ਨਵੇਂ AC ਦੀ ਡੇਢ ਮਹੀਨੇ ’ਚ ਹੀ ਕੂਲਿੰਗ ਹੋਈ ਘੱਟ, ਕਮਿਸ਼ਨ ਨੇ ਠੋਕਿਆ ਭਾਰੀ ਜੁਰਮਾਨਾ

Monday, Jan 13, 2025 - 01:11 PM (IST)

ਨਵੇਂ AC ਦੀ ਡੇਢ ਮਹੀਨੇ ’ਚ ਹੀ ਕੂਲਿੰਗ ਹੋਈ ਘੱਟ, ਕਮਿਸ਼ਨ ਨੇ ਠੋਕਿਆ ਭਾਰੀ ਜੁਰਮਾਨਾ

ਚੰਡੀਗੜ੍ਹ (ਪ੍ਰੀਕਸ਼ਿਤ) : ਨਵੇਂ ਖਰੀਦੇ ਗਏ ਏ.ਸੀ. ਦੀ ਡੇਢ ਮਹੀਨੇ ਬਾਅਦ ਵੀ ਕੂਲਿੰਗ ਘੱਟ ਹੋਣ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਮਿਸ਼ਨ ਨੇ ਕੰਪਨੀ ਅਤੇ ਵਿਕਰੇਤਾ ਨੂੰ ਸੇਵਾ ਵਿਚ ਕੋਤਾਹੀ ਦਾ ਦੋਸ਼ੀ ਕਰਾਰ ਦਿੰਦਿਆਂ 7,000 ਰੁਪਏ ਦਾ ਹਰਜਾਨਾ ਲਗਾਇਆ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਏ.ਸੀ. ਲਗਾਉਣ ਤੋਂ ਬਾਅਦ ਘਰ ’ਚ ਕੋਈ ਮੌਜੂਦ ਨਾ ਹੋਣ ਕਾਰਨ ਜਦੋਂ ਡੇਢ ਮਹੀਨੇ ਬਾਅਦ ਇਸ ਨੂੰ ਚਾਲੂ ਕੀਤਾ ਗਿਆ ਤਾਂ ਇਹ ਕਮਰੇ ਨੂੰ ਬਿਲਕੁਲ ਵੀ ਠੰਡਾ ਨਹੀਂ ਕਰ ਰਿਹਾ ਸੀ। ਕੰਪਨੀ ਦੇ ਟੈਕਨੀਸ਼ੀਅਨ ਨੇ ਦੱਸਿਆ ਕਿ ਏ.ਸੀ. ਦਾ ਕੰਟਰੋਲਰ ਖਰਾਬ ਹੈ, ਪਰ ਸ਼ਿਕਾਇਤਕਰਤਾ ਦੇ ਕਹਿਣ ਦੇ ਬਾਵਜੂਦ ਨਾ ਤਾਂ ਏ.ਸੀ. ਠੀਕ ਹੋਇਆ ਅਤੇ ਨਾ ਹੀ ਕੰਟਰੋਲਰ ਲਗਾਇਆ ਗਿਆ।

ਇਹ ਵੀ ਪੜ੍ਹੋ :     ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ ਇਕੱਠੀਆਂ 42 ਦਿਨਾਂ ਦੀਆਂ ਛੁੱਟੀਆਂ

ਮਾਮਲੇ ਸਬੰਧੀ ਕਮਿਸ਼ਨ ਵਿਚ ਦਾਇਰ ਜਵਾਬ ਵਿਚ ਵੋਲਟਾਸ ਕੰਪਨੀ ਨੇ ਸ਼ਿਕਾਇਤ ਦਾ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਸੇਵਾ ਦੇਣ ਤੋਂ ਕਦੇ ਵੀ ਨਾਂਹ ਨਹੀਂ ਕੀਤੀ। ਇਸ ’ਚ ਕੋਈ ਵਿਵਾਦ ਨਹੀਂ ਹੈ ਕਿ ਸ਼ਿਕਾਇਤਕਰਤਾ ਵੱਲੋਂ ਏ.ਸੀ. ਉਨ੍ਹਾਂ ਦੇ ਵਿਕਰੇਤਾ ਤੋਂ ਖਰੀਦਿਆ ਗਿਆ ਸੀ, ਪਰ ਇਸ ਗੱਲ ਤੋਂ ਇਨਕਾਰ ਕੀਤਾ ਗਿਆ ਕਿ ਸ਼ਿਕਾਇਤਕਰਤਾ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਗਈ। ਜਦੋਂਕਿ ਕੰਪਨੀ ਦੇ ਅਥੋਰਾਇਜ਼ਡ ਵਿਕ੍ਰੇਤਾ ਵੱਲੋਂ ਆਪਣਾ ਪੱਖ ਪੇਸ਼ ਨਾ ਕੀਤੇ ਜਾਣ ਕਾਰਨ ਕਮਿਸ਼ਨ ਨੇ ਮਾਮਲੇ ਨੂੰ ਐਕਸ-ਪਾਰਟੀ ਐਲਾਨ ਕਰਦੇ ਹੋਏ ਸ਼ਿਕਾਇਤਕਰਤਾ ਦੇ ਹੱਕ ’ਚ ਉਪਰੋਕਤ ਫੈਸਲਾ ਸੁਣਾਇਆ ਹੈ।

