ਪੰਜਾਬ ''ਚ NIA ਦੀ ਛਾਪੇਮਾਰੀ ਤੇ ਕੇਜਰੀਵਾਲ ਵੱਲੋਂ ਮੈਨੀਫੈਸਟੋ ਜਾਰੀ, ਜਾਣੋ ਅੱਜ ਦੀਆਂ ਟੌਪ 10 ਖਬਰਾਂ

Wednesday, Jan 22, 2025 - 06:19 PM (IST)

ਪੰਜਾਬ ''ਚ NIA ਦੀ ਛਾਪੇਮਾਰੀ ਤੇ ਕੇਜਰੀਵਾਲ ਵੱਲੋਂ ਮੈਨੀਫੈਸਟੋ ਜਾਰੀ, ਜਾਣੋ ਅੱਜ ਦੀਆਂ ਟੌਪ 10 ਖਬਰਾਂ

ਜਲੰਧਰ : ਅੱਜ ਦਿਨ ਚੜ੍ਹਦੇ ਹੀ ਬਠਿੰਡਾ ਵਿਚ ਐੱਨਆਈਏ ਦੀ ਛਾਪੇਮਾਰੀ ਹੋਈ। ਇਹ ਕਾਰਵਾਈ ਪ੍ਰਤਾਪ ਨਗਰ ਵਿਖੇ ਐੱਨ. ਆਈ. ਏ. ਵੱਲੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ਼ ਸੰਨੀ ਜੋੜਾ ਦੇ ਘਰ 'ਤੇ ਕੀਤੀ ਗਈ। ਇਹ ਛਾਪੇਮਾਰੀ ਐੱਨ. ਆਈ. ਏ. ਅਤੇ ਪੁਲਸ ਟੀਮ ਵੱਲੋਂ ਸਵੇਰੇ ਸਾਂਝੇ ਤੌਰ 'ਤੇ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਵੀ ਕੀਤੀ ਗਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪੁੱਜਣ ਦੀ ਹਦਾਇਤ ਦਿੱਤੀ ਗਈ। ਇਸ ਦੇ ਨਾਲ ਹੀ ਬੀਤੇ ਦਿਨ ਭਾਜਪਾ ਆਗੂ ਵੱਲੋਂ ਪੰਜਾਬ ਬਾਰੇ ਦਿੱਤੇ ਗਏ ਬਿਆਨ ਤੋਂ ਬਾਅਦ ਸਿਆਸਤ ਭਖੀ ਹੋਈ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਜਪਾ ਆਗੂ ਪਰਵੇਸ਼ ਵਰਮਾ ਵੱਲੋਂ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਪਮਾਨਜਨਕ ਅਤੇ ਫੁੱਟ ਪਾਊ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ। 'ਆਪ' ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਸੀਨੀਅਰ ਬੁਲਾਰਾ ਨੀਲ ਗਰਗ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਅਤੇ ਇਸ ਦੀ ਲੀਡਰਸ਼ਿਪ 'ਤੇ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਤਿੱਖੀ ਆਲੋਚਨਾ ਕੀਤੀ। ਇਸ ਦੇ ਨਾਲ ਹੀ ਜੇਕਰ ਗੱਲ ਦੇਸ਼ ਦੀ ਕਰੀਏ ਤਾਂ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦੇਸ਼ ਦੇ ਮੱਧ ਵਰਗ ਲਈ ਸੱਤ ਸੂਚੀ "ਮੈਨੀਫੈਸਟੋ" ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਸਰਕਾਰਾਂ ਦੁਆਰਾ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਹ "ਟੈਕਸ ਅੱਤਵਾਦ" ਦੇ ਸ਼ਿਕਾਰ ਹਨ। ਬੁੱਧਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਮੱਧ ਵਰਗ ਭਾਰਤੀ ਅਰਥਵਿਵਸਥਾ ਦੀ ਅਸਲ ਮਹਾਂਸ਼ਕਤੀ ਹੈ ਪਰ ਬਹੁਤ ਲੰਬੇ ਸਮੇਂ ਤੋਂ ਇਸਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਸਿਰਫ਼ ਟੈਕਸ ਉਗਰਾਹੀ ਲਈ ਇਸਦਾ ਸ਼ੋਸ਼ਣ ਕੀਤਾ ਗਿਆ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...

ਪੰਜਾਬ 'ਚ ਦਿਨ ਚੜ੍ਹਦੇ ਹੀ NIA ਦੀ ਛਾਪੇਮਾਰੀ, ਪੜ੍ਹੋ ਕੀ ਹੈ ਪੂਰਾ ਮਾਮਲਾ
ਅੱਜ ਦਿਨ ਚੜ੍ਹਦੇ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿਖੇ ਐੱਨ. ਆਈ. ਏ. ਵੱਲੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਗੁਰਪ੍ਰੀਤ ਸਿੰਘ ਉਰਫ਼ ਸੰਨੀ ਜੋੜਾ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਐੱਨ. ਆਈ. ਏ. ਅਤੇ ਪੁਲਸ ਟੀਮ ਵੱਲੋਂ ਸਵੇਰੇ ਸਾਂਝੇ ਤੌਰ 'ਤੇ ਕੀਤੀ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਤੋਂ ਕਰੀਬ 4 ਘੰਟੇ ਪੁੱਛਗਿੱਛ ਵੀ ਕੀਤੀ ਗਈ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ 27 ਜਨਵਰੀ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਪੁੱਜਣ ਦੀ ਹਦਾਇਤ ਦਿੱਤੀ ਗਈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਮਾਲਵੇ 'ਚ ਆਈ ਨਵੀਂ ਆਫ਼ਤ, ਲਗਾਤਾਰ ਵਿਗੜ ਰਹੇ ਹਾਲਾਤ, ਖੜ੍ਹੀ ਹੋਈ ਵੱਡੀ ਸਮੱਸਿਆ
ਮਾਲਵੇ ਦੇ ਕਿਸਾਨਾਂ ਨੂੰ ਅੱਜਕਲ ਇਕ ਨਵੀਂ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਕਿਸਾਨਾਂ ’ਤੇ ਆਈ ਇਹ ਆਫਤ ਕੁਦਰਤੀ ਨਹੀਂ ਸਗੋਂ ਘੱਟ ਲਾਗਤ ਨਾਲ ਵੱਧ ਤੋਂ ਵੱਧ ਕਮਾਈ ਕਰਨ ਦੀ ਕੁਝ ਮੱਛੀ ਪਾਲਕਾਂ ਦੀ ਕੋਈ ਲਾਲਸਾ ਦਾ ਨਤੀਜਾ ਹੈ, ਪਿੰਡਾਂ ਦੇ ਪੰਚਾਇਤੀ ਛੱਪੜਾਂ ’ਚ ਛੱਡੀ ਪਾਬੰਦੀਸ਼ੁਦਾ ਮੰਗੂਰ ਕਿਸਮ ਦੀ ਮੱਛੀ ਕਿਸਾਨਾਂ ਦੇ ਪਸ਼ੂ ਧਨ ਨੂੰ ਬਰਬਾਦ ਕਰ ਰਹੀ ਹੈ। ਮੀਡੀਆ ’ਚ ਇਹ ਮਸਲਾ ਉੱਠਣ ਕਾਰਨ ਬੇਸ਼ੱਕ ਮੱਛੀ ਪਾਲਣ ਵਿਭਾਗ ਜਾਂ ਸਰਕਾਰ ਇਸ ਗੰਭੀਰ ਸਮੱਸਿਆ ਵੱਲ ਹੁਣ ਕੁਝ ਧਿਆਨ ਦੇ ਰਹੀ ਹੈ। ਇਸ ਮਾਸਾਹਾਰੀ ਮੱਛੀ ਦੇ ਕੱਟਣ ਨਾਲ ਸੈਂਕੜੇ ਦੁਧਾਰੂ ਪਸ਼ੂਆਂ ਦੇ ਜ਼ਖਮੀਂ ਹੋਣ ਅਤੇ ਕਈ ਕੱਟੜੂਆਂ, ਵੱਛੜੂਆਂ ਦੇ ਮਰਨ ਦੀ ਸੂਚਨਾ ਵੀ ਹੈ। ਮੱਛੀ ਪਾਲਕਾਂ ਵੱਲੋਂ ਪਾਬੰਦੀਸ਼ੁਦਾ ਇਹ ਮੱਛੀ ਇਸ ਕਰਕੇ ਪਾਲੀ ਜਾ ਰਹੀ ਹੈ, ਕਿਉਂਕਿ ਇਹ ਬਹੁਤ ਘੱਟ ਸਮੇਂ ’ਚ ਵੱਧ ਖਾਣਯੋਗ ਹੋ ਜਾਂਦੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਤੋਹਫ਼ਾ
