ਬੱਚਿਆਂ 'ਚ ਦਿਖਣ ਵਾਲੇ ਇਹ ਲੱਛਣ ਕਰਦੇ ਹਨ ਕੋਰੋਨਾ ਲਾਗ ਵੱਲ ਇਸ਼ਾਰਾ

8/10/2020 1:09:17 PM

ਨਵੀਂ ਦਿੱਲੀ — ਹਰ ਕੋਈ ਕੋਵਿਡ-19 ਅਰਥਾਤ ਕੋਰੋਨਾ ਵਾਇਰਸ ਤੋਂ ਡਰ ਗਿਆ ਹੈ। ਵੱਡਿਆਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਜ਼ਿਆਦਾਤਰ ਡਰ ਮਾਪਿਆਂ 'ਚ ਆਪਣੇ ਬੱਚਿਆਂ ਨੂੰ ਲੈ ਕੇ ਹੈ। ਹੁਣ ਤੱਕ ਸਾਰੇ ਕੋਰੋਨਾ ਮਰੀਜ਼ ਜੋ ਦੇਖੇ ਗਏ ਹਨ ਜਾਂ ਮੌਤ ਦੇ ਸ਼ਿਕਾਰ ਹੋਏ ਹਨ। ਇਹ ਉਹ ਲੋਕ ਹਨ ਜਿਨ੍ਹਾਂ 'ਚ ਰੋਗਾਂ ਨਾਲ ਲੜਣ ਦੀ ਸ਼ਕਤੀ ਕਮਜ਼ੋਰ ਹੈ। ਅਜਿਹੀ ਸਥਿਤੀ ਵਿਚ WHO ਅਤੇ ਦੇਸ਼ ਭਰ ਦੇ ਡਾਕਟਰਾਂ ਨੇ ਨਿਰਦੇਸ਼ ਦਿੱਤਾ ਹੈ ਕਿ ਬੱਚਿਆਂ ਅਤੇ ਬਜ਼ੁਰਗਾਂ ਦੋਵਾਂ ਦੀ ਵਿਸ਼ੇਸ਼ ਦੇਖਭਾਲ ਕਰਨੀ ਚਾਹੀਦੀ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਬਾਹਰ ਦਾ ਭੋਜਨ ਨਾ ਖੁਆਓ। ਇਸ ਦੇ ਨਾਲ ਹੀ ਸਾਫ਼-ਸੁਥਰੀਆਂ ਦਾਲਾਂ, ਸਬਜ਼ੀਆਂ ਅਤੇ ਫਲ ਬੱਚਿਆਂ ਦੀ ਖੁਰਾਕ ਵਿਚ ਸ਼ਾਮਲ ਕਰੋ। ਤਾਂ ਜੋ ਇਸ ਨਾਮੁਰਾਦ ਬੀਮਾਰੀ ਤੋਂ ਆਪਣੇ ਬੱਚਿਆਂ ਨੂੰ ਬਚਾ ਕੇ ਰੱਖਿਆ ਜਾ ਸਕੇ।

ਜੇ ਗੱਲ ਕਰੀਏ ਬੱਚਿਆਂ ਦੀ ਤਾਂ ਸ਼ੁਰੂਆਤੀ ਲੱੱਛਣ ਦਿਖਦੇ ਹੀ ਮਾਪਿਆਂ ਨੂੰ ਕੋਵਿਡ-19 ਟੈਸਟ ਕਰਵਾ ਲੈਣਾ ਚਾਹੀਦਾ ਹੈ। ਆਓ ਜਾਣਦੇ ਹਾਂ ਕੋਵਿਡ-19 ਦੇ ਸ਼ੁਰੂਆਤੀ ਲੱਛਣ ਜੋ ਬੱਚਿਆਂ ਵਿਚ ਦਿਖਾਈ ਦਿੰਦੇ ਹਨ।

