ਹਾਰਮੋਨ ਅਸੰਤੁਲਿਤ ਹੋਣ ''ਤੇ ਔਰਤਾਂ ਵਿਚ ਦਿਖਦੇ ਹਨ ਇਹ ਲੱਛਣ

10/12/2017 12:30:25 PM

ਨਵੀਂ ਦਿੱਲੀ— ਬਦਲਦੇ ਲਾਈਫਸਟਾਈਲ ਅਤੇ ਮਿਲਾਵਟ ਭਰੇ ਖਾਣ ਦੀ ਵਜ੍ਹਾ ਨਾਲ ਔਰਤਾਂ ਦੇ ਸਰੀਰ ਵਿਚ ਕਈ ਤਰ੍ਹਾਂ ਦੇ ਬਦਲਾਅ ਆ ਜਾਂਦੇ ਹਨ। ਸਭ ਤੋਂ ਜ਼ਿਆਦਾ ਬਦਲਾਅ ਸਰੀਰ ਦੇ ਹਾਰਮੋਨਸ ਵਿਚ ਆਉਂਦੇ ਹਨ, ਜਿਸ ਵਜ੍ਹਾ ਨਾਲ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਥਾਈਰਾਈਡ, ਸਰੀਰ ਵਿਚ ਜ਼ਹਿਰੀਲੇ ਪਦਾਰਥ ਅਚੇ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਦੀ ਵਜ੍ਹਾ ਨਾਲ ਹਾਰਮੋਨ ਅੰਸੁਤਿਲ ਹੋ ਜਾਂਦੇ ਹਨ। ਜ਼ਿਆਦਾਤਰ ਔਰਤਾਂ ਨੂੰ ਇਸ ਦੇ ਬਾਰੇ ਜਾਣਕਾਰੀ ਨਹੀਂ ਹੋ ਪਾਉਂਦੀ ਜਦੋਂ ਸਰੀਰ ਵਿਚ ਕੁਝ ਲਛਣ ਦਿਖਾਈ ਦੇਣ ਲੱਗਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਾਰਮੋਨ ਅੰਸੁਲਿਚ ਹੋ ਚੁੱਕੇ ਹਨ। ਅਜਿਹੇ ਵਿਚ ਤੁਰੰਤ ਕਿਸੇ ਲੇਡੀ ਡਾਕਟਰ ਨਾਲ ਸਲਾਹ ਕਰੋ। ਆਓ ਜਾਣਦੇ ਹਾਂ ਹਾਰਮੋਨਸ ਅਸੰਤੁਲਿਤ ਹੋਣ 'ਤੇ ਸਰੀਰ ਵਿਚ ਕੀ-ਕੀ ਸੰਕੇਤ ਦਿਖਾਈ ਦਿੰਦੇ ਹਨ। 
1. ਮੁਹਾਸੇ 
ਔਰਤਾਂ ਦੇ ਚਿਹਰੇ 'ਤੇ ਮੁਹਾਸੇ ਹੋਣਾ ਆਮ ਗੱਲਣ ਹੈ ਜੋ ਕੁਝ ਹੀ ਦਿਨਾਂ ਵਿਚ ਠੀ ਕ ਹੋ ਜਾਂਦੇ ਹਨ ਪਕ ਜੇ ਚਿਹਰੇ 'ਤੇ ਲਗਾਤਾਰ ਮੁਹਾਸੇ ਹੁੰਦੇ ਰਹਿਣ ਅਤੇ ਕਾਫੀ ਟ੍ਰੀਟਮੇਂਟ ਕਰਵਾਉਣ ਜੇ ਬਾਅਦ ਵੀ ਠੀਕ ਨਾ ਹੋਵੇ ਤਾਂ ਸਮੱਝ ਲੈਣਾ ਚਾਹੀਦਾ ਹੈ ਕਿ ਸਰੀਰ ਵਿਚ ਹਾਰਮੋਨ ਅੰਸੁਲਿਤ ਹੈ। ਐਂਡ੍ਰੋਜ਼ਨ ਹਾਰਮੋਨਸ ਦੀ ਮਾਤਰਾ ਵਧਣ ਨਾਲ ਸਰੀਰ ਵਿਚ ਤੇਲ ਜ਼ਿਆਦਾ ਗਲੈਂਡ ਹੋ ਜਾਂਦੇ ਹਨ। ਜਿਸ ਵਜ੍ਹਾ ਨਾਲ ਮੁਹਾਸੇ ਹੋਣ ਲੱਗਦੇ  ਹਨ। 