ਪੰਜਾਬ ਦੇ ਡਾਕਟਰਾਂ ਨੂੰ ਹੁਣ 5 ਸਾਲਾਂ ਬਾਅਦ ਪ੍ਰਮੋਸ਼ਨ ਮਿਲਿਆ ਕਰੇਗੀ। ਪੰਜਾਬ ਸਰਕਾਰ ਨੇ ਸੂਬੇ ਦੇ ਹਸਪਤਾਲਾਂ 'ਚ ਕੰਮ ਕਰਨ ਵਾਲੇ ਡਾਕਟਰਾਂ ਲਈ ਨਾ ਸਿਰਫ ਐਸ਼ਿਓਰਡ ਕੈਰੀਅਰ ਪ੍ਰਮੋਸ਼ਨ ਸਕੀਮ (ਏ. ਸੀ. ਪੀ.) ਦੀ ਬਹਾਲੀ ਕੀਤੀ ਹੈ, ਸਗੋਂ ਉਨ੍ਹਾਂ ਦੀ ਪ੍ਰਮੋਸ਼ਨ ਦਾ ਸਮਾਂ ਵੀ ਬਦਲ ਦਿੱਤਾ ਹੈ। ਬੇਸ਼ੱਕ ਤਨਖ਼ਾਹ 'ਚ ਵਾਧਾ ਪੁਰਾਣੀ ਏ. ਸੀ. ਪੀ. ਸਕੀਮ ਦੇ ਤਹਿਤ ਹੀ ਕੀਤਾ ਗਿਆ ਹੈ ਪਰ ਪ੍ਰਮੋਸ਼ਨ ਦਾ ਸਮਾਂ 4, 9 ਅਤੇ 14 ਸਾਲ ਦੇ ਤਜ਼ੁਰਬੇ ਦੀ ਬਜਾਏ 5, 10 ਅਤੇ 15 ਸਾਲ ਦਾ ਕਰ ਦਿੱਤਾ ਗਿਆ ਹੈ। ਪੰਜਾਬ ਦੇ ਉਨ੍ਹਾਂ ਮੈਡੀਕਲ ਅਫ਼ਸਰਾਂ ਨੂੰ ਸੂਬੇ ਦੇ ਵਿੱਤ ਵਿਭਾਗ ਨੇ ਏ. ਸੀ. ਪੀ. ਦੇਣ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ, ਜਿਨ੍ਹਾਂ ਨੇ ਪੰਜਾਬ ਸਿਹਤ ਵਿਭਾਗ 'ਚ 17 ਜੁਲਾਈ, 2020 ਤੋਂ ਪਹਿਲਾਂ ਨਿਯੁਕਤੀ ਪਾਈ ਹੈ ਅਤੇ ਜਿਨ੍ਹਾਂ ਨੂੰ ਪੰਜਾਬ ਸਿਵਲ ਸਰਵਿਸਿਜ਼ ਨਿਯਮ 2021 ਦੇ ਤਹਿਤ ਤਨਖ਼ਾਹ ਮਿਲਦੀ ਹੈ। ਬਹਾਲੀ ਏ. ਸੀ. ਪੀ. ਡਾਕਟਰਾਂ ਨੂੰ 1 ਜਨਵਰੀ, 2025 ਤੋਂ ਦਿੱਤੀ ਜਾਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ ਰਜਿਸਟਰਡ ਵਾਹਨਾਂ ਬਾਰੇ ਬਿਆਨ 'ਤੇ ਭਖੀ ਸਿਆਸਤ, AAP ਦੀ PM ਮੋਦੀ ਨੂੰ ਖ਼ਾਸ ਅਪੀਲ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਭਾਜਪਾ ਆਗੂ ਪਰਵੇਸ਼ ਵਰਮਾ ਵੱਲੋਂ ਪੰਜਾਬੀਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਪਮਾਨਜਨਕ ਅਤੇ ਫੁੱਟ ਪਾਊ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ। 