ਇਹ ਵੀ ਪੜ੍ਹੋ :      ਰੱਦ ਹੋਣ ਜਾ ਰਿਹੈ 10 ਸਾਲ ਤੋਂ ਪੁਰਾਣਾ Aadhaar Card! ਸਰਕਾਰ ਨੇ ਜਾਰੀ ਕੀਤੀ ਵੱਡੀ ਜਾਣਕਾਰੀ

ਸੈਕਟਰ 22 ਨਿਵਾਸੀ ਨੇ ਖਰੀਦਿਆ ਸੀ ਏ.ਸੀ.

ਸੈਕਟਰ-22ਬੀ ਦੇ ਵਸਨੀਕ ਐੱਮ.ਐੱਸ.ਰਾਣਾ ਨੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ’ਚ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਵੋਲਟਾਸ ਕੰਪਨੀ ਦੇ ਐੱਮ.ਡੀ. ਅਤੇ ਸੈਕਟਰ-22ਏ ਸਥਿਤ ਮੇਹਰ ਸੰਨਜ਼ ਇਲੈਕਟਰੋਨਿਕਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਵਿਰੁੱਧ ਅਨੁਚਿਤ ਵਪਾਰ ਵਿਵਹਾਰ ਅਤੇ ਸੇਵਾ ਵਿਚ ਕੋਤਾਹੀ ਦੇ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ। ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਨੇ ਦੱਸਿਆ ਕਿ ਉਹ ਇੱਕ ਟਨ ਦਾ ਸਪਲਿਟ ਏ.ਸੀ. ਖਰੀਦਣ ਲਈ 8 ਮਈ, 2024 ਨੂੰ ਸੈਕਟਰ-22ਏ ਦੇ ਵੋਲਟਾਸ ਕੰਪਨੀ ਦੇ ਅਥੋਰਾਇਜ਼ਡ ਡੀਲਰ ਮੇਹਰ ਸੰਨਜ਼ ਇਲੈਕਟਰੋਨਿਕਸ ਪ੍ਰਾਈਵੇਟ ਲਿਮਟਿਡ ਕੋਲ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਹ ਵੋਲਟਾਸ ਬ੍ਰਾਂਡ ਦਾ ਏ.ਸੀ. ਖਰੀਦਣ ਦਾ ਇੱਛੁਕ ਨਹੀਂ ਸੀ, ਫਿਰ ਵੀ ਕੰਪਨੀ ਦੇ ਅਥੋਰਾਇਜ਼ਡ ਵਿਕ੍ਰੇਤਾ ਨੇ ਉਸ ਨੂੰ ਵੋਲਟਾਸ ਏ.ਸੀ. ਖਰੀਦਣ ਲਈ ਗੁਣਵੱਤਾ ਅਤੇ ਵਿਕਰੀ ਤੋਂ ਬਾਅਦ ਦੀ ਸੇਵਾ ਦੇ ਸ਼ਾਨਦਾਰ ਭਰੋਸੇ ਦਿੰਦੇ ਹੋਏ ਏ.ਸੀ. ਖਰੀਦਣ ਲਈ ਰਾਜ਼ੀ ਕਰ ਲਿਆ। ਸ਼ਿਕਾਇਤਕਰਤਾ ਅਨੁਸਾਰ ਉਸ ਨੇ 31 ਹਜ਼ਾਰ ਰੁਪਏ ਦੇ ਕੇ ਮੁਲਜ਼ਮ ਵਿਕਰੇਤਾ ਤੋਂ ਇੱਕ ਟਨ ਵਜ਼ਨ ਵਾਲਾ 3 ਸਟਾਰ ਸਪਲਿਟ ਇਨਵਰਟਰ ਏ.ਸੀ. ਖਰੀਦ ਲਿਆ।

ਇਹ ਵੀ ਪੜ੍ਹੋ :     ਗੈਰ-ਕਾਨੂੰਨੀ ਜਾਇਦਾਦ 'ਤੇ ਸਰਕਾਰ ਦਾ ਸ਼ਿਕੰਜਾ, ਇੰਟਰਪੋਲ ਨੇ ਜਾਰੀ ਕੀਤਾ ਪਹਿਲਾ ‘ਸਿਲਵਰ’ ਨੋਟਿਸ

