Health Tips: ਥਾਇਰਾਇਡ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਜ਼ਰੂਰ ਖਾਓ ਇਹ ਚੀਜ਼ਾਂ, ਹੋਣਗੇ ਕਈ ਫ਼ਾਇਦੇ

Friday, Sep 09, 2022 - 02:59 PM (IST)

Health Tips: ਥਾਇਰਾਇਡ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਜ਼ਰੂਰ ਖਾਓ ਇਹ ਚੀਜ਼ਾਂ, ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ) - ਖ਼ਰਾਬ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਗਲਤ ਖਾਣ-ਪੀਣ ਦੀਆਂ ਆਦਤਾਂ ਕਰਕੇ ਵੀ ਤੁਸੀਂ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਹਾਈਪੋਥਾਈਰੋਡਿਜ਼ਮ ਥਾਇਰਾਇਡ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਥਾਇਰਾਇਡ ਹਾਰਮੋਨ ਵਿਕਾਸ, ਸੈੱਲ ਦੀ ਮੁਰੰਮਤ ਅਤੇ ਮੈਟਾਬੋਲਿਜ਼ਮ ਨੂੰ ਨਿਯਮਤ ਕਰਨ ਵਿੱਚ ਮਦਦ ਕਰਦੇ ਹਨ। ਹਾਈਪੋਥਾਇਰਾਇਡਿਜ਼ਮ ਤੋਂ ਪੀੜਤ ਲੋਕਾਂ ਨੂੰ ਥਕਾਵਟ, ਵਾਲ ਝੜਨਾ, ਭਾਰ ਵਧਣਾ, ਠੰਢ ਲੱਗਣੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਥਾਇਰਾਇਡ ਦੀ ਸਮੱਸਿਆ ਆਇਓਡੀਨ ਦੀ ਘਾਟ ਕਾਰਨ ਹੋ ਸਕਦੀ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਖੁਰਾਕ ਦਾ ਖ਼ਾਸ ਧਿਆਨ ਰੱਖਣਾ ਪਵੇਗਾ। ਥਾਇਰਾਇਡ ਤੋਂ ਰਾਹਤ ਪਾਉਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਦੇ ਬਾਰੇ ਅੱਜ ਅਸੀਂ ਦੱਸਾਂਗੇ....

ਥਾਇਰਾਇਡ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਖਾਓ ਇਹ ਚੀਜ਼ਾਂ

ਅੰਡੇ
ਥਾਇਰਾਇਡ ਦੀ ਸਮੱਸਿਆ ਹੋਣ ’ਤੇ ਤੁਸੀਂ ਅੰਡੇ ਖਾ ਸਕਦੇ ਹੋ। ਅੰਡੇ ਦੇ ਪੀਲੇ ਹਿੱਸੇ ਵਿੱਚ ਆਇਓਡੀਨ ਅਤੇ ਸੇਲੇਨੀਅਮ ਪਾਇਆ ਜਾਂਦਾ ਹੈ, ਜਦੋਂ ਕਿ ਸਫੇਦ ਹਿੱਸੇ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਮਾਸ
ਥਾਇਰਾਇਡ ਦੀ ਸਮੱਸਿਆ ਹੋਣ ’ਤੇ ਤੁਸੀਂ ਹਰ ਤਰ੍ਹਾਂ ਦਾ ਮਾਸ ਜਿਵੇਂ ਚਿਕਨ, ਮੀਟ ਆਦਿ ਦਾ ਸੇਵਨ ਕਰ ਸਕਦੇ ਹੋ।

ਮੱਛੀ
ਥਾਇਰਾਇਡ ਦੀ ਸਮੱਸਿਆ ਤੋਂ ਨਿਜ਼ਾਤ ਪਾਉਣ ਲਈ ਤੁਸੀਂ ਮੱਛੀ ਦਾ ਸੇਵਨ ਵੀ ਕਰ ਸਕਦੇ ਹੋ। ਸਮੁੰਦਰੀ ਮੱਛੀ ਜਿਵੇਂ ਸਾਮਨ, ਟੂਨਾ, ਹਾਲੀਬੂਟ, ਝੀਂਗਾ ਵਰਗੀਆਂ ਮੱਛੀਆਂ ਖਾ ਸਕਦੀਆਂ ਹਨ।

ਸਬਜ਼ੀਆਂ
ਥਾਇਰਾਇਡ ਦੀ ਸਮੱਸਿਆ ਹੋਣ ’ਤੇ ਤੁਸੀਂ ਸਬਜ਼ੀਆਂ ਦਾ ਸੇਵਨ ਵੀ ਕਰ ਸਕਦੇ ਹੋ। ਇਸ ਦੌਰਾਨ ਤੁਸੀਂ ਜ਼ਿਆਦਾ ਪ੍ਰੋਟੀਨ ਵਾਲੀਆਂ ਸਬਜ਼ੀਆਂ ਖਾ ਸਕਦੇ ਹੋ।

ਫਲ
ਥਾਇਰਾਇਡ ਹੋਣ ’ਤੇ ਤੁਸੀਂ ਜਾਮੂਣ, ਕੇਲਾ, ਸੰਤਰਾ, ਅਮਰੂਦ ਵਰਗੇ ਫਲਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਡੇਅਰੀ ਪਦਾਰਥ
ਥਾਇਰਾਇਡ ਹੋਣ ’ਤੇ ਤੁਸੀਂ ਡੇਅਰੀ ਉਤਪਾਦਾਂ ਦਾ ਸੇਵਨ ਵੀ ਕਰ ਸਕਦੇ ਹੋ। ਉਦਾਹਰਨ ਲਈ, ਦੁੱਧ, ਪਨੀਰ, ਦਹੀਂ ਵਰਗੇ ਉਤਪਾਦਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।


author

rajwinder kaur

Content Editor

Related News