ਦਿਵਾਲੀ ਤੋਂ ਪਹਿਲਾਂ ਫਗਵਾੜਾ ਦੀ ਪੌਸ਼ ਕਲੋਨੀ ਰੀਜੰਸੀ ਡਾਊਨ ਚ ਲੁਟੇਰਿਆਂ ਦਾ ਕਹਿਰ
Friday, Oct 17, 2025 - 11:24 PM (IST)

ਫਗਵਾੜਾ (ਜਲੋਟਾ) - ਫਗਵਾੜਾ ਚ ਬੇਖੌਫ ਲੁਟੇਰਿਆਂ ਦਾ ਕਹਿਰ ਲਗਾਤਾਰ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਦਿਵਾਲੀ ਤੋਂ ਪਹਿਲਾਂ ਫਗਵਾੜਾ ਦੀ ਪੌਸ਼ ਕਲੋਨੀ ਰੀਜੰਸੀ ਟਾਊਨ ਚ ਲੁਟੇਰਿਆਂ ਨੇ ਅਮਰੀਕਾ ਗਏ ਹੋਏ ਪਰਿਵਾਰ ਦੀ ਬੰਦ ਕੋਠੀ ਨੂੰ ਨਿਸ਼ਾਨਾ ਬਣਾ ਉਥੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਨਸਨੀਖੇਜ ਸੂਚਨਾ ਮਿਲੀ ਹੈ। ਕੋਠੀ ਦੀ ਮਾਲਕਿਨ ਨੀਤੂ ਨੇ ਅਮਰੀਕਾ ਤੋ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਜਦੋਂ ਉਹਨਾਂ ਦੀ ਫਗਵਾੜਾ ਵਿਖੇ ਮੌਜੂਦ ਦੁਕਾਨ ਚ ਕੰਮ ਕਰਨ ਕਰਦਾ ਮੁਲਾਜ਼ਮ ਕੋਠੀ ਦੀ ਰੂਟੀਨ ਵਾਂਗ ਹੁੰਦੀ ਸਾਫ ਸਫਾਈ ਕਰਾਉਣ ਲਈ ਰੀਜੰਸੀ ਟਾਊਨ ਪੁੱਜਾ ਤਾਂ ਉਸਨੇ ਵੇਖਿਆ ਕਿ ਘਰ ਦੇ ਜਿੰਦਰੇ ਅਤੇ ਦਰਵਾਜੇ ਚੋਰਾਂ ਵੱਲੋਂ ਭੰਨੇ ਹੋਏ ਸਨ।
ਨੀਤੂ ਨੇ ਦੱਸਿਆ ਕੀ ਚੋਰ ਉਸਦੀ ਕੋਠੀ ਚੋਂ ਉਸਦੇ ਅਤੇ ਉਸਦੇ ਪਰਿਵਾਰ ਦੇ ਕੀਮਤੀ ਕੱਪੜੇ ਐਲਈਡੀ ਟੀਵੀ ਬੈਟਰੀ ਇਨਵਰਟਰ ਘਰੇਲੂ ਸਲੰਡਰ.ਬਾਥਰੁਮਾਂ ਚ ਲਗੀਆ ਹੋਈਆ ਟੂਟੀਆ ਆਦੀ ਸਮੇਤ ਘਰ ਦਾ ਹੋਰ ਕੀਮਤੀ ਸਮਾਨ ਜਿਸ ਦਾ ਮੁੱਲ ਲੱਖਾਂ ਰੁਪਏ ਵਿੱਚ ਹੈ ਚੋਰੀ ਕਰਕੇ ਲੈ ਗਏ ਹਨ। ਉਹਨਾਂ ਦੱਸਿਆ ਕਿ ਚੋਰੀ ਸਬੰਧੀ ਥਾਣਾ ਸਿਟੀ ਫਗਵਾੜਾ ਦੀ ਪੁਲਸ ਨੂੰ ਉਹਨਾਂ ਦੇ ਪਤੀ ਵਲੋ ਸੂਚਨਾ ਦੇ ਦਿੱਤੀ ਗਈ ਹੈ ਅਤੇ ਪੁਲਸ ਅਧਿਕਾਰੀਆਂ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਚੋਰੀ ਦੀ ਇਸ ਵਾਰਦਾਤ ਨੂੰ ਜਲਦ ਟਰੇਸ ਕਰਕੇ ਦੋਸ਼ੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਜ਼ਿਲਾ ਕਪੂਰਥਲਾ ਸਮੇਤ ਫਗਵਾੜਾ ਦੇ ਵੱਡੇ ਪੁਲਸ ਅਧਿਕਾਰੀਆਂ ਵੱਲੋਂ ਮੀਡੀਆ ਚ ਲਗਾਤਾਰ ਇਹੋ ਦਾਅਵੇ ਕੀਤੇ ਜਾ ਰਹੇ ਹਨ ਕਿ ਪੁਲਸ ਦਿਵਾਲੀ ਅਤੇ ਤਿਉਹਾਰਾਂ ਦੇ ਦਿਨਾਂ ਨੂੰ ਧਿਆਨ ਚ ਰੱਖਦੇ ਹੋਏ ਫਗਵਾੜਾ ਸਮੇਤ ਪੂਰੇ ਜਿਲਾ ਕਪੂਰਥਲਾ ਚ ਹਰ ਪੱਖੋਂ ਮੁਸਤੈਦ ਹੈ ਉਥੇ ਸ਼ਹਿਰ ਦੀ ਸਭ ਤੋਂ ਪੌਸ਼ ਕਲੋਨੀ ਮੰਨੀ ਜਾਂਦੀ ਰੀਜੰਸੀ ਟਾਊਨ ਚ ਬੰਦ ਕੋਠੀ ਚ ਹੋਈ ਚੋਰੀ ਦੀ ਇਸ ਤਾਜ਼ਾ ਵਾਰਦਾਤ ਨੇ ਇੱਕ ਵਾਰ ਇਹ ਸਾਬਤ ਕਰ ਦਿੱਤਾ ਹੈ ਕਿ ਫਗਵਾੜਾ ਚ ਚੋਰ ਲੁਟੇਰਿਆਂ ਦਾ ਜਿੱਥੇ ਮਨ ਚਾਵੇ ਉਹ ਚੋਰੀ ਅਤੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ।