ਚੰਡੀਗੜ੍ਹ ਦੇ ਮੌਸਮ ਦੀ ਤਾਜ਼ਾ ਅਪਡੇਟ, ਵੀਰਵਾਰ ਦਾ ਦਿਨ ਰਿਹਾ ਸਭ ਤੋਂ ਗਰਮ, ਇਸ ਤਾਰੀਖ਼ ਨੂੰ ਪਵੇਗਾ ਮੀਂਹ
Friday, Apr 25, 2025 - 01:10 PM (IST)

ਚੰਡੀਗੜ੍ਹ (ਰੋਹਾਲ)- ਮੌਸਮ ਕਦੋਂ ਅਤੇ ਕਿਵੇਂ ਮਿਜਾਜ਼ ਬਦਲਦਾ ਹੈ, ਇਸ ਦਾ ਅਹਿਸਾਸ ਬੁੱਧਵਾਰ ਰਾਤ ਅਤੇ ਫਿਰ ਦਿਨ ਦੇ ਮੌਸਮ ਨੇ ਕਰਵਾਇਆ। ਕਈ ਦਿਨਾਂ ਤੋਂ 27 ਡਿਗਰੀ ਤੱਕ ਜਾ ਪਹੁੰਚ ਚੁੱਕੇ ਰਾਤ ਦੇ ਪਾਰੇ ਨੂੰ ਪਹਾੜਾਂ ਤੋਂ ਵਗਦੀਆਂ ਹਵਾਵਾਂ ਕਾਰਨ ਡਿੱਗ ਕੇ 19 ਡਿਗਰੀ ਤੱਕ ਲਿਆ ਗਿਆ। ਬੁੱਧਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 19.3 ਡਿਗਰੀ ਦਰਜ ਕੀਤਾ ਗਿਆ। ਤਾਪਮਾਨ ਵਿਚ ਇਸ ਗਿਰਾਵਟ ਕਾਰਨ ਰਾਤ ਠੰਡੀ ਬੀਤੀ ਪਰ ਰਾਤ ਦੇ ਤਾਪਮਾਨ ਵਿਚ ਲਗਭਗ 8 ਡਿਗਰੀ ਦੀ ਗਿਰਾਵਟ ਤੋਂ ਬਾਅਦ ਵੀਰਵਾਰ ਨੂੰ ਹਵਾਵਾਂ ਦਾ ਰੁਖ਼ ਬਦਲਿਆ। ਸਵੇਰ ਤੋਂ ਹੀ ਸੁੱਕੀ ਅਤੇ ਗਰਮ ਦੱਖਣ-ਪੱਛਮੀ ਹਵਾਵਾਂ ਚੱਲਣ ਨਾਲ ਇਸ ਸਾਲ ਵਿਚ ਪਹਿਲੀ ਵਾਰ ਸ਼ਹਿਰ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ। ਹਾਲਾਂਕਿ ਸੈਕਟਰ-39 ਵਿਚ ਪਾਰਾ 39.5 ਡਿਗਰੀ ਹੀ ਦਰਜ ਹੋਇਆ ਪਰ ਏਅਰਪੋਰਟ ’ਤੇ ਤਾਪਮਾਨ 40.2 ਡਿਗਰੀ ਦਰਜ ਹੋਇਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਪਮਾਨ ਵਿਚ ਆਈ ਗਿਰਾਵਟ ਦੇ ਵਿਚ ਰਾਤ ਵਿਚ ਠੰਡਕ ਪਰਤ ਆਈ ਸੀ ਪਰ ਵੀਰਵਾਰ ਦੁਪਹਿਰ ਦਰਜ ਹੋਏ ਤਾਪਮਾਨ ਨੇ ਆਉਣ ਵਾਲੇ ਕੁਝ ਦਿਨਾਂ ਲਈ ਸ਼ਹਿਰ ਵਿਚ ਗਰਮੀ ਦਾ ਮੌਜੂਦਾ ਅਸਰ ਬਣੇ ਰਹਿਣ ਦੇ ਸੰਕੇਤ ਦਿੱਤੇ। ਅਪ੍ਰੈਲ ਦੇ ਆਖਰੀ ਦਿਨਾਂ ਵਿਚ ਸ਼ਹਿਰ ਵਿਚ ਬੱਦਲਾਂ ਨਾਲ ਤੇਜ਼ ਹਵਾਵਾਂ ਦੇ ਫਿਰ ਪਰਤਣ ਦੀ ਫਿਰ ਸੰਭਾਵਨਾ ਹੈ।
ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਮੰਦਭਾਗੀ ਖ਼ਬਰ ਨੇ ਪੁਆਏ ਵੈਣ, ਪਿੰਡ ਕੁਰਾਲਾ ਦੇ ਵਿਅਕਤੀ ਦੀ ਦੁਬਈ 'ਚ ਮੌਤ