2. ਪ੍ਰਾਈਵੇਟ ਪਾਰਟ ਵਿਚ ਡ੍ਰਾਈਨੈੱਸ 
ਸਰੀਰ ਵਿਚ ਹਾਰਮੋਨ ਅਸੰਤਲਿਤ ਹੋਣ 'ਤੇ ਵੇਜਾਈਨਾ ਵਿਚ ਰੁੱਖਾਪਨ ਅਤੇ ਜਲਣ ਹੋਣ ਲੱਗਦੀ ਹੈ। ਐਸਟ੍ਰੋਜਨ ਹਾਰਮੋਨ ਲੇਵਲ ਘੱਟ ਹੋਣ 'ਤੇ ਪ੍ਰਾਈਵੇਟ ਪਾਰਟ ਵਿਚ ਦ੍ਰਵ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ ਜਿਸ ਨਾਲ ਰੁੱਖਾਪਨ ਆ ਜਾਂਦਾ ਹੈ। 
3. ਬ੍ਰੈਸਟ ਵਿਚ ਬਦਲਾਅ 
ਬ੍ਰੈਸਟ ਵਿਚ ਅਚਾਨਕ ਨਾਲ ਬਦਲਾਅ ਦਿਖਾਈ ਦੇਣਾ ਵੀ ਹਾਰਮੋਨ ਅਸੰਤੁਲਿਤ ਦੇ ਸੰਕੇਤ ਹਨ। ਇਸ ਨਾਲ ਬ੍ਰੈਸਟ ਵਿਚ ਗੰਢ ਅਤੇ ਦਰਦ ਵਰਗਾ ਮਹਿਸੂਸ ਹੁੰਦਾ ਹੈ। 
4. ਅਨਿਯਮਿਤ ਮਾਹਾਵਾਰੀ
ਸਰੀਰ ਵਿਚ ਐਸਟ੍ਰੋਜਨ ਅਤੇ ਪ੍ਰੋਜੇਸਟੇਰੋਨ ਹਾਰਮੋਨ ਅੰਸੁਲਿਤ ਹੋਣ 'ਤੇ ਮਾਹਾਵਾਰੀ ਅਨਿਯਮਿਤ ਹੋ ਜਾਂਦੀ ਹੈ। ਇਸ ਨਾਲ ਕਈ ਵਾਰ 2 ਮਹੀਨੇ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਬਾਅਦ ਮਾਹਾਵਾਰੀ ਆਉਂਦੀ ਹੈ। ਜੇ ਤੁਹਾਡੇ ਸਰੀਰ ਵਿਚ ਵੀ ਇਹ ਲੱਛਣ ਦਿਖਾਈ ਦੇਵੇ ਚਾਂ ਡਾਕਟਰ ਦੀ ਸਲਾਹ ਜ਼ਰੂਰ ਲਓ। 
5. ਝੜਦੇ ਵਾਲ
ਮੌਸਮ ਬਦਲਣ ਦੇ ਨਾਲ ਹੀ ਵਾਲ ਵੀ ਝੜਣ ਲੱਗਦੇ ਹਨ। ਪਰ ਜੇ ਵਾਲ ਜ਼ਿਆਦਾ ਝੜਣੇ ਸ਼ੁਰੂ ਹੋ ਜਾਵੇ ਤਾਂ ਇਸ ਦੇ ਪਿੱਛੇ ਵੀ ਹਾਰਮੋਨ ਅਸੰਤੁਲਿਤ ਦੇ ਲੱਛਣ ਹਨ।

 


Related News