ਪੰਜਾਬ ਦੇ ਇਸ ਜ਼ਿਲ੍ਹੇ ''ਚ ਸੋਮਵਾਰ ਨੂੰ ਛੁੱਟੀ ਦਾ ਐਲਾਨ
Saturday, Aug 30, 2025 - 05:05 PM (IST)

ਪਠਾਨਕੋਟ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਦਾ 531ਵਾਂ ਪ੍ਰਕਾਸ਼ ਪੁਰਬ ਸੋਮਵਾਰ, 1 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਅਨੁਸਾਰ ਜ਼ਿਲ੍ਹੇ ਦੇ ਸਰਕਾਰੀ ਅਤੇ ਅਰਧ-ਸਰਕਾਰੀ ਦਫ਼ਤਰਾਂ ਨਾਲੋਂ ਇਲਾਵਾ ਸਮੂਹ ਵਿਦਿਅਕ ਅਦਾਰਿਆਂ 'ਚ ਸੋਮਵਾਰ ਨੂੰ ਛੁੱਟੀ ਰਹੇਗੀ। ਇਸ ਤੋਂ ਇਲਾਵਾ ਜਿਹੜੇ ਸਕੂਲਾਂ ਤੇ ਕਾਜਲਾਂ ਵਿਚ ਬੋਰਡ/ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ/ਪ੍ਰੈਕਟੀਕਲ ਦੀ ਪ੍ਰੀਖਿਆ ਹੋਣੀ ਹੈ ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ।
ਇਹ ਵੀ ਪੜ੍ਹੋ- ਹੜ੍ਹਾਂ ਦੀ ਸਥਿਤੀ ਵਿਚਕਾਰ ਮੰਡਰਾਉਣ ਲੱਗਾ ਭਿਆਨਕ ਬੀਮਾਰੀਆਂ ਦਾ ਖ਼ਤਰਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਹਾਲਾਂਕਿ, ਇਹ ਛੁੱਟੀ ਗਜ਼ਟਿਡ ਨਾ ਹੋ ਕੇ ਇੱਕ ਰਾਖਵੀਂ ਛੁੱਟੀ ਹੈ। 1 ਸਤੰਬਰ ਦੀ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ 28 ਰਾਖਵੀਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਸਰਕਾਰੀ ਕਰਮਚਾਰੀ ਇਨ੍ਹਾਂ ਰਾਖਵੀਆਂ ਛੁੱਟੀਆਂ ਵਿੱਚੋਂ ਕੋਈ ਵੀ 2 ਛੁੱਟੀਆਂ ਚੁਣ ਸਕਦੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ: 323 ਪਿੰਡਾਂ ’ਚ ਤਬਾਹੀ ਮਚਾ ਚੁੱਕੀ ਹੱਦਾਂ ਤੋਂ ਬਾਹਰ ਹੋਈ ਰਾਵੀ, 187 ਪਿੰਡਾਂ ’ਚ ਠੱਪ ਬਿਜਲੀ ਸਪਲਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8