ਅੰਮ੍ਰਿਤਸਰ ''ਚ ਲੱਗੀਆਂ ਦੀਵਾਲੀ ਦੀਆਂ ਰੌਣਕਾਂ, ਅੱਜ ਤੋਂ ਸ਼ੁਰੂ ਹੋਵੇਗੀ ਪਟਾਖਾ ਮਾਰਕੀਟ

Friday, Oct 17, 2025 - 10:47 AM (IST)

ਅੰਮ੍ਰਿਤਸਰ ''ਚ ਲੱਗੀਆਂ ਦੀਵਾਲੀ ਦੀਆਂ ਰੌਣਕਾਂ, ਅੱਜ ਤੋਂ ਸ਼ੁਰੂ ਹੋਵੇਗੀ ਪਟਾਖਾ ਮਾਰਕੀਟ

ਅੰਮ੍ਰਿਤਸਰ(ਨੀਰਜ)-ਡੀ. ਸੀ. ਦਫ਼ਤਰ, ਰੈੱਡ ਕਰਾਸ ਦਫ਼ਤਰ, ਜੀ. ਐੱਸ. ਟੀ., ਨਗਰ ਸੁਧਾਰ ਟਰੱਸਟ ਅਤੇ ਡੀ. ਸੀ. ਪੀ. ਦਫ਼ਤਰ ਦੇ ਦਰਜਨਾਂ ਚੱਕਰਾਂ ਕੱਟਣ ਤੋਂ ਬਾਅਦ ਆਖਿਰਕਾਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕਿਆਂ ਦੇ 10 ਖੋਖਿਆਂ ਨੂੰ ਲਗਾਉਣ ਲਈ ਅਸਥਾਈ ਲਾਇਸੈਂਸ ਜਾਰੀ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ਵਪਾਰੀਆਂ ਵਲੋਂ ਵੀਰਵਾਰ ਰਾਤ ਨੂੰ ਹੀ ਖੋਖਿਆਂ ਵਿਚ ਪਟਾਕੇ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸ਼ੁੱਕਰਵਾਰ 17 ਅਕਤੂਬਰ ਦੀ ਸਵੇਰ ਤੋਂ ਹੀ ਨਿਊ ਅੰਮ੍ਰਿਤਸਰ ਵਿਚ ਅਸਥਾਈ ਪਟਾਕਾ ਮਾਰਕੀਟ ਸਜ ਜਾਵੇਗੀ।

ਇਹ ਵੀ ਪੜ੍ਹੋ- ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨਿਊ ਅੰਮ੍ਰਿਤਸਰ ਤੋਂ ਇਲਾਵਾ ਕੋਈ ਵੀ ਵਿਅਕਤੀ ਆਪਣੇ ਘਰਾਂ ਜਾਂ ਦੁਕਾਨਾਂ ਵਿਚ ਪਟਾਕੇ ਦੀ ਵਿਕਰੀ ਨਹੀਂ ਕਰ ਸਕਦਾ ਹੈ। ਸਿਰਫ ਜੋ ਹੋਲਸੇਲਰ ਵਪਾਰੀ ਜਿਨ੍ਹਾਂ ਕੋਲ ਐਕਸਪੋਲੋਸਿਵ ਵਿਭਾਗ ਦਾ ਪੱਕਾ ਲਾਇਸੈਂਸ ਹੈ, ਉੱਥੇ ਪਟਾਕਿਆਂ ਦੀ ਵਿਕਰੀ ਕਰ ਸਕਦੇ ਹਨ। ਪਟਾਕਾ ਵਪਾਰੀਆਂ ਦੀ ਗੱਲ ਕਰੀਏ ਤਾਂ ਵਪਾਰੀਆਂ ਨੂੰ ਪਹਿਲਾਂ ਹੀ ਲਗਭਗ 2 ਲੱਖ ਰੁਪਏ ਦਾ ਖਰਚ ਅਸਥਾਈ ਲਾਇਸੈਂਸ ਲੈਣ ਲਈ ਭਰਨਾ ਪਿਆ ਹੈ, ਜਿਸ ਵਿਚ ਸਾਰਿਆਂ ਤੋਂ ਪਹਿਲਾਂ 2100 ਰੁਪਏ ਦੀ ਰੈੱਡ ਕਰਾਸ ਦੀ ਪਰਚੀ, ਉਸ ਤੋਂ ਬਾਅਦ ਜੀ. ਐੱਸ. ਟੀ. ਵਿਭਾਗ ਨੂੰ 50 ਹਜ਼ਾਰ ਤੋਂ ਜ਼ਿਆਦਾ ਰਾਸ਼ੀ ਦੀ ਪਰਚੀ, ਨਗਰ ਸੁਧਾਰ ਟਰੱਸਟ ਅਤੇ ਖੋਖੇ ਬਣਾਉਣ ਲਈ ਭਾਰੀ ਭਰਕਮ ਰਾਸ਼ੀ ਭਰਨੀ ਪਈ। ਹਰ ਇਕ ਵਪਾਰੀ ਨੂੰ ਪ੍ਰਤੀ ਖੋਖਾ ਲਗਭਗ 2 ਲੱਖ ਰੁਪਏ ਦੇ ਕਰੀਬ ਖਰਚ ਆਇਆ ਹੈ, ਜਦਕਿ ਮਾਰਕੀਟ ਸਿਰਫ 20 ਜਾਂ 21 ਅਕਤੂਬਰ ਤੱਕ ਹੀ ਰਹਿ ਸਕੇਗੀ।

ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'

ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਨਿਊ ਅੰਮ੍ਰਿਤਸਰ ਵਿਚ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਐਕਸਪੋਲੋਸਿਵ ਵਿਭਾਗ ਦੇ ਜੋ ਦਿਸ਼ਾ-ਨਿਰਦੇਸ਼ ਹੈ, ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਫਲੋ ਕੀਤਾ ਗਿਆ ਹੈ। ਹਾਲਾਂਕਿ ਵਪਾਰੀ ਇਸ ਭਾਰੀ ਭਰਕਮ ਖਰਚ ਤੋਂ ਖੁਸ਼ ਨਹੀਂ ਹੈ।

ਇਹ ਵੀ ਪੜ੍ਹੋ-ਪੁਲਸ ਪਾਰਟੀ ਨੂੰ ਦੇਖ ਮੁਲਜ਼ਮ ਨੇ ਵਿੰਨ੍ਹ ਲਿਆ ਆਪਣਾ ਹੀ ਢਿੱਡ

ਲੁਧਿਆਣਾ ਅਤੇ ਜਲੰਧਰ ’ਚ 70 ਖੋਖੇ, ਜਦਕਿ ਅੰਮ੍ਰਿਤਸਰ ’ਚ ਸਿਰਫ 10

ਪਟਾਕਿਆਂ ਦੀ ਵਿਕਰੀ ਦੇ ਮਾਮਲੇ ਵਿਚ ਇਕ ਨਵਾਂ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਅਤੇ ਜਲੰਧਰ ਵਰਗੇ ਸ਼ਹਿਰਾਂ ਵਿਚ 70-70 ਖੋਖੇ ਲਗਾਏ ਗਏ ਹਨ, ਜਿੱਥੇ ਇਕ ਮਹੀਨਾ ਪਹਿਲਾਂ ਹੀ ਖੋਖੇ ਲਗਵਾ ਦਿੱਤੇ ਜਾਂਦੇ ਹਨ ਪਰ ਇਸ ਦੇ ਮੁਕਾਬਲੇ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਸਿਰਫ ਤਿੰਨ ਦਿਨ ਪਹਿਲਾਂ ਖੋਖੇ ਲਗਾਉਣ ਲਈ ਪ੍ਰਸ਼ਾਸਨ ਵਲੋਂ ਅਸਥਾਈ ਲਾਇਸੈਂਸ ਜਾਰੀ ਕੀਤੇ ਜਾਂਦੇ ਹਨ, ਜਿਸ ਨਾਲ ਵਪਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਖਿਰਕਾਰ ਅੰਮ੍ਰਿਤਸਰ ਦੇ ਵਪਾਰੀਆਂ ਨਾਲ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਉਂ ਕੀਤੀ ਜਾਂਦੀ ਹੈ। ਇਸ ਦੇ ਸਬੰਧ ਵਿਚ ਜਲਦ ਹੀ ਵਪਾਰੀਆਂ ਵਲੋਂ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ ਐਕਟਿਵ ਹੋਇਆ ਸਿਸਟਮ

