ਗਰਮੀਆਂ 'ਚ ਡੀ-ਹਾਈਡ੍ਰੇਸ਼ਨ ਦੀ ਸਮੱਸਿਆਂ ਤੋਂ ਨਿਜ਼ਾਤ ਦਿਵਾਉਣਗੀਆਂ ਇਹ ਵਸਤੂਆਂ, ਜ਼ਰੂਰ ਕਰੋ ਖੁਰਾਕ 'ਚ ਸ਼ਾਮਲ

05/15/2021 11:45:42 AM

ਨਵੀਂ ਦਿੱਲੀ-ਗਰਮੀਆਂ ਦੇ ਇਸ ਮੌਸਮ ’ਚ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਬਾਡੀ ’ਚ ਪਾਣੀ ਦੀ ਘਾਟ ਹੋ ਸਕਦੀ ਹੈ। ਬਾਡੀ ’ਚ ਪਾਣੀ ਦੀ ਘਾਟ ਹੋਣ ਕਾਰਨ ਡੀ-ਹਾਈਡ੍ਰੇਸ਼ਨ ਹੋ ਸਕਦੀ ਹੈ ਜੋ ਗਰਮੀਆਂ ’ਚ ਇਕ ਆਮ ਸਮੱਸਿਆ ਹੈ। ਜੇਕਰ ਸਰੀਰ ’ਚ ਪਾਣੀ ਦੀ ਘਾਟ ਹੋ ਜਾਂਦੀ ਹੈ ਤਾਂ ਸਰੀਰ, ਖ਼ੂਨ ’ਚੋਂ ਪਾਣੀ ਲੈਣ ਲੱਗਦੀ ਹੈ। ਇਸ ਨਾਲ ਖ਼ੂਨ ’ਚ ਆਕਸੀਜਨ ਦੀ ਘਾਟ ਹੋ ਜਾਂਦੀ ਹੈ ਤੇ ਕਾਰਬਨ-ਡਾਇਆਕਸਾਈਡ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਤੁਸੀਂ ਥਕਾਵਟ ਅਤੇ ਸੁਸਤੀ ਮਹਿਸੂਸ ਕਰਨ ਲੱਗਦੇ ਹੋ।
ਗਰਮੀ ’ਚ ਜੇਕਰ ਲੋੜ ਅਨੁਸਾਰ ਪਾਣੀ ਨਾ ਪੀਤਾ ਜਾਵੇ ਤਾਂ ਪਰੇਸ਼ਾਨੀ ਵੱਧ ਸਕਦੀ ਹੈ। ਗਰਮੀਆਂ ’ਚ ਡੀ-ਹਾਈਡ੍ਰੇਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਖਾਣ-ਪੀਣ ’ਚ ਅਜਿਹੀਆਂ ਚੀਜ਼ਾਂ ਸ਼ਾਮਿਲ ਕਰੋ ਜਿਸ ਨਾਲ ਤੁਹਾਨੂੰ ਜ਼ਰੂਰਤ ਅਨੁਸਾਰ ਪਾਣੀ ਮਿਲ ਸਕੇ ਤੇ ਤੁਸੀਂ ਤਰੋਤਾਜ਼ਾ ਰਹਿ ਸਕੋ। ਆਓ ਜਾਣਦੇ ਹਾਂ ਉਨ੍ਹਾਂ ਪੰਜ ਚੀਜ਼ਾਂ ਬਾਰੇ, ਜੋ ਤੁਹਾਡੇ ਸਰੀਰ ’ਚ ਪਾਣੀ ਦਾ ਪੱਧਰ ਠੀਕ ਰੱਖਦੀਆਂ ਹਨ।

