕਿ ਏਅਰਲਾਈਨ ਨੂੰ ਯਾਤਰੀਆਂ ਨੂੰ ਪਹਿਲਾਂ ਹੀ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ। ਕਈ ਵਾਰ ਟਿਕਟ ਬੁੱਕ ਕਰਨ ਤੋਂ ਬਾਅਦ ਅਚਾਨਕ ਰੱਦ ਹੋਣ ਕਾਰਨ ਮੀਟਿੰਗਾਂ ਅਤੇ ਮਹੱਤਵਪੂਰਨ ਕੰਮ ਪ੍ਰਭਾਵਿਤ ਹੁੰਦੇ ਹਨ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਸਟਾਰ ਏਅਰ ਜਲਦੀ ਤੋਂ ਜਲਦੀ ਸੇਵਾਵਾਂ ਮੁੜ ਸ਼ੁਰੂ ਕਰੇ ਅਤੇ ਸਮਾਂ-ਸਾਰਣੀ ਨੂੰ ਸਥਿਰ ਕਰੇ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਹੋਣ ਵਾਲੀ ਅਸੁਵਿਧਾ ਤੋਂ ਰਾਹਤ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਨਾਲ ਹੋ ਰਹੀ ਤਬਾਹੀ ਵਿਚਾਲੇ ਨਵੇਂ ਹੁਕਮ ਜਾਰੀ, 24 ਘੰਟੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e