ਯੂਰਿਨ ਤੋਂ ਆਉਂਦੀ ਹੈ ਬਦਬੂ ਤਾਂ ਹੋ ਸਕਦੇ ਹਨ ਇਹ ਕਾਰਨ
Friday, May 12, 2017 - 11:20 AM (IST)

ਮੁੰਬਈ— ਪਸੀਨੇ ਅਤੇ ਯੂਰਿਨ ਰਾਹੀਂ ਸਰੀਰ ਦੇ ਸਾਰੇ ਵਿਸ਼ੈਲੇ ਪਦਾਰਥ ਬਾਹਰ ਨਿਕਲਦੇ ਹਨ। ਇਸ ਲਈ ਬਾਥਰੂਮ ਦੇ ਰਾਹੀ ਹਲਕੀ ਜਿਹੀ ਬਦਬੂ ਆਉਂਦੀ ਹੈ ਪਰ ਜਿਨ੍ਹਾਂ ਲੋਕਾਂ ਦੇ ਯੂਰਿਨ ਤੋਂ ਅਜੀਬ ਜਿਹੀ ਗੰਦੀ ਬਦਬੂ ਆਏ ਤਾਂ ਇਸ ਨੂੰ ਹਲਕੇ ''ਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਗੰਭੀਰ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਅਜਿਹੀ ਹਾਲਤ ''ਚ ਡਾਕਟਰ ਤੋਂ ਜ਼ਰੂਰ ਸਲਾਹ ਲਓ। ਆਓ ਜਾਣਦੇ ਹਾਂ ਕਿ ਕਿਨ੍ਹਾਂ ਕਰਕੇ ਯੂਰਿਨ ''ਚੋ ਬਦਬੂ ਆਉਂਦੀ ਹੈ।
1. ਮਸਾਲੇਦਾਰ ਭੋਜਨ
ਮਸਾਲੇਦਾਰ ਭੋਜਨ ਜਾ ਪਿਆਜ਼, ਲਸਣ ਜ਼ਿਆਦਾ ਖਾਣ ਨਾਲ ਯੂਰਿਨ ''ਚੋ ਬਦਬੂ ਆਉਣ ਲੱਗਦੀ ਹੈ। ਇਸ ਦੇ ਇਲਾਵਾ ਜੋ ਲੋਕ ਸ਼ਰਾਬ ਪੀਂਦੇ ਹਨ ਉਨ੍ਹਾਂ ਨੂੰ ਵੀ ਇਹ ਸਮੱਸਿਆ ਹੋ ਸਕਦੀ ਹੈ।
2. ਡੀਹਾਈਡ੍ਰੇਸ਼ਨ
ਵਿਅਕਤੀ ਦੇ ਸਰੀਰ ''ਚ 70% ਪਾਣੀ ਦਾ ਬਣਿਆ ਹੁੰਦਾ ਹੈ। ਇਸ ਲਈ ਜਦੋਂ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਯੂਰਿਨ ''ਚ ਬਦਬੂ ਆਉਣ ''ਤੇ ਸਮਝ ਲੈਣਾ ਚਾਹੀਦਾ ਹੈ ਕਿ ਪਾਣੀ ਦੀ ਕਮੀ ਹੈ। ਅਜਿਹੀ ਹਾਲਤ ''ਚ ਦਿਨ ''ਚ 8-10 ਗਿਲਾਸ ਪਾਣੀ ਪੀਣਾ ਚਾਹੀਦਾ ਹੈ।
3. ਸ਼ੂਗਰ
ਯੂਰਿਨ ''ਚ ਜ਼ਿਆਦਾ ਬਦਬੂ ਆਉਣ ਨਾਲ ਸ਼ੂਗਰ ਦੀ ਸਮੱਸਿਆ ਵੀ ਹੋ ਸਕਦੀ ਹੈ।
4. ਸਾਫ-ਸਫਾਈ
ਪ੍ਰਾਈਵੇਟ ਪਾਰਟ ਨੂੰ ਠੀਕ ਤਰ੍ਹਾਂ ਸਾਫ ਨਾ ਕਰਨ ਦੇ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਅਜਿਹੀ ਹਾਲਤ ''ਚ ਇਨਫੈਕਸ਼ਨ ਵੀ ਹੋ ਸਕਦੀ ਹੈ ਜੋ ਹੋਲੀ-ਹੋਲੀ ਵੱਧ ਕੇ ਓਵਰਿਅਨ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
5. ਗਰਭਵਤੀ ਹੋਣ ''ਤੇ
ਕਈ ਵਾਰ ਸ਼ੁਰੂਆਤੀ ਦਿਨਾਂ ''ਚ ਔਰਤਾਂ ਨੂੰ ਆਪਣੇ ਗਰਭਵਤੀ ਹੋਣ ਦਾ ਪਤਾ ਨਹੀਂ ਚੱਲਦਾ। ਅਜਿਹੀ ਹਾਲਤ ''ਚ ਯੂਰਿਨ ''ਚ ਅਜੀਬ ਤਰ੍ਹਾਂ ਦੀ ਬਦਬੂ ਆਉਣ ਲੱਗੇ ਤਾਂ ਜਲਦੀ ਨਾਲ ਪ੍ਰੈੱਗਨੈਂਸੀ ਟੈਸਟ ਕਰਵਾ ਲਓ