PunjabKesari
ਗਰਮੀਆਂ ’ਚ ਸੇਬ ਜ਼ਰੂਰ ਖਾਓ
ਇਕ ਕਹਾਵਤ ਹੈ ਕਿ ਡਾਕਟਰ ਨੂੰ ਖ਼ੁਦ ਤੋਂ ਦੂਰ ਰੱਖਣ ਲਈ ਰੋਜ਼ਾਨਾ ਇਕ ਸੇਬ ਖਾਓ। ਅਨੇਕ ਤਰ੍ਹਾਂ ਨਾਲ ਫ਼ਾਇਦੇਮੰਦ ਸੇਬ ’ਚ 86 ਫ਼ੀਸਦੀ ਪਾਣੀ ਹੁੰਦਾ ਹੈ। ਫਾਈਬਰ, ਵਿਟਾਮਿਨ ਸੀ ਆਦਿ ਦਾ ਤਾਂ ਇਹ ਚੰਗਾ ਸਰੋਤ ਹੈ। ਗਰਮੀ ’ਚ ਬਾਡੀ ਨੂੰ ਹਾਈਡ੍ਰੇਟ ਰੱਖਣਾ ਚਾਹੁੰਦੇ ਹੋ ਤਾਂ ਇਕ ਸੇਬ ਰੋਜ਼ ਖਾਓ। ਇਹ ਇਮਿਊਨਿਟੀ ਵੀ ਸਟਰਾਂਗ ਕਰਦਾ ਹੈ।

PunjabKesari

ਤਰਬੂਜ਼ ਰੋਜ਼ ਖਾਓ
ਤਰਬੂਜ਼ ’ਚ 90-95 ਫ਼ੀਸਦ ਤਕ ਪਾਣੀ ਹੁੰਦਾ ਹੈ, ਇਸ ਲਈ ਗਰਮੀ ’ਚ ਤਰਬੂਜ਼ ਰੋਜ਼ ਖਾਓ। ਇਸ ’ਚ ਐਂਟੀ-ਆਕਸੀਡੈਂਟ ਲਾਇਕੋਪਿਨ ਪਾਇਆ ਜਾਂਦਾ ਹੈ, ਜੋ ਸੂਰਜ ਦੀਆਂ ਕਿਰਣਾਂ ਅਤੇ ਗਰਮੀ ਨਾਲ ਹੋਣ ਵਾਲੇ ਨੁਕਸਾਨ ਤੋਂ ਸਰੀਰ ਨੂੰ ਬਚਾਉਂਦਾ ਹੈ। ਇਸ ਤੋਂ ਇਲਾਵਾ ਤਰਬੂਜ਼ ’ਚ ਪੋਟਾਸ਼ੀਅਮ, ਵਿਟਾਮਿਨ ਏ ਤੇ ਫਾਈਬਰ ਵੀ ਹੁੰਦੇ ਹਨ। ਜੇਕਰ ਤੁਸੀਂ ਭਾਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤਰਬੂਜ਼ ਦੀ ਵਰਤੋਂ ਕਰੋ। ਡਾਇਟਿੰਗ ਕਰਨ ਵਾਲਿਆਂ ਲਈ ਇਹ ਚੰਗਾ ਆਪਸ਼ਨ ਹੈ।

PunjabKesari
ਗਰਮੀ ’ਚ ਨਾਰੀਅਲ ਪਾਣੀ ਹੈ ਬੈਸਟ
ਕੋਰੋਨਾ ਕਾਲ ’ਚ ਨਾਰੀਅਲ ਪਾਣੀ ਪੀਣਾ ਬੇਹੱਦ ਉਪਯੋਗੀ ਹੈ। ਇਹ ਨਾ ਸਿਰਫ਼ ਇਮਿਊਨਿਟੀ ਵਧਾਉਂਦਾ ਹੈ ਸਗੋਂ ਗਰਮੀ ’ਚ ਡੀ-ਹਾਈਡ੍ਰੇਸ਼ਨ ਤੋਂ ਵੀ ਬਚਾਉਂਦਾ ਹੈ। ਨਾਰੀਅਲ ਪਾਣੀ ’ਚ ਇਲੈਕਟ੍ਰਾਲਾਈਟ ਹੁੰਦਾ ਹੈ ਜੋ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ। ਇਸ ’ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਠੰਢਾ ਰੱਖਦੇ ਹਨ।
ਆਮ ਪੰਨਾ
ਡੀ-ਹਾਈਡ੍ਰੇਸ਼ਨ ਅਤੇ ਧੁੱਪ ਦੇ ਹਾਨੀਕਾਰਕ ਅਸਰ ਤੋਂ ਬਚਣ ਲਈ ਆਮ ਪੰਨਾ ਬਿਹਤਰੀਨ ਨੁਸਖ਼ਾ ਹੈ। ਦਿਨ ’ਚ ਦੋ ਗਲਾਸ ਆਮ ਪੰਨਾ ਪੀਣ ਨਾਲ ਸਰੀਰ ਤਾਂ ਹਾਈਡ੍ਰੇਟ ਰਹੇਗਾ ਹੀ ਨਾਲ ਹੀ ਲੂ ਲੱਗਣ ਦੀ ਸੰਭਾਵਨਾ ਵੀ ਘੱਟ ਰਹੇਗੀ। ਆਮ ਪੰਨੇ ’ਚ ਜਿੰਕ ਅਤੇ ਵਿਟਾਮਿਨ-ਸੀ ਦੀ ਭਰਪੂਰ ਮਾਤਰਾ ਹੁੰਦੀ ਹੈ।

