ਹਾਰਮੋਨਸ ਨੂੰ ਰੱਖਣਾ ਚਾਹੁੰਦੇ ਹੋ ਬੈਲੇਂਸ ਤਾਂ ਖੁਰਾਕ ''ਚ ਸ਼ਾਮਲ ਕਰੋ ਇਹ 5 Gluten Free ਅਨਾਜ

07/28/2022 6:17:27 PM

ਨਵੀਂ ਦਿੱਲੀ- ਸਰੀਰ ਨੂੰ ਸਿਹਤਮੰਦ ਰੱਖਣ ਲਈ ਹਾਰਮੋਨਸ ਦਾ ਬੈਲੇਂਸ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ। ਮਹਿਲਾਵਾਂ ਨੂੰ ਪੀਰੀਅਡਸ, ਪ੍ਰੈਗਨੈਂਸੀ ਤੋਂ ਬਾਅਦ ਕਈ ਤਰ੍ਹਾਂ ਦੇ ਬਦਲਾਵਾਂ 'ਚੋਂ ਲੰਘਣਾ ਪੈਂਦਾ ਹੈ। ਜਿਸ ਦੇ ਕਾਰਨ ਉਨ੍ਹਾਂ ਦੇ ਸਰੀਰ ਦਾ ਹਾਰਮੋਨਸ ਦਾ ਬੈਲੇਂਸ ਵਿਗੜਣ ਲੱਗਦਾ ਹੈ। ਹਾਰਮੋਨਸ ਦਾ ਬੈਲੇਂਸ ਬਣਾਏ ਰੱਖਣ ਲਈ ਢਿੱਡ ਦਾ ਸਿਹਤਮੰਦ ਹੋਣਾ ਵੀ ਬਹੁਤ ਹੀ ਜ਼ਰੂਰੀ ਹੈ। ਹੈਲਥ ਐਕਸਪਰਟ ਦੇ ਅਨੁਸਾਰ ਗਲੂਟੇਨ ਫ੍ਰੀ ਅਨਾਜ ਤੁਹਾਡੇ ਹਾਰਮੋਨਸ ਨੂੰ ਬੈਲੇਂਸ ਰੱਖਣ 'ਚ ਮਦਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਦੇ ਬਾਰੇ 'ਚ...

PunjabKesari
ਸਮਕ ਰਾਈਸ ਦਾ ਕਰੋ ਸੇਵਨ
ਤੁਸੀਂ ਹਾਰਮੋਨਸ ਨੂੰ ਬੈਲੇਂਸ ਕਰਨ ਲਈ ਸਮਕ ਰਾਈਸ ਦਾ ਸੇਵਨ ਕਰ ਸਕਦੇ ਹੋ। ਸਮਕ ਰਾਈਸ ਢਿੱਡ 'ਚ ਗੈਸ, ਕਬਜ਼ ਅਤੇ ਬਲੋਟਿੰਗ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਸਰੀਰ 'ਚ ਬਲੱਡ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੀਆਂ ਅੰਤੜੀਆਂ ਨੂੰ ਵੀ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ।

PunjabKesari
ਜਵਾਰ ਦਾ ਸੇਵਨ ਕਰੋ
ਜਵਾਰ ਤੁਹਾਡੇ ਪਾਚਨ ਦੇ ਨਾਲ-ਨਾਲ ਹੱਡੀਆਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਇੰਸੁਲਿਨ ਦਾ ਲੈਵਲ ਵੀ ਕੰਟਰੋਲ 'ਚ ਰਹਿੰਦਾ ਹੈ। ਤੁਸੀਂ ਬ੍ਰੇਕਫਾਸਟ 'ਚ ਜਵਾਰ ਨੂੰ ਡੋਸਾ ਬਣਾ ਕੇ ਖਾ ਸਕਦੇ ਹੋ। ਇਹ ਮਿੱਠੇ ਨਾਲ ਹੋਣ ਵਾਲੀ ਕ੍ਰੇਵਿੰਗ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। 

PunjabKesari
ਅੱਧੇ ਪੱਕੇ ਹੋਏ ਚੌਲਾਂ ਦਾ ਕਰੋ ਸੇਵਨ
ਅੱਧੇ ਪੱਕੇ ਚੌਲਾਂ 'ਚ ਵਿਟਾਮਿਨ ਬੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤੁਹਾਡੇ ਸਰੀਰ ਦੇ ਹਾਰਮੋਨਸ ਨੂੰ ਬੈਲੇਂਸ ਕਰਨ 'ਚ ਵੀ ਸਹਾਇਤਾ ਕਰਦੇ ਹਨ। ਇਸ ਦੇ ਇਲਾਵਾ ਇਹ ਤੁਹਾਡੇ ਢਿੱਡ ਨੂੰ ਵੀ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਤੁਸੀਂ ਅੱਧੇ ਚੌਲਾਂ ਦਾ ਪੁਲਾਅ ਬਣਾ ਕੇ ਖਾ ਸਕਦੇ ਹੋ। ਇਸ ਨਾਲ ਤੁਹਾਡਾ ਢਿੱਡ ਲੰਬੇ ਸਮੇਂ ਤੱਕ ਭਰਿਆ ਰਹੇਗਾ। 

PunjabKesari
ਓਟਸ ਦਾ ਕਰੋ ਸੇਵਨ
ਤੁਸੀਂ ਓਟਸ ਦਾ ਸੇਵਨ ਵੀ ਕਰ ਸਕਦੇ ਹੋ। ਇਹ ਘੁਲਣਸ਼ੀਲ ਫਾਈਬਰ ਦਾ ਬਹੁਤ ਹੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਤੁਹਾਡੇ ਢਿੱਡ ਲਈ ਵੀ ਬਹੁਤ ਹੀ ਫਾਇਦੇਮੰਦ ਹੈ। ਤੁਸੀਂ ਚੀਆ ਸੀਡਸ 'ਚ ਓਟਸ ਮਿਲਾ ਕੇ ਖਾ ਸਕਦੇ ਹੋ। ਫਿਰ ਇਸ ਦੇ ਇਲਾਵਾ ਤੁਸੀਂ ਅਜਿਹੇ ਹੀ ਓਟਸ ਬਣਾ ਕੇ ਉਸ ਦਾ ਸੇਵਨ ਕਰ ਸਕਦੇ ਹੋ। 
ਰਾਗੀ ਦਾ ਕਰੋ ਸੇਵਨ
ਰਾਗੀ ਤੁਹਾਡੇ ਮਲ-ਮੂਤਰ ਦੀ ਪ੍ਰਕਿਰਿਆ ਨੂੰ ਸਹੀ ਰੱਖਣ 'ਚ ਮਦਦ ਕਰਦੀ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਕਬਜ਼ ਸਬੰਧੀ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਤੁਸੀਂ ਰਾਗੀ ਡੋਸਾ ਬਣਾ ਕੇ ਖਾ ਸਕਦੇ ਹੋ। ਇਸ ਨੂੰ ਆਇਰਨ ਦਾ ਬਹੁਤ ਹੀ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਤੁਹਾਡੀ ਥਕਾਵਟ ਦੂਰ ਕਰਨ 'ਚ ਵੀ ਮਦਦ ਕਰਦੀ ਹੈ।

PunjabKesari


Aarti dhillon

Content Editor

Related News