ਟਮਾਟਰ ਨਾਲ ਕਰੋ ਜੋੜਾਂ ਦੇ ਦਰਦ ਦਾ ਇਲਾਜ, ਹੋਣਗੇ ਹੈਰਾਨੀਜਨਕ ਫਾਇਦੇ

04/13/2019 3:03:10 PM

ਜਲੰਧਰ— ਗਲਤ ਖਾਣ-ਪੀਣ, ਸਰੀਰ 'ਚ ਯੂਰਿਕ ਐਸਿਡ ਦੀ ਮਾਤਰਾ ਐਸਿਡ ਦੀ ਮਾਤਰਾ ਵੱਧਣ ਅਤੇ ਹੱਡੀਆਂ ਨਾਲ ਜੁੜੀਆਂ ਮੁਸ਼ਕਿਲਾਂ ਦੇ ਚਲਦਿਆਂ ਲੋਕ ਗਠੀਆ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਭਾਰਤ 'ਚ ਜੋੜਾਂ ਦੇ ਦਰਦ ਨਾਲ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਕਾਰਨ ਮਰੀਜ਼ਾਂ ਨੂੰ ਨਾ ਸਿਰਫ ਅਸਹਿਣਯੋਗ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ ਸਗੋਂ ਬੀਮਾਰੀ ਕਾਰਨ ਮਰੀਜ਼ ਦਾ ਚੱਲਣਾ-ਫਿਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਹ ਜੋੜਾਂ ਦੇ ਨਾਲ-ਨਾਲ ਰੀੜ ਦੀ ਹੱਡੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਵੀ ਗਠੀਆ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਇਸ ਨੂੰ ਦੂਰ ਕਰਨ 'ਚ ਟਮਾਟਰ ਤੁਹਾਡੀ ਮਦਦ ਕਰਦਾ ਹੈ। 
ਕੀ ਹੁੰਦਾ ਹੈ ਗਠੀਆ? 
ਇਹ ਰੋਗ ਯੂਰਿਕ ਦੇ ਵੱਧਣ ਕਾਰਨ ਹੁੰਦਾ ਹੈ, ਜਿਸ ਨਾਲ ਛੋਟੇ-ਛੋਟੇ ਕ੍ਰਿਸਟਲ ਸਰੀਰ ਦੇ ਜੋੜਾਂ 'ਚ ਜਮ੍ਹਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜੋ ਬਾਅਦ 'ਚ ਗਠੀਆ ਦਾ ਰੂਪ ਧਾਰਣ ਕਰ ਲੈਂਦੇ ਹਨ। ਇਸ ਦੇ ਕਾਰਨ ਜੋੜਾਂ 'ਚ ਦਰਦ ਅਤੇ ਸੋਜ ਆਉਣ ਲੱਗਦੀ ਹੈ। ਇਸ ਤੋਂ ਇਲਾਵਾ ਜੋੜਾਂ 'ਚ ਗੰਢਾਂ ਪੈ ਜਾਂਦੀਆਂ ਹਨ, ਜੋ ਰੋਗੀ ਨੂੰ ਬਹੁਤ ਦਰਦ ਪਹੁੰਚਾਉਂਦੀ ਹੈ। ਗਠੀਆ ਜੇਕਰ ਵੱਧ ਜਾਵੇ ਤਾਂ ਇਸ ਨਾਲ ਰੋਗੀ ਨੂੰ ਚੱਲਣ ਫਿਰਣ 'ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ। 

