ਚਿਕਨ ਤੇ ਆਂਡਿਆਂ ਨਾਲੋਂ ਵਧੇਰੇ ਪ੍ਰੋਟੀਨ ਭਰਭੂਰ ਹੁੰਦੇ ਨੇ ਇਹ ਸ਼ਾਕਾਹਾਰੀ ਭੋਜਨ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

Tuesday, Oct 10, 2023 - 02:42 PM (IST)

ਜਲੰਧਰ (ਬਿਊਰੋ)– ਸਰੀਰ ਨੂੰ ਸਿਹਤਮੰਦ ਤੇ ਤੰਦਰੁਸਤ ਰੱਖਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਪ੍ਰੋਟੀਨ ਸਾਡੇ ਸਰੀਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ, ਇਸ ਦੀ ਕਮੀ ਨੂੰ ਪੂਰਾ ਕਰਨ ਲਈ ਬਹੁਤ ਸਾਰੇ ਲੋਕ ਮਾਸਾਹਾਰੀ ਭੋਜਨ ਦਾ ਸੇਵਨ ਕਰਦੇ ਹਨ। ਆਂਡਿਆਂ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਮਾਸਾਹਾਰੀ ਤੇ ਆਂਡਿਆਂ ਦਾ ਸੇਵਨ ਨਹੀਂ ਕਰਦੇ ਤੇ ਸ਼ਾਕਾਹਾਰੀ ਭੋਜਨ ’ਤੇ ਨਿਰਭਰ ਕਰਦੇ ਹਨ। ਅਜਿਹੇ ਲੋਕ ਪ੍ਰੋਟੀਨ ਦੀ ਕਮੀ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਰੇ ਸ਼ਾਕਾਹਾਰੀ ਭੋਜਨਾਂ ’ਚ ਆਂਡਿਆਂ ਤੇ ਚਿਕਨ ਤੋਂ ਜ਼ਿਆਦਾ ਪ੍ਰੋਟੀਨ ਹੁੰਦਾ ਹੈ। ਇਨ੍ਹਾਂ ਭੋਜਨਾਂ ਦਾ ਸੇਵਨ ਕਰਨ ਨਾਲ ਸਰੀਰ ਬਹੁਤ ਮਜ਼ਬੂਤ ਹੋਵੇਗਾ ਤੇ ਤੁਹਾਨੂੰ ਚਮਤਕਾਰੀ ਲਾਭ ਮਿਲ ਸਕਦੇ ਹਨ।

ਪ੍ਰੋਟੀਨ ਸਰੀਰ ਦੇ ਸੈੱਲਾਂ ਦੇ ਵਾਧੇ ਤੇ ਵਿਕਾਸ ਲਈ ਜ਼ਰੂਰੀ ਹੈ। ਜੇਕਰ ਅਸੀਂ ਪ੍ਰੋਟੀਨ ਦਾ ਸੇਵਨ ਘੱਟ ਮਾਤਰਾ ’ਚ ਕਰਦੇ ਹਾਂ ਤਾਂ ਇਹ ਮਾਸਪੇਸ਼ੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਬੀਮਾਰੀਆਂ ਤੋਂ ਠੀਕ ਹੋਣ ਵਾਲੇ ਲੋਕਾਂ ਲਈ ਹਾਈ ਪ੍ਰੋਟੀਨ ਖੁਰਾਕ ਰਿਕਵਰੀ ਦੀ ਗਤੀ ਨੂੰ ਤੇਜ਼ ਕਰ ਸਕਦੀ ਹੈ। ਪ੍ਰੋਟੀਨ ਸਿਰਫ਼ ਇਕ ਪੌਸ਼ਟਿਕ ਤੱਤ ਨਹੀਂ ਹੈ, ਸਗੋਂ ਤੁਹਾਡੇ ਬਚਾਅ ਲਈ ਇਕ ਬਿਲਡਿੰਗ ਬਲਾਕ ਹੈ। ਇਹ ਤੁਹਾਡੇ ਵਾਲਾਂ ਤੇ ਨਹੁੰਆਂ, ਖ਼ੂਨ, ਚਮੜੀ, ਹੱਡੀਆਂ ਤੇ ਸਰੀਰ ਦੇ ਸਾਰੇ ਸੈੱਲਾਂ ਦੇ ਕੰਮਕਾਜ ਨੂੰ ਬਣਾਉਣ ਤੇ ਬਣਾਈ ਰੱਖਣ ਲਈ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਲੋਕਾਂ ਨੂੰ ਪ੍ਰੋਟੀਨ ਭਰਪੂਰ ਖੁਰਾਕ ਲੈਣੀ ਚਾਹੀਦੀ ਹੈ।

