ਲੁਧਿਆਣਾ ''ਚ ਪਹਿਲੀ ਵਾਰ ਮਹਿਲਾ ਮੇਅਰ ਤੇ ਟਰੰਪ ਦੀ ਤਾਜਪੋਸ਼ੀ, ਅੱਜ ਦੀਆਂ ਟੌਪ-10 ਖਬਰਾਂ
Monday, Jan 20, 2025 - 06:32 PM (IST)
ਜਲੰਧਰ : ਪੰਜਾਬ ਵਿਚ ਹੋਈਆਂ ਨਗਰ ਨਿਗਮ ਚੋਣਾਂ ਤੋਂ ਬਾਅਦ ਅੱਜ ਲੁਧਿਆਣਾ ਵਿਚ ਮੇਅਰ ਦੀ ਚੋਣ ਕੀਤੀ ਗਈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣਾ ਦੇ ਨਵੇਂ ਮੇਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਉਹ ਲੁਧਿਆਣਾ ਦੇ ਮੇਅਰ ਬਣਨ ਵਾਲੀ ਪਹਿਲੀ ਮਹਿਲਾ ਵੀ ਬਣ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਭਰ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ। ਇਸ ਦੇ ਨਾਲ ਅਮਰੀਕਾ ਦੇ ਇਤਿਹਾਸ ਦਾ ਅੱਜ ਬਹੁਤ ਵੱਡਾ ਦਿਨ ਹੈ। ਅੱਜ ਅਮਰੀਕਾ ਵਿਚ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਅਹੁਦੇ ਲਈ ਤਾਜਪੋਸ਼ੀ ਹੈ। ਇਸ ਸਮਾਗਮ ਲਈ ਦੇਸ਼ ਵਿਦੇਸ਼ ਤੋਂ ਚੋਟੀ ਦੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਭਾਰਤ ਤੋਂ ਐੱਸ ਜੈਸ਼ੰਕਰ ਅਗਵਾਈ ਕਰ ਰਹੇ ਹਨ। ਇਸ ਦੇ ਨਾਲ ਹੀ ਮੁਕੇਸ਼ ਤੇ ਨੀਤਾ ਅੰਬਾਨੀ ਵੀ ਇਸ ਸਮਾਗਮ ਲਈ ਅਮਰੀਕਾ ਵਿਚ ਮੌਜੂਦ ਹਨ। ਓਧਰ ਜੇਕਰ ਗੱਲ ਦੇਸ਼ ਦੀ ਕਰੀਏ ਤਾਂ ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਪੱਛਮੀ ਬੰਗਾਲ ਵਿਚ ਸਿਆਲਦਾਹ ਦੀ ਇਕ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਨੂੰ ਮਰਦੇ ਦਮ ਤੱਕ ਉਮਰ ਕੈਦ ਦਿੱਤੀ ਗਈ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਨੂੰ ਦੁਰਲੱਭ ਮਾਮਲਾ ਦੱਸਦੇ ਹੋਏ ਸੀ. ਬੀ. ਆਈ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਪੀੜਤ ਡਾਕਟਰ ਦੇ ਪਰਿਵਾਰ ਨੂੰ 17 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਵੀ ਦਿੱਤਾ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਲੁਧਿਆਣਾ ਨੂੰ ਮਿਲੀ ਨਵੀਂ ਮੇਅਰ, ਪਹਿਲੀ ਵਾਰ ਮਹਿਲਾ ਸਿਰ ਸੱਜਿਆ ਤਾਜ