PunjabKesari
ਦਹੀਂ ਕਰੇਗਾ ਬਾਡੀ ਨੂੰ ਹਾਈਡ੍ਰੇਟ
ਗਰਮੀ ’ਚ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਭ ਤੋਂ ਬੈਸਟ ਇਲਾਜ ਹੈ ਦਹੀਂ। ਇਹ ਪ੍ਰੋਟੀਨ, ਵਿਟਾਮਿਨ ਬੀ ਅਤੇ ਕੈਲਸ਼ੀਅਮ ਦਾ ਚੰਗਾ ਸਰੋਤ ਹੈ। ਇਸ ’ਚ ਪਾਣੀ ਦੀ ਮਾਤਰਾ 85 ਫ਼ੀਸਦੀ ਹੁੰਦੀ ਹੈ। ਇਸ ’ਚ ਸਰੀਰ ਦੇ ਲਈ ਜ਼ਰੂਰੀ ਪ੍ਰੋਬਾਇਓਟਿਕ ਵੀ ਕਾਫ਼ੀ ਮਾਤਰਾ ਮੌਜੂਦ ਹੁੰਦਾ ਹੈ। ਦਹੀ ਗਰਮੀ ’ਚ ਐਲਰਜੀ ਤੋਂ ਬਚਾਅ ਕਰਦਾ ਹੈ ਤੇ ਸਕਿਨ ਨੂੰ ਹਾਈਡ੍ਰੇਟ ਕਰਦਾ ਹੈ।

PunjabKesari
ਬ੍ਰੋਕਲੀ ਵੀ ਹੈ ਜ਼ਰੂਰੀ
ਬ੍ਰੋਕਲੀ ’ਚ 89 ਫ਼ੀਸਦੀ ਤਕ ਪਾਣੀ ਹੁੰਦਾ ਹੈ ਅਤੇ ਇਹ ਨਿਊਟ੍ਰਿਸ਼ਨ ਨਾਲ ਭਰਪੂਰ ਹੁੰਦੀ ਹੈ। ਇਸ ’ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਗਰਮੀ ’ਚ ਐਲਰਜੀ ਤੋਂ ਬਚਾਅ ਕਰਦੀ ਹੈ। ਇਸ ਨੂੰ ਤੁਸੀਂ ਸਲਾਦ ’ਚ ਕੱਚਾ ਹੀ ਖਾ ਸਕਦੇ ਹੋ ਅਤੇ ਟੋਸਟ ਦੇ ਨਾਲ ਹਲਕਾ ਫਰਾਈ ਕਰਕੇ ਵੀ ਇਸ ਦਾ ਭਰਪੂਰ ਲਾਭ ਲੈ ਸਕਦੇ ਹੋ। ਕਾਫ਼ੀ ਗਿਣਤੀ ’ਚ ਲੋਕ ਇਸ ਦੀ ਸਬਜ਼ੀ ਵੀ ਬਣਾਉਂਦੇ ਹਨ।


Aarti dhillon

Content Editor

Related News