ਆੜ੍ਹਤੀਏ ਦਾ ਸ਼ਰੇਆਮ ਕਤਲ ਤੇ ਪੰਜਾਬ ਪੁਲਸ-ਗੈਂਗਸਟਰਾਂ ਵਿਚਾਲੇ ਐਨਕਾਊਂਟਰ, ਜਾਣੋ ਅੱਜ ਦੀਆਂ ਟੌਪ-10 ਖਬਰਾਂ

Sunday, Jan 12, 2025 - 06:07 PM (IST)

ਆੜ੍ਹਤੀਏ ਦਾ ਸ਼ਰੇਆਮ ਕਤਲ ਤੇ ਪੰਜਾਬ ਪੁਲਸ-ਗੈਂਗਸਟਰਾਂ ਵਿਚਾਲੇ ਐਨਕਾਊਂਟਰ, ਜਾਣੋ ਅੱਜ ਦੀਆਂ ਟੌਪ-10 ਖਬਰਾਂ

ਜਲੰਧਰ - ਪੰਜਾਬ ’ਚ ਕੁਝ ਦੇਰ ਪਹਿਲਾਂ ਹਰੀਕੇ ਵਿਖੇ ਆੜ੍ਹਤੀ ਦਾ ਕਤਲ ਕਰਨ ਵਾਲੇ ਕਾਤਲਾਂ ਦਾ ਪੁਲਸ ਨਾਲ ਮੁਕਾਬਲਾ ਹੋ ਗਿਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਫ਼ਾਇਰਿੰਗ ਹੋ ਗਈ, ਜਿਸ ਵਿਚ 2 ਬਦਮਾਸ਼ ਜ਼ਖ਼ਮੀ ਹੋ ਗਏ, ਉੱਥੇ ਹੀ ਦੂਜੇ ਪਾਸੇ ਵਰ੍ਹਦੇ ਮੀਂਹ ਵਿਚਾਲੇ ਪੁਲਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਿਚਾਲੇ ਐਨਕਾਊਂਟਰ ਹੋ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਪਿੰਡ ਲੁਬਾਣਿਆਵਾਲੀ ਕੋਲ ਇਕ ਐਨਕਾਊਂਟਰ ਨੂੰ ਅੰਜਾਮ ਦੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਜੇਕਰ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਮਸ਼ਹੂਰ ਅਦਾਕਾਰ ਦੇ ਘਰ ਦੁਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਦੇ ਨਾਲ ਹੀ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ ...


1. ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਆੜ੍ਹਤੀ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ
ਅੱਜ ਹਰੀਕੇ ਵਿਖੇ ਵੱਡੀ ਵਾਰਦਾਤ ਸਾਹਮਣੇ ਆਈ ਜਿੱਥੇ ਇੱਕ ਆੜ੍ਹਤੀ ਤੇ ਅਣਪਛਾਤਿਆਂ ਵੱਲੋਂ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ 5 ਰਾਊਂਡ ਫਾਇਰ ਕੀਤੇ ਗਏ ਜਿਸ 'ਚ ਤਿੰਨ ਫਾਇਰ ਆੜ੍ਹਤੀ ਦੇ ਲੱਗੇ ਹਨ ਅਤੇ ਉਸ ਦੀ ਮੌਤ ਹੋ ਗਈ ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


2. ਆੜ੍ਹਤੀ ਦੇ ਕਾਤਲਾਂ ਦਾ ਹੋ ਗਿਆ ਐਨਕਾਊਂਟਰ! ਵਾਰਦਾਤ ਤੋਂ ਕੁਝ ਦੇਰ ਬਾਅਦ ਹੀ ਪੰਜਾਬ ਪੁਲਸ ਦਾ ਐਕਸ਼ਨ
ਕੁਝ ਦੇਰ ਪਹਿਲਾਂ ਹਰੀਕੇ ਵਿਖੇ ਆੜ੍ਹਤੀ ਦਾ ਕਤਲ ਕਰਨ ਵਾਲੇ ਕਾਤਲਾਂ ਦਾ ਪੁਲਸ ਨਾਲ ਮੁਕਾਬਲਾ ਹੋ ਗਿਆ ਹੈ। ਇਸ ਦੌਰਾਨ ਦੋਹਾਂ ਪਾਸਿਓਂ ਫ਼ਾਇਰਿੰਗ ਹੋ ਗਈ, ਜਿਸ ਵਿਚ 2 ਬਦਮਾਸ਼ ਜ਼ਖ਼ਮੀ ਹੋ ਗਏ। ਇਸ ਦੌਰਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਬਦਮਾਸ਼ ਦਾ ਪੈਰ ਵੀ ਫਰੈਕਚਰ ਹੋ ਗਿਆ। ਜ਼ਖ਼ਮੀ ਨੂੰ ਇਲਾਜ ਲੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਕਤਲ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


