ਦਿਮਾਗ ਦੀਆਂ ਨਸਾਂ ਨੂੰ ਕਮਜ਼ੋਰ ਬਣਾਉਂਦੇ ਨੇ ਇਹ 7 Foods, ਡਾਈਟ ’ਚੋਂ ਅੱਜ ਹੀ ਕੱਢੋ ਬਾਹਰ

Sunday, Mar 03, 2024 - 03:13 PM (IST)

ਜਲੰਧਰ (ਬਿਊਰੋ)– ਸਿਹਤਮੰਦ ਰਹਿਣ ਲਈ ਦਿਮਾਦ ਦੀ ਸਿਹਤ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਜੇਕਰ ਦਿਮਾਗ ਦਾ ਫੰਕਸ਼ਨ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਹੈ ਤਾਂ ਜ਼ਿੰਦਗੀ ਬੇਕਾਰ ਹੋ ਜਾਂਦੀ ਹੈ। ਆਓ ਜਾਣਦੇ ਹਾਂ ਦਿਮਾਗ ’ਤੇ ਗਲਤ ਪ੍ਰਭਾਵ ਪਾਉਣ ਵਾਲੇ ਫੂਡਸ ਬਾਰੇ, ਜਿਨ੍ਹਾਂ ਦਾ ਸੇਵਨ ਤੁਹਾਨੂੰ ਵੀ ਘੱਟ ਕਰਨਾ ਚਾਹੀਦਾ ਹੈ–

ਰਿਫਾਇੰਡ ਕਾਰਬਸ
ਮੈਦੇ ਨਾਲ ਬਣੀਆਂ ਚੀਜ਼ਾਂ ਜਿਵੇਂ ਬ੍ਰੈੱਡ, ਪਾਸਤਾ, ਨੂਡਲਸ, ਪੇਸਟਰੀ, ਕੇਕ ਆਦਿ ਸਿਹਤ ’ਤੇ ਮਾੜਾ ਅਸਰ ਪਾਉਂਦੇ ਹਨ। ਨਾਲ ਹੀ ਇਹ ਦਿਮਾਗ ਦੀ ਗਤੀਵਿਧੀ ਨੂੰ ਵੀ ਹੌਲੀ ਕਰਦੇ ਹਨ। ਇਹ ਫੂਡਸ ਦਿਮਾਗ ਦੀ ਸਿਹਤ ਲਈ ਸਹੀ ਨਹੀਂ ਮੰਨੇ ਜਾਂਦੇ ਹਨ।

ਸ਼ੂਗਰੀ ਫੂਡਸ
ਮਿੱਠਾ ਲੋੜ ਤੋਂ ਵੱਧ ਖਾਣਾ ਵੀ ਤੁਹਾਡੇ ਦਿਮਾਗ ਦੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ ਤੇ ਦਿਮਾਗ ਹੌਲੀ ਹੋ ਜਾਂਦਾ ਹੈ। ਇਸ ਨਾਲ ਸਰੀਰ ’ਤੇ ਵੀ ਬੁਰਾ ਅਸਰ ਪੈਂਦਾ ਹੈ ਮੋਟਾਪੇ ਤੇ ਸ਼ੂਗਰ ਵਰਗੀ ਸਮੱਸਿਆ ਵੀ ਹੁੰਦੀ ਹੈ।

ਪ੍ਰੋਸੈਸਡ ਫੂਡਸ
ਰੈਡੀਮੇਡ ਤੇ ਪੈਕਡ ਫੂਡਸ ਦਿਮਾਗ ਲਈ ਵਧੀਆ ਨਹੀਂ ਮੰਨੇ ਜਾਂਦੇ ਹਨ। ਇਸ ਨਾਲ ਸਿਹਤ ਦੇ ਨਾਲ-ਨਾਲ ਦਿਮਾਗ ਦੀਆਂ ਨਸਾਂ ਦੀ ਕਮਜ਼ੋਰ ਹੁੰਦੀਆਂ ਹਨ।

ਸ਼ਰਾਬ
ਸ਼ਰਾਬ ਦੇ ਜ਼ਿਆਦਾ ਸੇਵਨ ਕਾਰਨ ਦਿਮਾਗ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ। ਦਿਮਾਗ ਦੀਆਂ ਨਸਾਂ ਕਮਜ਼ੋਰ ਹੁੰਦੀਆਂ ਹਨ ਤੇ ਨਾਲ ਹੀ ਯਾਦ ਸ਼ਕਤੀ ਵੀ ਘੱਟ ਹੁੰਦੀ ਹੈ।

ਆਰਟੀਫੀਸ਼ੀਅਲ ਸਵੀਟਨਰਸ
ਕੌਫੀ-ਚਾਹ, ਸੋਡਾ, ਡਰਿੰਕਸ ਆਦਿ ਚੀਜ਼ਾਂ ’ਚ ਆਰਟੀਫੀਸ਼ੀਅਲ ਸਵੀਟਨਰਸ ਦੀ ਵਰਤੋਂ ਦਿਮਾਗੀ ਸਿਹਤ ਲਈ ਸਹੀ ਨਹੀਂ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਤੁਹਾਡੀ ਚਮੜੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।

ਹਾਈ ਟ੍ਰਾਂਸ ਫੈਟ ਫੂਡਸ
ਹਾਈ ਟ੍ਰਾਂਸ ਫੈਟ ਫੂਡਸ ਜਿਵੇਂ ਮੀਟ, ਡੇਅਰੀ ਪ੍ਰੋਡਕਟਸ ਆਦਿ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ’ਚ ਫੈਟ ਵਧਣ ਤੋਂ ਇਲਾਵਾ ਦਿਮਾਗ ਦੀ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਨੀਂਦ ਘੱਟ ਲੈਣਾ, ਹੈਵੀ ਡਾਈਟ ਜਾਂ ਫਿਰ ਮੋਬਾਇਲ ਦੀ ਵਧੇਰੇ ਵਰਤੋਂ ਕਰਨਾ ਤੁਹਾਡੇ ਦਿਮਾਗ ਦੇ ਫੰਕਸ਼ਨ ਨੂੰ ਕਮਜ਼ੋਰ ਕਰਦਾ ਹੈ।


Aarti dhillon

Content Editor

Related News