ਹਵਾਵਾਂ ਦਾ ਡਬਲ ਅਟੈਕ, ਪਾਰਾ ਰਹੇਗਾ 40 ਤੋਂ 42 ਦੇ ਵਿਚਕਾਰ
ਆਉਣ ਵਾਲੇ ਦਿਨਾਂ ਵਿਚ ਸ਼ਹਿਰ ਦਾ ਤਾਪਮਾਨ 40 ਤੋਂ 42 ਡਿਗਰੀ ਦੇ ਵਿਚ ਰਹੇਗਾ। ਦੱਖਣੀ ਅਤੇ ਮੱਧ ਭਾਰਤ ਦੇ ਨਾਲ ਪੱਛਮੀ ਤੋਂ ਆਉਣ ਵਾਲੀਆਂ ਗਰਮ ਖ਼ੁਸ਼ਕ ਹਵਾਵਾਂ ਦੇ ਦੌਹਰੇ ਅਸਰ ਨਾਲ ਤਾਪਮਾਨ ਹੁਣ 40 ਤੋਂ 42 ਡਿਗਰੀ ਦੇ ਵਿਚਕਾਰ ਰਹੇਗਾ। ਅਪ੍ਰੈਲ ਦੇ ਮਹੀਨੇ ਦੇ ਬਾਕੀ ਦਿਨਾਂ ਵਿਚ ਹਵਾਵਾਂ ਦੇ ਇਸ ਪੈਟਰਨ ਮੌਸਮ ਗਰਮ ਹੀ ਰਹੇਗਾ। ਹਾਲਾਂਕਿ ਇਸ ਵਾਰ ਵਾਰ ਸਰਗਰਮ ਹੋਏ ਪੱਛਮੀ ਗੜਬੜੀ ਨੇ ਅਪ੍ਰੈਲ ਦੇ ਮਹੀਨੇ ਵਿਚ ਗਰਮੀ ਦੀ ਅਸਰ ਤੋਂ ਸ਼ਹਿਰ ਨੂੰ ਦੂਰ ਰੱਖਿਆ। ਆਉਣ ਵਾਲੇ ਦਿਨਾਂ ਵਿਚ ਵੀ ਸ਼ਹਿਰ ਦਾ ਮੌਸਮ ਬਦਲੇਗਾ।
ਇਹ ਵੀ ਪੜ੍ਹੋ: ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
30 ਅਪ੍ਰੈਲ ਤੋਂ ਫਿਰ ਤੇਜ਼ ਹਵਾਵਾਂ ਲੈ ਕੇ ਪਰਤਣਗੇ ਬੱਦਲ
ਮੌਸਮ ਵਿਭਾਗ ਦੇ ਸੰਭਾਵਨਾ ਅਤੇ ਸੈਟੇਲਾਈਟ ਤਸਵੀਰਾਂ ਨੂੰ ਸਹੀ ਮੰਨੀਏ ਤਾਂ 30 ਅਪ੍ਰੈਲ ਤੋਂ ਸ਼ਹਿਰ ਵਿਚ ਫਿਰ ਬੱਦਲ ਛਾਉਣਗੇ। ਬੱਦਲਾਂ ਦੇ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਅਤੇ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਹੈ। ਪਹਾੜਾਂ ਵਿਚ ਬਾਰਿਸ਼ ਦੇ ਆਉਣ ਨਾਲ ਕਈ ਮਹੀਨਿਆਂ ਤੋਂ ਕੁਝ ਸ਼ੁਰੂਆਤੀ ਦਿਨਾਂ ਵਿਚ ਪਾਰਾ ਵੱਧਣ ਤੋਂ ਰੁਕਿਆ ਰਹੇਗਾ। ਇਸ ਵਾਰ ਸਰਦੀਆਂ ਵਿਚ ਬੇਹੱਦ ਘੱਟ ਬਾਰਿਸ਼ ਤੋਂ ਬਾਅਦ ਅਪ੍ਰੈਲ ਦੇ ਮਹੀਨੇ ਵਿਚ ਆਏ ਪੱਛਮੀ ਗੜਬੜੀ ਦੇ ਲਗਾਤਾਰ ਅਪ੍ਰੈਲ ਵਿਚ ਹੋਈ ਬਾਰਿਸ਼ ਨੇ ਤਾਪਮਾਨ ਨੂੰ ਵਧਣ ਨਹੀਂ ਦਿੱਤਾ। ਇਸ ਸਾਲ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਸ਼ਹਿਰ ਵਿਚ 29.5 ਮਿ.ਮੀ ਬਾਰਿਸ਼ ਹੋਈ ਹੈ, ਜੋ ਇਸ ਮਿਆਦ ਵਿਚ ਹੋਣ ਵਾਲੀ ਆਮ ਬਾਰਿਸ਼ ਵਿਚ ਸਿਰਫ਼ ਇਕ ਫ਼ੀਸਦੀ ਘੱਟ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e