ਕਈ ਰੋਗਾਂ ਤੋਂ ਛੁਟਕਾਰਾ ਦੇ ਸਕਦੈ ਇਹ ਤੇਲ, ਜਾਣ ਲਓ ਇਸ ਦੇ ਫਾਇਦੇ

Friday, Oct 18, 2024 - 12:18 PM (IST)

ਕਈ ਰੋਗਾਂ ਤੋਂ ਛੁਟਕਾਰਾ ਦੇ ਸਕਦੈ ਇਹ ਤੇਲ, ਜਾਣ ਲਓ ਇਸ ਦੇ ਫਾਇਦੇ

ਹੈਲਥ ਡੈਸਕ - ਸਰ੍ਹੋਂ ਦੇ ਤੇਲ ਅਤੇ ਕਪੂਰ ਦਾ ਸਦੀਆਂ ਤੋਂ ਹੀ ਆਯੁਰਵੇਦਿਕ ਅਤੇ ਘਰੇਲੂ ਇਲਾਜਾਂ  ’ਚ ਵਰਤਿਆ ਜਾ ਰਿਹਾ ਹੈ। ਦੋਵਾਂ ’ਚ ਕਈ ਤਰ੍ਹਾਂ ਦੇ ਡਾਕਟਰੀ ਗੁਣ ਹਨ ਜੋ ਸਰੀਰਕ ਰਾਹਤ, ਵਾਲਾਂ ਦੀ ਦੇਖਭਾਲ ਅਤੇ ਚਮੜੀ ਦੀ ਸੰਭਾਲ ਲਈ ਫਾਇਦੇਮੰਦ ਹਨ। ਸਰ੍ਹੋਂ ਦੇ ਤੇਲ ’ਚ ਗਰਮੀ ਅਤੇ ਉਰਜਾ ਹੁੰਦੀ ਹੈ, ਜਦਕਿ ਕਪੂਰ ’ਚ ਸੋਜ ਘਟਾਉਣ ਅਤੇ ਦਰਦ ਰਾਹਤ ਦੇਣ ਵਾਲੇ ਗੁਣ ਹੁੰਦੇ ਹਨ। ਇਹ ਮਿਸ਼ਰਣ ਸਿਰਫ਼ ਖੂਬਸੂਰਤੀ ਹੀ ਨਹੀਂ, ਸਰੀਰਕ ਸਿਹਤ ਲਈ ਵੀ ਬਹੁਤ ਮਹੱਤਵਰਪੂਰਨ ਹੈ। ਆਓ ਜਾਣਦੇ ਹਾਂ ਕਿ ਇਸ ਚੀਜ਼ ਨਾਲ ਸਾਡੇ ਸਰੀਰ ’ਚ ਕੀ ਅਸਰ ਹੁੰਦੇ ਹਨ  ਅਤੇ ਇਸ ਦੇ ਸਰੀਰ ’ਤੇ ਕੀ ਫਾਇਦੇ ਹਨ :

ਇਹ ਵੀ ਪੜ੍ਹੋ- ਜੇਕਰ ਤੁਸੀਂ ਵੀ ਹੋ ਆਲੂ ਖਾਣ ਦੇ ਸ਼ੌਕੀਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨੁਕਸਾਨ ਨਹੀਂ ਸਗੋਂ ਹੋਣਗੇ ਫ਼ਾਇਦੇ

PunjabKesari

ਫਾਇਦੇ : - 

1. ਜੋੜਾਂ ਦੇ  ਦਰਦ ਲਈ ਫਾਇਦੇਮੰਦ

ਮੱਸਟਰਡ ਦੇ ਤੇਲ ’ਚ ਕਪੂਰ ਮਿਲਾ ਕੇ ਮਾਲਿਸ਼ ਕਰਨ ਨਾਲ ਜੋੜਾਂ ਦੇ ਦਰਦ ਅਤੇ ਸੋਜ ਨੂੰ ਘਟਾਉਣ ’ਚ ਮਦਦ ਮਿਲਦੀ ਹੈ। ਇਹ ਥਕਾਵਟ ਅਤੇ ਮਾਸਪੇਸ਼ੀਆਂ ਦੇ ਖਿੱਚ ਨੂੰ ਵੀ ਦੂਰ ਕਰਦਾ ਹੈ।

