ਸਿਰਫ ਖਾਣਾ ਨਹੀਂ, ਇਹ ਗਲਤੀਆਂ ਵੀ ਵਧਾਉਂਦੀਆਂ ਹਨ ਭਾਰ

12/11/2018 5:52:16 PM

ਨਵੀਂ ਦਿੱਲੀ—ਮੋਟਾਪਾ ਨਾ ਸਿਰਫ ਤੁਹਾਡੀ ਪਰਸਨੈਲਿਟੀ ਨੂੰ ਵਿਗਾੜਦਾ ਹੈ ਸਗੋਂ ਇਹ ਕਈ ਗੰਭੀਰ ਬੀਮਾਰੀਆਂ ਦਾ ਘਰ ਵੀ ਹੈ। ਭਾਰ ਘਟਾਉਣ ਦੇ ਲਈ ਲੋਕ ਅਕਸਰ ਖਾਣਾ-ਪੀਣਾ ਬੰਦ ਕਰ ਦਿੰਦੇ ਹਨ ਜਦਕਿ ਮੋਟਾਪਾ ਸਿਰਫ ਜ਼ਿਆਦਾ ਖਾਣੇ ਜਾਂ ਗਲਤ ਖਾਣ-ਪੀਣ ਨਾਲ ਹੀ ਨਹੀਂ ਹੁੰਦਾ ਸਗੋਂ ਰੋਜ਼ਾਨਾ ਅਸੀਂ ਰੂਟੀਨ 'ਚ ਅਜਿਹੀ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਹਨ ਜੋ ਭਾਰ ਵਧਾਉਣ ਦਾ ਕੰਮ ਕਰਦੀਆਂ ਹਨ। ਚਲੋ ਆਓ ਜਾਣਦੇ ਹਾਂ ਕਿ ਆਖਰ ਉਹ ਕਿਹੜੀਆਂ ਗਲਤੀਆਂ ਹਨ ਜਿਸ ਨਾਲ ਮੋਟਾਪਾ ਵਧਦਾ ਹੈ। 
 

ਇਨ੍ਹਾਂ ਗਲਤੀਆਂ ਕਾਰਨ ਵਧਦਾ ਹੈ ਭਾਰ 
 

— ਨੀਂਦ ਦੀ ਕਮੀ 
ਹਰ ਵਿਅਕਤੀ ਨੂੰ ਘੱਟ ਤੋਂ ਘੱਟ ਅੱਠ ਘੰਟਿਆਂ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ ਪਰ ਕੰਮ ਦੇ ਚੱਕਰ 'ਚ ਤੁਸੀਂ ਪੂਰੀ ਨੀਂਦ ਨਹੀਂ ਲੈ ਪਾਉਂਦੇ। ਉੱਥੇ ਹੀ ਲੋਕ ਘੰਟਿਆਂ ਤਕ ਫੋਨ ਚਲਾਉਂਦੇ ਜਾਂ ਟੀਵੀ ਦੇਖਦੇ ਰਹਿੰਦੇ ਹਨ, ਜਿਸ ਕਾਰਨ ਉਨ੍ਹਾਂ ਦੀ ਨੀਂਦ ਪੂਰੀ ਨਹੀਂ ਹੋ ਪਾਉਂਦੀ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਵੀ ਭਾਰ ਵਧਣ ਦਾ ਕਾਰਨ ਹੈ।
 

— ਜ਼ਰੂਰਤ ਤੋਂ ਜ਼ਿਆਦਾ ਦਵਾਈਆਂ ਦਾ ਸੇਵਨ 
ਬੀਮਾਰ ਹੋਣ 'ਤੇ ਦਵਾਈਆਂ ਲੈਣਾ ਠੀਕ ਹੈ ਪਰ ਅੱਜਕਲ ਲੋਕ ਛੋਟੀਆਂ-ਮੋਟੀਆਂ ਹੈਲਥ ਸਬੰਧੀ ਸਮੱਸਿਆਵਾਂ ਲਈ ਵੀ ਦਵਾਈਆਂ ਲੈਣ ਲੱਗਦੇ ਹਾਂ ਪਰ ਜ਼ਿਆਦਾ ਦਵਾਈਆਂ ਦਾ ਸੇਵਨ ਵੀ ਭਾਰ ਵਧਾਉਣ ਦਾ ਕੰਮ ਕਰਦਾ ਹੈ। ਜੇਕਰ ਤੁਹਾਡਾ ਵੀ ਭਾਰ ਵਧ ਰਿਹਾ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲਓ।
 

