ਨਸ਼ੇ ਵਾਲੇ ਪਦਾਰਥਾਂ ਸਣੇ 10 ਵਿਅਕਤੀ ਗ੍ਰਿਫ਼ਤਾਰ

Wednesday, Oct 08, 2025 - 10:55 AM (IST)

ਨਸ਼ੇ ਵਾਲੇ ਪਦਾਰਥਾਂ ਸਣੇ 10 ਵਿਅਕਤੀ ਗ੍ਰਿਫ਼ਤਾਰ

ਮਾਨਸਾ (ਸੰਦੀਪ ਮਿੱਤਲ) : ਮਾਨਸਾ ਪੁਲਸ ਵੱਲੋਂ ਯੁੱਧ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਵੱਖ-ਵੱਖ ਥਾਣਿਆਂ ’ਚ 6 ਮੁਕਦੱਮੇ ਦਰਜ ਕਰ ਕੇ 10 ਵਿਅਕਤੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 11 ਗ੍ਰਾਮ ਹੈਰੋਇਨ ਸਮੇਤ ਗੱਡੀ, 300 ਸਿਗਨੇਚਰ ਕੈਪਸੂਲ, 100 ਲੀਟਰ ਲਾਹਣ, 24 ਬੋਤਲਾਂ ਸ਼ਰਾਬ ਠੇਕਾ ਪੰਜਾਬ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਥਾਣਾ ਜੋਗਾ ਦੀ ਪੁਲਸ ਨੇ ਜੀਵਨ ਸਿੰਘ ਪੁੱਤਰ ਜੋਗੰਦਰ ਸਿੰਘ ਵਾਸੀ ਜੋਗਾ ਕੋਲੋਂ ਦੌਰਾਨੇ ਗਸ਼ਤ 24 ਬੋਤਲਾਂ ਸਰਾਬ ਠੇਕਾ ਪੰਜਾਬ ਬਰਾਮਦ ਕਰ ਕੇ ਮੁਕਦੱਮਾ ਥਾਣਾ ਜੋਗਾ ਤਹਿਤ ਦਰਜ ਕਰ ਕੇ ਜਾਂਚ ਅਮਲ ’ਚ ਲਿਆਂਦੀ ਅਤੇ ਸੀ. ਆਈ. ਏ. ਸਟਾਫ਼ ਦੀ ਪੁਲਸ ਨੇ ਗੁਲਾਬ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਵਾ. ਨੰ. 12 ਲੱਲੂਆਣਾ ਰੋਡ ਮਾਨਸਾ, ਬਲਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਹੇਰਾ ਲੁਧਿਆਣਾ ਹਾਲ ਰੱਲਾ, ਅੰਮ੍ਰਿਤਪਾਲ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਵਾ. ਨੰ. 09 ਲੱਲੂਆਣਾ ਰੋਡ ਮਾਨਸਾ ਕੋਲੋਂ ਦੌਰਾਨੇ ਗਸ਼ਤ 11 ਗ੍ਰਾਮ ਹੈਰੋਇਨ ਸਮੇਤ ਗੱਡੀ ਬਰਾਮਦ ਕਰ ਕੇ ਮੁਕਦੱਮਾ ਥਾਣਾ ਜੋਗਾ ਤਹਿਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਥਾਣਾ ਸਿਟੀ ਬੁਢਲਾਡਾ ਦੀ ਪੁਲਸ ਟੀਮ ਨੇ ਅਰਸ਼ਦੀਪ ਸਿੰਘ ਪੁੱਤਰ ਕਾਕਾ ਸਿੰਘ, ਕੁਲਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਆਨ ਬੀਰੋਕੇ ਕਲਾਂ ਕੋਲੋਂ ਦੌਰਾਨੇ ਗਸ਼ਤ 300 ਸਿਗਨੇਚਰ ਕੈਪਸੂਲ ਬਰਾਮਦ ਕਰ ਕੇ ਮੁਕਦੱਮਾ ਥਾਣਾ ਸਿਟੀ ਬੁਢਲਾਡਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ। ਥਾਣਾ ਸਦਰ ਬੁਢਲਾਡਾ ਦੀ ਪੁਲਸ ਟੀਮ ਨੇ ਸ਼ੁੱਭਦੀਪ ਸਿੰਘ ਪੁੱਤਰ ਬਲਵੀਰ ਸਿੰਘ, ਹਰਕ੍ਰਿਸ਼ਨ ਸਿੰਘ ਪੁੱਤਰ ਹਰਦੀਪ ਸਿੰਘ ਵਾਸੀਆਨ ਚੱਕ ਭਾਈਕੇ ਦਾ ਦੌਰਾਨੇ ਗਸ਼ਤ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕੱਦਮਾ ਥਾਣਾ ਸਦਰ ਬੁਢਲਾਡਾ ਤਹਿਤ ਦਰਜ ਕੀਤਾ ਹੈ ਅਤੇ ਥਾਣਾ ਦੀ ਪੁਲਸ ਟੀਮ ਨੇ ਤਾਰਾ ਖਾਨ ਪੁੱਤਰ ਲੀਲਾ ਖਾਨ ਵਾਸੀ ਬੀਰੋਕੇ ਕਲਾਂ ਕੋਲੋਂ ਦੌਰਾਨੇ ਗਸ਼ਤ ਮੁਖਬਰੀ ਹੋਣ ’ਤੇ 100 ਲੀਟਰ ਲਾਹਣ ਬਰਾਮਦ ਕਰ ਕੇ ਮੁਕੱਦਮਾ ਥਾਣਾ ਸਦਰ ਬੁਢਲਾਡਾ ਤਹਿਤ ਦਰਜ ਕਰ ਕੇ ਜਾਂਚ ਅਮਲ ਵਿਚ ਲਿਆਂਦੀ। ਥਾਣਾ ਬੋਹਾ ਦੀ ਪੁਲਸ ਟੀਮ ਨੇ ਡੇਨੀਅਲ ਮਸੀਹ ਪੁੱਤਰ ਬੂਟਾ ਸਿੰਘ ਵਾਸੀ ਸੈਦੇਵਾਲਾ ਦਾ ਦੌਰਾਨੇ ਗਸ਼ਤ ਡੋਪ ਟੈਸਟ ਕਰਵਾਉਣ ਤੇ ਡੋਪ ਪਾਜ਼ੇਟਿਵ ਆਉਣ ’ਤੇ ਮੁਕਦੱਮਾ ਥਾਣਾ ਬੋਹਾ ਤਹਿਤ ਦਰਜ ਕੀਤਾ ਹੈ।
 


author

Babita

Content Editor

Related News