3. ਖਨੌਰੀ ਬਾਰਡਰ 'ਤੇ ਮੋਰਚੇ 'ਚ ਡਟੇ ਕਿਸਾਨ ਦੀ ਮੌਤ
ਕਿਸਾਨੀ ਸੰਘਰਸ਼ ਦਰਮਿਆਨ ਖਨੌਰੀ ਬਾਰਡਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜੱਗਾ ਸਿੰਘ ਪਿੰਡ ਗੋਦਾਰਾ ਵਜੋਂ ਹੋਈ ਹੈ, ਜੋਕਿ ਕਰੀਬ 10 ਮਹੀਨਿਆਂ ਤੋਂ ਖਨੌਰੀ ਬਾਰਡਰ 'ਤੇ ਡਟਿਆ ਹੋਇਆ ਸੀ। ਮੋਰਚੇ ਦੌਰਾਨ ਹੀ ਉਕਤ ਕਿਸਾਨ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਸ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


4. ਪੰਜਾਬ 'ਚ ਵਰ੍ਹਦੇ ਮੀਂਹ ਵਿਚਾਲੇ ਹੋ ਗਿਆ ਐਨਕਾਊਂਟਰ, ਵੇਖੋ ਮੌਕੇ ਦੇ ਹਾਲਾਤ (ਵੀਡੀਓ)
 ਪੰਜਾਬ ਵਿਚ ਵਰ੍ਹਦੇ ਮੀਂਹ ਵਿਚਾਲੇ ਪੁਲਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਿਚਾਲੇ ਐਨਕਾਊਂਟਰ ਹੋ ਗਿਆ। ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਪਿੰਡ ਲੁਬਾਣਿਆਵਾਲੀ ਕੋਲ ਇਕ ਐਨਕਾਊਂਟਰ ਨੂੰ ਅੰਜਾਮ ਦੇ ਇਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਜਵਾਬੀ ਕਾਰਵਾਈ 'ਚ ਇਕ ਮੁਲਜ਼ਮ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ।  
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


5. ਪੰਜਾਬ ਪੁਲਸ ਦੇ ਜਵਾਨ ਦੀ ਡਿਊਟੀ ਦੌਰਾਨ ਗਈ ਜਾਨ, CM ਮਾਨ ਨੇ ਕੀਤਾ ਵੱਡਾ ਐਲਾਨ
 ਪੰਜਾਬ ਪੁਲਸ ਦਾ ਜਵਾਨ ਹਰਸ਼ਵੀਰ ਸਿੰਘ ਦੀ ਬੀਤੇ ਦਿਨੀਂ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਉਹ ਸੜਕ ਸੁਰੱਖਿਆ ਫੋਰਸ ਵਿਚ ਤਾਇਨਾਤ ਸੀ ਤੇ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮੰਦਭਾਗੀ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਸਰਕਾਰ ਵੱਲੋਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ HDFC ਬੈਂਕ ਵੱਲੋਂ ਵੀ ਜੀਵਨ ਬੀਮਾ ਤਹਿਤ 1 ਕਰੋੜ ਰੁਪਏ ਅਲੱਗ ਤੋਂ ਦਿੱਤੇ ਜਾਣਗੇ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


6. ਜਾਖੜ ਨੇ ਪੰਜਾਬੀਆਂ ਨੂੰ ਕੀਤਾ 'ਖ਼ਬਰਦਾਰ'! ਕਿਹਾ- ਜੇ ਕੇਂਦਰ ਨੇ...
ਇਕ ਪਾਸੇ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਫ਼ਸਲਾਂ ਦੀ ਖਰੀਦ ਲਈ MSP ਗਾਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਹੋਏ ਹਨ, ਉੱਥੇ ਹੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ MSP ਗਾਰੰਟੀ ਕਾਨੂੰਨ ਬਣਾਏ ਜਾਣ ਦੀ ਮੰਗ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੇ ਅਜਿਹਾ ਕਾਨੂੰਨ ਬਣਾ ਵੀ ਦਿੱਤਾ ਤਾਂ ਇਹ ਪੰਜਾਬ ਲਈ ਨੁਕਸਾਨਦੇਹ ਹੀ ਹੋਵੇਗਾ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