ਇਸਦੇ ਅਗਲੇ ਹੀ ਦਿਨ ਉਸ ਦੇ ਘਰ ਕਰਮਚਾਰੀਆਂ ਨੂੰ ਭੇਜ ਕੇ ਏ.ਸੀ. ਲਗਵਾ ਕੇ ਚਾਲੂ ਕਰ ਦਿੱਤਾ ਗਿਆ ਸੀ। ਇਸੇ ਦੌਰਾਨ ਉਸ ਦੀ ਮਾਤਾ ਆਪਣੇ ਜੱਦੀ ਪਿੰਡ ਹਰਿਆਣਾ ਵਿਖੇ ਜਾਣ ਕਾਰਨ ਉਕਤ ਏ.ਸੀ. ਦੀ ਲਗਾਤਾਰ ਵਰਤੋਂ ਨਹੀਂ ਕੀਤੀ ਜਾ ਸਕੀ। ਜਦੋਂ ਉਹ 26 ਜੂਨ 2024 ਨੂੰ ਵਾਪਸ ਆਈ ਤਾਂ ਉਸ ਨੇ ਉਸੇ ਦਿਨ ਏ.ਸੀ. ਏ.ਸੀ. ਦੀ ਵਰਤੋਂ ਕਰਨ ਲਈ ਚਾਲੂ ਕੀਤਾ ਤਾਂ ਦੇਖਿਆ ਕਿ ਏ.ਸੀ. ਚੱਲ ਤਾਂ ਕਰ ਰਿਹਾ ਸੀ, ਪਰ ਕੋਈ ਕੂਲਿੰਗ ਨਹੀਂ ਸੀ। ਇਸ ਦੇ ਨਾਲ ਹੀ ਏ.ਸੀ. ’ਚ ਈ-8 ਨਾਮ ਨਾਲ ਇੱਕ ਖਾਮੀ ਪ੍ਰਦਰਸ਼ਿਤ ਹੋ ਰਹੀ ਸੀ। ਏ.ਸੀ. ’ਚ ਪ੍ਰਦਰਸ਼ਿਤ ਹੋ ਰਹੀ ਖਾਮੀ ਨੂੰ ਵੇਖਦਿਆਂ ਸ਼ਿਕਾਇਤਕਰਤਾ ਨੇ 26 ਜੂਨ 2024 ਨੂੰ ਮੁਲਜ਼ਮ ਧਿਰ ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ :     HDFC ਬੈਂਕ ਦੇ ਖ਼ਾਤਾਧਾਰਕਾਂ ਲਈ ਖ਼ਾਸ ਖ਼ਬਰ, ਬੈਂਕ ਨੇ FD 'ਤੇ ਵਿਆਜ ਦਰਾਂ 'ਚ ਕੀਤਾ ਬਦਲਾਅ

28 ਜੂਨ, 2024 ਤੱਕ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਕਿਸੇ ਤੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਦੇ ਨਿਪਟਾਰੇ ਲਈ ਵਿਕ੍ਰਤਾ ਨਾਲ ਸੰਪਰਕ ਕੀਤਾ, ਜਿਸ ’ਤੇ ਉਸਨੇ ਭਰੋਸਾ ਦਿੱਤਾ ਕਿ ਉਸਦਾ ਟੈਕਨੀਸ਼ੀਅਨ ਸ਼ਿਕਾਇਤਕਰਤਾ ਦੇ ਘਰ ਜਾਵੇਗਾ। ਇਸ ਤੋਂ ਬਾਅਦ 29 ਜੂਨ ਨੂੰ ਮੁਲਜ਼ਮ ਧਿਰ ਦੇ ਟੈਕਨੀਸ਼ੀਅਨ ਨੇ ਸ਼ਿਕਾਇਤਕਰਤਾ ਦੇ ਘਰ ਜਾ ਕੇ ਸਬੰਧਤ ਏ.ਸੀ. ਦੀ ਜਾਂਚ ਕਰਨ ਤੋਂ ਬਾਅਦ ਦੱਸਿਆ ਗਿਆ ਕਿ ਏ.ਸੀ. ਦਾ ਕੰਟਰੋਲਰ ਕੰਮ ਨਹੀਂ ਕਰ ਰਿਹਾ ਹੈ ਅਤੇ ਇਸਨੂੰ ਬਦਲਣ ਦੀ ਲੋੜ ਹੈ। ਸ਼ਿਕਾਇਤਕਰਤਾ ਮੁਤਾਬਿਕ ਉਸ ਨੇ ਉਸ ਸਮੇਂ ਵੀ ਕੰਟਰੋਲਰ ਦੀ ਰਿਪਲੇਸਮੈਂਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਟੈਕਨੀਸ਼ੀਅਨ ਮਨਜੋਤ ਸਿੰਘ ਸ਼ਿਕਾਇਤਕਰਤਾ ਦੇ ਘਰ ਜਾਵੇਗਾ, ਪਰ ਮੁਲਜ਼ਮ ਧਿਰ ਵੱਲੋਂ ਕੁਝ ਨਹੀਂ ਕੀਤਾ ਗਿਆ। ਉਦੋਂ ਤੋਂ ਸ਼ਿਕਾਇਤਕਰਤਾ ਉਕਤ ਹਿੱਸੇ ਨੂੰ ਬਦਲਣ ਦੀ ਉਡੀਕ ਕਰ ਰਿਹਾ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਵਿਚ ਦਰਜ ਕਰਵਾਈ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News