ਆਮ ਆਦਮੀ ਪਾਰਟੀ ਦੇ ਕੌਂਸਲਰ ਪ੍ਰਿੰਸੀਪਲ ਇੰਦਰਜੀਤ ਕੌਰ ਲੁਧਿਆਣਾ ਦੇ ਨਵੇਂ ਮੇਅਰ ਹੋਣਗੇ। ਇਸ ਦੇ ਨਾਲ ਹੀ ਉਹ ਲੁਧਿਆਣਾ ਦੇ ਮੇਅਰ ਬਣਨ ਵਾਲੀ ਪਹਿਲੀ ਔਰਤ ਵੀ ਬਣ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੇ ਭਰ ਰਾਕੇਸ਼ ਪਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਚੁਣਿਆ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਦੇਸ਼ ਛੱਡ ਗਿਆ ਕੁੱਲ੍ਹੜ ਪਿੱਜ਼ਾ ਕੱਪਲ, ਜਾਣੋ ਕੀ ਹੈ ਨਵਾਂ ਟਿਕਾਣਾ
ਹਮੇਸ਼ਾ ਵਿਵਾਦਾਂ ਵਿਚ ਰਹਿਣ ਵਾਲੇ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆਈ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਦੇਸ਼ ਛੱਡ ਕੇ ਇੰਗਲੈਂਡ ਵਿਚ ਸ਼ਿਫ਼ਟ ਹੋਣ ਦੀਆਂ ਚਰਚਾਵਾਂ ਛਿੜ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਇੰਗਲੈਂਡ ਸ਼ਿਫ਼ਟ ਹੋ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
'ਅਸਤੀਫ਼ੇ' ਪਿੱਛੋਂ ਸੁਖਬੀਰ ਬਾਦਲ ਨੇ ਮੁੜ ਲਈ ਅਕਾਲੀ ਦਲ ਦੀ ਮੈਂਬਰਸ਼ਿਪ
ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਪਾਰਟੀ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੈਂਬਰਸ਼ਿਪ ਫ਼ਾਰਮ ਭਰਿਆ ਗਿਆ ਹੈ। ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਪਹਿਲਾਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਬਾਦਲ ਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਵੀ ਲਗਾਈ ਗਈ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਸਰਕਾਰ ਨੇ ਭਲਕੇ ਸੱਦੀ ਉੱਚ ਪੱਧਰੀ ਮੀਟਿੰਗ, ਹੋ ਸਕਦੈ ਵੱਡਾ ਐਲਾਨ
ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸੂਬੇ ਵਿਚ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਵੱਲੋਂ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ‘ਤੇ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਭਵਿੱਖ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਯੋਜਨਾ ਬਣਾਉਣ ਵਾਸਤੇ 21 ਜਨਵਰੀ, 2025 ਨੂੰ ਚੰਡੀਗੜ੍ਹ ਵਿਖੇ ਇਕ ਉੱਚ-ਪੱਧਰੀ ਮੀਟਿੰਗ ਸੱਦੀ ਗਈ ਹੈ। ਇੱਥੇ ਜਾਰੀ ਪ੍ਰੈੱਸ ਬਿਆਨ ਵਿਚ ਇਹ ਪ੍ਰਗਟਾਵਾ ਕਰਦਿਆਂ ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਸਾਰੇ ਮੁੱਖ ਇੰਜੀਨੀਅਰਾਂ ਅਤੇ ਸੁਪਰਡੈਂਟ ਇੰਜੀਨੀਅਰਾਂ ਨੂੰ ਮੀਟਿੰਗ ਵਿਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਦੇ ਏਜੰਡੇ ਵਿਚ ਮੁੱਖ ਜਨਤਕ ਬੁਨਿਆਦੀ ਢਾਂਚੇ, ਜਿਵੇਂ ਕਿ ਨਿਆਂਇਕ ਅਤੇ ਪ੍ਰਸ਼ਾਸਨਿਕ ਇਮਾਰਤਾਂ, ਸਕੂਲਾਂ, ਹਸਪਤਾਲਾਂ, ਮੈਡੀਕਲ ਕਾਲਜਾਂ, ਅਤੇ ਰਾਜ ਦੀਆਂ ਸੜਕਾਂ ਅਤੇ ਪੁਲ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਰੱਖ-ਰਖਾਅ ਬਾਰੇ ਵਿਸਤ੍ਰਿਤ ਚਰਚਾ ਸ਼ਾਮਲ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਕੋਲਕਾਤਾ ਜਬਰ-ਜ਼ਿਨਾਹ ਮਾਮਲਾ; ਦੋਸ਼ੀ ਸੰਜੇ ਰਾਏ ਨੂੰ ਉਮਰ ਕੈਦ ਦੀ ਸਜ਼ਾ
ਕੋਲਕਾਤਾ ਦੇ ਸਰਕਾਰੀ ਆਰ. ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਇਕ ਮਹਿਲਾ ਸਿਖਿਆਰਥੀ ਡਾਕਟਰ ਦੇ ਕਤਲ ਅਤੇ ਜਬਰ-ਜ਼ਿਨਾਹ ਦੇ ਦੋਸ਼ੀ ਪਾਏ ਗਏ ਸੰਜੇ ਰਾਏ ਨੂੰ ਪੱਛਮੀ ਬੰਗਾਲ ਵਿਚ ਸਿਆਲਦਾਹ ਦੀ ਇਕ ਸੈਸ਼ਨ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੰਜੇ ਨੂੰ ਮਰਦੇ ਦਮ ਤੱਕ ਉਮਰ ਕੈਦ ਦਿੱਤੀ ਗਈ ਹੈ। ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਨੂੰ ਉਮਰ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਨੂੰ ਦੁਰਲੱਭ ਮਾਮਲਾ ਦੱਸਦੇ ਹੋਏ ਸੀ. ਬੀ. ਆਈ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਅਪੀਲ ਕੀਤੀ ਸੀ ਪਰ ਅਦਾਲਤ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਨਹੀਂ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਪੀੜਤ ਡਾਕਟਰ ਦੇ ਪਰਿਵਾਰ ਨੂੰ 17 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਹੁਕਮ ਵੀ ਦਿੱਤਾ ਹੈ। ਪੀੜਤ ਸਿਖਿਆਰਥੀ ਪੋਸਟ ਗ੍ਰੈਜੂਏਟ ਦੂਜੇ ਸਾਲ ਦੀ ਵਿਦਿਆਰਥਣ ਸੀ ਅਤੇ ਹਸਪਤਾਲ ਵਿਚ ਸਿਖਿਆਰਥੀ ਰੈਜ਼ੀਡੈਂਟ ਡਾਕਟਰ ਵਜੋਂ ਕੰਮ ਕਰ ਰਹੀ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਜਗਦੀਸ਼ ਝੀਂਡਾ ਨੇ ਅਸਤੀਫ਼ਾ ਵਾਪਸ ਲੈਣ ਦਾ ਲਿਆ ਫ਼ੈਸਲਾ