— ਸਮੇਂ 'ਤੇ ਨਾਸ਼ਤਾ ਨਾ ਕਰਨਾ 
ਜਲਦੀਬਾਜੀ ਦੇ ਚੱਕਰ 'ਚ ਕੁਝ ਲੋਕ ਬ੍ਰੇਕਫਾਸਟ ਸਕਿਪ ਕਰ ਦਿੰਦੇ ਹਨ ਜਾਂ ਨਾਸ਼ਤਾ ਕਰਦੇ ਹੀ ਨਹੀਂ ਪਰ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇਹ ਛੋਟੀ-ਜਿਹੀ ਗਲਤੀ ਭਾਰ ਵਧਾਉਣ ਦਾ ਕੰਮ ਕਰਦੀ ਹੈ।
 

— ਸਵੇਰੇ ਪਾਣੀ ਨਾ ਪੀਣਾ
ਕਈ ਲੋਕ ਸਵੇਰੇ ਉੱਠਦੇ ਹੀ ਬੈੱਡ-ਟੀ ਪੀਂਦੇ ਹਨ ਅਤੇ ਪਾਣੀ ਨਹੀਂ ਪੀਂਦੇ। ਖਾਲੀ ਪੇਟ ਪਾਣੀ ਨਾ ਪੀਣ ਦੀ ਵਜ੍ਹਾ ਨਾਲ ਪੇਟ ਸਾਫ ਨਹੀਂ ਹੁੰਦਾ, ਜਿਸ ਨਾਲ ਭਾਰ ਵਧਣ ਲੱਗਦਾ ਹੈ। ਅਜਿਹੇ 'ਚ ਸਵੇਰੇ ਉੱਠਦੇ ਹੀ ਇਕ ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲਦੇ ਹਨ ਸਗੋਂ ਇਸ ਨਾਲ ਮੈਟਾਬਾਲੀਜ਼ਮ ਵੀ ਤੇਜ਼ ਹੁੰਦਾ ਹੈ।
 

— ਕਸਰਤ ਨਾ ਕਰਨਾ 
ਭਾਰ ਵਧਣ ਦਾ ਇਕ ਕਾਰਨ ਕਸਰਤ ਨਾ ਕਰਨਾ ਵੀ ਹੈ। ਇਸ ਨਾਲ ਸਰੀਰ ਦੀ ਕੈਲੋਰੀ ਬਰਨ ਨਹੀਂ ਹੁੰਦੀ ਅਤੇ ਹੌਲੀ-ਹੌਲੀ ਸਰੀਰ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ ਰੋਜ਼ਾਨਾ ਦਿਨ 'ਚ ਘੱਟ ਤੋਂ ਘੱਟ ਅੱਧਾ ਘੰਟਾ ਕਸਰਤ ਜ਼ਰੂਰ ਕਰੋ।
 

— ਹਾਰਮੋਨਜ਼ 'ਚ ਬਦਲਾਅ
ਸਰੀਰ 'ਚ ਹਾਰਮੋਨਲ ਬਦਲਾਅ ਹੋਣ ਕਾਰਨ ਵੀ ਭਾਰ ਵਧ ਜਾਂਦਾ ਹੈ। ਜੇਕਰ ਸਰੀਰ 'ਚ ਹਾਰਮੋਨਜ਼ ਅਸੰਤੁਲਿਤ ਰਹਿੰਦੇ ਹਨ ਤਾਂ ਤੁਹਾਡਾ ਭਾਰ ਵਧ ਸਕਦਾ ਹੈ।
 


Neha Meniya

Content Editor

Related News