'ਆਪ' ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਅਤੇ ਸੀਨੀਅਰ ਬੁਲਾਰਾ ਨੀਲ ਗਰਗ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਅਤੇ ਇਸ ਦੀ ਲੀਡਰਸ਼ਿਪ 'ਤੇ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਨੂੰ ਉਤਸ਼ਾਹਿਤ ਕਰਨ ਲਈ ਤਿੱਖੀ ਆਲੋਚਨਾ ਕੀਤੀ। ਕੰਗ ਨੇ ਵਰਮਾ ਦੀ ਆਲੋਚਨਾ ਕੀਤੀ ਕਿ ਉਹ ਇਹ ਕਹਿ ਰਹੇ ਹਨ ਕਿ ਦਿੱਲੀ 'ਚ ਪੰਜਾਬ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਗਣਤੰਤਰ ਦਿਹਾੜੇ ਤੋਂ ਪਹਿਲਾਂ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਪਰਵੇਸ਼ ਵਰਮਾ ਨੇ ਖੁੱਲ੍ਹ ਕੇ ਆਪਣੀ ਪਾਰਟੀ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਪੰਜਾਬ 'ਚ ਕੁੜੀਆਂ ਨੂੰ ਸ਼ਰਮਨਾਕ ਸਜ਼ਾ! ਸ਼ਰੇਆਮ ਘੁੰਮਾਇਆ, ਵੀਡੀਓ ਦੇਖ ਹੈਰਾਨ ਰਹਿ ਜਾਵੋਗੇ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਕੁੜੀਆਂ 'ਤੇ ਚੋਰੀ ਦਾ ਦੋਸ਼ ਲਾ ਕੇ ਉਨ੍ਹਾਂ ਦਾ ਮੂੰਹ ਕਾਲਾ ਕਰਕੇ ਗਲੀਆਂ 'ਚ ਘੁੰਮਾਇਆ ਗਿਆ। ਫਿਲਹਾਲ ਸ਼ਿਕਾਇਤ ਮਿਲਣ 'ਤੇ ਪੁਲਸ ਨੇ 3 ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਥਾਣਾ ਜੋਧੇਵਾਲ ਅਧੀਨ ਪੈਂਦੇ ਗੁਰੂ ਪ੍ਰੀਤ ਵਿਹਾਰ ਬਹਾਦੁਰ ਕੇ ਰੋਡ 'ਤੇ ਕੱਪੜੇ ਦੀ ਇਕ ਫੈਕਟਰੀ ਸਥਿਤ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਕੇਜਰੀਵਾਲ ਨੇ ਮੱਧ ਵਰਗ ਦੇ ਲੋਕਾਂ ਲਈ ਜਾਰੀ ਕੀਤਾ ਸੱਤ ਸੂਚੀ ਨੁਕਾਤੀ 'ਮੈਨੀਫੈਸਟੋ'
ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦੇਸ਼ ਦੇ ਮੱਧ ਵਰਗ ਲਈ ਸੱਤ ਸੂਚੀ "ਮੈਨੀਫੈਸਟੋ" ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਲਗਾਤਾਰ ਸਰਕਾਰਾਂ ਦੁਆਰਾ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਉਹ "ਟੈਕਸ ਅੱਤਵਾਦ" ਦੇ ਸ਼ਿਕਾਰ ਹਨ। ਬੁੱਧਵਾਰ ਨੂੰ ਇੱਕ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਮੱਧ ਵਰਗ ਭਾਰਤੀ ਅਰਥਵਿਵਸਥਾ ਦੀ ਅਸਲ ਮਹਾਂਸ਼ਕਤੀ ਹੈ ਪਰ ਬਹੁਤ ਲੰਬੇ ਸਮੇਂ ਤੋਂ ਇਸਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਸਿਰਫ਼ ਟੈਕਸ ਉਗਰਾਹੀ ਲਈ ਇਸਦਾ ਸ਼ੋਸ਼ਣ ਕੀਤਾ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਟਰੰਪ ਦੇ ਤਿੱਖੇ ਤੇਵਰ, ਭਾਰਤ ਸਰਕਾਰ ਨੇ ਕੀਤੀ 18,000 ਨਾਜਾਇਜ਼ ਪ੍ਰਵਾਸੀਆਂ ਦੀ ਵਾਪਸੀ ਦੀ ਤਿਆਰੀ
ਅਮਰੀਕਾ ’ਚ ਸੱਤਾ ਤਬਦੀਲੀ ਦੇ ਨਾਲ ਹੀ ਭਾਰਤ ਸਰਕਾਰ ਨੇ ਡੋਨਾਲਡ ਟਰੰਪ ਪ੍ਰਸ਼ਾਸਨ ਨਾਲ ਮਿਲ ਕੇ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਸਲ ’ਚ ਭਾਰਤ ਅਮਰੀਕਾ ਨਾਲ ਕਿਸੇ ਤਰ੍ਹਾਂ ਦੀ ਟਰੇਡ ਵਾਰ ਤੋਂ ਬਚਣ ਅਤੇ ਜਾਇਜ਼ ਢੰਗ ਨਾਲ ਅਮਰੀਕਾ ਜਾਣ ਵਾਲੇ ਆਪਣੇ ਨਾਗਰਿਕਾਂ ਦੇ ਹਿੱਤ ’ਚ ਇਹ ਫੈਸਲਾ ਲੈ ਰਿਹਾ ਹੈ। ਦੋਵਾਂ ਦੇਸ਼ਾਂ ਨੇ ਅਮਰੀਕਾ ’ਚ ਰਹਿਣ ਵਾਲੇ ਲੱਗਭਗ 18,000 ਨਾਜਾਇਜ਼ ਭਾਰਤੀ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਸਕਦਾ ਹੈ। 
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਹੁਣ ਨਹੀਂ ਹੋਵੇਗੀ ਆਨਲਾਈਨ ਧੋਖਾਧੜੀ, ਸਰਕਾਰ ਨੇ ਚੁੱਕਿਆ ਵੱਡਾ ਕਦਮ
ਆਨਲਾਈਨ ਸ਼ਾਪਿੰਗ ਦੌਰਾਨ ਧੋਖਾਧੜੀ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਵਾਰ ਗਾਹਕਾਂ ਨੂੰ ਮਹਿੰਗੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਚੀਜ਼ਾਂ ਦੇ ਬਦਲੇ ਸਸਤਾ ਜਾਂ ਘਟੀਆ ਸਾਮਾਨ ਭੇਜਿਆ ਜਾਂਦਾ ਹੈ ਪਰ ਹੁਣ ਇਸ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਈ-ਕਾਮਰਸ ਪਲੇਟਫਾਰਮਾਂ ਲਈ ਡਰਾਫਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਚੈਂਪੀਅਨਜ਼ ਟਰਾਫੀ : ਟੀਮ ਇੰਡੀਆ ਦੀ ਜਰਸੀ 'ਤੇ ਨਹੀਂ ਲਿਖਿਆ ਜਾਵੇਗਾ ਪਾਕਿਸਤਾਨ, PCB ਨੂੰ ਲੱਗੀਆਂ ਮਿਰਚਾਂ