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (HSGMC ) ਦੀਆਂ ਚੋਣਾਂ ਜਿੱਤਣ ਵਾਲੇ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਝੀਂਡਾ ਨੇ ਕਿਹਾ ਮੇਰੇ ਅਸਤੀਫ਼ਾ ਦੇਣ ਦੇ ਫ਼ੈਸਲੇ ਤੋਂ ਕੌਮ ਨੂੰ ਦੁੱਖ ਹੋਇਆ, ਇਸ ਲਈ ਮੈਂ ਅਸਤੀਫ਼ਾ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਅਸੀਂ ਸਾਰੇ ਮਿਲ ਕੇ ਗੁਰੂ ਘਰ ਦੇ ਸੰਘਰਸ਼ ਦੀ ਲੜਾਈ ਲੜਾਂਗੇ। ਦੱਸ ਦੇਈਏ ਕਿ HSGMC ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਸਨ, ਜਿਸ ਵਿਚ ਝੀਂਡਾ 1900 ਵੋਟਾਂ ਨਾਲ ਜਿੱਤੇ ਸਨ। ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ । ਉਨ੍ਹਾਂ ਨੂੰ 2022 'ਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅੱਜ Donald Trump ਦੀ ਤਾਜਪੋਸ਼ੀ, ਸਹੁੰ ਚੁੱਕ ਸਮਾਗਮ 'ਚ ਟੁੱਟਣਗੇ ਕਈ ਰਿਕਾਰਡ
ਅਮਰੀਕਾ ਅੱਜ ਫਿਰ ਇਤਿਹਾਸ ਰਚਣ ਜਾ ਰਿਹਾ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਡੋਨਾਲਡ ਟਰੰਪ ਦੇ ਤਾਜਪੋਸ਼ੀ 'ਤੇ ਹਨ। ਇਸ ਵਾਰ ਬਹੁਤ ਕੁਝ ਅਜਿਹਾ ਹੋਣ ਜਾ ਰਿਹਾ ਹੈ ਜੋ ਦਹਾਕਿਆਂ ਵਿੱਚ ਨਹੀਂ ਹੋਇਆ ਸੀ। ਇਸ ਵਾਰ ਅਮਰੀਕੀ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸੰਸਦ ਦੇ ਅੰਦਰ ਹੋ ਰਿਹਾ ਹੈ। ਇਸਦਾ ਕਾਰਨ ਕਿਸੇ ਦੁਸ਼ਮਣ ਦੇ ਹਮਲੇ ਦਾ ਡਰ ਨਹੀਂ ਹੈ, ਸਗੋਂ ਇੱਥੇ ਬਹੁਤ ਜ਼ਿਆਦਾ ਠੰਢ ਅਤੇ ਬਰਫ਼ਬਾਰੀ ਹੋਣਾ ਹੈ। ਇਸ ਤਰ੍ਹਾਂ ਅਮਰੀਕੀ ਇਤਿਹਾਸ ਵਿੱਚ 40 ਸਾਲਾਂ ਬਾਅਦ ਰਾਸ਼ਟਰਪਤੀ ਸੰਸਦ ਦੇ ਅੰਦਰ ਸਹੁੰ ਚੁੱਕਣਗੇ। ਇਸ ਦੇ ਬਾਵਜੂਦ ਉਨ੍ਹਾਂ ਦੇ ਸਮਰਥਕ ਵਾਸ਼ਿੰਗਟਨ ਡੀ.