ਪੰਜਾਬ: ਕਰਵਾਚੌਥ ਵਾਲੇ ਦਿਨ ਆਸ਼ਿਕ ਗ੍ਰਿਫ਼ਤਾਰ! ਪ੍ਰੇਮਿਕਾ ਦੀ ਮਾਂ ਨੇ...
Friday, Oct 10, 2025 - 03:59 PM (IST)

ਮੁੱਲਾਂਪੁਰ ਦਾਖਾ (ਕਾਲੀਆ)- ਥਾਣਾ ਦਾਖਾ ਦੀ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉੱਪਰ ਪਿੰਡ ਦੀ ਨਾਬਾਲਿਗ ਲੜਕੀ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਜਬਰ ਜ਼ਿਨਾਹ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਥਾਣਾ ਦਾਖਾ ਦੀ ਪੁਲਸ ਨੇ ਮਨੂ ਸ਼ਾਹ ਪੁੱਤਰ ਵਿਜੇਂਦਰ ਸਾਹ ਵਿਰੁੱਧ ਧਾਰਾ 64 ਬੀ. ਐੱਨ. ਐੱਸ, 4 ਪੋਸਕੋ ਅਧੀਨ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਸਿਆਸਤ 'ਚ ਹਲਚਲ! ਨਵਜੋਤ ਸਿੰਘ ਸਿੱਧੂ ਤੇ ਪ੍ਰਿਯੰਕਾ ਗਾਂਧੀ ਵਿਚਾਲੇ ਹੋਈ ਮੀਟਿੰਗ
ਪੀੜਤ ਲੜਕੀ ਦੀ ਮਾਂ ਨੇ ਆਪਣੇ ਬਿਆਨਾਂ ਵਿਚ ਦੋਸ਼ ਲਗਾਇਆ ਕਿ ਉਸ ਦੀ ਲੜਕੀ ਦੀ ਉਮਰ ਕਰੀਬ 17 ਸਾਲ ਹੈ। 28 ਸਤੰਬਰ 25 ਨੂੰ ਉਹ ਦੁਪਹਿਰੇ ਆਪਣੇ ਘਰ ਵਾਪਿਸ ਆਈ ਤਾਂ ਉਸ ਦੀ ਲੜਕੀ ਘਰ ਨਹੀਂ ਸੀ। 1 ਅਕਤੂਬਰ ਨੂੰ ਉਸ ਦੀ ਧੀ ਦਾ ਕਿਸੇ ਅਣਜਾਣ ਨੰਬਰ ਤੋਂ ਫੋਨ ਆਇਆ ਕਿ ਉਹ ਲੁਧਿਆਣਾ ਖੜ੍ਹੀ ਹੈ ਤੇ ਕਿਹਾ ਕਿ ਮੈਨੂੰ ਇੱਥੋਂ ਆ ਕੇ ਲੈ ਜਾਓ। ਉਹ ਆਪਣੀ ਧੀ ਨੂੰ ਘਰ ਲੈ ਆਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਦੋਸਤ ਮਨੂ ਸ਼ਾਹ ਪੁੱਤਰ ਵਿਜੇਦਰ ਸ਼ਾਹ ਵਾਸੀ ਜੈਨ ਕਲੋਨੀ, ਬਾੜੇਵਾਲ ਨੇ ਫੋਨ ਕਰ ਕੇ ਕਿਹਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਹੈ, ਤੂੰ ਆਪਣੇ ਜਰੂਰੀ ਦਸਤਾਵੇਜ ਤੇ ਥੋੜੇ ਪੈਸੇ ਘਰ ਤੋਂ ਚੁੱਕ ਲੈ, ਮੈਂ ਤੈਨੂੰ ਲੈਣ ਲਈ ਤੇਰੇ ਘਰ ਆ ਰਿਹਾ ਹਾਂ। ਫਿਰ ਮਨੂ ਸ਼ਾਹ ਉਸ ਨੂੰ ਆਪਣੇ ਘਰ ਦੇ ਬਾਹਰ ਤੋਂ ਆਪਣੇ ਮੋਟਰ ਸਾਈਕਲ 'ਤੇ ਬੈਠਾ ਕੇ ਲੁਧਿਆਣਾ ਲੈ ਗਿਆ, ਜਿੱਥੇ ਉਸ ਨੂੰ ਕਿਸੇ ਹੋਟਲ ਵਿਚ ਰੱਖਿਆ ਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ । ਜਦੋਂ ਕੁੜੀ ਨੇ ਵਿਆਹ ਕਰਵਾਉਣ ਲਈ ਕਿਹਾ ਤਾਂ ਮੁੰਡਾ ਗਾਲ੍ਹੀ ਗਲੋਚ ਕਰਨ ਲੱਗ ਪਿਆ ਤੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ ਅਤੇ ਉਸ ਨੂੰ ਲੁਧਿਆਣੇ ਛੱਡ ਕੇ ਆਪ ਮੌਕੇ ਤੋਂ ਭੱਜ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨੂੰ ਨੋਟਿਸ ਜਾਰੀ; ਦੁਪਹਿਰ 2 ਵਜੇ ਤਕ...
ਥਾਣਾ ਦਾਖਾ ਦੇ ਮੁਖੀ ਹਮਰਾਜ ਸਿੰਘ ਚੀਮਾ ਨੇ ਦੱਸਿਆ ਕਿ ਪੀੜਤ ਨਾਬਾਲਗ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਬਲਾਤਕਾਰੀ ਮਨੂ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਬ ਇੰਸਪੈਕਟਰ ਕਿਰਨਦੀਪ ਕੌਰ ਕਰ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8