ਅਦਾਲਤ ਨੇ ਵਪਾਰੀਆਂ ਲਈ ਸਥਾਈ ਬਾਜ਼ਾਰ ਬਣਾਉਣ ਦੇ ਹੁਕਮ ਜਾਰੀ ਕੀਤੇ

ਜਦੋਂ ਵਪਾਰੀਆਂ ਨੇ ਕਈ ਸਾਲ ਪਹਿਲਾਂ ਪਟਾਕਿਆਂ ਦੀ ਵਿਕਰੀ ਸਬੰਧੀ ਮਾਣਯੋਗ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਤਾਂ ਹਾਈ ਕੋਰਟ ਨੇ ਤਤਕਾਲੀ ਜ਼ਿਲਾ ਮੈਜਿਸਟ੍ਰੇਟ ਰਵੀ ਭਗਤ ਨੂੰ ਪਟਾਕਿਆਂ ਦੇ ਵਪਾਰੀਆਂ ਲਈ ਸਥਾਈ ਬਾਜ਼ਾਰ ਬਣਾਉਣ ਦਾ ਹੁਕਮ ਦਿੱਤਾ ਸੀ। ਇਸ ਮਕਸਦ ਲਈ, ਵੱਲਾ ਸਬਜ਼ੀ ਮੰਡੀ ਦੇ ਨੇੜੇ ਅਤੇ ਜਲੰਧਰ ਜੀ. ਟੀ. ਰੋਡ ’ਤੇ ਇਕ ਸਥਾਈ ਬਾਜ਼ਾਰ ਸਥਾਪਤ ਕੀਤਾ ਗਿਆ ਸੀ। ਉਨ੍ਹਾਂ ਨੂੰ ਸੜਕ ਦੇ ਕਿਨਾਰੇ ਇਕ ਖੁੱਲ੍ਹੀ ਜਗ੍ਹਾ ਵਿਚ ਜ਼ਮੀਨ ਅਲਾਟ ਕਰਨ ਲਈ ਕਿਹਾ ਗਿਆ ਸੀ, ਪਰ ਪ੍ਰਸ਼ਾਸਨ ਨੇ ਉਸ ਸਮੇਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਇਸ ਕਾਰਨ, ਅੱਜ ਵਪਾਰੀਆਂ ਨੂੰ ਅੱਧਾ ਦਰਜਨ ਵਿਭਾਗਾਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਉਹ ਤਿੰਨ ਦਿਨਾਂ ਵਿੱਚ ਓਨੇ ਪਟਾਕੇ ਨਹੀਂ ਵੇਚ ਸਕਦੇ ਜਿੰਨੇ ਉਹ ਇੱਕ ਮਹੀਨਾ ਪਹਿਲਾਂ ਜਦੋਂ ਬਾਜ਼ਾਰ ਸਜਾਇਆ ਜਾਂਦਾ ਸੀ ਤਾਂ ਵੇਚਦੇ ਸਨ। ਇਸ ਮਾਮਲੇ ਵਿਚ ਹਾਈ ਕੋਰਟ ਨੇ ਡੀਸੀ ਰਵੀ ਭਗਤ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।

ਅਦਾਲਤ ਨੇ ਜਾਰੀ ਕੀਤੇ ਸਨ ਵਪਾਰੀਆਂ ਨੂੰ ਪੱਕੀ ਮਾਰਕੀਟ ਬਣਾਉਣ ਦੇ ਹੁਕਮ

ਪਟਾਕਿਆ ਦੀ ਵਿਕਰੀ ਕਰਨ ਦੇ ਮਾਮਲੇ ਵਿਚ ਵਪਾਰੀਆਂ ਵਲੋਂ ਜਦੋਂ ਸਾਲਾਂ ਪਹਿਲਾਂ ਮਾਣਯੋਗ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਉਸ ਸਮੇਂ ਹਾਈਕੋਰਟ ਨੇ ਸਾਬਕਾ ਡੀ. ਸੀ. ਰਵੀ ਭਗਤ ਨੂੰ ਪਟਾਕਾ ਵਪਾਰੀਆਂ ਲਈ ਪੱਕੀ ਮਾਰਕੀਟ ਬਣਾਉਣ ਦੇ ਵੀ ਹੁਕਮ ਕੀਤੇ ਸਨ।