ਸੀ ਪਹੁੰਚ ਗਏ ਹਨ। ਟਰੰਪ ਸਮਰਥਕ ਪਟਾਕੇ ਚਲਾ ਰਹੇ ਹਨ। ਸਮਰਥਕ ਇਸ ਕੜਾਕੇ ਦੀ ਠੰਢ ਵਿੱਚ ਵੀ ਉਨ੍ਹਾਂ ਲਈ ਇੱਕ ਮਾਹੌਲ ਬਣਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਚੀਫ਼ ਜਸਟਿਸ ਜੌਨ ਰੌਬਰਟਸ ਟਰੰਪ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਗਮ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਹੋਵੇਗਾ। ਪਹਿਲੀ ਵਾਰ ਵਿਦੇਸ਼ੀ ਮਹਿਮਾਨ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਬਦਲ ਜਾਵੇਗਾ ਇਨਕਮ ਟੈਕਸ ਕਾਨੂੰਨ, ਸਰਕਾਰ ਪੇਸ਼ ਕਰ ਸਕਦੀ ਹੈ ਨਵਾਂ ਆਮਦਨ ਕਰ ਬਿੱਲ
ਸਰਕਾਰ ਸੰਸਦ ਦੇ ਅਗਲੇ ਬਜਟ ਸੈਸ਼ਨ ’ਚ ਇਕ ਨਵਾਂ ਆਮਦਨ ਕਰ ਬਿੱਲ ਪੇਸ਼ ਕਰ ਸਕਦੀ ਹੈ, ਜਿਸ ਦਾ ਮੰਤਵ ਮੌਜੂਦਾ ਆਮਦਨ ਕਰ ਕਾਨੂੰਨ ਨੂੰ ਸਰਲ ਬਣਾਉਣਾ, ਉਸ ਨੂੰ ਸਮਝਣ ਯੋਗ ਬਣਾਉਣਾ ਅਤੇ ਪੰਨਿਆਂ ਦੀ ਗਿਣਤੀ ’ਚ ਲੱਗਭਗ 60 ਫ਼ੀਸਦੀ ਦੀ ਕਮੀ ਕਰਨਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਰਿਸ਼ਭ ਪੰਤ ਬਣੇ ਲਖਨਊ ਸੁਪਰ ਜਾਇੰਟਸ ਦੇ ਕਪਤਾਨ, ਸੰਜੀਵ ਗੋਇਨਕਾ ਨੇ ਕੀਤਾ ਐਲਾਨ
ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਨੂੰ ਸੋਮਵਾਰ ਨੂੰ ਆਉਣ ਵਾਲੇ ਆਈਪੀਐਲ ਸੀਜ਼ਨ ਲਈ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੇ ਟੀਮ ਨੂੰ ਇਸਦੇ ਪਹਿਲੇ ਖਿਤਾਬ ਤੱਕ ਪਹੁੰਚਾਉਣ ਲਈ ਆਪਣਾ 200 ਪ੍ਰਤੀਸ਼ਤ ਦੇਣ ਦਾ ਵਾਅਦਾ ਕੀਤਾ। ਪੰਤ ਨੂੰ ਆਈਪੀਐਲ ਮੈਗਾ ਨਿਲਾਮੀ ਵਿੱਚ ਲਖਨਊ ਦੀ ਟੀਮ ਨੇ 27 ਕਰੋੜ ਰੁਪਏ ਦੀ ਰਿਕਾਰਡ ਕੀਮਤ 'ਤੇ ਖਰੀਦਿਆ ਸੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਮਸ਼ਹੂਰ ਗਾਇਕਾ ਦੇ ਸ਼ੋਅ 'ਚ ਲੋਕਾਂ ਨੇ ਤੋੜੀਆਂ ਕੁਰਸੀਆਂ
ਹਰਿਆਣਵੀ ਗਾਇਕ ਅਜੈ ਹੁੱਡਾ ਅਤੇ ਗਾਇਕਾ ਸ਼ਿਵ ਚੌਧਰੀ ਦੇ ਪ੍ਰੋਗਰਾਮ ਵਿਚ ਬਹੁਤ ਹੰਗਾਮਾ ਹੋਇਆ। ਐਤਵਾਰ ਸ਼ਾਮ ਨੂੰ ਰਾਜ ਜ਼ਿਲ੍ਹਾ ਖੇਤੀਬਾੜੀ ਅਤੇ ਉਦਯੋਗਿਕ ਵਿਕਾਸ ਪ੍ਰਦਰਸ਼ਨੀ ਵਿਚ ਆਯੋਜਿਤ ਹਰਿਆਣਵੀ ਨਾਈਟ ਪ੍ਰੋਗਰਾਮ ਦੌਰਾਨ ਕੁਰਸੀਆਂ ਤੋੜੀਆਂ ਗਈਆਂ। ਇੰਨਾ ਹੀ ਨਹੀਂ ਗਾਇਕਾ 'ਤੇ ਫਰੂਟੀ ਦਾ ਇੱਕ ਪੈਕੇਟ ਵੀ ਸੁੱਟਿਆ ਗਿਆ। ਦਰਸ਼ਕ ਆਪਣੀਆਂ ਕੁਰਸੀਆਂ ਤੋੜ ਕੇ ਭੱਜ ਗਏ ਅਤੇ ਪੁਲਸ ਇਹ ਸਭ ਦੇਖਦੀ ਰਹੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।