PunjabKesari
ਫਾਇਦੇਮੰਦ ਹੈ ਟਮਾਟਰ 
ਟਮਾਟਰ ਦਾ ਇਸਤੇਮਾਲ ਸਬਜ਼ੀ, ਸੂਪ ਜਾਂ ਸਲਾਦ ਬਣਾਉਣ ਲਈ ਕੀਤਾ ਜਾਂਦਾ ਹੈ ਪਰ ਇਸ ਨਾਲ ਗਠੀਆ ਦੇ ਦਰਦ ਨੂੰ ਵੀ ਦੂਰ ਭਜਾਇਆ ਦਾ ਸਕਦਾ ਹੈ। ਆਯੁਰਵੇਦ 'ਚ ਇਸ ਨੂੰ ਬੀਮਾਰੀਆਂ ਦਾ ਕਾਲ ਮੰਨਿਆ ਜਾਂਦਾ ਹੈ। ਟਮਾਟਰ 'ਚ ਵਿਟਾਮਿਨਸ ਸੀ, ਲਾਈਕੋਪੀਨ, ਵਿਟਾਮਿਨ, ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਸਰੀਰ ਲਈ ਕਾਫੀ ਲਾਭਕਾਰੀ ਹੁੰਦਾ ਹੈ। 
ਕਿਵੇਂ ਕਰੀਏ ਇਸਤੇਮਾਲ? 
ਜੇਕਰ ਤੁਸੀਂ ਵੀ ਗਠੀਆ ਦੀ ਸਮੱਸਿਆ ਨਾਲ ਜੂਝ ਰਹੇ ਹਨ ਤਾਂ ਟਮਾਟਰ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ। ਇਸ ਦੇ ਨਾਲ ਹੀ ਟਮਾਟਰ ਦੇ ਜੂਸ 'ਚ ਅਜਵਾਇਨ ਮਿਲਾ ਕੇ ਰੋਜ਼ਾਨਾ ਪੀਣ ਨਾਲ ਵੀ ਗਠੀਆ ਦਰਦ 'ਚ ਆਰਾਮ ਮਿਲਦਾ ਹੈ। 
ਹੋਰ ਫਾਇਦੇ
ਰੋਜ਼ਾਨਾ ਸਵੇਰੇ ਖਾਲੀ ਪੇਟ ਟਮਾਟਰ ਦਾ 1 ਗਿਲਾਸ ਜੂਸ ਪੀਣ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।
ਜੇਕਰ ਪੇਟ 'ਚ ਕੀੜੇ ਹੋ ਜਾਣ ਤਾਂ ਸਵੇਰੇ ਖਾਲੀ ਪੇਟ ਟਮਾਟਰ 'ਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ।
ਟਮਾਟਰ 'ਚ ਪਾਏ ਜਾਣ ਵਾਲੇ ਪੋਸ਼ਟਿਕ ਤੱਤ ਜਿਵੇਂ ਅਲਫਾ-ਲੀਪੋਇਕ ਐਸਿਡ, ਲਿਕੋਪਿਨ, ਫਾਲਿਕ ਐਸਿਡ ਅਤੇ ਬੀਟਾ-ਕੈਰੋਟੀਨ ਪ੍ਰੋਸਟੇਟ ਕੈਂਸਰ ਤੋਂ ਬਚਾਅ ਕਰਦੇ ਹਨ।
ਪੋਟਾਸ਼ੀਅਮ ਨਾਲ ਭਰਪੂਰ ਟਮਾਟਰ ਦੀ ਵਰਤੋਂ ਦਿਲ ਦੇ ਰੋਗਾਂ ਤੋਂ ਬਚਾਅ ਕਰਦਾ ਹੈ।
ਟਮਾਟਰ ਦੇ ਗੂਦੇ 'ਚ ਕੱਚਾ ਦੁੱਧ ਅਤੇ ਨਿੰਬੂ ਦਾ ਰਸ ਮਿਲ ਕਾ ਚਿਹਰੇ 'ਤੇ ਲਗਾਉਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ।
ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਟੀਜ, ਅੱਖਾਂ ਅਤੇ ਪਿਸ਼ਾਬ ਸਬੰਧੀ ਰੋਗ ਅਤੇ ਪੁਰਾਣੀ ਕਬਜ਼ ਅਤੇ ਚਮੜੀ ਦੇ ਰੋਗ ਦੂਰ ਹੁੰਦੇ ਹਨ।


shivani attri

Content Editor

Related News