ਟਮਾਟਰ ਦਾ ਜੂਸ ਸਰੀਰ ਨੂੰ ਕਈ ਬੀਮਾਰੀਆਂ ਤੋਂ ਰੱਖਦਾ ਹੈ ਦੂਰ
Saturday, Jul 28, 2018 - 10:42 AM (IST)

ਨਵੀਂ ਦਿੱਲੀ— ਟਮਾਟਰ ਦੀ ਵਰਤੋਂ ਭੋਜਨ 'ਚ ਸੁਆਦ ਅਤੇ ਰੰਗਤ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਲਾਦ, ਜੂਸ, ਸੂਪ ਅਤੇ ਸਾਓਸ ਦੇ ਰੂਪ 'ਚ ਵੀ ਇਸ ਨੂੰ ਵਰਤਿਆ ਜਾਂਦਾ ਹੈ। ਰੋਜ਼ ਟਮਾਟਰ ਦੇ ਜੂਸ ਦੀ ਵਰਤੋਂ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਟਮਾਟਰ ਦਾ ਜੂਸ ਐਸਿਡਿਟੀ, ਮੋਟਾਪਾ ਅਤੇ ਅੱਖਾਂ ਤੱਕ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਬੀਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਟਮਾਟਰ ਦੇ ਰਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਟਮਾਟਰ ਦੇ ਜੂਸ ਦੇ ਫਾਇਦੇ
1. ਕੈਂਸਰ ਤੋਂ ਬਚਾਅ
ਟਮਾਟਰ ਵਿਚ ਮੌਜੂਦ ਅਲਫਾ ਲਿਪੋਈਕ ਐਸਿਡ, ਕੋਲੀਨ, ਫੋਲਿਕ ਐਸਿਡ, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਟੈਸਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿਚ ਇਕ ਸ਼ੋਧ ਵਿਚ ਪਤਾ ਚਲਿਆ ਹੈ ਕਿ ਰੋਜ਼ਾਨਾ ਇਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
2. ਦਿਲ ਦੀ ਬੀਮਾਰੀਆਂ
ਫਾਈਬਰ, ਪੋਟਾਸ਼ੀਅਮ, ਵਿਟਾਮਿਨ ਸੀ ਅਤੇ ਕੋਲੀਨ ਵਰਗੇ ਗੁਣਾਂ ਨਾਲ ਭਰਪੂਰ ਟਮਾਟਰ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖਾਸ ਧਿਆਨ ਰੱਖਦਾ ਹੈ। ਇਸ ਵਿਚ ਮੌਜੂਦ ਲੀਕੋਪੀਨ ਦਿਲ ਲਈ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।
3. ਅੱਖਾਂ ਲਈ ਫਾਇਦੇਮੰਦ
ਰੋਜ਼ ਇਸ ਦਾ 1 ਗਲਾਸ ਟਮਾਟਰ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਸ਼ਮਾ ਲੱਗਿਆ ਹੈ ਤਾਂ ਦਿਨ ਵਿਚ 2 ਵਾਰ ਇਸ ਜੂਸ ਦੀ ਵਰਤੋਂ ਕਰੋ। ਤੁਹਾਡਾ ਚਸ਼ਮਾ ਕੁਝ ਸਮੇਂ ਵਿਚ ਹੀ ਉੱਤਰ ਜਾਵੇਗਾ।
4. ਭਾਰ ਘਟਾਉਣ ਵਿਚ ਮਦਦਗਾਰ
ਭਾਰ ਘੱਟ ਕਰਨ ਲਈ ਲੋਕ ਪਤਾ ਨਹੀਂ ਕੀ ਕੁਝ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਟਮਾਟਰ ਦਾ ਜੂਸ ਤੁਹਾਡੇ ਭਾਰ ਨੂੰ ਜਲਦੀ ਘੱਟ ਕਰਦਾ ਹੈ। ਰੋਜ਼ ਸਵੇਰੇ ਖਾਲੀ ਪੇਟ ਟਮਾਟਰ ਦਾ ਜੂਸ ਪੀਓ। ਤੁਹਾਨੂੰ ਕੁਝ ਸਮੇਂ ਵਿਚ ਹੀ ਫਰਕ ਨਜ਼ਰ ਆਉਣ ਲੱਗੇਗਾ।
5. ਲੀਵਰ ਡਿਟੌਕਸ
ਲੀਵਰ ਨੂੰ ਡਿਟੌਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦੀ ਵਰਤੋਂ ਬਾਡੀ ਅਤੇ ਲੀਵਰ 'ਚੋਂ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਲੀਵਰ ਨੂੰ ਸਿਹਤਮੰਦ ਰੱਖਦਾ ਹੈ। ਇਸ ਨਾਲ ਹੀ ਇਹ ਸਰੀਰ ਨੂੰ ਹੋਣ ਵਾਲੇ ਕਈ ਨੁਕਸਾਨਾਂ ਤੋਂ ਵੀ ਬਚਾਉਂਦਾ ਹੈ।