ਛਾਤੀ ਦਾ ਬੰਦ ਹੋਣਾ

ਵੈਸੇ ਤਾਂ ਆਮ ਫਲੂ ਕਾਰਨ ਬੱਚਿਆਂ ਨੂੰ ਛਾਤੀ ਵਿਚ ਲਾਗ ਲੱਗ ਜਾਂਦੀ ਹੈ। ਪਰ ਹਾਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੇ ਬੱਚੇ ਦੀ ਛਾਤੀ ਬਹੁਤ ਜ਼ਿਆਦਾ ਬਲਾਕ ਹੋ ਜਾਂਦੀ ਹੈ ਜਾਂ ਜੇ ਦਵਾਈਆਂ ਦੇਣ ਦੇ ਬਾਵਜੂਦ ਆਰਾਮ ਨਹੀਂ ਹੁੰਦਾ, ਤਾਂ ਹਸਪਤਾਲ ਜਾ ਕੇ ਜਾਂਚ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ।

ਲੰਮਾ ਸਮਾਂ ਬੁਖਾਰ ਦਾ ਰਹਿਣਾ

ਜੇ ਦਵਾਈ ਦੇ ਬਾਵਜੂਦ ਬੱਚੇ ਦਾ ਬੁਖਾਰ ਘੱਟ ਨਹੀਂ ਹੋ ਰਿਹਾ ਹੈ, ਤਾਂ ਤੁਰੰਤ ਇਸ ਦੀ ਜਾਂਚ ਕਰਵਾਓ। ਰੁਕੀ ਹੋਈ ਛਾਤੀ ਫੇਫੜਿਆਂ 'ਤੇ ਮਾੜਾ ਪ੍ਰਭਾਵ ਪਾ ਸਕਦੀ ਹੈ।

ਠੰਡ ਮਹਿਸੂਸ ਕਰਨਾ

ਜਦੋਂ ਬੱਚਿਆਂ ਨੂੰ ਬੁਖਾਰ ਮਹਿਸੂਸ ਹੁੰਦਾ ਹੈ ਤਾਂ ਠੰਡੇ ਮਹਿਸੂਸ ਹੋਣਾ ਲਾਜ਼ਮੀ ਹੈ। ਪਰ ਹਰ ਵਾਰ ਬੁਖ਼ਾਰ 'ਚ ਠੰਡ ਮਹਿਸੂਸ ਹੋਣਾ ਲਾਜ਼ਮੀ ਨਹੀਂ ਹੁੰਦਾ। ਜੇ ਬੁਖਾਰ ਦੇ ਦੌਰਾਨ ਤੁਹਾਡਾ ਬੱਚਾ ਕੰਬ ਰਿਹਾ ਹੈ ਤਾਂ ਤੁਹਾਨੂੰ ਥੋੜ੍ਹਾ ਧਿਆਨ ਦੇਣ ਦੀ ਜ਼ਰੂਰਤ ਹੈ।

ਉਲਟੀਆਂ ਜਾਂ ਘਬਰਾਹਟ

ਅੱਜ ਕੱਲ੍ਹ ਗਰਮੀ ਦੇ ਮੌਸਮ ਕਾਰਨ ਘਬਰਾਹਟ ਹੋਣਾ ਆਮ ਹੈ। ਕੁਝ ਲੋਕਾਂ ਨੂੰ ਗਰਮੀ ਕਾਰਨ ਚੱਕਰ ਆਉਣ ਲੱਗ ਜਾਂਦੇ ਹਨ ਅਤੇ ਉਲਟੀ ਦੀ ਸ਼ਿਕਾਇਤ ਕਰਦੇ ਹਨ। ਪਰ ਜੇ ਤੁਸੀਂ ਬੱਚਿਆਂ ਵਿਚ ਇਹ ਲੱਛਣ ਦੇਖਦੇ ਹੋ, ਜੇ ਬੱਚੇ ਨੂੰ ਜ਼ੁਕਾਮ ਅਤੇ ਬੁਖਾਰ ਹੈ, ਤਾਂ ਤੁਰੰਤ ਉਸ ਨੂੰ ਡਾਕਟਰ ਕੋਲ ਲੈ ਜਾਓ ਅਤੇ ਉਸ ਦਾ ਟੈਸਟ ਕਰਾਓ।


Harinder Kaur

Content Editor Harinder Kaur