ਆਈਸੀਸੀ ਚੈਂਪੀਅਨਜ਼ ਟਰਾਫੀ 2025 ਨੂੰ ਲੈ ਕੇ ਇੱਕ ਵਾਰ ਫਿਰ ਤੋਂ ਨਵਾਂ ਹੰਗਾਮਾ ਸ਼ੁਰੂ ਹੋ ਗਿਆ ਹੈ। ਮੇਜ਼ਬਾਨੀ ਨੂੰ ਲੈ ਕੇ ਲੰਬੀ ਬਹਿਸ ਤੋਂ ਬਾਅਦ, ਪਾਕਿਸਤਾਨ ਕ੍ਰਿਕਟ ਬੋਰਡ ਨੇ ਹੁਣ ਭਾਰਤੀ ਟੀਮ 'ਤੇ ਇੱਕ ਨਵਾਂ ਦੋਸ਼ ਲਗਾਇਆ ਹੈ। ਭਾਰਤੀ ਕ੍ਰਿਕਟ ਟੀਮ ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗੀ। ਇਸ ਦੇ ਨਾਲ ਹੀ ਟੀਮ ਇੰਡੀਆ ਦੀ ਜਰਸੀ 'ਤੇ ਪਾਕਿਸਤਾਨ ਨਹੀਂ ਛਾਪਿਆ ਜਾਵੇਗਾ। ਪੀਬੀਸੀ ਹੁਣ ਇਸ 'ਤੇ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ। ਪਹਿਲਾਂ, ਪੀਸੀਬੀ ਹਾਈਬ੍ਰਿਡ ਮਾਡਲ 'ਤੇ ਟੂਰਨਾਮੈਂਟ ਨਾ ਕਰਵਾਉਣ 'ਤੇ ਅੜਿਆ ਹੋਇਆ ਸੀ, ਪਰ ਬਾਅਦ ਵਿੱਚ ਭਾਰਤੀ ਟੀਮ ਦੇ ਸਾਰੇ ਮੈਚ ਪਾਕਿਸਤਾਨ ਤੋਂ ਬਾਹਰ ਕਰਵਾਉਣ ਲਈ ਸਹਿਮਤ ਹੋ ਗਿਆ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

ਸੈਫ ਅਲੀ ਖ਼ਾਨ ਨੂੰ ਵੱਡਾ ਝਟਕਾ! ਹੋ ਸਕਦੀ ਹੈ 15,000 ਕਰੋੜ ਦੀ ਜਾਇਦਾਦ ਜ਼ਬਤ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਹਾਲ ਹੀ 'ਚ ਜਾਨਲੇਵਾ ਹਮਲਾ ਹੋਇਆ ਹੈ। ਉਹ ਅਜੇ ਇਸ ਤੋਂ ਉੱਭਰਿਆ ਨਹੀਂ ਹੈ ਅਤੇ ਉਸ ਲਈ ਇੱਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਆਈ ਹੈ। ਦਰਅਸਲ, ਸੈਫ ਦੇ ਪਟੌਦੀ ਪਰਿਵਾਰ ਦੀਆਂ ਜੱਦੀ ਜਾਇਦਾਦਾਂ ਜਲਦੀ ਹੀ ਕੇਂਦਰ ਸਰਕਾਰ ਦੇ ਕੰਟਰੋਲ 'ਚ ਆ ਸਕਦੀਆਂ ਹਨ। ਇਹ ਸਾਰੀਆਂ ਜਾਇਦਾਦਾਂ ਮੱਧ ਪ੍ਰਦੇਸ਼ ਦੇ ਭੋਪਾਲ 'ਚ ਹਨ ਅਤੇ ਇਨ੍ਹਾਂ ਦੀ ਅਨੁਮਾਨਤ ਕੀਮਤ 15,000 ਕਰੋੜ ਰੁਪਏ ਦੱਸੀ ਜਾਂਦੀ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਨੇ ਉਨ੍ਹਾਂ 'ਤੇ ਲਗਾਇਆ ਗਿਆ ਸਟੇਅ ਆਰਡਰ ਹਟਾ ਦਿੱਤਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।

 


author

Baljit Singh

Content Editor

Related News