ਇਸ ਤੋਂ ਇਲਾਵਾ ਵੱਲਾ ਸਬਜ਼ੀ ਮੰਡੀ ਕੋਲ ਅਤੇ ਜਲੰਧਰ ਜੀ. ਟੀ. ਰੋਡ ਵਲੋ ਕਿਸੇ ਖੁੱਲ੍ਹੇ ਸਥਾਨ ’ਤੇ ਜ਼ਮੀਨ ਨਿਰਧਾਰਿਤ ਕਰਨ ਲਈ ਕਿਹਾ ਗਿਆ ਸੀ ਪਰ ਪ੍ਰਸ਼ਾਸਨ ਵਲੋਂ ਉਸ ਸਮੇਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਦੇ ਚੱਲਦਿਆਂ ਅੱਜ ਵਪਾਰੀਆਂ ਨੂੰ ਅੱਧਾ ਦਰਜਨ ਵਿਭਾਗਾਂ ਦੇ ਧੱਕੇ ਖਾਣੇ ਪੈ ਰਹੇ ਹਨ ਅਤੇ ਘਾਟੇ ਦਾ ਸੌਦਾ ਕਰਨਾ ਪੈ ਰਿਹਾ ਹੈ, ਕਿਉਂਕਿ ਤਿੰਨ ਦਿਨਾਂ ਵਿਚ ਪਟਾਕਿਆਂ ਦੀ ਓਨੀ ਵਿਕਰੀ ਨਹੀਂ ਹੁੰਦੀ ਹੈ, ਜਿੰਨੀ ਇਕ ਮਹੀਨਾ ਮਾਰਕੀਟ ਸਜਾਉਣ ਵਿਚ ਹੁੰਦੀ ਸੀ।ਇਸ ਮਾਮਲੇ ਵਿਚ ਹਾਈਕੋਰਟ ਵਲੋਂ ਡੀ. ਸੀ. ਰਵੀ ਭਗਤ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਸੀ।

ਕਦੇ ਹਿਮਾਚਲ ਅਤੇ ਜੰਮੂ-ਕਸ਼ਮੀਰ ’ਚ ਅੰਮ੍ਰਿਤਸਰ ਤੋਂ ਹੁੰਦੀ ਸੀ ਪਟਾਕਿਆਂ ਦੀ ਸਪਲਾਈ

ਅੰਮ੍ਰਿਤਸਰ ਜ਼ਿਲੇ ਵਿਚ ਪਟਾਕਿਆਂ ਦੀ ਵਿਕਰੀ ਦੀ ਗੱਲ ਕਰੀਏ ਤਾਂ ਕਦੇ ਹਿਮਾਚਲ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਵਿਚ ਅੰਮ੍ਰਿਤਸਰ ਤੋਂ ਪਟਾਕਿਆਂ ਦੀ ਸਪਲਾਈ ਕੀਤੀ ਜਾਂਦੀ ਸੀ। ਸਾਲ 2001 ਤੋਂ ਬਾਅਦ ਜਦੋਂ ਨਗਰ ਸੁਧਾਰ ਟਰਸਟ ਵੱਲੋਂ ਪਟਾਕਾ ਵਪਾਰੀਆਂ ਨੂੰ ਜਹਾਜਗੜ੍ਹ ਵਿੱਚ 30 ਦੁਕਾਨਾਂ ਅਲਾਟ ਕੀਤੀਆਂ ਗਈਆਂ ਤਾਂ ਉਸ ਸਮੇਂ ਪਟਾਕਾ ਮਾਰਕੀਟ ਦੋ ਮਹੀਨੇ ਪਹਿਲਾਂ ਸਜ ਜਾਂਦੀਆਂ ਸਨ ਅਤੇ ਇਸ ਮਾਰਕੀਟ ਵਿਚ ਹੋਰ ਸੂਬਿਆਂ ਵਿਚ ਪਟਾਕਿਆਂ ਦੀ ਸਪਲਾਈ ਕੀਤੀ ਜਾਂਦੀ ਸੀ ਪਰ 25 ਸਾਲ ਪਹਿਲਾਂ ਦੇ ਮੁਕਾਬਲੇ ਵਿਚ ਹੁਣ ਕਾਰੋਬਾਰ ਬਿਲਕੁਲ 10 ਪ੍ਰਤੀਸ਼ਤ ਰਹਿ ਗਿਆ ਹੈ ਅਤੇ ਜ਼ਿਆਦਾਤਰ ਪਟਾਕਾ ਵਪਾਰੀਆਂ ਨੇ ਕੁਝ ਹੋਰ ਕਾਰੋਬਾਰ ਅਪਣਾ ਲਏ ਹਨ ਤਾਂ ਜੋ ਹੋਰ ਜਿਆਦਾ ਘਾਟਾ ਨਾ ਉਠਾਉਣਾ ਪਵੇ।