2. ਵਾਲਾਂ ਦੀ ਦੇਖਭਾਲ

ਸਰ੍ਹੋਾਂ ਦੇ ਤੇਲ ਅਤੇ ਕਪੂਰ ਦੇ ਮਿਸ਼ਰਣ ਨਾਲ ਵਾਲਾਂ ਦੀਆਂ ਜੜਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਉਨ੍ਹਾਂ ਦੀ ਵਾਢ ਅਤੇ ਟੁੱਟਣ ਨੂੰ ਘਟਾਉਂਦਾ ਹੈ। ਇਹ ਸਿਰ ’ਚ ਖੁਸ਼ਕੀ ਨੂੰ ਦੂਰ ਕਰਦਾ ਹੈ ਅਤੇ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ।

ਇਹ ਵੀ ਪੜ੍ਹੋ- ਅੱਖਾਂ ਲਈ ਵਰਦਾਨ ਹਨ ਇਹ ਡ੍ਰਿੰਕਸ, ਡਾਇਟ ’ਚ ਕਰੋ ਸ਼ਾਮਲ

3. ਸਰੀਰ ਦੀ ਮਾਲਿਸ਼

ਇਹ ਮਿਸ਼ਰਣ ਸਰੀਰ ਨੂੰ ਰੀਲੈਕਸ ਕਰਨ, ਸੋਜ ਘਟਾਉਣ ਅਤੇ ਖੂਨ ਦੇ ਸਰਕੂਲੇਸ਼ਨ ਨੂੰ ਵਧਾਉਣ ’ਚ ਮਦਦ ਕਰਦਾ ਹੈ। ਇਹ ਸਕਿਨ ਨੂੰ ਨਰਮ ਅਤੇ ਮੋਇਸਚਰਾਈਜ਼ ਰੱਖਦਾ ਹੈ।

4. ਚਮੜੀ ਦੇ ਰੋਗਾਂ ’ਚ ਫਾਇਦਾ

ਸਰ੍ਹੋਂ ਦੇ ਤੇਲ ਅਤੇ ਕਪੂਰ ਦੀ ਮਾਲਿਸ਼ ਕਰਨ ਨਾਲ ਚਮੜੀ ਦੇ ਰੋਗ ਜਿਵੇਂ ਕਿ ਰੈਸ਼, ਇਨਫੈਕਸ਼ਨ ਜਾਂ ਖਾਰਿਸ਼ ’ਚ ਆਰਾਮ ਮਿਲਦਾ ਹੈ।

5. ਜਲਨ ਅਤੇ ਸੜਨ ਤੋਂ ਆਰਾਮ

ਇਹ ਮਿਸ਼ਰਣ ਛੋਟੇ ਜਖਮਾਂ ਜਾਂ ਸੜਨ ਵਾਲੀ ਥਾਂ ’ਚ ਆਰਾਮ ਪਹੁੰਚਾਉਂਦਾ ਹੈ।

PunjabKesari

6. ਸਰਦੀ, ਜ਼ੁਖਾਮ ਰਹੇ ਦੂਰ

ਇਹ ਤੇਲ ਸਰਦੀ, ਖਾਂਸੀ ਜ਼ੁਖਾਮ ਆਦਿ ’ਚ ਵੀ ਰਾਹਤ ਪ੍ਰਦਾਨ ਕਰਨ ’ਚ ਮਦਦਗਾਰ ਹੈ। ਇਹ ਤੇਲ ਸਰੀਰ ’ਚ ਗਰਮੀ ਪੈਦਾ ਕਰਦਾ ਹੈ।

ਨੋਟ : ਕਿਸੇ ਵੀ ਘਰੇਲੂ ਨੁਸਖ਼ੇ ਨੂੰ ਵਰਤਣ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ। ਕਿਸੇ ਵੀ ਬਿਮਾਰੀ ਤੋਂ ਨਿਜ਼ਾਤ ਲਈ ਡਾਕਟਰ ਨਾਲ ਸੰਪਰਕ ਲਾਜ਼ਮੀ ਕਰੋ।

ਇਹ ਵੀ ਪੜ੍ਹੋ- ਕੀ ਚਾਹ ਪੀਣਾ ਸਿਹਤ ਲਈ ਹੈ ਨੁਕਸਾਨਦਾਇਕ, ਕਦੋਂ ਕੀ ਹੈ ਪੀਣ ਦਾ ਸਹੀ ਸਮਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Sunaina

Content Editor

Related News