ਆਦਮਪੁਰ ਦੇ ਪਿੰਡ ਕੰਦੋਲਾ ''ਚ ਕਣਕ ਦੀ ਫਸਲ ਨੂੰ ਲੱਗੀ ਅੱਗ, ਕਿਸਾਨ ਨੂੰ ਹੋਇਆ ਦਾ ਲੱਖਾਂ ਦਾ ਨੁਕਸਾਨ
Tuesday, Apr 22, 2025 - 09:11 PM (IST)

ਆਦਮਪੁਰ, 22 ਅਪ੍ਰੈਲ (ਰਣਦੀਪ ਕੁਮਾਰ)-ਆਦਮਪੁਰ ਦੇ ਅਧੀਨ ਆਉਂਦੇ ਪਿੰਡ ਕੰਦੋਲਾ ਚ ਇੱਕ ਕਿਸਾਨ ਦੀ ਕਣਕ ਦੀ ਫਸਲ ਨੂੰ ਅੱਗ ਲੱਗਣ ਨਾਲ ਉਸਦਾ ਲੱਖਾਂ ਦਾ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦਿੰਦਿਆ ਸਤਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਕੰਦੋਲਾ ਨੇ ਦੱਸਿਆ ਕਿ ਉਸਨੇ ਪਿੰਡ ਕੰਦੋਲਾ 'ਚ ਚਾਰ ਖੇਤ ਕਣਕ ਦੀ ਫਸਲ ਦੇ ਸਨ, ਜਿਸ 'ਚ 2 ਖੇਤ ਉਸਦੇ ਆਪਣੇ ਸਨ ਤੇ 2 ਖੇਤ ਠੇਕੇ 'ਤੇ ਲਏ ਹੋਏ ਸਨ। ਉਸਨੂੰ ਕਿਸੇ ਨੇ ਦੁਪਹਿਰ ਕਰੀਬ 2 ਵਜੇ ਸੂਚਨਾ ਦਿੱਤੀ ਕੇ ਉਸਦੇ ਖੇਤਾਂ 'ਚ ਕਣਕ ਦੀ ਫਸਲ ਨੂੰ ਅੱਗ ਲੱਗੀ ਹੋਈ ਹੈ। ਉਸਨੇ ਦੱਸਿਆ ਕਿ ਨਾ ਤਾਂ ਉਸ ਕੋਲ ਕੋਈ ਟ੍ਰੈਕਟਰ ਸੀ, ਜਿਸ ਨੂੰ ਲੈ ਕੇ ਉਹ ਮੌਕੇ 'ਤੇ ਜਾਂਦਾ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ। ਉਹ ਕਿਸੇ ਤਰ੍ਹਾਂ ਆਪਣੇ ਖੇਤ ਪੁੱਜਾ ਜਦ ਤੱਕ ਉਹ ਖੇਤ ਪੁੱਜਾ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਕਿਸਾਨਾਂ ਵੱਲੋਂ ਟਰੈਕਟਰਾਂ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ ਪਰ ਜਦ ਤੱਕ ਅੱਗ 'ਤੇ ਕਾਬੂ ਪਾਇਆ ਗਿਆ। ਉਸਦੇ ਕਰੀਬ ਸਵਾ 2 ਖੇਤ ਸੜ੍ਹ ਕੇ ਸੁਆਹ ਹੋਣ ਨਾਲ ਉਸਦਾ ਕਰੀਬ ਡੇਢ ਤੋਂ 2 ਲੱਖ ਦਾ ਨੁਕਸਾਨ ਹੋ ਚੁੱਕਾ । ਉਸਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਕੁਝ ਵੀ ਪਤਾ ਨਹੀਂ ਲੱਗਾ । ਸਤਿੰਦਰ ਸਿੰਘ ਨੇ ਦੱਸਿਆ ਕਿ ਇੱਕ ਤਾਂ ਅੱਤ ਦੀ ਮਹਿੰਗਾਈ ਹੈ ਤੇ ਫਸਲ ਨੂੰ ਬੀਜਣ ਤੋਂ ਲੈ ਕੇ ਪੱਕਣ ਤੱਕ ਉਨ੍ਹਾਂ ਦਾ ਬਹੁਤ ਖਰਚ ਆਉਂਦਾ ਹੈ ਪਰ ਅੱਜ ਕੁਦਰਤ ਦੀ ਮਾਰ ਨਾਲ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਸੜ ਕੇ ਸੁਆਹ ਹੋ ਗਈ । ਉਸਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਨੂੰ ਉਸ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਪਾਵਰਕਾਮ ਦਫਤਰ ਆਦਮਪੁਰ ਦੇ ਐੱਸਡੀਓ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ 'ਤੇ ਖੇਤਾਂ 'ਚ ਲੱਗੇ ਟਰਾਂਸਫਰ ਦਾ ਸਵਿੱਚ ਕੱਟਿਆ ਹੋਇਆ ਸੀ ਤੇ ਇਨ੍ਹਾਂ ਖੇਤਾਂ 'ਚੋ ਲੰਘਦੀ 11 ਕੇਵੀ ਦੀ ਲਾਇਨ ਵੀ ਬੰਦ ਕੀਤੀ ਹੋਈ ਸੀ, ਜਿਸ ਕਾਰਨ ਸ਼ਾਰਟ ਸਰਕਟ ਨਹੀਂ ਹੋ ਸਕਦਾ। ਉਨ੍ਹਾਂ ਦੇ ਅਧਿਕਾਰੀ ਮੌਕਾ ਦੇਖਣ ਗਏ ਸਨ ਕਣਕ ਨੂੰ ਅੱਗ ਕਿਸੇ ਹੋਰ ਕਾਰਨ ਕਰ ਕੇ ਲੱਗੀ ਹੈ।