ਇੰਨਾ ਹੀ ਨਹੀਂ ਪ੍ਰਸ਼ਾਸਨ ਵੱਲੋਂ ਨਾਜਾਇਜ਼ ਤੌਰ ’ਤੇ ਬਣਾਏ ਜਾਣ ਵਾਲੇ ਪਟਾਕਿਆਂ ਤੇ ਵੀ ਪੂਰੀ ਤਰ੍ਹਾਂ ਨਾਲ ਨਕੇਲ ਕੱਸੀ ਹੋਈ ਹੈ, ਜਦ ਕਿ ਕਈ ਵਾਰ ਨਜਾਇਜ਼ ਪਟਾਕਾ ਫੈਕਟਰੀਆਂ ਵਿਚ ਅੱਗ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ ਅਤੇ ਕਈ ਲੋਕਾਂ ਨੇ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।

ਅੰਮ੍ਰਿਤਸਰ ਦੇ ਪਟਾਕਾ ਵਪਾਰੀਆਂ ਨਾਲ ਹੋ ਰਹੀ ਹੈ ਧੱਕੇਸ਼ਾਹੀ

ਅੰਮ੍ਰਿਤਸਰ ਦੇ ਪਟਾਕਾ ਵਪਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮਾਮਲੇ ਵਿਚ ਦੀ ਅੰਮ੍ਰਿਤਸਰ ਫਾਇਰ ਵਰਕਸ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਧਵਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਪਾਰੀਆਂ ਨੂੰ ਕਾਫੀ ਉਮੀਦਾਂ ਸੀ ਕਿ ਪਟਾਕਾ ਵਪਾਰੀਆਂ ਨੂੰ ਕੁਝ ਰਾਹਤ ਦਿੱਤੀ ਜਾਵੇਗੀ ਪਰ ਵਪਾਰੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਉਮੀਦਾਂ ਸਨ ਕਿ ਉਨ੍ਹਾਂ ਨੂੰ ਕੁਝ ਰਾਹਤ ਮਿਲੇਗੀ ਪਰ ਇਸ ਦੀ ਬਜਾਏ ਸਰਕਾਰ ਵਲੋਂ ਉਨ੍ਹਾਂ ਨੂੰ 2 ਲੱਖ ਰੁਪਏ ਪ੍ਰਤੀ ਵਿਅਕਤੀ ਦੀਆਂ ਵੱਖ-ਵੱਖ ਫੀਸਾਂ ਲਗਾ ਕੇ ਹੋਰ ਵੀ ਪ੍ਰੇਸ਼ਾਨ ਕੀਤਾ ਗਿਆ ਹੈ। ਪਟਾਕਾ ਵਪਾਰੀ ਸ਼ਿਵਾਕਾਸ਼ੀ ਵਰਗੇ ਰਾਜਾਂ ਤੋਂ ਹਰੇ ਪਟਾਕੇ ਖਰੀਦਦੇ ਹਨ, ਜਿਸ ਨਾਲ ਸਰਕਾਰ ਨੂੰ ਕਾਫ਼ੀ ਜੀ. ਐੱਸ. ਟੀ. ਵੀ ਮਿਲਦਾ ਹੈ ਪਰ ਸਰਕਾਰ ਵਪਾਰੀਆਂ ਦੇ ਨਾਲ ਚੋਰਾਂ ਵਾਂਗ ਵਿਵਹਾਰ ਕਰ ਰਹੀ ਹੈ। ਇਸ ਦੇ ਵਿਰੋਧ ਵਿਚ ਸੰਗਠਨ ਜਲਦੀ ਹੀ ਮਾਣਯੋਗ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰੇਗਾ, ਜਿਸ ਵਿੱਚ ਅਦਾਲਤ ਤੋਂ ਇਨਸਾਫ਼ ਦੀ ਮੰਗ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News