ਛੋਟੇ ਬੱਚਿਆਂ ਦੀ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ''ਨਾਰੀਅਲ ਪਾਣੀ'' ਸਣੇ ਇਹ ਚੀਜ਼ਾਂ, ਰਹਿਣਗੇ ਸਿਹਤਮੰਦ

07/30/2022 12:51:34 PM

ਨਵੀਂ ਦਿੱਲੀ- ਗਰਮੀਆਂ ਦੇ ਮੌਸਮ 'ਚ ਗਲਤ ਖਾਣ-ਪੀਣ ਨਾਲ ਸਾਡੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ ਪਰ ਕੁਝ ਅਜਿਹੇ ਖਾਧ ਪਦਾਰਥ ਹਨ ਜੋ ਤੁਹਾਡੇ ਬੱਚਿਆਂ ਦੀ ਪ੍ਰਤੀਰੋਧਕ ਸਮਰੱਥਾ ਨੂੰ ਉੱਚ ਰੱਖਦੇ ਹੋਏ ਉਨ੍ਹਾਂ ਦੀ ਪਾਚਨ ਸਿਹਤ ਦੇ ਨਾਲ-ਨਾਲ ਊਰਜਾ ਦੇ ਪੱਧਰ ਨੂੰ ਬਣਾਏ ਰੱਖਣ 'ਚ ਮਦਦ ਕਰ ਸਕਦੇ ਹਨ। ਗੱਲ ਕਰਦੇ ਹਾਂ ਅਜਿਹੇ ਪੰਜ ਸਮਰ ਫੂਡਸ ਦੀ ਜੋ ਤੁਹਾਡੇ ਬੱਚਿਆਂ ਦੀ ਸਿਹਤ ਲਈ ਬਹੁਤ ਲਾਭਕਾਰੀ ਹਨ। 
ਬੇਲ
ਬੇਲ ਵਿਟਾਮਿਨ ਏ,ਸੀ, ਅਤੇ ਬੀ ਕੰਪਲੈਕਸ, ਖਣਿਜ, ਪੋਟਾਸ਼ੀਅਮ ਅਤੇ ਮੈਗਨੀਸ਼ੀਅ ਦਾ ਇਕ ਚੰਗਾ ਸਰੋਤ ਹਨ। ਇਹ ਆਪਣੇ ਗੁਣਾਂ ਦੇ ਕਾਰਨ ਪਾਚਨ ਸਬੰਧੀ ਸਭ ਸਮੱਸਿਆਵਾਂ ਲਈ ਚੰਗਾ ਫਲ ਹੈ। ਬੱਚਿਆਂ ਦੇ ਗਰਮੀਆਂ ਦੇ ਆਹਾਰ 'ਚ ਬੇਲ ਦੇ ਫ਼ਲ ਨੂੰ ਸ਼ਾਮਲ ਕਰਨਾ ਕਾਫੀ ਲਾਹੇਵੰਦ ਹੈ। ਇਸ ਫਲ ਨੂੰ ਜੂਸ ਦੇ ਰੂਪ 'ਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸ ਨੂੰ ਆਮ ਰੂਪ ਨਾਲ ਖਾਧਾ ਵੀ ਜਾ ਸਕਦਾ ਹੈ।

PunjabKesari
ਦਹੀਂ 
ਦਹੀਂ ਸਰੀਰ ਨੂੰ ਅੰਦਰ ਤੋਂ ਠੰਡਾ ਰੱਖਦਾ ਹੈ ਅਤੇ ਬੱਚੇ ਦੇ ਢਿੱਡ ਦੀ ਸਿਹਤ ਲਈ ਪ੍ਰੋਬਾਇਓਟਿਕਸ ਦਾ ਇਕ ਚੰਗਾ ਸਰੋਤ ਹੈ। ਦਹੀਂ ਦੀ ਵਰਤੋਂ ਕਰਨ ਨਾਲ ਸਰੀਰ 'ਚ ਕੈਲਸ਼ੀਅਮ, ਫਾਸਫੋਰਸ ਅਤੇ ਪ੍ਰੋਟੀਨ ਦੀ ਘਾਟ ਪੂਰੀ ਹੋਣ ਦੇ ਨਾਲ-ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ।

PunjabKesari
ਜੌ
ਇਹ ਗਰਮੀਆਂ 'ਚ ਸਰੀਰ ਲਈ ਇਕ ਬਿਹਤਰੀਨ ਅਨਾਜ ਹੈ। ਇਹ ਆਹਾਰ ਫਾਈਬਰ, ਫਾਸਫੋਰਸ, ਤਾਂਬਾ, ਸੇਲੇਨਿਯਮ ਅਤੇ ਮੈਗਨੀਸ਼ੀਅਮ ਦਾ ਵੀ ਇਕ ਬਿਹਤਰ ਸਰੋਤ ਹੈ। ਇਸ 'ਚ ਮੌਜੂਦ ਫਾਈਬਰ ਅੰਤੜੀਆਂ 'ਚ ਸਿਹਤਮੰਦ ਬੈਕਟੀਰੀਆ ਦੇ ਵਿਕਾਸ ਨੂੰ ਵਾਧਾ ਦਿੰਦਾ ਹੈ। ਜੌ ਦਾ ਪਾਣੀ ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ।

PunjabKesari
ਲੌਕੀ 
ਲੌਕੀ ਵਿਟਾਮਿਨ ਸੀ, ਏ, ਫੋਲੇਟ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਹ ਬੱਚਿਆਂ 'ਚ ਪਾਚਨ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਛੋਟੇ ਬੱਚਿਆਂ ਨੂੰ ਲੌਕੀ ਦੇਣ ਦੇ ਵੱਖ-ਵੱਖ ਰੂਪ ਹੋ ਸਕਦੇ ਹਨ ਸੂਪ, ਰਾਇਤਾ, ਖੀਰ, ਰੋਟੀ ਜਾਂ ਚੀਲਾ ਅਤੇ ਕੜ੍ਹੀ। ਇਸ ਨੂੰ ਸਬਜ਼ੀ ਦੇ ਰੂਪ 'ਚ ਪਕਾਇਆ ਅਤੇ ਖਾਧਾ ਜਾ ਸਕਦਾ ਹੈ। 

PunjabKesari
ਨਾਰੀਅਲ ਪਾਣੀ
ਨਾਰੀਅਲ ਪਾਣੀ ਇਲੈਕਟ੍ਰੋਲਾਈਟਸ ਅਤੇ ਪੋਟਾਸ਼ੀਅਮ ਦਾ ਇਕ ਵੱਡਾ ਸਰੋਤ ਹੈ। ਇਸ ਤਰ੍ਹਾਂ ਇਹ ਡਿਹਾਈਡਰੇਸ਼ਨ ਨੂੰ ਰੋਕਦਾ ਹੈ ਅਤੇ ਗਰਮੀਆਂ 'ਚ ਸਰੀਰ ਨੂੰ ਪੋਸ਼ਣ ਦਿੰਦਾ ਹੈ। ਇਸ ਦੇ ਸਵਾਦ ਨੂੰ ਥੋੜ੍ਹਾ ਜਿਹਾ ਟਵੀਸਟ ਦੇਣ ਲਈ ਇਸ 'ਚ ਨਿੰਬੂ ਜਾਂ ਪੁਦੀਨੇ ਦੀਆਂ ਪੱਤੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

PunjabKesari


Aarti dhillon

Content Editor

Related News