7. 'ਬੇਰੁਜ਼ਗਾਰ ਨੌਜਵਾਨਾਂ ਨੂੰ ਦਿਆਂਗੇ 8,500 ਰੁਪਏ', ਕਾਂਗਰਸ ਨੇ ਕੀਤਾ ਵਾਅਦਾ
ਕਾਂਗਰਸ ਨੇ ਦਿੱਲੀ 'ਚ ਸੱਤਾ 'ਚ ਆਉਣ 'ਤੇ ਹਰੇਕ ਸਿੱਖਿਅਤ ਬੇਰੁਜ਼ਗਾਰ ਨੌਜਵਾਨ ਨੂੰ ਇਕ ਸਾਲ ਤੱਕ ਹਰ ਮਹੀਨੇ 8,500 ਰੁਪਏ ਦੇਣ ਦਾ ਐਤਵਾਰ ਨੂੰ ਵਾਅਦਾ ਕੀਤਾ। ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਚਿਨ ਪਾਇਲਟ ਨੇ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਵਿੱਤੀ ਮਦਦ 'ਯੁਵਾ ਉਡਾਣ ਯੋਜਨਾ' ਦੇ ਅਧੀਨ ਪ੍ਰਦਾਨ ਕੀਤੀ ਜਾਵੇਗੀ ਅਤੇ ਇਹ ਮਦਦ ਮੁਫ਼ਤ 'ਚ ਨਹੀਂ ਹੈ। ਪਾਇਲਟ ਨੇ ਕਿਹਾ,''ਅਸੀਂ ਉਨ੍ਹਾਂ ਨੌਜਵਾਨਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਾਂਗੇ ਜੋ ਕਿਸੇ ਕੰਪਨੀ, ਕਾਰਖਾਨੇ ਜਾਂ ਸੰਗਠਨ 'ਚ ਆਪਣਾ ਕੌਸ਼ਲ ਦਿਖਾ ਸਕਦੇ ਹਨ। ਉਨ੍ਹਾਂ ਕੰਪਨੀਆਂ ਰਾਹੀਂ ਉਨ੍ਹਾਂ ਨੂੰ ਪੈਸੇ ਮਿਲਣਗੇ। ਇਹ ਕੋਈ ਅਜਿਹੀ ਯੋਜਨਾ ਨਹੀਂ ਹੈ, ਜਿਸ ਦੇ ਅਧੀਨ ਧਰ ਬੈਠੇ ਪੈਸੇ ਮਿਲ ਜਾਣਗੇ।''
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


8. ਭਾਰਤੀ ਮੂਲ ਦੀ ਸੰਸਦ ਮੈਂਬਰ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ
ਭਾਰਤੀ ਮੂਲ ਦੀ ਅਨੀਤਾ ਆਨੰਦ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਗਈ ਹੈ। ਨਾਲ ਹੀ ਉਸ ਨੇ ਐਲਾਨ ਕੀਤਾ ਹੈ ਕਿ ਉਹ ਸੰਸਦ ਲਈ ਦੁਬਾਰਾ ਚੋਣ ਵੀ ਨਹੀਂ ਲੜੇਗੀ। ਟਰਾਂਸਪੋਰਟ ਮੰਤਰੀ ਆਨੰਦ ਨੇ ਸ਼ਨੀਵਾਰ ਦੁਪਹਿਰ ਨੂੰ ਕਿਹਾ ਕਿ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਕਸ਼ੇ ਕਦਮ 'ਤੇ ਚੱਲ ਰਹੀ ਹੈ ਅਤੇ ਅਕਾਦਮਿਕ ਖੇਤਰ ਵਿੱਚ ਵਾਪਸ ਆ ਕੇ ਆਪਣੇ ਕਰੀਅਰ ਦਾ ਅਗਲਾ ਅਧਿਆਇ ਸ਼ੁਰੂ ਕਰੇਗੀ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


9. INDvsENG ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਧਾਕੜ ਖਿਡਾਰੀ ਦੀ 14 ਮਹੀਨੇ ਬਾਅਦ ਹੋਈ ਵਾਪਸੀ
 22 ਜਨਵਰੀ ਤੋਂ ਇੰਗਲੈਂਡ ਨਾਲ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਦਾ ਐਲਾਨ ਕਰ ਦਿੱਤਾ ਹੈ। 1 ਸਾਲ ਤੋਂ ਵੀ ਵੱਧ ਸਮੇਂ ਤੋਂ ਟੀਮ 'ਚੋਂ ਬਾਹਰ ਚੱਲ ਰਹੇ ਧਾਕੜ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ 'ਚ ਵਾਪਸੀ ਹੋਈ ਹੈ, ਜਦਕਿ ਅਕਸ਼ਰ ਪਟੇਲ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਨੂੰ ਸੌਂਪੀ ਗਈ ਹੈ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


10. ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕਰੀਬੀ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਟੀ-ਸੀਰੀਜ਼ ਦੀ ਮਾਲਕ ਅਤੇ ਬਾਲੀਵੁੱਡ ਅਦਾਕਾਰਾ ਦਿਵਿਆ ਖੋਸਲਾ ਕੁਮਾਰ ਦੇ ਘਰੋਂ ਬੁਰੀ ਖ਼ਬਰ ਆਈ ਹੈ। ਦਿਵਿਆ ਦੀ ਮਾਂ ਦੀ ਮੌਤ ਤੋਂ ਡੇਢ ਸਾਲ ਬਾਅਦ, ਅਦਾਕਾਰਾ ਨੇ ਹੁਣ ਇੱਕ ਹੋਰ ਕਰੀਬੀ ਨੂੰ ਗੁਆ ਦਿੱਤਾ ਹੈ। ਭੂਸ਼ਣ ਕੁਮਾਰ ਦੀ ਪਤਨੀ ਦਿਵਿਆ ਦੀ ਨਾਨੀ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਲਿੰਕ 'ਤੇ ਕਲਿਕ ਕਰ ਪੜ੍ਹੋ ਪੂਰੀ ਖ਼ਬਰ


author

Sunaina

Content Editor

Related News