ਇਨ੍ਹਾਂ 5 ਭੋਜਨਾਂ ਤੋਂ ਤੁਹਾਨੂੰ ਭਰਪੂਰ ਮਾਤਰਾ ’ਚ ਮਿਲੇਗਾ ਪ੍ਰੋਟੀਨ

ਸੋਇਆਬੀਨ
ਸੋਇਆਬੀਨ ’ਚ ਪ੍ਰੋਟੀਨ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਸ਼ਾਕਾਹਾਰੀ ਲੋਕਾਂ ਲਈ ਸੋਇਆਬੀਨ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾ ਸਕਦਾ ਹੈ। ਸੋਇਆਬੀਨ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਦੇ ਨਾਲ-ਨਾਲ ਜ਼ਰੂਰੀ ਅਮੀਨੋ ਐਸਿਡ ਵੀ ਮਿਲਦੇ ਹਨ। ਸੋਇਆਬੀਨ ਤੋਂ ਬਣੇ 100 ਗ੍ਰਾਮ ਟੋਫੂ ’ਚ ਲਗਭਗ 12 ਤੋਂ 20 ਗ੍ਰਾਮ ਪ੍ਰੋਟੀਨ ਹੁੰਦਾ ਹੈ। ਸੋਇਆ ਦੁੱਧ ’ਚ ਵੀ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਵੇਟ ਲਿਫਟਿੰਗ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਉਮਰ ਭਰ ਦਾ ਹੋ ਸਕਦੈ ਪਛਤਾਵਾ

ਦਾਲਾਂ
ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਦਾਲਾਂ ਦਾ ਭਰਪੂਰ ਸੇਵਨ ਕਰਨਾ ਚਾਹੀਦਾ ਹੈ। ਦਾਲਾਂ ਨੂੰ ਪ੍ਰੋਟੀਨ ਨਾਲ ਭਰਪੂਰ ਭੋਜਨ ਮੰਨਿਆ ਜਾਂਦਾ ਹੈ। ਲਗਭਗ 200 ਗ੍ਰਾਮ ਦਾਲਾਂ ’ਚ 18 ਤੋਂ 20 ਗ੍ਰਾਮ ਪ੍ਰੋਟੀਨ ਹੁੰਦਾ ਹੈ। ਦਾਲਾਂ ’ਚ ਫਾਈਬਰ, ਫੋਲੇਟ, ਮੈਂਗਨੀਜ਼ ਤੇ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਕਈ ਗੰਭੀਰ ਬੀਮਾਰੀਆਂ ਤੋਂ ਬਚਾਉਂਦੀਆਂ ਹਨ।

ਫਲੀਆਂ
ਫਲੀਆਂ ਨੂੰ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾ ਸਕਦਾ ਹੈ। ਹਰ ਤਰ੍ਹਾਂ ਦੀਆਂ ਹਰੀਆਂ ਫਲੀਆਂ ’ਚ ਭਰਪੂਰ ਪੋਸ਼ਕ ਤੱਤ ਹੁੰਦੇ ਹਨ, ਜੋ ਬਲੱਡ ਸ਼ੂਗਰ ਤੇ ਕੋਲੈਸਟ੍ਰੋਲ ਨੂੰ ਘੱਟ ਕਰਨ ’ਚ ਮਦਦ ਕਰਦੇ ਹਨ। ਲਗਭਗ 170 ਗ੍ਰਾਮ ਪੱਕੀਆਂ ਫਲੀਆਂ ’ਚ 15 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਮੋਟਾਪਾ ਘੱਟ ਹੁੰਦਾ ਹੈ ਤੇ ਕਈ ਫ਼ਾਇਦੇ ਮਿਲਦੇ ਹਨ।

ਦਲੀਆ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਲੀਆ ’ਚ ਵੀ ਪ੍ਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਜੇਕਰ ਤੁਸੀਂ ਪ੍ਰੋਟੀਨ ਦੀ ਕਮੀ ਤੋਂ ਪੀੜਤ ਹੋ ਤਾਂ ਦਲੀਆ ਦਾ ਸੇਵਨ ਸ਼ੁਰੂ ਕਰ ਸਕਦੇ ਹੋ। ਦਲੀਆ ਦਾ ਸੇਵਨ ਕਰਨ ਨਾਲ ਲੋਕ ਪ੍ਰੋਟੀਨ ਤੇ ਫਾਈਬਰ ਦੀ ਭਰਪੂਰ ਮਾਤਰਾ ਪ੍ਰਾਪਤ ਕਰ ਸਕਦੇ ਹਨ। ਲਗਭਗ 40 ਗ੍ਰਾਮ ਓਟਸ ’ਚ 5 ਗ੍ਰਾਮ ਪ੍ਰੋਟੀਨ ਤੇ 4 ਗ੍ਰਾਮ ਫਾਈਬਰ ਹੁੰਦਾ ਹੈ। ਕੁਇਨੋਆ ਨੂੰ ਵੀ ਪ੍ਰੋਟੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।

ਚਿਆ ਸੀਡਸ
ਚਿਆ ਸੀਡਸ ’ਚ ਵੀ ਪ੍ਰੋਟੀਨ ਭਰਪੂਰ ਮਾਤਰਾ ’ਚ ਹੁੰਦਾ ਹੈ। ਲਗਭਗ 100 ਗ੍ਰਾਮ ਚਿਆ ਸੀਡਸ ’ਚ 17 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇਕ ਚਮਚਾ ਚਿਆ ਸੀਡਸ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ’ਚ ਕਦੇ ਵੀ ਪ੍ਰੋਟੀਨ ਦੀ ਕਮੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਹਰੇ ਮਟਰ, ਅਖਰੋਟ, ਫ਼ਲ ਤੇ ਸਬਜ਼ੀਆਂ ’ਚ ਕਾਫੀ ਮਾਤਰਾ ’ਚ ਪ੍ਰੋਟੀਨ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News